ਕੈਨੇਡਾ ਘਟਾਏਗਾ ਨਵੇਂ PRs ਦੀ ਗਿਣਤੀ, ਹੁਣ ਸਿਰਫ਼ ਹੁਨਰਮੰਦ ਕਾਮਿਆਂ ਨੂੰ ਦਿੱਤੀ ਜਾਵੇਗੀ ਤਰਜੀਹ
ਕੈਨੇਡਾ ਸਰਕਾਰ ਨੇ ਹੁਣ ਦੇਸ਼ ਦੇ ਸਾਰੇ ਖੇਤਰਾਂ 'ਚ ਹੁਨਰਮੰਦ (SKILLED) ਕਾਮਿਆਂ ਨੂੰ ਤਰਜੀਹ ਦੇਣ 'ਤੇ ਜ਼ੋਰ ਦਿੱਤਾ ਹੈ। ਇਸੇ ਲਈ ਹੁਣ ਖੋਜ ਅਤੇ ਸਿਹਤ ਸੰਭਾਲ ਤੋਂ ਲੈ ਕੇ ਹਵਾਬਾਜ਼ੀ ਤੱਕ ਦੇ ਖੇਤਰਾਂ ਵਿੱਚ ਸਿਰਫ਼ ਹੁਨਰਮੰਦ ਕਾਮਿਆਂ ਨੂੰ ਹੀ ਦੇਸ਼ 'ਚ ਲਿਆਉਣ ਨਾਲ਼ ਸਬੰਧਤ ਨਵੀਆਂ ਇਮੀਗ੍ਰੇਸ਼ਨ ਤਰਜੀਹੀ ਸ਼੍ਰੇਣੀਆਂ ਪੇਸ਼ ਕੀਤੀਆਂ ਹਨ

By : [email protected]
ਘਟੇਗੀ ਅਮਰੀਕੀ ਨਿਰਭਰਤਾ, ਫ਼ੌਜੀ ਸਮਰੱਥਾ ਵਧਾਈ ਜਾਵੇਗੀ
ਟੋਰਾਂਟੋ (ਕੈਨੇਡਾ): ਕੈਨੇਡਾ ਸਰਕਾਰ ਨੇ ਹੁਣ ਦੇਸ਼ ਦੇ ਸਾਰੇ ਖੇਤਰਾਂ 'ਚ ਹੁਨਰਮੰਦ (SKILLED) ਕਾਮਿਆਂ ਨੂੰ ਤਰਜੀਹ ਦੇਣ 'ਤੇ ਜ਼ੋਰ ਦਿੱਤਾ ਹੈ। ਇਸੇ ਲਈ ਹੁਣ ਖੋਜ ਅਤੇ ਸਿਹਤ ਸੰਭਾਲ ਤੋਂ ਲੈ ਕੇ ਹਵਾਬਾਜ਼ੀ ਤੱਕ ਦੇ ਖੇਤਰਾਂ ਵਿੱਚ ਸਿਰਫ਼ ਹੁਨਰਮੰਦ ਕਾਮਿਆਂ ਨੂੰ ਹੀ ਦੇਸ਼ 'ਚ ਲਿਆਉਣ ਨਾਲ਼ ਸਬੰਧਤ ਨਵੀਆਂ ਇਮੀਗ੍ਰੇਸ਼ਨ ਤਰਜੀਹੀ ਸ਼੍ਰੇਣੀਆਂ ਪੇਸ਼ ਕੀਤੀਆਂ ਹਨ। ਇਸ ਤੋਂ ਇਲਾਵਾ ਕੁਝ ਨਵੀਂਆਂ ਫੌਜੀ ਭਰਤੀਆਂ ਵੀ ਕੀਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲਾਂ ਹੀ ਆਪਣੇ ਅਜਿਹੇ ਸਪੱਸ਼ਟ ਕਰ ਚੁੱਕੇ ਹਨ। ਕੈਨੇਡਾ ਵਿੱਚ ਨਵੇਂ ਸਥਾਈ ਨਿਵਾਸੀਆਂ (NEW PRs - PERMANENT RESIDENTS) ਦੀ ਗਿਣਤੀ ਨੂੰ ਵਿਆਪਕ ਤੌਰ 'ਤੇ ਘਟਾਇਆ ਜਾਵੇਗਾ। ਹੁਨਰਮੰਦ ਕਾਮਿਆਂ ਅਤੇ ਵਿਦਵਾਨਾਂ ਦੀ ਭਰਤੀ ਵੱਧ ਕੀਤੀ ਜਾਵੇਗੀ। ਇਸ ਦੇ ਨਾਲ਼ ਹੀ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਦੇਸ਼ ਦੀਆਂ ਰੱਖਿਆ ਸਮਰੱਥਾਵਾਂ ਨੂੰ ਵਧਾਇਆ ਜਾਵੇਗਾ।
