Begin typing your search above and press return to search.

ਮਰਦਾਂ ਵਿੱਚ ਵੱਧ ਰਹੀ ਆਹ ਗੰਭੀਰ ਬਿਮਾਰੀ, ਹੁਣੇ ਜਾਣ ਲਓ ਲੱਛਣ

ਅਕਸਰ ਹੀ ਤੁਸੀਂ ਹਸਪਤਾਲਾਂ ਵਿੱਚ ਜਾਂ ਜਨਰਲੀ ਦੇਖਿਆ ਹੋਵੇਗਾ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜਿਆਦਾ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਪਰ ਇਸਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਮਰਦਾਂ ਨੂੰ ਕੋਈ ਬਿਮਾਰੀ ਜਾਂ ਕੋਈ ਤਕਲੀਫ ਨਹੀਂ ਹੁੰਦੀ।

ਮਰਦਾਂ ਵਿੱਚ ਵੱਧ ਰਹੀ ਆਹ ਗੰਭੀਰ ਬਿਮਾਰੀ, ਹੁਣੇ ਜਾਣ ਲਓ ਲੱਛਣ
X

Makhan shahBy : Makhan shah

  |  6 Dec 2024 7:17 PM IST

  • whatsapp
  • Telegram

ਚੰਡੀਗੜ੍ਹ, ਕਵਿਤਾ : ਅਕਸਰ ਹੀ ਤੁਸੀਂ ਹਸਪਤਾਲਾਂ ਵਿੱਚ ਜਾਂ ਜਨਰਲੀ ਦੇਖਿਆ ਹੋਵੇਗਾ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜਿਆਦਾ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਪਰ ਇਸਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਮਰਦਾਂ ਨੂੰ ਕੋਈ ਬਿਮਾਰੀ ਜਾਂ ਕੋਈ ਤਕਲੀਫ ਨਹੀਂ ਹੁੰਦੀ।

ਜੀ ਹਾਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਅੱਜ ਕੱਲ੍ਹ ਜਿਆਦਾਤਰ ਮਰਦਾਂ ਵਿੱਚ ਇਹ ਬਿਮਾਰੀ ਫੈਲ ਰਹੀ ਹੈ। ਤੁਸੀਂ ਸ਼ਾਇਦ ਅੱਜ ਤੋਂ ਪਹਿਲਾਂ ਪ੍ਰੋਸਟੇਟ ਕੈਂਸਰ ਦਾ ਨਾਂ ਨਹੀਂ ਸੁਣਿਆ ਹੋਵੇਗਾ। ਪਰ ਇਹ ਪ੍ਰੋਸਟੇਟ ਕੈਂਸਰ ਓਹ ਹੈ ਜੋ ਮਰਦਾਂ ਨੂੰ ਅੱਜ ਕੱਲ ਵਾਧੂ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰੋਸਟੇਟ ਕੈਂਸਰ ਮਰਦਾਂ ਦੇ ਗੁਪਤ ਅੰਗ ਵਿੱਚ ਹੋਣ ਵਾਲੀ ਇੱਕ ਖਤਰਨਾਕ ਬਿਮਾਰੀ ਹੈ। ਇਹ ਕੈਂਸਰ ਅਖਰੋਟ ਦੇ ਆਕਾਰ ਦੇ ਪ੍ਰੋਸਟੇਟ ਗਲੈਂਡ ਵਿੱਚ ਹੁੰਦਾ ਹੈ। ਹਾਲਾਂਕਿ, ਇਸਦਾ ਖਤਰਾ ਬਜ਼ੁਰਗਾਂ ਵਿੱਚ ਵੱਧ ਹੁੰਦਾ ਹੈ।

