Begin typing your search above and press return to search.

ਚਿਕਨ ਧੋ ਕੇ ਬਣਾਉਣਾ ਪੈ ਸਕਦਾ ਤੁਹਾਡੀ ਜਾਨ ਨੂੰ ਭਾਰੀ

ਚਿਕਨ ਖਾਣ ਵਾਲਿਆਂ ਲਈ ਬੇਹੱਦ ਹੀ ਅਹਿਮ ਖਬਰ ਹੈ ਅਜਿਹਾ ਇਸਲਈ ਕਿਉਂਕਿ ਸਾਲਾਂ ਤੋਂ ਤੁਹਾਡੇ ਘਰ ਵਿੱਚ ਚਿਕਨ ਬਣ ਰਿਹਾ ਹੋਵੇਗਾ ਜਿਸਦੇ ਲਈ ਤੁਹਾਡੇ ਘਰ ਵਿੱਚ ਜਦੋਂ ਵੀ ਚਿਕਨ ਆਉਂਦਾ ਹੋਵੇਗਾ ਤਾਂ ਜਾਇਜ਼ ਤੌਰ ਤੇ ਚਿਕਨ ਨੂੰ ਸੱਭ ਤੋਂ ਪਹਿਲਾਂ ਧੋਂਦੇ ਹੀ ਹੋਵੋਗੇ ਫਿਰ ਬਣਾਉਂਦੇ ਹੇਵੇਗੇ। ਅਜਿਹੇ ਵਿੱਚ ਹੁਣ ਤੁਹਾਨੂੰ ਅੱਜ ਦੀ ਇਹ ਰਿਪੋਰਟ ਹੈਰਾਨ ਵੀ ਕਰ ਸਕਦੀ ਹੈ।

ਚਿਕਨ ਧੋ ਕੇ ਬਣਾਉਣਾ ਪੈ ਸਕਦਾ ਤੁਹਾਡੀ ਜਾਨ ਨੂੰ ਭਾਰੀ
X

Makhan shahBy : Makhan shah

  |  3 Dec 2024 5:02 PM IST

  • whatsapp
  • Telegram

ਚੰਡੀਗੜ੍ਹ, ਕਵਿਤਾ : ਚਿਕਨ ਖਾਣ ਵਾਲਿਆਂ ਲਈ ਬੇਹੱਦ ਹੀ ਅਹਿਮ ਖਬਰ ਹੈ ਅਜਿਹਾ ਇਸਲਈ ਕਿਉਂਕਿ ਸਾਲਾਂ ਤੋਂ ਤੁਹਾਡੇ ਘਰ ਵਿੱਚ ਚਿਕਨ ਬਣ ਰਿਹਾ ਹੋਵੇਗਾ ਜਿਸਦੇ ਲਈ ਤੁਹਾਡੇ ਘਰ ਵਿੱਚ ਜਦੋਂ ਵੀ ਚਿਕਨ ਆਉਂਦਾ ਹੋਵੇਗਾ ਤਾਂ ਜਾਇਜ਼ ਤੌਰ ਤੇ ਚਿਕਨ ਨੂੰ ਸੱਭ ਤੋਂ ਪਹਿਲਾਂ ਧੋਂਦੇ ਹੀ ਹੋਵੋਗੇ ਫਿਰ ਬਣਾਉਂਦੇ ਹੇਵੇਗੇ। ਅਜਿਹੇ ਵਿੱਚ ਹੁਣ ਤੁਹਾਨੂੰ ਅੱਜ ਦੀ ਇਹ ਰਿਪੋਰਟ ਹੈਰਾਨ ਵੀ ਕਰ ਸਕਦੀ ਹੈ। ਜੀ ਹਾਂ , ਤਾਂ ਜੇਕਰ ਤੁਸੀਂ ਵੀ ਹੁਣ ਤੱਕ ਪਕਾਉਣ ਤੋਂ ਪਹਿਲਾਂ ਚਿਕਨ ਨੂੰ ਧੋਂਦੇ ਹੋ ਤਾਂ ਹੁਣ ਤੋਂ ਅਜਿਹਾ ਕਰਨਾ ਬੰਦ ਕਰਦੋ ਜੋ ਤੁਹਾਡੀ ਹੀ ਸਿਹਤ ਲਈ ਚੰਗਾ ਰਹੇਗਾ।

ਦ ਕਨਵਰਸੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਦੁਨੀਆਂ ਭਰ ਦੇ ਫੂਡ ਸੇਫਟੀ ਅਥਾਰਟੀ ਅਤੇ ਰੈਗੂਲੇਟਰ ਇਹ ਸਲਾਹ ਦਿੰਦੇ ਹਨ ਕਿ ਤੁਸੀਂ ਕੱਚੇ ਪੋਲਟਰੀ ਨੂੰ ਪਕਾਉਣ ਤੋਂ ਪਹਿਲਾਂ ਨਾ ਧੋਵੋ। ਹੁਣ ਬਹੁਤ ਸਾਰੇ ਲੋਕ ਸੋਚ ਰਹੇ ਹੋਣਗੇ ਕਿ ਚਿਕਨ ਨੂੰ ਧੋਣਾ ਚੰਗੀ ਗੱਲ ਹੈ ਸਾਫ ਸੁਥਰੇ ਤਰੀਕੇ ਨਾਲ ਚਿਕਨ ਨੂੰ ਧੋ ਕੇ ਫਿਰ ਹੀ ਬਣਾਵਾਂਗੇ। ਪਰ ਇਹ ਪੂਰੇ ਤਰੀਕੇ ਨਾਲ ਸੱਚ ਨਹੀਂ ਹੈ। ਕੱਚੇ ਚਿਕਨ ਨੂੰ ਧੋਣ ਨਾਲ ਫੂਡ ਪੋਇਜ਼ਨਿੰਗ ਯਾਨੀ ਤੁਹਾਡਾ ਪੇਟ ਖਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਯੂਕੇ ਫੂਡ ਸਟੈਂਡਰਡਜ਼ ਏਜੰਸੀ, ਐਫਐੱਸਏ ਨੇ ਲੰਮੇ ਸਮੇਂ ਤੋਂ ਚਿਤਾਵਨੀ ਦਿੱਤੀ ਹੈ ਕਿ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣ ਨਾਲ ਹੱਥਾਂ, ਕੰਮ ਕਰਨ ਦੀਆਂ ਸਤਹਾਂ, ਕੱਪੜਿਆਂ ਅਤੇ ਖਾਣਾ ਬਣਾਉਣ ਵਾਲੇ ਭਾਂਡਿਆਂ ''''ਤੇ ਕੈਂਪੀਲੋਬੈਕਟਰ ਬੈਕਟੀਰੀਆ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

