Begin typing your search above and press return to search.

ਕੈਨੇਡਾ ਤੋਂ ਪਰਤੇ ਹਰਪ੍ਰੀਤ ਨੇ ਲਿਆ ਫਾਹਾ

ਲੁਧਿਆਣਾ, 2 ਮਾਰਚ, ਨਿਰਮਲ : ਲੁਧਿਆਣਾ ਵਿਚ ਕੈਨੇਡਾ ਤੋਂ ਪਰਤੇ ਹਰਪ੍ਰੀਤ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ।ਮਰਨ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਇੱਕ ਬੇਟੀ ਤੇ ਪਤਨੀ ਹੈ। ਪਤਨੀ ਵੀ ਕੈਂਸਰ ਨਾਲ ਪੀੜਤ ਹੈ। ਰਿਸ਼ਤੇਦਾਰਾਂ ਦੇ ਘਰ ਕੋਈ ਸਮਾਗਮ ਰੱਖਿਆ ਹੋਇਆ ਸੀ। ਪਰਵਾਰ ਦੇ ਕੁਝ ਮੈਂਬਰ ਉਥੇ ਗਏ ਸੀ, ਬਾਕੀ […]

ਕੈਨੇਡਾ ਤੋਂ ਪਰਤੇ ਹਰਪ੍ਰੀਤ ਨੇ ਲਿਆ ਫਾਹਾ
X

Editor EditorBy : Editor Editor

  |  2 March 2024 5:16 AM IST

  • whatsapp
  • Telegram


ਲੁਧਿਆਣਾ, 2 ਮਾਰਚ, ਨਿਰਮਲ : ਲੁਧਿਆਣਾ ਵਿਚ ਕੈਨੇਡਾ ਤੋਂ ਪਰਤੇ ਹਰਪ੍ਰੀਤ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ।
ਮਰਨ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਇੱਕ ਬੇਟੀ ਤੇ ਪਤਨੀ ਹੈ। ਪਤਨੀ ਵੀ ਕੈਂਸਰ ਨਾਲ ਪੀੜਤ ਹੈ। ਰਿਸ਼ਤੇਦਾਰਾਂ ਦੇ ਘਰ ਕੋਈ ਸਮਾਗਮ ਰੱਖਿਆ ਹੋਇਆ ਸੀ। ਪਰਵਾਰ ਦੇ ਕੁਝ ਮੈਂਬਰ ਉਥੇ ਗਏ ਸੀ, ਬਾਕੀ ਮੈਂਬਰ ਅਪਣੇ ਕਮਰਿਆਂ ਵਿਚ ਸਨ।
ਘਰ ਵਿਚ ਕੰਮ ਕਰਨ ਵਾਲਾ ਟੇਲਰ ਜਦ ਮ੍ਰਿਤਕ ਦੇ ਕਮਰੇ ਵਿਚ ਚਾਹ ਦੇਣ ਗਿਆ ਤਾਂ ਉਸ ਨੇ ਉਸ ਦੀ ਲਾਸ਼ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕਦੀ ਦੇਖੀ। ਇਸ ਤੋਂ ਬਾਅਦ ਉਸ ਨੇ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਦੇ ਮਾਮਾ ਚੰਨਾ ਸਿੰਘ ਨੇ ਕਿਹਾ ਕਿ ਹਰਪ੍ਰੀਤ ਕਰੀਬ 7 ਤੋਂ 8 ਸਾਲ ਪਹਿਲਾਂ ਕੈਨੇਡਾ ਵਿਚ ਸਭ ਕੁਝ ਛੱਡ ਕੇ ਪਰਵਾਰ ਸਮੇਤ ਭਾਰਤ ਆ ਗਿਆ ਸੀ। ਕੈਨੇਡਾ ਵਿਚ ਉਹ ਚੰਗੀ ਤਰ੍ਹਾਂ ਸੈਟਲ ਸੀ ਤੇ ਪ੍ਰਾਈਵੇਟ ਨੌਕਰੀ ਕਰਦਾ ਸੀ। ਲੁਧਿਆਣਾ ਵਿਚ ਫਿਲਹਾਲ ਉਹ ਵਿਹਲਾ ਰਹਿੰਦਾ ਸੀ। ਉਸ ਦੀ ਪਤਨੀ ਕੈਂਸਰ ਨਾਲ ਪੀੜਤ ਹੈ ਤੇ ਉਸ ਦੀ 8 ਸਾਲਾ ਧੀ ਹੈ
ਬੀਤੀ ਸ਼ਾਮ ਜਦੋਂ ਟੇਲਰ ਉਸ ਦੇ ਕਮਰੇ ਵਿਚ ਚਾਹ ਦੇਣ ਗਿਆ ਤਾਂ ਉਸ ਨੇ ਹਰਪ੍ਰੀਤ ਨੂੰ ਫਾਹੇ ’ਤੇ ਲਟਕਦਾ ਦੇਖਿਆ ਅਤੇ ਰੌਲਾ ਪਾਇਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਆ ਕੇ ਹਰਪ੍ਰੀਤ ਦੀ ਲਾਸ਼ ਨੂੰ ਫਾਹੇ ਤੋਂ ਉਤਾਰਿਆ। ਪੁਲਿਸ ਨੂੰ ਕਿਸੇ ਤਰ੍ਹਾਂ ਦਾ ਸੁਸਾਈਡ ਨੋਟ ਨਹੀਂ ਮਿਲਿਆ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਘਰ ਵਾਲਿਆਂ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ

ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਿਚ ਦੌੜ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਚੰਡੀਗੜ੍ਹ ਲੋਕ ਸਭਾ ਸੀਟ ’ਤੇ ਬੀਜੇਪੀ ਉਮੀਦਵਾਰ ਦੀ ਦੌੜ ਵਿਚ ਕਈ ਸਟਾਰ ਸ਼ਾਮਲ ਹਨ। ਇਸ ਵਿਚ ਅਕਸ਼ੇ ਕੁਮਾਰ, ਸੰਨੀ ਦਿਓਲ ਅਤੇ ਕੰਗਨਾ ਰਣੌਤ ਦਾ ਨਾਂ ਸਾਹਮਣੇ ਆ ਰਿਹਾ ਹੈ। ਬੀਜੇਪੀ ਇਸ ਸੀਟ ਨੂੰ ਹਰ ਹਾਲ ਵਿਚ ਜਿੱਤਣਾ ਚਾਹੁੰਦੀ ਹੈ। ਕਿਉਂਕਿ ਚੰਡੀਗੜ੍ਹ ਦੀ ਰਾਜਨੀਤੀ ਦਾ ਅਸਰ ਪੰਜਾਬ, ਹਰਿਆਣਾ ਸਮੇਤ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ’ਤੇ ਵੀ ਦੇਖਣ ਨੂੰ ਮਿਲਦਾ ਹੈ। ਜੇਕਰ ਬੀਜੇਪੀ ਕਿਸੇ ਲੋਕਲ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਤਾਂ ਉਸ ਨਾਲ ਭਾਜਪਾ ਨੂੰ ਅੰਦਰੂਨੀ ਗੁੱਟਬਾਜ਼ੀ ਦਾ ਖ਼ਤਰਾ ਹੈ। ਅਕਸ਼ੇ ਕੁਮਾਰ ਬਾਲੀਵੁਡ ਵਿਚ ਜਾਣਿਆ ਪਛਾਣਿਆ ਨਾਂ ਹੈ ਉਹ ਮੂਲ ਤੌਰ ’ਤੇ ਪੰਜਾਬੀ ਹੈ। ਜਿਸ ਦਾ ਫਾਇਦਾ ਬੀਜੇਪੀ ਲੈਣਾ ਚਾਹੁੰਦੀ ਹੈ। ਅਕਸ਼ੇ ਕੁਮਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬ ਵੀ ਦੇਖਿਆ ਗਿਆ ਹੈ। ਜੋ ਭਾਜਪਾ ਦੀ ਕਈ ਯੋਜਨਾਵਾਂ ਨੂੰ ਵੱਡੇ ਪਰਦੇ ਦੇ ਜ਼ਰੀਏ ਫਿਲਮ ਦੇ ਰੂਪ ਵਿਚ ਦਰਸ਼ਕਾਂ ਤੱਕ ਪਹੁੰਚਾ ਚੁੱਕੇ ਹਨ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਕੰਗਨਾ ਰਣੌਤ ਮੂਲ ਤੌਰ ’ਤੇ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਕਈ ਵਾਰ ਉਨ੍ਹਾਂ ਦਾ ਨਾਂ ਚੰਡੀਗੜ੍ਹ ਲੋਕ ਸਭਾ ਸੀਟ ਦੇ ਲਈ ਚਰਚਾ ਵਿਚ ਰਿਹਾ ਹੈ। ਕਿਉਂਕਿ ਉਨ੍ਹਾਂ ਦੀ ਬੇਸਿਕ ਪੜ੍ਹਾਈ ਚੰਡੀਗੜ੍ਹ ਨਾਲ ਜੁੜੀ ