ਪਿਆਰ ਲਈ 43 ਸਾਲਾਂ ਮਹਿਲਾ ਨੇ ਤੋੜੀ ਮਰਿਆਦਾ, ਧੀ ਦੇ ਸਹੁਰੇ ਨਾਲ ਹੋਈ ਫਰਾਰ
ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜਦਿਆਂ ਮਾਂ ਦਾ ਦਿਲ ਆਪਣੀ ਧੀ ਦੇ ਸਹੁਰੇ ਉੱਤੇ ਆ ਗਿਆ ਅਤੇ ਫਿਰ ਕੁੜਮ-ਕੁੜਮਣੀ ਫਰਾਰ ਹੋ ਗੇਏ। ਦਰਅਸਲ ਇਹ ਕਹਾਣੀ 2022 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਯੂਪੀ ਦੇ ਬਦਾਇਊ ਵਿੱਚ ਰਹਿਣ ਵਾਸੇ 4 ਬੱਚਿਆਂ ਦੇ ਮਾਪਿਆਂ ਨੇ ਆਪਣੀ ਵੱਡੀ ਧੀ ਦਾ ਲੋਕਲ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਜੋ ਸਾਡੀ ਕੁੜੀ ਸਾਡੇ ਨੇੜੇ ਤੇੜੇ ਹੀ ਰਹਿ ਸਕੇ।

By : Makhan shah
ਉੱਤਰ ਪ੍ਰਦੇਸ਼, ਕਵਿਤਾ: ਆਖਰ ਸਾਡੇ ਦੇਸ਼ ਵਿੱਚ ਚਲ ਕੀ ਰਿਹਾ ਹੈ, ਪਹਿਲਾਂ ਸੱਸ ਆਪਣੇ ਜਵਾਈ ਨਾਲ ਭਰਾਰ, ਭਾਣਜੇ ਨਾਲ ਮਾਮੀ ਫਰਾਰ ਅਤੇ ਹੁਣ ਕੁੜਮ-ਕੁੜਮਣੀ ਫ਼ਰਾਰ ਹੀ ਫਰਾਰ ਹੋ ਗਏ। ਜੀ ਹਾਂ ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜਦਿਆਂ ਮਾਂ ਦਾ ਦਿਲ ਆਪਣੀ ਧੀ ਦੇ ਸਹੁਰੇ ਉੱਤੇ ਆ ਗਿਆ ਅਤੇ ਫਿਰ ਕੁੜਮ-ਕੁੜਮਣੀ ਫਰਾਰ ਹੋ ਗੇਏ।
ਦਰਅਸਲ ਇਹ ਕਹਾਣੀ 2022 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਯੂਪੀ ਦੇ ਬਦਾਇਊ ਵਿੱਚ ਰਹਿਣ ਵਾਸੇ 4 ਬੱਚਿਆਂ ਦੇ ਮਾਪਿਆਂ ਨੇ ਆਪਣੀ ਵੱਡੀ ਧੀ ਦਾ ਲੋਕਲ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਜੋ ਸਾਡੀ ਕੁੜੀ ਸਾਡੇ ਨੇੜੇ ਤੇੜੇ ਹੀ ਰਹਿ ਸਕੇ। ਜਿਸ ਦੇ ਤਹਿਤ ਉਨ੍ਹਾਂ ਨੇ ਬਦਾਇਊ ਦੇ ਸਿਵਿਲ ਲਾਈਨ ਕੋਤਵਾਲੀ ਵਿੱਚ ਰਹਿਣ ਵਾਲੇ 46 ਸਾਲਾਂ ਸ਼ੈਲੇਂਦਰ ਦੇ ਪੁੱਤ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ। 43 ਸਾਲਾਂ ਮਮਤਾ ਦੇ ਪਤੀ ਸੁਨੀਲ ਕੁਮਾਰ ਨੇ ਕਿਹਾ ਕਿ ਉਹ ਇੱਕ ਟਰੱਕ ਡਰਾਈਵਰ ਹੈ ਅਤੇ ਇਸ ਲਈ ਲੰਮੇ ਲੰਮੇ ਸਮੇਂ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਓਸਦੀ ਪਤਨੀ ਮਮਤਾ ਹਾਊਸ ਵਾਈਫ ਸੀ।
ਹੁਣ ਕੁੜੀ ਦਾ ਵਿਆਹ ਮਾਪਿਆਂ ਨੇ ਲੋਕਲ ਹੀ ਕੀਤਾ ਸੀ ਇਸ ਕਰਕੇ ਦੋਵੇਂ ਪਰਿਵਾਰ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ। ਜਿਸ ਦੌਰਾਨ 43 ਸਾਲਾਂ ਮਮਤਾ ਦਾ ਦਿੱਲ ਆਪਣੀ ਕੁੜੀ ਦੇ 46 ਸਾਲਾਂ ਸਹੁਰੇ ਸ਼ੈਲੇਂਦਰ ਉੱਤੇ ਆ ਗਿਆ। ਦੋਂ ਦੋਵਾਂ ਵਿਚਾਲੇ ਪਿਆਰ ਹੋ ਗਿਆ, ਇਸ ਗੱਲ ਦੀ ਕਿਸੇ ਨੂੰ ਜਾਣਕਾਰੀ ਤੱਕ ਨਹੀਂ ਸੀ। ਦੋਵੇਂ ਇਕ-ਦੂਜੇ ਨਾਲ ਫੋਨ 'ਤੇ ਗੱਲਾਂ ਕਰਦੇ ਰਹਿੰਦੇ ਸਨ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਦੋਵੇਂ ਰਿਸ਼ਤਿਆਂ ਦੀ ਮਰਿਆਦਾ ਤੋੜ ਦੇਣਗੇ।
ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਪਤੀ ਸੁਨੀਲ ਕੁਮਾਰ ਨੇ ਕਿਹਾ ਕਿ ਓਸਨੂੰ ਪਤਨੀ ਮਮਤਾ ਦੀ ਇਸ ਕਰਚੂਚ ਬਾਰੇ ਪਤਾ ਲੱਗ ਗਿਆ ਸੀ ਅਤੇ ਓਸਨੇ ਆਪਣੀ ਪਤਨੀ ਨੂੰ ਸੁਧਰਣ ਦਾ ਮੌਕਾ ਵੀ ਦਿੱਤਾ ਪਰ ਬਿਤੇ ਦਿਨੀਂ ਜਦੋਂ ਓਹ ਘਰ ਆਇਆ ਤਾਂ ਓਹ ਘਰ ਵਿੱਚ ਨਹੀਂ ਸੀ ਜਦੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਉਹ ਨਾ ਮਿਲੀ ਤਾਂ ਧੀ ਦੇ ਸਹੁਰਿਆਂ ਤੋਂ ਪਤਾ ਲੱਗਾ ਕਿ ਧੀ ਦਾ ਸਹੁਰਾ ਵੀ ਘਰ ਨਹੀਂ ਹੈ ਅਤੇ ਦੋਵੇਂ ਫਰਾਰ ਹੋ ਗਏ ਹਨ। ਇਹ ਸੁਣ ਕੇ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦੀ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਪੀੜਤ ਪਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ।
ਗੁਆਂਢੀਆਂ ਦਾ ਕਹਿਣਾ ਹੈ ਕਿ ਕੁੜਮ ਅਕਸਰ ਰਾਤ ਨੂੰ ਆਉਂਦਾ ਸੀ ਅਤੇ ਸਵੇਰੇ ਚਲਾ ਜਾਂਦਾ ਸੀ। ਹੁਣ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਲੜਕੇ ਨੇ ਦੱਸਿਆ ਕਿ ਸ਼ੈਲੇਂਦਰ ਉਸਨੂੰ ਲੈਣ ਆਇਆ ਸੀ। ਉਹ ਰਾਤ ਨੂੰ 11 ਵਜੇ ਆਪਣੀ ਕੁੜਮਣੀ ਨੂੰ ਲੈਣ ਆਇਆ ਸੀ। ਮੈਂ ਦੇਖਿਆ। ਹਰ ਤੀਜੇ ਦਿਨ ਸ਼ੈਲੇਂਦਰ ਆਉਂਦਾ ਸੀ।
ਫਰਾਰ ਹੋਣ ਤੋਂ ਬਾਅਦ ਔਰਤ ਖੁਦ ਥਾਣੇ ਪਹੁੰਚੀ ਅਤੇ ਆਪਣੇ ਪਤੀ ‘ਤੇ ਸ਼ਰਾਬ ਪੀ ਕੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਔਰਤ ਨੇ ਸਾਫ਼ ਕਿਹਾ ਕਿ ਉਹ ਆਪਣੇ ਕੁੜਮ ਕੋਲ ਹੀ ਰਹੇਗੀ। ਮਹਿਲਾ ਨੇ ਆਪਣੇ ਪਤੀ ਸੁਨੀਲ ‘ਤੇ ਕਈ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਸੁਨੀਲ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਹੈ।
ਕੁੜਮਣੀ ਮਮਤਾ ਨੇ ਦੱਸਿਆ ਕਿ 15 ਸਾਲ ਦੀ ਛੋਟੀ ਉਮਰ ਵਿੱਚ ਉਸ ਦੀ ਮਰਜ਼ੀ ਤੋਂ ਬਿਨਾਂ ਸੁਨੀਲ ਨਾਲ ਵਿਆਹ ਕਰ ਦਿੱਤਾ ਗਿਆ ਸੀ। ਉਹ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਜਦੋਂ ਉਸਦਾ ਵਿਆਹ ਹੋ ਰਿਹਾ ਸੀ ਤਾਂ ਉਸਦੇ ਪਿਤਾ ਅਤੇ ਭਰਾ ਵੀ ਇਸ ਵਿਆਹ ਦੇ ਖਿਲਾਫ ਸਨ। ਕਿਉਂਕਿ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਸ਼ਰਾਬੀ ਵੀ ਸੀ। ਮਮਤਾ ਨੇ ਸੁਨੀਲ ‘ਤੇ ਇਹ ਵੀ ਦੋਸ਼ ਲਗਾਇਆ ਕਿ 11 ਤਰੀਕ ਨੂੰ ਉਸ ਨੇ ਭੱਜਣਾ ਸੀ, ਜਿਸ ਤੋਂ ਇਕ ਦਿਨ ਪਹਿਲਾਂ ਉਸ ਦੇ ਪਤੀ ਨੇ ਉਸ ਨੂੰ ਸਹੁਰੇ ਘਰ ਨਾ ਛੱਡਣ ‘ਤੇ ਉਸ ਨਾਲ ਬੁਰਾ-ਭਲਾ ਕਰਨ ਦੀ ਧਮਕੀ ਦਿੱਤੀ ਸੀ। ਮਮਤਾ ਦਾ ਕਹਿਣਾ ਹੈ ਕਿ ਉਹ ਡਰ ਗਈ ਸੀ। ਮਹਿਲਾ ਦੇ ਪਤੀ ਸੁਨੀਲ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੁਨੀਲ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਪਤਨੀ ਦੇ ਉਸ ਦੇ ਕੁੜਮ ਨਾਲ ਲੰਬੇ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਉਹ ਤਿੰਨ ਵਾਰ ਭੱਜਣ ਦੀ ਕੋਸ਼ਿਸ਼ ਕਰ ਚੁੱਕੀ ਹੈ।


