Hindi radio broadcasting started in Kuwait ਕੁਵੈਤ ਵਿਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ
ਕੁਵੈਤ ਸਿਟੀ, 22 ਅਪ੍ਰੈਲ, ਨਿਰਮਲ : ਕੁਵੈਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦੱਸਦੇ ਚਲੀਏ ਕਿ ਕੁਵੈਤ ਵਿੱਚ ਕਰੀਬ 10 ਲੱਖ ਭਾਰਤੀ ਰਹਿੰਦੇ ਹਨ। ਇਸ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਕੁਵੈਤ ਵਿੱਚ ਭਾਰਤੀਆਂ ਨੂੰ ਪਸੰਦੀਦਾ ਭਾਈਚਾਰਾ ਮੰਨਿਆ ਜਾਂਦਾ ਹੈ। ਇੰਜੀਨੀਅਰ, ਡਾਕਟਰ, ਚਾਰਟਰਡ ਅਕਾਊਂਟੈਂਟ, ਵਿਗਿਆਨੀ, ਸਾਫਟਵੇਅਰ ਮਾਹਿਰ, […]
By : Editor Editor
ਕੁਵੈਤ ਸਿਟੀ, 22 ਅਪ੍ਰੈਲ, ਨਿਰਮਲ : ਕੁਵੈਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦੱਸਦੇ ਚਲੀਏ ਕਿ ਕੁਵੈਤ ਵਿੱਚ ਕਰੀਬ 10 ਲੱਖ ਭਾਰਤੀ ਰਹਿੰਦੇ ਹਨ। ਇਸ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਕੁਵੈਤ ਵਿੱਚ ਭਾਰਤੀਆਂ ਨੂੰ ਪਸੰਦੀਦਾ ਭਾਈਚਾਰਾ ਮੰਨਿਆ ਜਾਂਦਾ ਹੈ। ਇੰਜੀਨੀਅਰ, ਡਾਕਟਰ, ਚਾਰਟਰਡ ਅਕਾਊਂਟੈਂਟ, ਵਿਗਿਆਨੀ, ਸਾਫਟਵੇਅਰ ਮਾਹਿਰ, ਪ੍ਰਬੰਧਨ ਸਲਾਹਕਾਰ, ਆਰਕੀਟੈਕਟ, ਟੈਕਨੀਸ਼ੀਅਨ ਅਤੇ ਨਰਸਾਂ ਵਰਗੇ ਪੇਸ਼ੇਵਰਾਂ ਤੋਂ ਇਲਾਵਾ, ਰਿਟੇਲਰ ਅਤੇ ਕਾਰੋਬਾਰੀ ਵੀ ਇੱਥੇ ਰਹਿੰਦੇ ਹਨ।
ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਵਿੱਚ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ। ਉੱਥੇ ਮੌਜੂਦ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਕੁਵੈਤ ਦੇ ਸੰਚਾਰ ਮੰਤਰਾਲੇ ਦੀ ਹਰ ਐਤਵਾਰ ਢੰ 93.3 ਅਤੇ ਅੰ 96.3 ’ਤੇ ਕੁਵੈਤ ਰੇਡੀਓ ’ਤੇ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਸ਼ਲਾਘਾ ਕੀਤੀ ਹੈ। ਭਾਰਤੀ ਦੂਤਘਰ ਨੇ ਕਿਹਾ ਕਿ ਕੁਵੈਤ ਵੱਲੋਂ ਚੁੱਕਿਆ ਗਿਆ ਇਹ ਕਦਮ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰੇਗਾ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦੇ ਹੋਏ, ਭਾਰਤੀ ਦੂਤਾਵਾਸ ਨੇ ਕਿਹਾ, ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ!
ਭਾਰਤੀ ਦੂਤਾਵਾਸ 21 ਅਪ੍ਰੈਲ 2024 ਤੋਂ ਹਰ ਐਤਵਾਰ (8:30 ਤੋਂ 9 ਵਜੇ) ਕੁਵੈਤ ਰੇਡੀਓ ’ਤੇ ਐਫਐਮ 93.3 ਅਤੇ ਏਐਮ 96.3’ਤੇ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੰਚਾਰ ਮੰਤਰਾਲੇ ਦੀ ਸ਼ਲਾਘਾ ਕਰਦਾ ਹੈ। ਇਹ ਕਦਮ ਭਾਰਤ-ਕੁਵੈਤ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਕੁਵੈਤ ਵਿੱਚ ਕਰੀਬ 10 ਲੱਖ ਭਾਰਤੀ ਰਹਿੰਦੇ ਹਨ। ਇਸ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਕੁਵੈਤ ਵਿੱਚ ਭਾਰਤੀਆਂ ਨੂੰ ਪਸੰਦੀਦਾ ਭਾਈਚਾਰਾ ਮੰਨਿਆ ਜਾਂਦਾ ਹੈ। ਇੰਜੀਨੀਅਰ, ਡਾਕਟਰ, ਚਾਰਟਰਡ ਅਕਾਊਂਟੈਂਟ, ਵਿਗਿਆਨੀ, ਸਾਫਟਵੇਅਰ ਮਾਹਿਰ, ਪ੍ਰਬੰਧਨ ਸਲਾਹਕਾਰ, ਆਰਕੀਟੈਕਟ, ਟੈਕਨੀਸ਼ੀਅਨ ਅਤੇ ਨਰਸਾਂ ਵਰਗੇ ਪੇਸ਼ੇਵਰਾਂ ਤੋਂ ਇਲਾਵਾ, ਰਿਟੇਲਰ ਅਤੇ ਕਾਰੋਬਾਰੀ ਵੀ ਇੱਥੇ ਰਹਿੰਦੇ ਹਨ।