ਪਰ ਹਾਲ ਹੀ ਵਿੱਚ ਪ੍ਰੋਸਟੇਟ ਕੈਂਸਰ ਨੂੰ ਲੈ ਕੇ ਇੱਕ ਰਿਪੋਰਟ ਜਨਤਕ ਕੀਤੀ ਗਈ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿੱਚ ਨੌਜਵਾਨਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜ਼ੀ ਨਿਊਜ਼ ਦੀ ਰਿਪੋਰਟ ਮੁਤਾਬਕ ਦਿੱਲੀ ਦੇ ਯੂਨੀਕ ਹਸਪਤਾਲ ਕੈਂਸਰ ਸੈਂਟਰ, ਮੈਡੀਕਲ ਓਨਕੋਲੋਜੀ ਵਿਭਾਗ ਦੇ ਮੁਖੀ ਡਾ: ਅਸ਼ੀਸ਼ ਗੁਪਤਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਵਿੱਚ ਕਾਫੀ ਜਿਆਦਾ ਵਾਧਾ ਦੇਖਿਆ ਜਾ ਰਿਹਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਅੰਕੜਿਆਂ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਪ੍ਰੋਸਟੇਟ ਕੈਂਸਰ ਦੇ 37,948 ਮਾਮਲੇ ਸਾਹਮਣੇ ਆਏ ਸਨ। ਇਹ ਗਿਣਤੀ ਇਸ ਸਾਲ ਦੇਸ਼ ਵਿੱਚ ਦਰਜ ਕੀਤੇ ਗਏ ਕੁੱਲ 14 ਲੱਖ ਨਵੇਂ ਕੈਂਸਰ ਦੇ ਮਾਮਲਿਆਂ ਦਾ ਲਗਭਗ ਤਿੰਨ ਫੀਸਦੀ ਹੈ। ਡਾ: ਗੁਪਤਾ ਦੱਸਦੇ ਹਨ ਕਿ ਜੇਕਰ ਇਸ ਕੈਂਸਰ ਦੇ ਲੱਛਣਾਂ ਦਾ ਸ਼ੁਰੂਆਤੀ ਪੜਾਅ 'ਤੇ ਪਤਾ ਲੱਗ ਜਾਵੇ ਤਾਂ ਮੌਤ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ। ਅਜਿਹਾ ਇਸਲਈ ਕਿਉਂਕਿ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣ ਉੱਤੇ ਸਹੀ ਢੰਗ ਨਾਲ ਇਸਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।

ਪਰ ਇਹ ਜਾਣ ਕੇ ਤੁਹਾਨੂੰ ਹੈਰਾਨਗੀ ਹੋਵੇਗਾ ਕਿ ਭਾਰਤ ਵਿੱਚ ਪ੍ਰੋਸਟੇਟ ਕੈਂਸਰ ਦਾ ਪਤਾ ਲਗਾਉਣ ਵਿੱਚ ਦੇਰੀ ਹੋਣਾ ਇੱਕ ਵੱਡੀ ਸਮੱਸਿਆ ਹੈ। ਡਾ: ਗੁਪਤਾ ਨੇ ਦੱਸਿਆ ਕਿ ਅਮਰੀਕਾ ਵਿਚ ਪ੍ਰੋਸਟੇਟ ਕੈਂਸਰ ਦੇ 80 ਫ਼ੀਸਦੀ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਹੋ ਜਾਂਦੀ ਹੈ, ਜਦੋਂ ਕਿ ਭਾਰਤ ਵਿਚ ਇਹ ਅੰਕੜਾ ਇਸ ਤੋਂ ਉਲਟ ਹੈ। ਮਤਲਬ ਕਿ ਭਾਰਤ ਵਿੱਚ 80 ਫਿਸਦੀ ਮਰੀਜਾਂ ਨੰ ਉਨ੍ਹਾਂ ਦੀ ਬਿਮਾਰੀ ਦਾ ਹੀ ਪਤਾ ਨਹੀਂ ਲਗਦਾ। ਜਿਸਦੇ ਕਾਰਨ ਮੌਤਾਂ ਦੀ ਦਰ ਵੱਧ ਜਾਂਦੀ ਹੈ।

ਹੁਣ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਆਖਰ ਪ੍ਰੋਸਟੇਟ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਹਨ ? ਇਸਦੇ ਵਿੱਚ ਜੇਕਰ ਤੁਹਾਨੂੰ ਪਿਸ਼ਾਬ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ ਤਾਂ ਇਹ ਪ੍ਰੋਸਟੇਟ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸਦੇ ਨਾਲ ਹੀ ਵਾਰ-ਵਾਰ ਪਿਸ਼ਾਬ ਆਉਣਾ ਖਾਸ ਕਰਕੇ ਰਾਤ ਨੂੰ। ਪਿਸ਼ਾਬ ਜਾਂ ਵੀਰਜ ਵਿੱਚ ਖੂਨ ਆਉਣਾ ਵੀ ਮੁਖ ਲੱਛਣ ਹੈ। ਕਮਰ, ਪਿੱਠ ਜਾਂ ਪੇਲਵਿਕ ਵਿੱਚ ਦਰਦ ਹੋਣ ਉੱਤੇ ਵੀ ਤੁਸੀਂ ਇਗਨੋਰ ਨਾ ਕਰਿਓ ਕਿਉਂਕਿ ਇਹ ਵੀ ਪ੍ਰੋਸਟੇਟ ਕੈਂਸਰ ਦੇ ਲੱਛਣਾਂ ਵਿਚ ਹੀ ਆਉਂਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰੋਸਟੇਟ ਕੈਂਸਰ ਦੇ ਸ਼ੁਰੂਆਤੀ ਪੜਾਅ 'ਚ ਕੁਝ ਖਾਸ ਲੱਛਣ ਨਜ਼ਰ ਨਹੀਂ ਆਉਂਦੇ। ਅਜਿਹੀ ਸਥਿਤੀ ਵਿੱਚ, ਇਸ ਨੂੰ ਰੋਕਣ ਲਈ, ਪੁਰਸ਼ ਨਿਯਮਤ ਪ੍ਰੋਸਟੇਟ-ਵਿਸ਼ੇਸ਼ ਐਂਟੀਜੇਨ ( (PSA) ਟੈਸਟ ਅਤੇ ਜਾਂਚ ਦੁਆਰਾ ਆਪਣੀ ਸਿਹਤ ਨੂੰ ਕੰਟਰੋਲ ਕਰ ਸਕਦੇ ਹਨ ਅਤੇ ਬਿਮਾਰੀ ਦੇ ਵਧਣ ਦੀ ਸੰਭਾਵਨਾ ਨੂੰ ਘਟਾ ਸਕਦੇ ਹਨ। ਜੇਕਰ ਕਿਸੇ ਵੀ ਬਿਮਾਰੀ ਦਾ ਸਹੀ ਸਮੇਂ ਉੱਤੇ ਪਤਾ ਲੱਗ ਜਾਵੇ ਤਾਂ ਵਾਕਈ ਬਿਮਾਰੀ ਨਾਲ ਨੱਜਿਠਣਾ ਅਸਾਨ ਹੋ ਜਾਂ ਹੈ ਪਰ ਜੇਕਰ ਬਿਮਾਰੀ ਦੇ ਲੱਛਣਾਂ ਦਾ ਹੀ ਨਾ ਪਤਾ ਹੋਵੇ ਤੇ ਡਾਕਟਰ ਕੋਲ ਵੀ ਮਰੀਜ਼ ਲੇਟ ਜਾਵੇਗਾ ਤਾਂ ਫਿਰ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸਲਈ ਆਪਣੇ ਸਰੀਰ ਦੀ ਜਾਂਚ ਸਮੇਂ ਸਿਰ ਕਰਵਾਉਂਦੇ ਰਹੋ ਅਤੇ ਸਿਹਤਮੰਦ ਰਹੋ।

Next Story
ਤਾਜ਼ਾ ਖਬਰਾਂ
Share it