ਟਰੱਕ ਨਾਲ ਬਰਾਤੀਆਂ ਦੀ ਗੱਡੀ ਦੀ ਟੱਕਰ, 3 ਮੌਤਾਂ
ਹਿਸਾਰ, 9 ਦਸੰਬਰ, ਨਿਰਮਲ : ਹਿਸਾਰ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਇੱਥੇ ਟਰੱਕ ਨਾਲ ਬਰਾਤੀਆਂ ਦੀ ਗੱਡੀ ਦੀ ਟੱਕਰ ਹੋ ਗਈ। ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 4 ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ […]
By : Editor Editor
ਹਿਸਾਰ, 9 ਦਸੰਬਰ, ਨਿਰਮਲ : ਹਿਸਾਰ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਇੱਥੇ ਟਰੱਕ ਨਾਲ ਬਰਾਤੀਆਂ ਦੀ ਗੱਡੀ ਦੀ ਟੱਕਰ ਹੋ ਗਈ। ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ 4 ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੂਰਿਆ ਪ੍ਰਕਾਸ਼, ਕੁਲਦੀਪ ਅਤੇ ਰਾਧੇ ਸ਼ਿਆਮ ਨਾਇਕ ਵਾਸੀ ਕਬਰੈਲ ਪਿੰਡ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ। ਜ਼ਖਮੀਆਂ ਦੇ ਨਾਂ ਧਰਮਪਾਲ, ਰਾਜਾਰਾਮ, ਪਰਵੀਨ ਜਾਂਗੜਾ ਅਤੇ ਰਾਜਿੰਦਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਬਰੈਲ ਵਾਸੀ ਦੇਵੀ ਲਾਲ ਦੇ ਪੁੱਤਰ ਦਵਿੰਦਰ ਦਾ ਵਿਆਹ ਸੀ, ਜਿਸ ਦੀ ਬਰਾਤ ਅਗਰੋਹਾ ਗਈ ਸੀ। ਬੋਲੈਰੋ ਸਵਾਰ 7 ਨੌਜਵਾਨ ਅਗਰੋਹਾ ਤੋਂ ਕਬਰੈਲ ਵੱਲ ਵਾਪਸ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰਾਤ ਕਰੀਬ 12 ਵਜੇ ਪਿੰਡ ਕਾਲਰਾਵਾਂ ਨੇੜੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ’ਚ 7 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੂਰਿਆ ਪ੍ਰਕਾਸ਼ ਘਰ ਦਾ ਇਕਲੌਤਾ ਸਹਾਰਾ ਸੀ। ਉਸ ਦਾ ਪਿਤਾ ਕਈ ਸਾਲ ਪਹਿਲਾਂ ਘਰ ਛੱਡ ਗਿਆ ਸੀ। ਉਹ ਅਤੇ ਉਸ ਦੀ ਮਾਂ ਘਰ ਵਿੱਚ ਇਕੱਲੇ ਰਹਿੰਦੇ ਸਨ। ਸੂਰਿਆ ਪ੍ਰਕਾਸ਼ ਮਜ਼ਦੂਰੀ ਕਰਦਾ ਸੀ ਅਤੇ ਅਣਵਿਆਹਿਆ ਸੀ। ਇਸ ਦੇ ਨਾਲ ਹੀ ਮ੍ਰਿਤਕ 45 ਸਾਲਾ ਰਾਧੇਸ਼ਿਆਮ ਵਿਆਹਿਆ ਹੋਇਆ ਸੀ ਅਤੇ ਉਸ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ। ਉਹ ਪਿੰਡ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ।
ਮ੍ਰਿਤਕ ਕੁਲਦੀਪ ਮੂਲ ਰੂਪ ਵਿੱਚ ਚੂਲੀ ਪਿੰਡ ਦਾ ਵਸਨੀਕ ਸੀ। ਉਹ ਬਚਪਨ ਤੋਂ ਹੀ ਆਪਣੇ ਨਾਨਕੇ ਪਿੰਡ ਕਬਰੈਲ ਵਿੱਚ ਰਹਿੰਦਾ ਸੀ। ਕੁਲਦੀਪ ਵਿਆਹਿਆ ਹੋਇਆ ਸੀ ਅਤੇ ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਸੀ। ਉਹ ਕਬਰੈਲ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।
ਫਿਲਹਾਲ ਜ਼ਖਮੀਆਂ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਆਦਮਪੁਰ ਪੁਲਸ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰੇਗੀ।