Begin typing your search above and press return to search.

ਕੈਨੇਡਾ ਵਾਸੀਆਂ ਲਈ ਜਾਨਲੇਵਾ ਸਾਬਤ ਹੋਣ ਲੱਗਾ ‘ਗਰਮ ਸਿਆਲ’

ਔਟਵਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ‘ਗਰਮ ਸਿਆਲ’ ਕੈਨੇਡਾ ਵਾਸੀਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ 6 ਮੌਤਾਂ ਹੋ ਚੁੱਕੀਆਂ ਹਨ। ਮੁਲਕ ਦੀਆਂ ਝੀਲਾਂ ਅਤੇ ਨਦੀਆਂ ਉਪਰੋਂ ਤਾਂ ਜੰਮੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਪਰ ਬਰਫ਼ ਦੀ ਪਤਲੀ ਪਰਤ ਪਹਿਲਾ ਕਦਮ ਰਖਦਿਆਂ ਹੀ ਚੂਰ ਚੂਰ ਹੋ ਜਾਂਦੀ […]

ਕੈਨੇਡਾ ਵਾਸੀਆਂ ਲਈ ਜਾਨਲੇਵਾ ਸਾਬਤ ਹੋਣ ਲੱਗਾ ‘ਗਰਮ ਸਿਆਲ’
X

Editor EditorBy : Editor Editor

  |  29 Dec 2023 11:53 AM IST

  • whatsapp
  • Telegram
ਔਟਵਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ‘ਗਰਮ ਸਿਆਲ’ ਕੈਨੇਡਾ ਵਾਸੀਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ 6 ਮੌਤਾਂ ਹੋ ਚੁੱਕੀਆਂ ਹਨ। ਮੁਲਕ ਦੀਆਂ ਝੀਲਾਂ ਅਤੇ ਨਦੀਆਂ ਉਪਰੋਂ ਤਾਂ ਜੰਮੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਪਰ ਬਰਫ਼ ਦੀ ਪਤਲੀ ਪਰਤ ਪਹਿਲਾ ਕਦਮ ਰਖਦਿਆਂ ਹੀ ਚੂਰ ਚੂਰ ਹੋ ਜਾਂਦੀ ਹੈ ਅਤੇ ਇਕ ਵਾਰ ਪਾਣੀ ਵਿਚ ਡਿੱਗਿਆ ਇਨਸਾਨ ਮੁੜ ਬਾਹਰ ਨਹੀਂ ਆਉਂਦਾ। ਬਰਫ ਦੀ ਪਤਲੀ ਪਰਤ ਦੇ ਤਾਜ਼ਾ ਸ਼ਿਕਾਰ ਦੋ ਅੱਲ੍ਹੜ ਬਣੇ ਜਿਨ੍ਹਾਂ ਦੀਆਂ ਲਾਸ਼ਾਂ ਔਟਵਾ ਨੇੜੇ ਰੀਡੋ ਦਰਿਆ ਵਿਚੋਂ ਕੱਢੀਆਂ ਗਈਆਂ। ਜਲ ਸੁਰੱਖਿਆ ਨਾਲ ਸਬੰਧਤ ਜਥੇਬੰਦੀ ਲਾਈਫ ਸੇਵਿੰਗ ਸੋਸਾਇਟੀ ਦੀ ਤਰਜਮਾਨ ਸਟੈਫਨੀ ਬਕਾਲਾ ਨੇ ਕਿਹਾ ਕਿ ਆਲਮੀ ਤਪਿਸ਼ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ।

ਪਿਛਲੇ ਇਕ ਹਫ਼ਤੇ ਦੌਰਾਨ 6 ਜਣਿਆਂ ਦੀ ਹੋਈ ਮੌਤ

ਮਜ਼ਬੂਤ ਬਰਫ ਕਿਸੇ ਝੀਲ ਜਾਂ ਨਦੀ ਵਿਚ ਨਜ਼ਰ ਨਹੀਂ ਆ ਰਹੀ। ਕੌਮੀ ਪੱਧਰ ’ਤੇ ਇਹ ਵਰਤਾਰਾ ਬੇਹੱਦ ਗੈਰਸਾਧਾਰਣ ਹੈ। ਇਸੇ ਦੌਰਾਨ ਐਨਵਾਇਰਨਮੈਂਟ ਕੈਨੇਡਾ ਦੇ ਸੀਨੀਅਰ ਮੌਸਮ ਵਿਗਿਆਨੀ ਡੇਵ ਫਿਲਿਪਸ ਨੇ ਕਿਹਾ ਕਿ ਪਤਲੀ ਬਰਫ ਕਾਰਨ ਹਾਲਾਤ ਖਤਰਨਾਕ ਬਣ ਚੁੱਕੇ ਹਨ ਅਤੇ ਲਗਾਤਾਰ ਜਾਨੀ ਨੁਕਸਾਨ ਹੋ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਲਗਰੀ ਦੇ ਪੱਛਮੀ ਇਲਾਕੇ ਵਿਚ 61 ਸਾਲ ਦੇ ਇਕ ਸ਼ਖਸ ਨੂੰ ਜਾਨ ਗਵਾਉਣੀ ਪਈ ਜਿਸ ਨੇ ਬੋਅ ਨਦੀ ਵਿਚ ਜੰਮੀ ਹੋਈ ਬਰਫ ’ਤੇ ਪੈਰ ਰੱਖ ਦਿਤਾ ਪਰ ਪਰਤ ਬਹੁਤ ਪਤਲੀ ਹੋਣ ਕਾਰਨ ਉਹ ਪਾਣੀ ਅੰਦਰ ਰੁੜ੍ਹ ਗਿਆ। ਐਲਬਰਟਾ ਆਰ.ਸੀ.ਐਮ.ਪੀ. ਦੇ ਕਾਂਸਟੇਬਲ ਕੈਲਸੀ ਡੇਵਿਜ ਨੇ ਦੱਸਿਆ ਕਿ ਮਰਨ ਵਾਲਾ ਸ਼ਖਸ ਤਸਵੀਰਾਂ ਖਿੱਚ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਉਧਰ ਕਿਊਬੈਕ ਸਿਟੀ ਵਿਖੇ ਚਾਰ ਸਾਲ ਦੀ ਇਕ ਬੱਚੀ ਪਿਛਲੇ ਦਿਨੀਂ ਨਦੀ ਵਿਚ ਰੁੜ ਗਈ ਜਦੋਂ ਉਹ ਆਪਣੀ ਮਾਂ ਨਾਲ ਸਲੈਡਿੰਗ ਕਰ ਰਹੀ ਸੀ। ਹੁਣ ਤੱਕ ਪੁਲਿਸ ਉਸ ਦੀ ਲਾਸ਼ ਬਰਾਮਦ ਨਹੀਂ ਕਰ ਸਕੀ।
Next Story
ਤਾਜ਼ਾ ਖਬਰਾਂ
Share it