ਅੰਮ੍ਰਿਤਸਰ ’ਚ ਨਾਜਾਇਜ਼ ਉਸਾਰੀ ’ਤੇ ਚੱਲਿਆ ਕਾਰਪੋਰੇਸ਼ਨ ਦਾ ਡੰਡਾ
ਅੰਮ੍ਰਿਤਸਰ, 15 ਸਤੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ’ਚ ਨਜ਼ਾਇਜ ਤੌਰ ’ਤੇ ਬਣ ਰਹੀ ਬਿਲਡਿੰਗ ’ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਡੰਡਾ ਚੱਲਿਆ ਹੈ। ਅੰਮ੍ਰਿਤਸਰ ਦੇ ਕੱਟੜਾ ਆਹਲੂਵਾਲੀਆ ਵਿਚ ਕਾਫ਼ੀ ਇਮਾਰਤਾਂ ਨਜ਼ਾਇਜ ਤੌਰ ’ਤੇ ਉਸਾਰੀਆਂ ਹੋਈਆਂ ਸਨ, ਜਿਨ੍ਹਾਂ ’ਤੇ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਟੀਪੀ ਅਰੁਣ ਸ਼ਰਮਾ ਨੇ ਕਿਹਾ ਕਿ ਇਹ […]
By : Hamdard Tv Admin
ਅੰਮ੍ਰਿਤਸਰ, 15 ਸਤੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ’ਚ ਨਜ਼ਾਇਜ ਤੌਰ ’ਤੇ ਬਣ ਰਹੀ ਬਿਲਡਿੰਗ ’ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਡੰਡਾ ਚੱਲਿਆ ਹੈ। ਅੰਮ੍ਰਿਤਸਰ ਦੇ ਕੱਟੜਾ ਆਹਲੂਵਾਲੀਆ ਵਿਚ ਕਾਫ਼ੀ ਇਮਾਰਤਾਂ ਨਜ਼ਾਇਜ ਤੌਰ ’ਤੇ ਉਸਾਰੀਆਂ ਹੋਈਆਂ ਸਨ, ਜਿਨ੍ਹਾਂ ’ਤੇ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਟੀਪੀ ਅਰੁਣ ਸ਼ਰਮਾ ਨੇ ਕਿਹਾ ਕਿ ਇਹ ਨਜ਼ਾਇਜ ਤੌਰ ’ਤੇ ਬਿਲਡਿੰਗ ਉਸਾਰੀ ਕੀਤੀ ਗਈ ਸੀ ਅਤੇ 6 ਮੰਜ਼ਿਲ ਬਿਲਡਿੰਗ ਬਣਾਈ ਸੀ, ਜਿਸ ਨੂੰ ਲੈਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਨਗਰ ਨਿਗਮ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਸਾਰੇ ਲੋਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਨਾਜ਼ਾਇਜ ਤੌਰ ’ਤੇ ਬਿਲਡਿੰਗ ਉਸਾਰੀ ਕਰਨਾ ਗੈਰਕਾਨੂੰਨੀ ਹੈ ਅਤੇ ਅਜਿਹੀ ਕਿਸੇ ਤਰ੍ਹਾਂ ਦੀ ਉਸਾਰੀ ਨਾ ਕੀਤੀ ਜਾਵੇ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਨਗਰ ਨਿਗਮ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।