ਕਿਸਾਨਾਂ ਦੀ 10 ਏਕੜ ਕਣਕ ਦੀ ਫਸਲ ਸੜ ਗਈ
ਗਰਦਪੁਰ ਦੇ ਚਰਣਪੁਰ ਪਿੰਡ ਵਿੱਚ 10 ਏਕੜ ਫਸਲ ਵਿੱਚ ਲੱਗੀ ਕਣਕ ਵਿੱਚ ਅਚਾਨਕ ਅੱਗ ਨੇ ਅਜਿਹਾ ਤਾਂਡਵ ਮਚਾਇਆ ਕਿ ਕਿਸਾਨ ਦੇ ਸਾਹਮਣੇ ਹੀ ਪੁੱਤਾਂ ਵਾਂਗੂ ਪਾਲੀ ਫਸਲ ਸੜ ਕੇ ਸਵਾਹ ਹੋ ਗਈ ਪਰ ਕਿਸਾਨ ਕੁਝ ਵੀ ਨਹੀਂ ਕਰ ਸਕਿਆ। ਹਾਲਾਂਕਿ ਜਦੋਂ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਨੂੰ ਜਲਦ ਹੀ ਫੋਨ ਕਰ ਦਿੱਤਾ ਗਿਆ ਸੀ। ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਹੀ ਸਮੇਂ ਤੇ ਨਹੀਂ ਪਹੁੰਚੀਆਂ ਜਿਸ ਕਾਰਨ ਕਿਸਾਨ ਨਾਰਾਜ਼ ਨਜ਼ਰ ਆਇਆ।

ਉੱਤਰਾਖੰਡ, ਕਵਿਤਾ: ਗਰਦਪੁਰ ਦੇ ਚਰਣਪੁਰ ਪਿੰਡ ਵਿੱਚ 10 ਏਕੜ ਫਸਲ ਵਿੱਚ ਲੱਗੀ ਕਣਕ ਵਿੱਚ ਅਚਾਨਕ ਅੱਗ ਨੇ ਅਜਿਹਾ ਤਾਂਡਵ ਮਚਾਇਆ ਕਿ ਕਿਸਾਨ ਦੇ ਸਾਹਮਣੇ ਹੀ ਪੁੱਤਾਂ ਵਾਂਗੂ ਪਾਲੀ ਫਸਲ ਸੜ ਕੇ ਸਵਾਹ ਹੋ ਗਈ ਪਰ ਕਿਸਾਨ ਕੁਝ ਵੀ ਨਹੀਂ ਕਰ ਸਕਿਆ। ਹਾਲਾਂਕਿ ਜਦੋਂ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਨੂੰ ਜਲਦ ਹੀ ਫੋਨ ਕਰ ਦਿੱਤਾ ਗਿਆ ਸੀ। ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਹੀ ਸਮੇਂ ਤੇ ਨਹੀਂ ਪਹੁੰਚੀਆਂ ਜਿਸ ਕਾਰਨ ਕਿਸਾਨ ਨਾਰਾਜ਼ ਨਜ਼ਰ ਆਇਆ।
ਉੱਤਰਾਖੰਡ ਦੇ ਚਰਨਪੁਰ ਪਿੰਡ ਦਾ ਇੱਕ ਕਿਸਾਨ ਜੋ ਆਪਣੀਆਂ ਅੱਖਾਂ ਮੁਰੇ ਹੀ ਆਪਣੀ ਫਸਲ ਬਰਬਾਦ ਹੁੰਦਾ ਦੇਖਦਾ ਰਿਹਾ ਕਿਉਂਕਿ ਓਸਦੇ ਹੱਥ ਕੁਝ ਨਹੀਂ ਸੀ ਅਤੇ ਹੁਣ ਓਸਦੇ ਕੋਲ ਮਾਯੁਸੀ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ। ਕਿਸਾਨ ਸਾਡੇ ਅੰਨਦਾਤਾ ਜੋ ਜੀ ਤੋੜ ਮਿਹਨਤ ਕਰਦੇ ਹਨ। ਆਪਣੀ ਫਸਲ ਦੀ ਸਾਂਭ ਸੰਭਾਲ ਬਿਲਕੁੱਲ ਓਵੇਂ ਹੀ ਕਰਦੇ ਹਨ ਜਿਵੇਂ ਕਿ ਓਨ੍ਹਾਂ ਪੁੱਤ ਹੋਵੇ ਅਤੇ ਜੇਕਰ ਪੁੱਤ ਨੂੰ ਜ਼ਰਾ ਜਿਹੀ ਵੀ ਸੱਟ ਲੱਗ ਜਾਵੇ ਤਾਂ ਮਾਪਿਆਂ ਨੂੰ ਕਿਨ੍ਹੀ ਤਕਲੀਫ ਹੁੰਦੀ ਹੈ ਇਹ ਮਾਪਿਆਂ ਤੋਂ ਇਲਾਵਾਂ ਕੋਈ ਹੋਰ ਮਹਿਸੂਸ ਨਹੀਂ ਕਰ ਸਕਦਾ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਗਰਦਪੁਰ ਦੇ ਚਰਣਪੁਰ ਪਿੰਡ ਵਿੱਚ ਜਿਥੇ ਕਿਸਾਨ ਮਾਯੁਸ ਹੈ ਅਤੇ ਮੁਆਵਜੇ ਦੀ ਮੰਗ ਕਰ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਕੰਬਾਈਨ ਨਾਲ ਕਣਕ ਦੀ ਵਾਢੀ ਕੀਤੀ ਜਾ ਰਹੀ ਸੀ ਅਤੇ ਅਚਾਨਕ ਕਣਕ ਦੀ ਫਸਲ ਵਿੱਚ ਅੱਗ ਲੱਗ ਗਈ ਜਿਸਨੂੰ ਕੰਟਰੋਲ ਕਰਨਾ ਔਖਾ ਸੀ ਪਰ ਓਥੇ ਮੌਜੂਦ ਕਿਸਾਨਾਂ ਦੀ ਸੂਜਬੂਝ ਨਾਲ ਕੁਝ ਕੁ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਪਰ ਇਸ ਲੱਗੇ ਅੱਗ ਨੇ 9 ਕਿਸਾਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ। ਹੁਣ ਕਿਸਾਨ ਮੁਆਵਜੇ ਦੀ ਮੰਗ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰ ਇਨ੍ਹਾਂ ਪੀੜਤ ਕਿਸਾਨਾਂ ਦੀ ਬਾਂਹ ਫੜੇਗੀ।