ਸਰਕਾਰ ਨੇ ਕਿਹਾ ਕਿ ਇਸ ਤਬਦੀਲੀ ਦਾ ਉਦੇਸ਼ ਮੁੱਖ ਉਦਯੋਗਾਂ ਲਈ ਕਾਮੇ ਲੱਭਦਿਆਂ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਬਹਾਲ ਕਰਨਾ ਸੀ। ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਦੀ ਸਰਕਾਰ ਨੇ ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ 'ਤੇ ਦਬਾਅ ਨੂੰ ਘੱਟ ਕਰਨ ਲਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਜ ਡਾਇਬ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ 2026 ਵਿੱਚ ਕੀਤੇ ਗਏ ਬਦਲਾਅ ਪ੍ਰਤਿਭਾ (TALENT) ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰਨਗੇ, ਜੋ "ਪਹਿਲੇ ਦਿਨ ਤੋਂ ਹੀ ਯੋਗਦਾਨ ਪਾ ਸਕਦੇ ਹਨ" ਕਿਉਂਕਿ ਕੈਨੇਡਾ ਨੂੰ ਅਹਿਮ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਵੀਆਂ ਸ਼੍ਰੇਣੀਆਂ ਵਿੱਚ ਖੋਜਕਾਰ, ਸੀਨੀਅਰ ਮੈਨੇਜਰ, ਟਰਾਂਸਪੋਰਟ-ਸੈਕਟਰ ਵਰਕਰ ਜਿਵੇਂ ਕਿ ਪਾਇਲਟ ਅਤੇ ਏਅਰਕ੍ਰਾਫਟ ਮਕੈਨਿਕ, ਅਤੇ ਕੈਨੇਡੀਅਨ ਤਜਰਬੇ ਵਾਲੇ ਵਿਦੇਸ਼ੀ ਮੈਡੀਕਲ ਡਾਕਟਰ ਸ਼ਾਮਲ ਹਨ। ਉਨ੍ਹਾਂ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਦੁਆਰਾ ਭਰਤੀ ਕੀਤੇ ਗਏ ਉੱਚ ਹੁਨਰਮੰਦ ਵਿਦੇਸ਼ੀ ਫੌਜੀ ਬਿਨੈਕਾਰ ਵੀ ਸ਼ਾਮਲ ਹੋਣਗੇ, ਜਿਸ ਵਿੱਚ ਫੌਜੀ ਡਾਕਟਰ, ਨਰਸਾਂ ਅਤੇ ਪਾਇਲਟ ਸ਼ਾਮਲ ਹਨ।
ਅਮਰੀਕਾ 'ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਹੇ PM ਮਾਰਕ ਕਾਰਨੀ ਨੇ ਇੱਕ ਨਵੀਂ ਰੱਖਿਆ ਰਣਨੀਤੀ ਦਾ ਐਲਾਨ ਕੀਤਾ। ਜਿਸ ਦਾ ਉਦੇਸ਼ ਅਗਲੇ ਦਹਾਕੇ ਦੌਰਾਨ ਰੱਖਿਆ ਨਾਲ ਸਬੰਧਤ ਖੋਜ ਅਤੇ ਵਿਕਾਸ ਵਿੱਚ ਸਰਕਾਰੀ ਨਿਵੇਸ਼ ਨੂੰ 85 ਫ਼ੀ ਸਦੀ ਵਧਾਉਣਾ, ਰੱਖਿਆ ਉਦਯੋਗ ਦੇ ਮਾਲੀਏ ਨੂੰ 240 ਫ਼ੀ ਸਦੀ ਤੋਂ ਜ਼ਿਆਦਾ ਵਧਾਉਣਾ, ਰੱਖਿਆ ਬਰਾਮਦ ਵਿੱਚ 50 ਫ਼ੀ ਸਦੀ ਵਾਧਾ ਕਰਨਾ ਅਤੇ 125,000 ਤੱਕ ਗੁਣਵੱਤਾ ਵਾਲੀਆਂ ਨਵੀਆਂ ਨੌਕਰੀਆਂ ਪੈਦਾ ਕਰਨਾ ਹੈ।
ਨਾਟੋ ਦੇ ਹੋਰ ਮੈਂਬਰਾਂ ਵਾਂਗ, ਕੈਨੇਡਾ ਨੇ 2035 ਤੱਕ ਰੱਖਿਆ ਖਰਚ ਨੂੰ ਕੁੱਲ ਘਰੇਲੂ ਉਤਪਾਦ ਦੇ 5% ਤੱਕ ਵਧਾਉਣ ਦਾ ਵਾਅਦਾ ਕੀਤਾ ਹੈ।