ਭਾਰਤ ਲੰਬੇ ਸਮੇਂ ਤੋਂ ਕੁਵੈਤ ਦਾ ਵਪਾਰਕ ਭਾਈਵਾਲ ਰਿਹਾ ਹੈ। 2021-2022 ਵਿੱਚ, ਦੋਵਾਂ ਦੇਸ਼ਾਂ ਨੇ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਮਨਾਈ। 17 ਅਪ੍ਰੈਲ ਨੂੰ ਕੁਵੈਤ ਵਿੱਚ ਭਾਰਤੀ ਰਾਜਦੂਤ ਆਦਰਸ਼ ਸਵੀਕਾ ਨੇ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੂਸਫ਼ ਸਾਊਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀ ਰਾਜਦੂਤ ਨੇ ਕੁਵੈਤ ਵੱਲੋਂ ਸ਼ੁਰੂ ਕੀਤੇ ਪ੍ਰਵਾਸੀ ਪੱਖੀ ਕਦਮਾਂ ਦੀ ਵੀ ਸ਼ਲਾਘਾ ਕੀਤੀ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਵਿਚ ਗੋਲੀਬਾਰੀ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਪੰਜਾਬ ਦੇ ਜਲੰਧਰ ਵਿਚ ਵੱਡੀ ਘਟਨਾ ਵਾਪਰ ਗਈ। ਜਲੰਧਰ ਦੇ ਕਸਬਾ ਫਿਲੌਰ ’ਚ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਨੇ ਮੌਕੇ ’ਤੇ ਹੀ ਗੋਲੀਆਂ ਚਲਾ ਦਿੱਤੀਆਂ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਗੋਲੀਆਂ ਚਲਾਉਣ ਤੋਂ ਬਾਅਦ ਦੋਸ਼ੀਆਂ ਨੇ ਇਲਾਕੇ ’ਚ ਭੰਨਤੋੜ ਕੀਤੀ ਅਤੇ ਕਈ ਘਰਾਂ ’ਤੇ ਪਥਰਾਅ ਵੀ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਸ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਸੋਮਵਾਰ ਸਵੇਰੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਜਿੱਥੇ ਇਹ ਘਟਨਾ ਵਾਪਰੀ, ਉੱਥੇ ਹੀ ਇਲਾਕੇ ਦੇ ਸਾਬਕਾ ਕੌਂਸਲਰ ਦਾ ਘਰ ਵੀ ਹੈ। ਮੁਲਜ਼ਮਾਂ ਨੇ ਉਸ ਦੀ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ ਸੀ।
ਫਿਲੌਰ ਦੀ ਰਹਿਣ ਵਾਲੀ ਪੀੜਤਾ ਪੂਜਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਛੋਟੇ ਬੱਚਿਆਂ ਦੇ ਆਪਸੀ ਝਗੜੇ ਤੋਂ ਬਾਅਦ ਵਧ ਗਿਆ ਸੀ। ਜਦੋਂ ਪਹਿਲਾਂ ਝਗੜਾ ਹੋਇਆ ਤਾਂ ਦੋਵਾਂ ਨੂੰ ਝਿੜਕ ਕੇ ਪਾਸੇ ਕਰ ਦਿੱਤਾ ਗਿਆ। ਪੂਜਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਵਿਜੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਲਗਾਉਣ ਲਈ ਉਨ੍ਹਾਂ ਦੇ ਘਰ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਥੱਪੜ ਮਾਰ ਦਿੱਤਾ।
ਔਰਤ ਨੇ ਦੱਸਿਆ ਕਿ ਜਦੋਂ ਵਿਜੇ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਉਸ ਦੇ ਪਤੀ ਨੂੰ ਪਹਿਲਾਂ ਵੀ ਗੋਲੀ ਮਾਰੀ ਗਈ ਸੀ। ਮਹਿਲਾ ਨੇ ਮਨੀ ਅਤੇ ਉਸ ਦੇ ਬੇਟੇ ਪਾਰਥ ’ਤੇ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਇਕ ਹੋਰ ਪਰਿਵਾਰ ਨੇ ਪੂਜਾ ਦੇ ਪਰਿਵਾਰ ’ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਥਾਂ ’ਤੇ ਹਮਲਾ ਹੋਇਆ, ਉਥੇ ਸੀਸੀਟੀਵੀ ਲੱਗੇ ਹੋਏ ਹਨ। ਸੀਸੀਟੀਵੀ ’ਚ ਸਾਫ ਦਿਖਾਈ ਦੇ ਰਿਹਾ ਸੀ ਕਿ ਪਿਉ-ਪੁੱਤ ਆਹਮੋ-ਸਾਹਮਣੇ ਪੱਥਰ ਸੁੱਟ ਰਹੇ ਸਨ। ਹਾਲਾਂਕਿ ਸਾਹਮਣੇ ਤੋਂ ਪੱਥਰ ਵੀ ਸੁੱਟੇ ਜਾ ਰਹੇ ਸਨ। ਪੁਲਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ’ਚ ਲੈ ਕੇ ਉਸ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ’ਚ ਪਿਓ-ਪੁੱਤ ਪੱਥਰ ਸੁੱਟਦੇ ਨਜ਼ਰ ਆ ਰਹੇ ਹਨ। ਜਲਦੀ ਹੀ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।