Begin typing your search above and press return to search.

ਝਾਂਸੀ ਵਿਚ ਲਾੜੇ ਸਮੇਤ 4 ਜ਼ਿੰਦਾ ਸੜੇ

ਝਾਂਸੀ, 11 ਮਈ, ਨਿਰਮਲ : ਝਾਂਸੀ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਵਿਆਹ ਦੀ ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੱਕ ਅਤੇ ਕਾਰ ਨੂੰ ਅੱਗ ਲੱਗ ਗਈ। ਕਾਰ ’ਚ ਬੈਠੇ ਲਾੜੇ ਸਮੇਤ ਚਾਰ ਲੋਕ ਝੁਲਸ ਗਏ। ਕਾਰ ਵਿੱਚ ਸਵਾਰ ਦੋ ਲੋਕਾਂ ਦਾ ਬਚਾਅ […]

ਝਾਂਸੀ ਵਿਚ ਲਾੜੇ ਸਮੇਤ 4 ਜ਼ਿੰਦਾ ਸੜੇ
X

Editor EditorBy : Editor Editor

  |  11 May 2024 4:53 AM IST

  • whatsapp
  • Telegram


ਝਾਂਸੀ, 11 ਮਈ, ਨਿਰਮਲ : ਝਾਂਸੀ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਵਿਆਹ ਦੀ ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੱਕ ਅਤੇ ਕਾਰ ਨੂੰ ਅੱਗ ਲੱਗ ਗਈ। ਕਾਰ ’ਚ ਬੈਠੇ ਲਾੜੇ ਸਮੇਤ ਚਾਰ ਲੋਕ ਝੁਲਸ ਗਏ। ਕਾਰ ਵਿੱਚ ਸਵਾਰ ਦੋ ਲੋਕਾਂ ਦਾ ਬਚਾਅ ਹੋ ਗਿਆ ਹੈ।

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿੱਚ ਲਾੜੇ ਤੋਂ ਇਲਾਵਾ ਉਸ ਦੇ ਭਰਾ, ਭਤੀਜੇ ਅਤੇ ਕਾਰ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਝਾਂਸੀ-ਕਾਨਪੁਰ ਹਾਈਵੇ ’ਤੇ ਬਾਰਾਗਾਂਵ ਥਾਣਾ ਖੇਤਰ ਦੇ ਪਰੀਚਾ ਓਵਰਬ੍ਰਿਜ ’ਤੇ ਵਾਪਰਿਆ।

ਐਰਿਚ ਥਾਣਾ ਖੇਤਰ ਦੇ ਪਿੰਡ ਬਿਲਾਟੀ ਵਾਸੀ ਸੰਤੋਸ਼ ਅਹੀਰਵਾਰ (25) ਪੁੱਤਰ ਆਕਾਸ਼ ਅਹੀਰਵਾਰ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਉਹ ਬਾਰਗਾਓਂ ਥਾਣਾ ਖੇਤਰ ਦੇ ਛਪਾਰ ਪਿੰਡ ਸਥਿਤ ਲਾੜੀ ਦੇ ਘਰ ਵਿਆਹ ਦੀ ਬਾਰਾਤ ਦੇ ਨਾਲ ਰਵਾਨਾ ਹੋਇਆ। ਕਾਰ ’ਚ ਲਾੜੇ ਸਮੇਤ 6 ਲੋਕ ਸਵਾਰ ਸਨ। ਰਾਤ ਸਮੇਂ ਜਦੋਂ ਉਨ੍ਹਾਂ ਦੀ ਕਾਰ ਹਾਈਵੇਅ ’ਤੇ ਪੈਂਦੇ ਪਰੀਚਾ ਓਵਰਬ੍ਰਿਜ ’ਤੇ ਪੁੱਜੀ ਤਾਂ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ ’ਚ ਲੱਗਾ ਸੀਐਨਜੀ ਸਿਲੰਡਰ ਫਟ ਗਿਆ। ਕਾਰ ਅਤੇ ਟਰੱਕ ਨੂੰ ਅੱਗ ਲੱਗ ਗਈ।