ਦਰਅਸਲ ਚਿਕਨ ਧੋਂਦੇ ਸਮੇਂ ਪਾਣੀ ਦੇ ਛਿੱਟਿਆਂ ਨਾਲ ਰਸੋਈ ਘਰ 'ਚ ਵੀ ਇਹ ਬੈਕਟੀਰੀਆ ਜਾਂ ਜੀਵਾਣੂ ਫੈਲ ਜਾਂਦੇ ਹਨ। ਪਰ ਫਿਰ ਵੀ ਕਈ ਲੋਕ ਉਹੀ ਗਲਤੀ ਵਾਰ-ਵਾਰ ਦੁਰਹਾਉਂਦੇ ਹਨ। ਹਾਲਾਂਕਿ, ਇਸ ਤੱਥ ਦੇ ਬਾਵਜੂਦ ਚਿਕਨ ਨੂੰ ਧੋਣਾ ਇੱਕ ਆਮ ਗੱਲ ਹੈ। ਆਸਟ੍ਰੇਲੀਆ ਦੀ ਫੂਡ ਸੇਫਟੀ ਇਨਫਰਮੇਸ਼ਨ ਕਾਉਂਸਿਲ ਦੁਆਰਾ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ ਅੱਧੇ ਆਸਟ੍ਰੇਲੀਆਈ ਘਰ ਪਕਾਉਣ ਤੋਂ ਪਹਿਲਾਂ ਚਿਕਨ ਨੂੰ ਧੋਂਦੇ ਹਨ। ਡੱਚ ਖੋਜ ਨੇ ਪਾਇਆ ਕਿ 25% ਖਪਤਕਾਰ ਅਕਸਰ ਜਾਂ ਲਗਭਗ ਹਮੇਸ਼ਾ ਆਪਣੇ ਚਿਕਨ ਨੂੰ ਧੋਂਦੇ ਹਨ। ਦੱਸ ਦਈਏ ਕਿ ਭੋਜਨ ਤੋਂ ਹੋਣ ਵਾਲੀ ਬਿਮਾਰੀ ਦੇ ਦੋ ਮੁੱਖ ਕਾਰਨ ਬੈਕਟੀਰੀਆ ਕੈਮਪਾਈਲੋਬੈਕਟਰ (Campylobacter ) ਅਤੇ ਸਾਲਮੋਨੇਲਾ (Salmonella) ਹਨ, ਜੋ ਆਮ ਤੌਰ ‘ਤੇ ਕੱਚੇ ਮੁਰਗੀਆਂ ‘ਤੇ ਪਾਏ ਜਾਂਦੇ ਹਨ। ਜਦੋਂ ਕੱਚਾ ਧੋਤਾ ਜਾਂਦਾ ਹੈ, ਤਾਂ ਇਹ ਰਸੋਈ ਵਿਚ ਹਰ ਪਾਸੇ ਫੈਲ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਆਸਟ੍ਰੇਲੀਆ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਕੈਂਪੀਲੋਬੈਕਟਰ ਅਤੇ ਸਾਲਮੋਨੇਲਾ ਦੇ ਰਿਪੋਰਟ ਕੀਤੇ ਕੇਸ ਲਗਭਗ ਦੁੱਗਣੇ ਹੋ ਗਏ ਹਨ। ਕੈਂਪੀਲੋਬੈਕਟਰ ਦੀ ਲਾਗ ਦੇ ਪ੍ਰਤੀ ਸਾਲ ਅੰਦਾਜ਼ਨ 220,000 ਮਾਮਲਿਆਂ ਵਿੱਚੋਂ, 50,000 ਸਿੱਧੇ ਜਾਂ ਅਸਿੱਧੇ ਤੌਰ ‘ਤੇ ਚਿਕਨ ਮੀਟ ਤੋਂ ਆਉਂਦੇ ਹਨ। ਧੋਤੇ ਹੋਏ ਚਿਕਨ ਦੀ ਸਤ੍ਹਾ ਤੋਂ ਪਾਣੀ ਦੀਆਂ ਬੂੰਦਾਂ ‘ਤੇ ਤਾਜ਼ਾ ਖੋਜ ਸੁਝਾਅ ਦਿੰਦੀ ਹੈ ਕਿ ਇਹ ਇੱਕ ਜੋਖਮ ਭਰਿਆ ਅਭਿਆਸ ਹੈ। ਅਧਿਐਨ ਨੇ ਸਪੱਸ਼ਟ ਤੌਰ ‘ਤੇ ਦਿਖਾਇਆ ਹੈ ਕਿ ਬੈਕਟੀਰੀਆ ਨੂੰ ਪਾਣੀ ਦੀਆਂ ਬੂੰਦਾਂ ਰਾਹੀਂ ਚਿਕਨ ਦੀ ਸਤ੍ਹਾ ਤੋਂ ਆਲੇ ਦੁਆਲੇ ਦੀਆਂ ਸਤਹਾਂ ‘ਤੇ ਤਬਦੀਲ ਕੀਤਾ ਜਾ ਸਕਦਾ ਹੈ।

ਜਦੋਂ ਤੁਸੀਂ ਚਿਕਨ ਨੂੰ ਟੂਟੀ ਦੇ ਹੇਠਾਂ ਰੱਖਦੇ ਹੋ ਤਾਂ ਇਹ ਲਾਜ਼ਮੀ ਹੀ ਹੈ ਕਿ ਇਸ ਦੇ ਛਿੱਟੇ ਆਲੇ-ਦੁਆਲੇ ਪਈਆਂ ਚੀਜ਼ਾਂ ਜਾਂ ਨੇੜੇ ਦੀ ਜਗ੍ਹਾ 'ਤੇ ਜ਼ਰੂਰ ਪੈਣਗੇ। ਇਸ ਤਰ੍ਹਾਂ ਨਾਲ ਜੀਵਾਣੂ ਸਾਡੇ ਸਰੀਰ 'ਚ ਦਾਖਲ ਹੋ ਸਕਦਾ ਹੈ। ਮਿਸਾਲ ਦੇ ਤੌਰ 'ਤੇ ਇੱਕ ਚਾਕੂ ਜੋ ਕਿ ਸਿੰਕ ਦੇ ਨੇੜੇ ਪਿਆ ਸੀ, ਉਸ ’ਤੇ ਵੀ ਜੀਵਾਣੂ ਆ ਸਕਦੇ ਹਨ। ਪਰ ਹਰ ਕੋਈ ਇਸ ਬਾਰੇ ਨਹੀਂ ਸੋਚਦਾ। ਐਫਐਸਏ ਦੇ ਅਨੁਸਾਰ ਯੂਕੇ 'ਚ 44% ਲੋਕ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਂਦੇ ਹਨ। ਅਜਿਹਾ ਕਰਨ ਪਿੱਛੇ ਸਭ ਤੋਂ ਵੱਧ ਦੱਸੇ ਗਏ ਕਾਰਨਾਂ 'ਚ ਇੱਕ ਗੰਦਗੀ ਜਾਂ ਕੀਟਾਣੂਆਂ ਨੂੰ ਹਟਾਉਣਾ ਸੀ ਜਾਂ ਫਿਰ ਇਸ ਲਈ ਕਿਉਂਕਿ ਉਹ ਹਮੇਸ਼ਾ ਹੀ ਅਜਿਹਾ ਕਰਦੇ ਹਨ। ਮੈਡਲਾਈਨ ਪਲੱਸ ਸਾਈਟ ਦੇ ਅਨੁਸਾਰ ਇਹ ਜੀਵਾਣੂ ਸੰਕਰਮਿਤ ਭੋਜਨ ਖਾਣ ਜਾਂ ਪੀਣ ਨਾਲ ਫੈਲਦਾ ਹੈ ਅਤੇ ਦਸਤ, ਢਿੱਡ ਪੀੜ, ਬੁਖਾਰ, ਉਲਟੀਆਂ ਆਦਿ ਦਾ ਕਾਰਨ ਬਣ ਸਕਦਾ ਹੈ।

ਸਾਓ ਪੌਲੋ ਯੂਨੀਵਰਸਿਟੀ ਦੇ ਫੂਡ ਰਿਸਰਚ ਸੈਂਟਰ ਦੇ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਯੂਲਿੰਟਨ ਪਿੰਟੋ ਨੇ ਹਾਲ 'ਚ ਹੀ ਬੀਬੀਸੀ ਬ੍ਰਾਜ਼ੀਲ ਨੂੰ ਦਿੱਤੀ ਆਪਣੀ ਇੱਕ ਇੰਟਰਵਿਊ 'ਚ ਦੱਸਿਆ ਕਿ "ਚਿਕਨ 'ਚ ਕੁਦਰਤੀ ਤੌਰ 'ਤੇ ਕੁਝ ਬੈਕਟੀਰੀਆ ਹੁੰਦੇ ਹਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਖਾਣਾ ਪਕਾਉਣ ਦੀ ਪ੍ਰਕਿਰਿਆ ਹੈ।"

