ਸਾਬਕਾ ਮੰਤਰੀ ਧਰਮਸੋਤ ਦੀਆਂ ਵਧੀਆਂ ਮੁਸ਼ਕਿਲਾਂ
ਨਵੀਂ ਦਿੱਲੀ, 16 ਮਾਰਚ, ਨਿਰਮਲ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਮੁਹਾਲੀ ਸਪੈਸ਼ਲ ਕੋਰਟ ਵਿਚ ਨੇ ਕੇਸ ਫਾਈਲ ਕਰ ਦਿੱਤਾ ਹੈ। ਇਹ ਕੇਸ ਮਨੀ ਲਾਂਡਰਿੰਗ ਤਹਿਤ ਫਾਈਲ ਕੀਤਾ ਗਿਆ। ਸਾਬਕਾ ਜੰਗਲਾਤ ਮੰਤਰੀ ਰਹੇ ਧਰਮਸੋਤ ਦੇ ਖ਼ਿਲਾਫ਼ ਜਲੰਧਰ ਈਡੀ ਮਨੀ ਲਾਂਡਰਿੰਗ ਨੂੰ ਲੈ ਕੇ ਜਾਂਚ ਕਰ ਰਹੀ ਸੀ। ਬੀਤੇ […]
By : Editor Editor
ਨਵੀਂ ਦਿੱਲੀ, 16 ਮਾਰਚ, ਨਿਰਮਲ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਮੁਹਾਲੀ ਸਪੈਸ਼ਲ ਕੋਰਟ ਵਿਚ ਨੇ ਕੇਸ ਫਾਈਲ ਕਰ ਦਿੱਤਾ ਹੈ। ਇਹ ਕੇਸ ਮਨੀ ਲਾਂਡਰਿੰਗ ਤਹਿਤ ਫਾਈਲ ਕੀਤਾ ਗਿਆ। ਸਾਬਕਾ ਜੰਗਲਾਤ ਮੰਤਰੀ ਰਹੇ ਧਰਮਸੋਤ ਦੇ ਖ਼ਿਲਾਫ਼ ਜਲੰਧਰ ਈਡੀ ਮਨੀ ਲਾਂਡਰਿੰਗ ਨੂੰ ਲੈ ਕੇ ਜਾਂਚ ਕਰ ਰਹੀ ਸੀ। ਬੀਤੇ ਦਿਨ ਈਡੀ ਨੇ ਧਰਮਸੋਤ ਅਤੇ ਉਸ ਦੇ ਬੇਟੇ ਦੀ ਕਰੀਬ 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।
ਹੁਣ ਈਡੀ ਨੇ ਉਕਤ ਕੇਸ ਕੋਰਟ ਵਿਚ ਫਾਈਲ ਕਰ ਦਿੱਤਾ ਹੈ। ਜਲਦ ਇਸ ਨੂੰ ਲੈ ਕੇ ਕੋਰਟ ਫੈਸਲਾ ਸੁਣਾਵੇਗੀ। ਧਰਮਸੋਤ ਪੰਜਾਬ ਵਿਚ 1 ਮਾਰਚ 2016 ਤੋਂ 31 ਮਾਰਚ 2022 ਦੇ ਸਮੇਂ ਦੌਰਾਨ ਜੰਗਲਾਤ ਮੰਤਰੀ ਰਹੇ ਹਨ। ਮਨੀ ਲਾਂਡਰਿੰਗ ਰੋਕੂ ਐਕਟ ਦੇ ਤਹਿਤ ਈਡੀ ਦੀ ਜਾਂਚ ਵਿਚ ਪਾਇਆ ਗਿਆ ਕਿ ਸਾਬਕਾ ਮੰਤਰੀ ਧਰਮਸੋਤ ਨੇ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਆਨ ਜਾਰੀ ਕਰਕੇ ਧਰਮਸੋਤ ਦੀ ਜਾਇਦਾਦ ਜ਼ਬਤ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਸੀ। ਈਡੀ ਜਲੰਧਰ ਨੇ ਇਹ ਕਾਰਵਾਈ ਕੀਤੀ ਸੀ। ਈਡੀ ਨੇ ਕੋਰਟ ਵਿਚ ਕੇਸ ਫਾਈਲ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਜਲਦ ਹੀ ਵੱਡਾ ਐਕਸ਼ਨ ਲੈਣ ਦੀ ਤਿਆਰੀ ਵਿਚ ਹੈ।
ਇਹ ਖ਼ਬਰ ਵੀ ਪੜ੍ਹੋ
ਪੰਜਾਬੀਆਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਹੈ। ਦੱਸਦੇ ਚਲੀਏ ਕਿ ਆਦਮਪੁਰ ਏਅਰਪੋਰਟ 31 ਮਾਰਚ ਤੋਂ ਸ਼ੁਰੂ ਹੋ ਜਾਵੇਗਾ।
ਇੱਥੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਆਦਮਪੁਰ ਏਅਰਪੋਰਟ ’ਤੇ ਕੇਂਦਰ ਸਰਕਾਰ ਦੁਆਰਾ ਭੇਜਿਆ ਗਿਆ ਸਟਾਫ ਪਹੁੰਚ ਗਿਆ ਹੈ। 31 ਮਾਰਚ ਤੋਂ ਸ਼ੁਰੂ ਹੋਣ ਵਾਲੀ ਉਡਾਣਾਂ ਦੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਕਤ ਏਅਰਪੋਰਟ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੰਗਲੌਰ, ਕੋਲਕਾਤਾ ਅਤੇ ਗੋਆ ਲਈ ਉਡਣ ਵਾਲੀ ਫਲਾਈਟਾਂ ਲਈ ਰੂਟ ਅਲਾਟ ਕਰ ਦਿੱਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਕਤ ਏਅਰਪੋਰਟ 2 ਮਾਰਚ ਨੂੰ ਪੀਐਮ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਣਾ ਸੀ। ਪ੍ਰੰਤੂ ਪੀਐਮ ਦੇ ਪ੍ਰੋਗਰਾਮ ਵਿਚ ਦੇਰੀ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ।
ਕਰੀਬ ਹਫਤਾ ਪਹਿਲਾਂ ਪੀਐਮ ਮੋਦੀ ਨੇ ਭਾਰਤ ਦੇ ਕਈ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਸੀ। ਜਿਸ ਵਿਚ ਆਦਮਪੁਰ ਏਅਰਪੋਰਟ ਵੀ ਸ਼ਾਮਲ ਸੀ।
ਹੁਣ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਬਿਆਨ ਦਿੱਤਾ ਕਿ ਉਕਤ ਏਅਰਪੋਰਟ 31 ਤੋਂ ਸ਼ੁਰੂ ਹੋ ਜਾਵੇਗਾ। ਦੱਸ ਦੇਈਏ ਕਿ ਇਸ ਨੂੰ ਲੈ ਕੇ ਜਲੰਧਰ ਤੋਂ ਆਪ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸਿੰਧੀਆ ਦੇ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਇੱਕ ਪੱਤਰ ਵੀ ਸੌਂਪਿਆ ਸੀ।