Begin typing your search above and press return to search.

ਚਲਦੇ ਵਿਆਹ ਪ੍ਰੋਗਰਾਮ ਦੌਰਾਨ ਪੈਲੇਸ ’ਚ ਵੜਿਆ ਤੇਂਦੂਆ

ਪੈਲੇਸ ਵਿਚ ਧੂਮਧਾਮ ਨਾਲ ਕੀਤੇ ਜਾ ਰਹੇ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਲਾੜਾ ਲਾੜੀ ਸਮੇਤ ਸਾਰੇ ਰਿਸ਼ਤੇਦਾਰਾਂ ਨੂੰ ਭਾਜੜਾਂ ਪੈ ਗਿਆ ਜਦੋਂ ਚਲਦੇ ਵਿਆਹ ਵਿਚਾਲੇ ਇਕ ਤੇਂਦੂਆ ਪੈਲੇਸ ਵਿਚ ਵੜ ਗਿਆ। ਜਿਵੇਂ ਹੀ ਮਹਿਮਾਨਾਂ ਨੂੰ ਪੈਲੇਸ ਵਿਚ ਤੇਂਦੂਆ ਵੜਨ ਦੀ ਖ਼ਬਰ ਮਿਲੀ ਤਾਂ ਸਾਰੇ ਰਿਸ਼ਤੇਦਾਰ ਖਾਣੇ ਦੀਆਂ ਪਲੇਟਾਂ ਸੁੱਟ ਕੇ ਬਾਹਰ ਵੱਲ ਦੌੜਨ ਲੱਗੇ

ਚਲਦੇ ਵਿਆਹ ਪ੍ਰੋਗਰਾਮ ਦੌਰਾਨ ਪੈਲੇਸ ’ਚ ਵੜਿਆ ਤੇਂਦੂਆ
X

Makhan shahBy : Makhan shah

  |  13 Feb 2025 1:18 PM IST

  • whatsapp
  • Telegram

ਲਖਨਊ : ਜੇਕਰ ਪੈਲੇਸ ਜਾਂ ਹੋਟਲ ਵਿਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ ਅਤੇ ਉਥੇ ਕੋਈ ਤੇਂਦੂਆ ਆ ਜਾਵੇ ਤਾਂ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕੀ ਹੋਵੇਗਾ? ਉਂਝ ਪੰਜਾਬ ਵਿਚ ਤਾਂ ਅਜਿਹਾ ਕਦੇ ਨਹੀਂ ਹੁੰਦਾ,,, ਪਰ ਆਹ ਘਟਨਾ ਇਕ ਵਿਆਹ ਦੇ ਪ੍ਰੋਗਰਾਮ ਵਿਚ ਉਸ ਸਮੇਂ ਵਾਪਰੀ ਜਦੋਂ ਪੈਲੇਸ ਵਿਚ ਹੋ ਰਹੇ ਇਕ ਵਿਆਹ ਸਮਾਗਮ ਦੌਰਾਨ ਅੰਦਰ ਤੇਂਦੂਆ ਆ ਵੜਿਆ। ਜਿਵੇਂ ਹੀ ਲੋਕਾਂ ਦੀ ਖ਼ਤਰਨਾਕ ਤੇਂਦੂਏ ’ਤੇ ਨਜ਼ਰ ਪਈ ਤਾਂ ਵਿਆਹ ਵਿਚ ਭਾਜੜਾਂ ਪੈ ਗਈਆਂ। ਖਾਣਾ ਖਾਣ ਵਾਲਾ ਪਲੇਟਾਂ ਸੁੱਟ ਕੇ ਦੌੜਨ ਲੱਗੇ, ਸ਼ਗਨ ਪਾਉਣ ਵਾਲੇ ਸ਼ਗਨ ਛੱਡ ਕੇ ਛੱਡ ਭੱਜਣ ਲੱਗੇ। ਲਾੜੀ ਵੀ ਭੱਜਦੀ ਦਿਖਾਈ ਦਿੱਤੀ ਜਦਕਿ ਲਾੜਾ ਵੀ ਆਪਣੀ ਕਾਰ ਵਿਚ ਜਾ ਕੇ ਬੈਠ ਗਿਆ।