ਮਾਹਰ ਦੇ ਅਨੁਸਾਰ ਮਾਸ ਅਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਉਣਾ ਬਹੁਤ ਜ਼ਰੂਰੀ ਹੈ।

ਜੇ ਇਨ੍ਹਾਂ ਹਦਾਇਤਆਂ ਦੇ ਬਾਵਜੂਦ, ਤੁਸੀਂ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣਾ ਚਾਹੁੰਦੇ ਹੋ ਤਾਂ ਇਸ ਨੂੰ ਬਹੁਤ ਹੀ ਧਿਆਨ ਨਾਲ ਧੋਣ ਦੀ ਲੋੜ ਹੈ। ਟੂਟੀ ਨੂੰ ਬਹੁਤ ਹੀ ਘੱਟ ਖੋਲ੍ਹਿਆ ਜਾਵੇ ਤਾਂ ਜੋ ਨੇੜੇ ਪਈਆਂ ਚੀਜ਼ਾਂ 'ਤੇ ਇਸ ਦੇ ਛਿੱਟੇ ਨਾ ਪੈਣ। ਕਿਉਂਕਿ ਜੇਕਰ ਛਿੱਟੇ ਪੈਣਗੇ ਤਾਂ ਮਤਲਬ ਬੈਕਟਿਰੀਆ ਫੈਲਣਗੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਨਾਲ ਸੰਕਰਮਿਤ ਹੋ ਗਏ ਤਾਂ ਮਲ ਤਿਆਗਣ 'ਚ ਦਿੱਕਤ ਅਤੇ ਗੁਇਲੇਨ-ਬੈਰੇ ਸਿੰਡਰੋਮ, ਜੋ ਕਿ ਪੈਰੀਫਿਰਲ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ, ਉਹ ਇਸ ਜੀਵਾਣੂ ਦੀ ਲਾਗ ਦੇ ਨਤੀਜੇ ਭੁੱਗਤਣੇ ਪੈ ਸਕਦੇ ਹਨ। ਇਥੋਂ ਤੱਕ ਕਿ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਬੱਚੇ ਅਤੇ ਬਜ਼ੁਰਗ ਇਸ ਦੀ ਮਾਰ ਹੇਠ ਸਭ ਤੋਂ ਵੱਧ ਆਉਂਦੇ ਹਨ।

ਆਮ ਤੌਰ 'ਤੇ ਇਸ ਜੀਵਾਣੂ ਦੀ ਲਾਗ ਦੇ ਇਲਾਜ ਲਈ ਬਹੁਤ ਸਾਰਾ ਪਾਣੀ ਪੀਣ ਦੀ ਹਦਾਇਤ ਕੀਤੀ ਜਾਂਦੀ ਹੈ ਅਤੇ ਨਾਲ ਹੀ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ 'ਚ ਵੱਡੀ ਮਾਤਰਾ 'ਚ ਖਾਣ ਦੀ ਬਜਾਏ ਸਾਰਾ ਦਿਨ ਛੋਟੇ-ਛੋਟੇ ਹਿੱਸਿਆਂ 'ਚ ਭੋਜਨ ਖਾਣ ਲਈ ਕਿਹਾ ਜਾਂਦਾ ਹੈ। ਪੋਟਾਸ਼ੀਅਮ ਭਰਪੂਰ ਖੁਰਾਕ ਖਾਣਾ ਅਤੇ ਨਮਕੀਨ ਭੋਜਨ ਖਾਣਾ ਵੀ ਇਸ ਦੇ ਇਲਾਜ ਦਾ ਹਿੱਸਾ ਹੈ। ਹਾਲਾਂਕਿ ਹਰੇਕ ਕੇਸ ਵੱਖ ਹੋ ਸਕਦਾ ਹੈ, ਇਸ ਲਈ ਹਮੇਸ਼ਾ ਹੀ ਡਾਕਟਰ ਤੋਂ ਸਲਾਹ ਲੈਣ ਲਈ ਕਿਹਾ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it