ਹਰਿਆਣਾ ਬੀਜੇਪੀ ਵਲੋਂ ਖੱਟਰ ਸਣੇ 6 ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 14 ਮਾਰਚ, ਨਿਰਮਲ : ਹਰਿਆਣਾ ਬੀਜੇਪੀ ਨੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਸਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਪਿਛਲੇ 2 ਦਿਨ ਤੋਂ ਹਰਿਆਣਾ ਦੇ ਸੀਐਮ ਅਹੁਦੇ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਲੇ ਮਨੋਹਰ ਲਾਲ ਖੱਟਰ ਨੂੰ ਕਰਨਾਲ ਤੋਂ ਟਿਕਟ ਦਿੱਤਾ ਗਿਆ। ਭਾਜਪਾ ਨੇ ਕਰਨਾਲ ਤੋਂ ਮੌਜੂਦਾ ਸਾਂਸਦ […]
By : Editor Editor
ਚੰਡੀਗੜ੍ਹ, 14 ਮਾਰਚ, ਨਿਰਮਲ : ਹਰਿਆਣਾ ਬੀਜੇਪੀ ਨੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਸਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਪਿਛਲੇ 2 ਦਿਨ ਤੋਂ ਹਰਿਆਣਾ ਦੇ ਸੀਐਮ ਅਹੁਦੇ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਲੇ ਮਨੋਹਰ ਲਾਲ ਖੱਟਰ ਨੂੰ ਕਰਨਾਲ ਤੋਂ ਟਿਕਟ ਦਿੱਤਾ ਗਿਆ। ਭਾਜਪਾ ਨੇ ਕਰਨਾਲ ਤੋਂ ਮੌਜੂਦਾ ਸਾਂਸਦ ਸੰਜੇ ਭਾਟੀਆ ਦੀ ਟਿਕਟ ਕੱਟ ਦਿੱਤੀ ਹੈ।
ਇਸ ਤੋਂ ਇਲਾਵਾ ਸਿਰਸਾ ਤੋਂ ਵੀ ਮੌਜੂਦਾ ਸਾਂਸਦ ਸੁਨੀਤਾ ਦੁੱਗਲ ਦੀ ਟਿਕਟ ਕੱਟੀ ਗਈ ਹੈ। ਉਨ੍ਹਾਂ ਦੀ ਜਗ੍ਹਾ ਆਪ ਤੋਂ ਭਾਜਪਾ ਵਿਚ ਆਏ ਅਸ਼ੋਕ ਤੰਵਰ ਨੂੰ ਟਿਕਟ ਦੇ ਦਿੱਤੀ ਗਈ ਹੈ।ਭਾਜਪਾ ਨੇ ਫਰੀਦਾਬਾਦ ਅਤੇ ਗੁਰੂਗਰਾਮ ਤੋਂ ਮੌਜੂਦਾ ਸਾਂਸਦ ਅਤੇ ਕੇਂਦਰੀ ਮੰਤਰੀਆਂ ਨੂੰ ਮੁੜ ਤੋਂ ਟਿਕਟ ਦਿੱਤੀ। ਇਨ੍ਹਾਂ ਵਿਚ ਗੁਰੂਗਰਾਮ ਤੋਂ ਰਾਓ ਇੰਦਰਜੀਤ ਅਤੇ ਫਰੀਦਾਬਾਦ ਤੋਂ ਕ੍ਰਿਸ਼ਣ ਪਾਲ ਗੁੱਜਰ ਸ਼ਾਮਲ ਹਨ।
ਅੰਬਾਲਾ ਤੋਂ ਸਾਬਕਾ ਸਾਂਸਦ ਰਤਨ ਲਾਲ ਕਟਾਰੀਆ ਦੀ ਪਤਨੀ ਬੰਤੋ ਕਟਾਰੀਆ ਨੂੰ ਟਿਕਟ ਦਿੱਤੀ ਗਈ। ਇਹ ਸੀਟ ਰਤਨ ਲਾਲ ਕਟਾਰੀਆ ਦੇ ਦੇਹਾਂਤ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਖਾਲੀ ਪਈ ਸੀ।ਭਿਵਾਨੀ-ਮਹਿੰਦਰਗੜ੍ਹ ਤੋਂ ਮੌਜੂਦਾ ਸਾਂਸਦ ਚੌਧਰੀ ਧਰਮਵੀਰ ਨੂੰ ਤੀਜੀ ਵਾਰ ਟਿਕਟ ਦਿੱਤੀ ਗਈ ਹੈ। ਪਿਛਲੀ 2 ਚੋਣਾਂ ਵਿਚ ਵੀ ਉਹੀ ਜਿੱਤੇ ਸੀ, 2014 ਵਿਚ ਧਰਮਬੀਰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੀ।
