ਹੁਣ ਪੱਤਾਗੋਭੀ ਖਾਣ ਨਾਲ ਦਿਮਾਗ ‘ਚ ਦਾਖਲ ਨਹੀਂ ਹੋਣਗੇ ਕੀੜੇ!
ਠੰਡ ਦੇ ਮੌਸਮ ‘ਚ ਬੰਦ ਗੋਭੀ ਬਹੁਤ ਖਾਧੀ ਜਾਂਦੀ ਹੈ ਪਰ ਇਸ ਨੂੰ ਲੈ ਕੇ ਲੋਕਾਂ ਦੇ ਕਈ ਸਵਾਲ ਹਨ। ਬਹੁਤ ਸਾਰੇ ਲੋਕ ਗੋਭੀ ਖਾਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਭੀ ਵਿੱਚ ਖਤਰਨਾਕ ਕੀੜੇ ਲੁਕੇ ਹੋਏ ਹਨ, ਜੋ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਤੇ ਇਹ ਵੀ ਸੱਚ ਹੈ, ਕਿਉਂਕਿ ਖ਼ਤਰਨਾਕ ਟੇਪਵਰਮ ਗੋਭੀ ਵਿੱਚ ਛੁਪਿਆ ਹੋ ਸਕਦਾ ਹੈ ਅਤੇ ਜੇਕਰ ਇਹ ਸਰੀਰ ਵਿੱਚ ਦਾਖਲ ਹੋ ਕੇ ਦਿਮਾਗ ਤੱਕ ਪਹੁੰਚ ਜਾਵੇ ਤਾਂ ਮੌਤ ਦਾ ਕਾਰਨ ਬਣ ਸਕਦਾ ਹੈ
By : Makhan shah
ਚੰਡੀਗੜ੍ਹ,ਕਵਿਤਾ: ਠੰਡ ਦੇ ਮੌਸਮ ‘ਚ ਬੰਦ ਗੋਭੀ ਬਹੁਤ ਖਾਧੀ ਜਾਂਦੀ ਹੈ ਪਰ ਇਸ ਨੂੰ ਲੈ ਕੇ ਲੋਕਾਂ ਦੇ ਕਈ ਸਵਾਲ ਹਨ। ਬਹੁਤ ਸਾਰੇ ਲੋਕ ਗੋਭੀ ਖਾਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਭੀ ਵਿੱਚ ਖਤਰਨਾਕ ਕੀੜੇ ਲੁਕੇ ਹੋਏ ਹਨ, ਜੋ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਤੇ ਇਹ ਵੀ ਸੱਚ ਹੈ, ਕਿਉਂਕਿ ਖ਼ਤਰਨਾਕ ਟੇਪਵਰਮ ਗੋਭੀ ਵਿੱਚ ਛੁਪਿਆ ਹੋ ਸਕਦਾ ਹੈ ਅਤੇ ਜੇਕਰ ਇਹ ਸਰੀਰ ਵਿੱਚ ਦਾਖਲ ਹੋ ਕੇ ਦਿਮਾਗ ਤੱਕ ਪਹੁੰਚ ਜਾਵੇ ਤਾਂ ਮੌਤ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਸਰਦੀ ਦੇ ਮੌਸਮ ਵਿੱਚ ਮੰਡੀਆਂ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਭਰਮਾਰ ਰਹਿੰਦੀ ਹੈ।
ਕਈ ਤਰ੍ਹਾਂ ਦੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਕੀੜੇ ਵੀ ਬਹੁਤ ਹੁੰਦੇ ਹਨ। ਹੁਣ ਸਵਾਲ ਇਹ ਹੈ ਕਿ ਗੋਭੀ ਦਾ ਕੀੜਾ ਦਿਮਾਗ ਤੱਕ ਕਿਵੇਂ ਪਹੁੰਚਦਾ ਹੈ ਅਤੇ ਇਸ ਤੋਂ ਬਚਣ ਦਾ ਕੀ ਤਰੀਕਾ ਹੈ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੱਟਦੇ ਸਮੇਂ, ਤੁਸੀਂ ਇਸ ‘ਤੇ ਮੋਟੇ ਹਰੇ ਰੰਗ ਦੇ ਕੀੜੇ ਫਸੇ ਵੇਖ ਸਕਦੇ ਹੋ, ਪਰ ਪੱਤਾ ਗੋਭੀ ਦੇ ਕੀੜੇ ਨਜ਼ਰ ਨਹੀਂ ਆਉਂਦੇ ਹਨ। ਅਸਲ ਵਿੱਚ ਪੱਤਾ ਗੋਭੀ (patta gobhi) ਕਈ ਪਰਤਾਂ ਵਿੱਚ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਤੁਸੀਂ ਇਸਨੂੰ ਕੱਟਦੇ ਹੋ, ਤਾਂ ਤੁਸੀਂ ਇੱਕ ਵਾਰ ਵਿੱਚ ਸਾਰੀਆਂ ਪਰਤਾਂ ਨੂੰ ਕੱਟ ਦਿੰਦੇ ਹੋ, ਜਿਸ ਕਾਰਨ ਇਸ ਵਿੱਚ ਲੁਕੇ ਕੀੜੇ ਨਜ਼ਰ ਨਹੀਂ ਆਉਂਦੇ ਹਨ।
ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿਰਫ ਗੋਭੀ ਨੂੰ ਟੇਪਵਰਮ ਨਾਲ ਜੋੜਨਾ ਗਲਤ ਹੈ। ਕੋਈ ਵੀ ਖਾਣ ਵਾਲੀ ਚੀਜ਼ ਟੇਪਵਰਮ ਨਾਲ ਸੰਕਰਮਿਤ ਹੋ ਸਕਦੀ ਹੈ। ਹਾਲਾਂਕਿ, ਜੇਕਰ ਗੋਭੀ ਅਤੇ ਹੋਰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਕਾਇਆ ਜਾਵੇ ਤਾਂ ਟੇਪਵਰਰਮ ਮਰ ਜਾਂਦਾ ਹੈ ਅਤੇ ਇਸ ਨੂੰ ਖਾਣ ਨਾਲ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੁੰਦਾ। ਇਸ ਤੋਂ ਬਚਣ ਲਈ ਸਾਫ਼-ਸਫ਼ਾਈ ਅਤੇ ਸਹੀ ਖਾਣਾ ਬਣਾਉਣਾ ਜ਼ਰੂਰੀ ਹੈ।
ਤੁਸੀਂ ਬਹੁਤ ਸਾਰੀਆਂ ਖਬਰਾਂ, ਰਿਪੋਰਟਾਂ ਜਾਂ ਟੀਵੀ ‘ਤੇ ਇਹ ਦੇਖਿਆ ਹੋਵੇਗਾ ਕਿ ਪੱਤਾਗੋਭੀ ਵਿੱਚ ਇੱਕ ਕੀੜਾ ਹੁੰਦਾ ਹੈ ਜੋ ਦਿਮਾਗ ਵਿੱਚ ਦਾਖਲ ਹੋ ਸਕਦਾ ਹੈ। ਰਿਪੋਰਟਾਂ ਦੇ ਅਨੁਸਾਰ, ਗੋਭੀ ਵਿੱਚ ਕੈਟਰਪਿਲਰ ਪੀਰੀਸ ਰੇਪੇ (Pieris rapae), ਟੇਪ ਵਰਮ ਆਦਿ ਖਤਰਨਾਕ ਕੀੜੇ ਹੁੰਦੇ ਹਨ। ਇਹ ਕੈਬੇਜ ਮਾਥ, ਕੈਬੇਜ ਲੂਪਰ ਵੀ ਪੱਤੇ ਖਾ ਜਾਂਦੇ ਹਨ। ਇਹ ਇੰਨੇ ਛੋਟੇ ਅਤੇ ਪਤਲੇ ਹੁੰਦੇ ਹਨ ਕਿ ਆਸਾਨੀ ਨਾਲ ਨਜ਼ਰ ਨਹੀਂ ਆਉਂਦੇ ਹਨ। ਕੁਝ ਮਾਹਿਰ ਤਾਂ ਇੱਥੋਂ ਤੱਕ ਕਿਹਾ ਹੈ ਜੇਕਰ ਪੱਤਾ ਗੋਭ ਨੂੰ ਸਹੀ ਢੰਗ ਨਾਲ ਨਾ ਪਕਾਇਆ ਜਾਵੇ ਤਾਂ ਇਹ ਕੀੜੇ ਜ਼ਿਊਂਦੇ ਰਹਿੰਦੇ ਹਨ।
ਨਿਊਰੋਲੋਜਿਸਟ ਅਨੁਸਾਰ ਟੇਪਵਰਮ ਖਾਣ-ਪੀਣ ਦੇ ਮਾਧਿਅਮ ਰਾਹੀਂ ਸਰੀਰ ਵਿੱਚ ਦਾਖ਼ਲ ਹੋ ਸਕਦੇ ਹਨ। ਇਸ ਤੋਂ ਬਾਅਦ ਇਹ ਕੀੜਾ ਲੋਕਾਂ ਦੀਆਂ ਅੰਤੜੀਆਂ ‘ਚ ਰਹਿੰਦਾ ਹੈ ਅਤੇ ਇਸ ਦਾ ਸਿਸਟ ਖੂਨ ਰਾਹੀਂ ਲੋਕਾਂ ਦੇ ਦਿਮਾਗ ਤੱਕ ਪਹੁੰਚ ਜਾਂਦਾ ਹੈ। ਇਹ ਇੱਕ ਸਥਿਤੀ ਦਾ ਕਾਰਨ ਬਣਦਾ ਹੈ ਜਿਸਨੂੰ ਨਿਊਰੋਸਾਈਸਟਿਸਰਕੋਸਿਸ ਕਿਹਾ ਜਾਂਦਾ ਹੈ। ਟੇਪਵਰਮ ਸਰੀਰ ਅਤੇ ਦਿਮਾਗ ਤੱਕ ਪਹੁੰਚਣ ਤੋਂ ਬਾਅਦ ਵੀ, ਕਈ ਵਾਰ ਲੋਕਾਂ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ।
ਇਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਪੇਟ ਵਿਚ ਮੌਜੂਦ ਐਸਿਡ ਅਤੇ ਐਂਜ਼ਾਈਮ ਤੋਂ ਵੀ ਨਹੀਂ ਮਰਦੇ। ਅਜਿਹੀ ਸਥਿਤੀ ਵਿੱਚ, ਗੋਭੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਅਤੇ ਪਕਾਉਣਾ ਬਹੁਤ ਜ਼ਰੂਰੀ ਹੈ। ਇਹ ਕੀੜਾ ਅੰਤੜੀਆਂ ਵਿੱਚ ਦਾਖਲ ਹੋਣ ਤੋਂ ਬਾਅਦ ਖੂਨ ਦੇ ਪ੍ਰਵਾਹ ਦੁਆਰਾ ਦਿਮਾਗ ਤੱਕ ਪਹੁੰਚ ਸਕਦਾ ਹੈ। ਤੁਹਾਨੂੰ ਮਿਰਗੀ ਹੋ ਸਕਦੀ ਹੈ ਅਤ ਦੌਰੇ ਪੈ ਸਕਦੇ ਹਨ।
ਕਈ ਵਾਰ ਦਿਮਾਗ ਵਿੱਚ ਸੈਂਕੜੇ ਟੇਪਵਰਮ ਇਕੱਠੇ ਹੋ ਸਕਦੇ ਹਨ, ਜਿਸ ਨਾਲ ਸਿਰ ਦਰਦ, ਮਿਰਗੀ ਦੇ ਦੌਰੇ ਅਤੇ ਦਿਮਾਗ ਦੀ ਸੋਜ ਹੋ ਸਕਦੀ ਹੈ। ਜੇਕਰ ਇਹ ਸਥਿਤੀ ਗੰਭੀਰ ਹੋ ਜਾਂਦੀ ਹੈ, ਤਾਂ ਮਰੀਜ਼ ਕੋਮਾ ਵਿੱਚ ਜਾ ਸਕਦਾ ਹੈ ਜਾਂ ਉਸਦੀ ਮੌਤ ਵੀ ਹੋ ਸਕਦੀ ਹੈ। ਹਾਲਾਂਕਿ, ਦਿਮਾਗ ਵਿੱਚ ਸੈਂਕੜੇ ਟੇਪਵਰਮਾਂ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ।
ਗੋਭੀ ਸਾਫ਼ ਕਰਨ ਦਾ ਤਰੀਕਾ
- ਕੁਝ ਲੋਕ ਗੋਭੀ ਨੂੰ ਚਾਕੂ ਨਾਲ ਅੱਧ ਵਿਚਕਾਰੋਂ ਵੰਡ ਲੈਂਦੇ ਹਨ ਅਤੇ ਉਸੇ ਸਮੇਂ ਚਾਕੂ ਨਾਲ ਕੱਟ ਦਿੰਦੇ ਹਨ। ਅਜਿਹਾ ਨਾ ਕਰੋ। ਸਭ ਤੋਂ ਪਹਿਲਾਂ ਗੋਭੀ ਦੇ ਉੱਪਰੋਂ ਪੱਤਿਆਂ ਦੀਆਂ ਦੋ-ਤਿੰਨ ਪਰਤਾਂ ਕੱਢ ਕੇ ਸੁੱਟ ਦਿਓ। ਇਨ੍ਹਾਂ ‘ਤੇ ਕੀੜੇ-ਮਕੌੜੇ, ਕੀਟਨਾਸ਼ਕ ਅਤੇ ਧੂੜ ਜ਼ਿਆਦਾ ਹੁੰਦੀ ਹੈ। ਹੁਣ ਕੱਟਣ ਦੀ ਬਜਾਏ ਹਰ ਪੱਤੇ ਨੂੰ ਹੱਥਾਂ ਨਾਲ ਵੱਖ ਕਰਦੇ ਰਹੋ। ਇਸ ਸਬਜ਼ੀ ਨੂੰ ਕਦੇ ਵੀ ਕੱਚੀ ਨਾ ਖਾਓ। ਸਲਾਦ ਵਿੱਚ ਇਸਦੀ ਵਰਤੋਂ ਨਾ ਕਰੋ। ਪੱਤੇ ਵੱਖ ਹੋਣ ਤੋਂ ਬਾਅਦ, ਉਨ੍ਹਾਂ ਨੂੰ ਦੋ-ਤਿੰਨ ਵਾਰ ਪਾਣੀ ਵਿੱਚ ਚੰਗੀ ਤਰ੍ਹਾਂ ਧੋਵੋ।
- ਹੁਣ ਇਕ ਕੜਾਹੀ ‘ਚ ਪਾਣੀ ਪਾ ਕੇ ਗੈਸ ‘ਤੇ ਰੱਖ ਦਿਓ। ਇਸ ਵਿਚ ਅੱਧਾ ਚਮਚ ਨਮਕ ਅਤੇ ਅੱਧਾ ਚਮਚ ਹਲਦੀ ਪਾਊਡਰ ਮਿਲਾਓ। ਜਦੋਂ ਪਾਣੀ ਗਰਮ ਹੋਵੇ, ਪੱਤੇ ਪਾਓ। ਗੈਸ ਬੰਦ ਕਰ ਦਿਓ ਅਤੇ 15-20 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਇਸ ਤਰ੍ਹਾਂ ਨਾਲ ਸਾਰੀ ਗੰਦਗੀ ਅਤੇ ਕੀੜੇ-ਮਕੌੜੇ ਨਿਕਲ ਜਾਣਗੇ।
- ਤੁਸੀਂ ਇੱਕ ਕਟੋਰੇ ਵਿੱਚ ਪਾਣੀ ਪਾਓ। ਇਸ ‘ਚ 3-4 ਚਮਚ ਸਫੇਦ ਸਿਰਕਾ ਮਿਲਾਓ। ਇਸ ‘ਚ ਗੋਭੀ ਪਾ ਕੇ 15-20 ਮਿੰਟ ਲਈ ਛੱਡ ਦਿਓ। ਗੋਭੀ ‘ਤੇ ਫਸੇ ਕੀੜੇ ਸਿਰਕੇ ਦੀ ਮਦਦ ਨਾਲ ਪਾਣੀ ‘ਚ ਬਾਹਰ ਆ ਜਾਣਗੇ। ਇਸ ਨਾਲ ਕੀਟਨਾਸ਼ਕਾਂ ਦਾ ਪ੍ਰਭਾਵ ਵੀ ਘਟੇਗਾ। ਸਿਰਕਾ ਇੱਕ ਕੁਦਰਤੀ ਕੀਟਾਣੂਨਾਸ਼ਕ ਹੈ। ਇਸ ਕਾਰਨ ਫਸੇ ਕੀੜੇ ਅਤੇ ਗੰਦਗੀ ਢਿੱਲੀ ਹੋ ਜਾਂਦੀ ਹੈ ਅਤੇ ਬਾਹਰ ਆ ਜਾਂਦੀ ਹੈ।
- ਬਾਜ਼ਾਰ ‘ਚ ਨਿੰਮ ਦਾ ਤੇਲ ਮਿਲ ਜਾਵੇਗਾ। ਇਸ ਨੂੰ ਪਾਣੀ ਵਿੱਚ ਜਾਂ ਬਿਨਾਂ ਪਾਣੀ ਦੇ ਕੱਟੀ ਹੋਈ ਗੋਭੀ ਉੱਤੇ ਸਪਰੇਅ ਕਰੋ। ਤੁਸੀਂ ਗੋਭੀ ਨੂੰ ਸਾਬਣ ਵਾਲੇ ਪਾਣੀ ਵਿੱਚ ਵੀ ਚੰਗੀ ਤਰ੍ਹਾਂ ਧੋ ਸਕਦੇ ਹੋ।
ਬਚਾਅ ਦੇ ਉਪਾਅ
ਟੇਪਵਰਮ ਇੱਕ ਵਾਰ ਸਰੀਰ ਵਿੱਚ ਪਹੁੰਚ ਜਾਵੇ ਤਾਂ ਇਸ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।
ਕਿਸੇ ਵੀ ਕਿਸਮ ਦੇ ਮਾਸ ਨੂੰ ਬਿਨਾਂ ਚੰਗੀ ਤਰ੍ਹਾਂ ਪਕਾਏ ਨਾ ਖਾਓ।
ਫ਼ਲ-ਸਬਜ਼ੀ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ।
ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ। ਬਾਥਰੂਮ ਜਾਣ ਤੋਂ ਬਾਅਦ ਹੱਥਾਂ ਅਤੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
ਪਸ਼ੂਆਂ ਨਾਲ ਸਿੱਧੇ ਸੰਪਰਕ ਤੋਂ ਬਚੋ ਜਾਂ ਉਸ ਦੌਰਾਨ ਵਿਸ਼ੇਸ਼ ਸਾਵਧਾਨੀ ਰੱਖੋ।
ਡਾਕਟਰ ਬਾਂਸਲ ਮੰਨਦੇ ਹਨ ਕਿ ਟੇਪਵਰਮ ਘਾਤਕ ਨਹੀਂ ਹਨ ਇਹ ਮੰਨ ਕੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ।
ਇਹ ਸਰੀਰ ਦੇ ਕਿਸੇ ਅਜਿਹੇ ਅੰਗ ਵਿੱਚ ਵੀ ਜਾ ਸਕਦੇ ਹਨ, ਜਿਸ ਨਾਲ ਸਰੀਰ ਦਾ ਉਹ ਹਿੱਸਾ ਅਧਰੰਗ ਪੀੜਤ ਵੀ ਹੋ ਸਕਦਾ ਹੈ।