ਲਾੜਾ ਆਕਾਸ਼, ਉਸ ਦਾ ਵੱਡਾ ਭਰਾ ਆਸ਼ੀਸ਼ ਅਹੀਰਵਰ (30), ਆਸ਼ੀਸ਼ ਦਾ 4 ਸਾਲਾ ਪੁੱਤਰ ਮਯੰਕ ਅਤੇ ਡਰਾਈਵਰ ਜੈਕਰਨ ਉਰਫ਼ ਭਗਤ (32) ਕਾਰ ਵਿੱਚ ਜ਼ਿੰਦਾ ਸੜ ਗਏ। ਜਦੋਂ ਕਿ ਪਿੰਡ ਦੇ ਰਵੀ ਅਹੀਰਵਰ ਅਤੇ ਰਮੇਸ਼ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ। ਉਸ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕਾਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਸੜ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਟੱਕਰ ਤੋਂ ਬਾਅਦ ਪਹਿਲਾਂ ਕਾਰ ਅਤੇ ਫਿਰ ਟਰੱਕ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਨਾਲ ਹਾਹਾਕਾਰ ਮਚ ਗਈ। ਸੂਚਨਾ ਮਿਲਣ ’ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਰਿਸ਼ਤੇਦਾਰ ਤੇ ਹੋਰ ਵਿਆਹ ਵਾਲੇ ਮਹਿਮਾਨ ਵੀ ਪਿੱਛੇ ਤੋਂ ਹੋਰ ਗੱਡੀਆਂ ਵਿੱਚ ਆਏ। ਉਨ੍ਹਾਂ ਨੇ ਕਿਸੇ ਤਰ੍ਹਾਂ ਸੜ ਰਹੀ ਕਾਰ ਦਾ ਸ਼ੀਸ਼ਾ ਤੋੜ ਕੇ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ। ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਦਾਖਲ ਕਰਵਾਇਆ ਗਿਆ ਹੈ। ਇਕ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਮ੍ਰਿਤਕ ਲਾੜੇ ਦੀ ਭੈਣ ਕਾਜਲ ਨੇ ਕਿਹਾ, ਮੇਰੇ ਛੋਟੇ ਭਰਾ ਦਾ ਵਿਆਹ ਸੀ। ਇੱਕ ਟਰੱਕ ਡਰਾਈਵਰ ਕਾਫੀ ਦੇਰ ਤੋਂ ਕਾਰ ਦਾ ਪਿੱਛਾ ਕਰ ਰਿਹਾ ਸੀ। ਵੱਡੇ ਭਰਾ ਨੇ ਮੇਰੇ ਪਤੀ ਨੂੰ ਫੋਨ ਕਰਕੇ ਦੱਸਿਆ ਕਿ ਪਿੱਛਾ ਕਰ ਰਹੇ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਸੀਐਨਜੀ ਸਿਲੰਡਰ ਫਟ ਗਿਆ।
ਇਹ ਖ਼ਬਰ ਵੀ ਪੜ੍ਹੋ

ਅੱਜ ਸਵੇਰੇ ਬਹੁਤ ਹੀ ਮੰਦਭਾਗੀ ਖ਼ਬਰ ਸੁਣਨ ਨੁੂੰ ਮਿਲੀ। ਦੱਸਦੇ ਚਲੀਏ ਕਿ ਪੰਜਾਬੀ ਦੇ ਵੱਡੇ ਲੇਖਕ, ਸ਼ਾਇਰ ਅਤੇ ਕਵੀ ਪਦਮ ਸ੍ਰੀ ਸਾਹਿਤਕਾਰ ਡਾ. ਸੁਰਜੀਤ ਪਾਤਰ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਸਰਜੀਤ ਪਾਤਰ 79 ਸਾਲ ਦੇ ਸਨ ਅਤੇ ਅਪਣੇ ਘਰ ਵਿਚ ਹੀ ਉਨ੍ਹਾਂ ਨੇ ਅੰਤਿਮ ਸਾਹ ਲਏ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਵੇਰੇ ਉਠੇ ਹੀ ਨਹੀਂ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਆਪਣੇ ਘਰ ਵਿਚ ਹੀ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ।

ਸੁਰਜੀਤ ਪਾਤਰ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ‘ਪੱਤੜ ਕਲਾਂ’ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀ ਪਾਸ ਕੀਤੀ। ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ,ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ ਅਤੇ ਗੁਰੂ ਨਾਨੳਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ।

Next Story
ਤਾਜ਼ਾ ਖਬਰਾਂ
Share it