ਪੈਲੇਸ ਵਿਚ ਧੂਮਧਾਮ ਨਾਲ ਕੀਤੇ ਜਾ ਰਹੇ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਲਾੜਾ ਲਾੜੀ ਸਮੇਤ ਸਾਰੇ ਰਿਸ਼ਤੇਦਾਰਾਂ ਨੂੰ ਭਾਜੜਾਂ ਪੈ ਗਿਆ ਜਦੋਂ ਚਲਦੇ ਵਿਆਹ ਵਿਚਾਲੇ ਇਕ ਤੇਂਦੂਆ ਪੈਲੇਸ ਵਿਚ ਵੜ ਗਿਆ। ਜਿਵੇਂ ਹੀ ਮਹਿਮਾਨਾਂ ਨੂੰ ਪੈਲੇਸ ਵਿਚ ਤੇਂਦੂਆ ਵੜਨ ਦੀ ਖ਼ਬਰ ਮਿਲੀ ਤਾਂ ਸਾਰੇ ਰਿਸ਼ਤੇਦਾਰ ਖਾਣੇ ਦੀਆਂ ਪਲੇਟਾਂ ਸੁੱਟ ਕੇ ਬਾਹਰ ਵੱਲ ਦੌੜਨ ਲੱਗੇ,,, ਇੱਥੋਂ ਤੱਕ ਲਾੜੀ ਵੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਭੱਜ ਕੇ ਜਾਨ ਬਚਾਉਂਦੀ ਦਿਖਾਈ ਦਿੱਤੀ। ਲਾੜਾ ਵੀ ਪੈਲੇਸ ਵਿਚੋਂ ਭੱਜ ਕੇ ਆਪਣੀ ਕਾਰ ਵਿਚ ਜਾ ਕੇ ਬੈਠ ਗਿਆ। ਸੂਚਨਾ ਮਿਲਦੇ ਹੀ ਤੁਰੰਤ ਵਣ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ, ਜਿਸ ਨੇ ਤੁਰੰਤ ਸਾਰੇ ਰਿਸ਼ਤੇਦਾਰਾਂ ਨੂੰ ਕਵਰ ਕਰਕੇ ਪੈਲੇਸ ਵਿਚੋਂ ਬਾਹਰ ਕੱਢਿਆ। ਇਸੇ ਦੌਰਾਨ ਤੇਂਦੂਏ ਨੇ ਇਕ ਵਣ ਵਿਭਾਗ ਦੇ ਕਰਮਚਾਰੀ ’ਤੇ ਹਮਲਾ ਬੋਲ ਦਿੱਤਾ, ਜਿਸ ਕਾਰਨ ਉਹ ਕਾਫ਼ੀ ਜ਼ਖ਼ਮੀ ਹੋ ਗਿਆ।


ਦਰਅਸਲ ਇਹ ਘਟਨਾ ਯੂਪੀ ਦੀ ਰਾਜਧਾਨੀ ਲਖਨਊ ਵਿਚ ਪਾਰਾ ਦੇ ਬ੍ਰਿਦੇਸ਼ਵਰ ਰਿੰਗ ਰੋਡ ’ਤੇ ਸਥਿਤ ਐਮਐਮ ਪੈਲੇਸ ਵਿਚ ਚੱਲ ਰਹੀ ਸੀ। ਇਸੇ ਦੌਰਾਨ ਪੈਲੇਸ ਵਿਚ ਤੇਂਦੂਆ ਆ ਗਿਆ, ਜਿਸ ਦੀ ਸੂਚਨਾ ਤੁਰੰਤ ਵਣ ਵਿਭਾਗ ਨੂੰ ਦਿੱਤੀ ਗਈ। ਇੰਨੇ ਵੱਡੇ ਪੈਲੇਸ ਵਿਚ ਤੇਂਦੂਏ ਦੇ ਨਾਲ ਨਿਪਟਣਾ ਕੋਈ ਖਾਲਾ ਜੀ ਵਾੜਾ ਨਹੀਂ ਸੀ। ਖ਼ੁਦ ਨੂੰ ਘਿਰਿਆ ਹੋਇਆ ਦੇਖ ਕੇ ਤੇਂਦੂਆਂ ਹਮਲਾਵਰ ਹੋ ਗਿਆ ਅਤੇ ਉਸ ਨੇ ਕਈ ਜਣਿਆਂ ਨੂੰ ਜ਼ਖਮੀ ਕਰ ਦਿੱਤਾ। ਇਸੇ ਦੌਰਾਨ ਇਕ ਕਰਮਚਾਰੀ ਦੀ ਰਾਈਫ਼ਲ ਵੀ ਹੇਠਾਂ ਡਿੱਗ ਗਈ। ਵਿਆਹ ਵਿਚ ਵੜੇ ਤੇਂਦੂਏ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ।


ਵੀਡੀਓ ਵਿਚ ਦੇਖਿਆ ਜਾ ਸਕਦਾ ਏ ਕਿ ਕੁੱਝ ਪੁਲਿਸ ਵਾਲੇ ਪੌੜੀਆਂ ਰਾਹੀਂ ਉਪਰ ਚੜ੍ਹ ਰਹੇ ਹੁੰਦੇ ਨੇ ਤਾਂ ਇਸੇ ਦੌਰਾਨ ਤੇਂਦੂਆ ਉਨ੍ਹਾਂ ’ਤੇ ਹਮਲਾ ਕਰ ਦਿੰਦਾ ਏ ਅਤੇ ਇਕ ਪੁਲਿਸ ਕਰਮਚਾਰੀ ਦੀ ਬੰਦੂਕ ਡਿੱਗ ਜਾਂਦੀ ਐ। ਇਸ ਤੋਂ ਇਲਾਵਾ ਹੋਰ ਵੀ ਵੀਡੀਓ ਵਿਚ ਤੇਂਦੂਏ ਨੂੰ ਪੈਲੇਸ ਵਿਚ ਕਿਸੇ ਸ਼ਾਹੀ ਮਹਿਮਾਨ ਦੀ ਤਰ੍ਹਾਂ ਘੁੰਮਦੇ ਹੋਏ ਦੇਖਿਆ ਜਾ ਸਕਦਾ ਏ।


ਵਣ ਵਿਭਾਗ ਦੀ ਟੀਮ ਨੇ ਕਈ ਘੰਟੇ ਦੀ ਮਸ਼ੱਕਤ ਮਗਰੋਂ ਤੇਂਦੂਏ ਨੂੰ ਕਾਬੂ ਕਰ ਲਿਆ। ਲੋਕਾਂ ਵੱਲੋਂ ਇਨ੍ਹਾਂ ਵਾਇਰਲ ਵੀਡੀਓਜ਼ ’ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਨੇ, ਕੋਈ ਆਖ ਰਿਹਾ ਏ ਕਿ ਸ਼ੁਕਰ ਐ ਤੇਂਦੂਏ ਨੇ ਵਿਆਹ ਵਿਚ ਆਏ ਮਹਿਮਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ,,,, ਕੋਈ ਕਹਿ ਰਿਹਾ ਏ ਕਿ ਜਦੋਂ ਇਨਸਾਨ ਜੰਗਲੀ ਜਾਨਵਰਾਂ ਦੀਆਂ ਥਾਵਾਂ ’ਤੇ ਕਬਜ਼ੇ ਕਰਨਗੇ ਤਾਂ ਇੰਝ ਹੀ ਹੋਵੇਗਾ।

ਸੋ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it