ਉਧਰ, ਕੁਰੂਕਸ਼ੇਤਰ ਅਤੇ ਹਿਸਾਰ ਤੋਂ ਟਿਕਟ ਨਵੇਂ ਚਿਹਰੇ ਨੁੂੰ ਮਿਲਣਾ ਤੈਅ ਹੈ। ਦੱਸਿਆ ਜਾ ਰਿਹਾ ਕਿ ਰੋਹਤਕ ਅਤੇ ਸੋਨੀਪਤ ਦੀ ਸੀਟ ’ਤੇ ਟਿਕਟ ਨੁੂੰ ਲੈ ਕੇ ਮਾਮਲਾ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ
ਚੋਣ ਕਮਿਸ਼ਨ ਨੇ ਅਗਾਮੀ ਲੋਕ ਸਭਾ ਚੋਣਾਂ ਵਿਚ ਘਰ ਤੋਂ ਵੋਟ ਪਾਉਣ ਦੀ ਸਹੂਲਤ ਲਈ ਉਮਰ ਹੱਦ ਵਧਾ ਦਿੱਤੀ ਹੈ।
ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ 85 ਸਾਲ ਤੋਂ ਉਪਰ ਵਾਲੀ ਉਮਰ ਦੇ 2 ਲੱਖ ਬਜ਼ੁਰਗ ਵੋਟਰ ਘਰ ਤੋਂ ਅਪਣੀ ਵੋਟ ਪਾ ਸਕਣਗੇ ਜਦ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ 80 ਸਾਲ ਦੀ ਉਮਰ ਤੋਂ ਉਪਰ ਵੋਟਰਾਂ ਲਈ ਇਹ ਸਹੂਲਤ ਉਪਲਬਧ ਸੀ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ 85 ਸਾਲ ਦੀ ਉਮਰ ਦੇ ਉਪਰ ਵਾਲੇ ਵੋਟਰ ਹੀ ਘਰ ਤੋਂ ਵੋਟ ਪਾ ਸਕਣਗੇ। ਅਜਿਹੇ ਵੋਟਰਾਂ ਦੀ ਗਿਣਤੀ ਕਰੀਬ 2 ਲੱਖ ਹੈ। ਪੰਜਾਬ ਵਿਧਾਨ ਸਭਾ ਚੋਣ 2022 ਵਿਚ 80 ਸਾਲ ਤੋਂ ਉਪਰ ਵੋਟਰਾਂ ਲਈ ਵੀ ਇਹ ਸਹੂਲਤ ਉਪਲਬਧ ਸੀ ਅਤੇ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਇਸ ਵਰਗ ਦੇ ਵੋਟਰਾਂ ਦੀ ਗਿਣਤੀ 4 ਲੱਖ ਸੀ। ਇਸ ਉਮਰ ਵਰਗ ਦੇ ਜ਼ਿਆਦਾਤਰ ਵੋਟਰਾਂ ਨੇ ਮਤਦਾਨ ਕੇਂਦਰ ’ਤੇ ਹੀ ਅਪਣੀ ਵੋਟ ਪਾਉਣ ਵਿਚ ਦਿਲਚਸਪੀ ਦਿਖਾਈ। ਇਹੀ ਕਾਰਨ ਹੈ ਕਿ ਕਮਿਸ਼ਨ ਵਲੋਂ ਇਸ ਉਮਰ ਹੱਦ ਨੂੰ ਹੁਣ ਵਧਾਉਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਅਧਿਕਾਰੀਆਂ ਵਲੋਂ ਅਜਿਹੇ ਸਾਰੇ ਵੋਟਰਾਂ ਦਾ ਡਾਟਾ ਜੁਟਾਇਆ ਜਾਂਦਾ ਹੈ। ਘਰ ਘਰ ਜਾ ਕੇ ਸਰਵੇ ਕੀਤਾ ਜਾਂਦਾ ਕਿ ਅਜਿਹੇ ਕਿੰਨੇ ਵੋਟਰ ਹਨ ਜੋ ਘਰ ਤੋਂ ਹੀ ਅਪਣੀ ਵੋਟ ਪਾਉਣੀ ਚਾਹੁੰਦੇ ਹਨ। ਇਸ ਸਭ ਦੇ ਬਾਵਜੂਦ ਹੀ ਬੈਲੇਟ ਪੇਪਰ ਛਪਵਾਉਣ ਦੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ। ਵੋਟਾਂ ਵਾਲੇ ਦਿਨ ਘਰ ਜਾ ਕੇ ਹੀ ਬੈਲੇਟ ਪੇਪਰ ਤੋਂ ਅਜਿਹੇ ਸਾਰੇ ਵੋਟਰਾਂ ਦਾ ਵੋਟ ਪਵਾਇਆ ਜਾਂਦਾ ਹੈ , ਜੋ ਮਤਦਾਨ ਕੇਂਦਰ ’ਤੇ ਆਉਣ ਵਿਚ ਅਸਮਰਥ ਹੈ। ਬਜ਼ੁਰਗ ਵੋਟਰਾਂ ਦੀ ਸਹੂਲਤ ਦੇ ਲਈ ਵਿਭਾਗ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ।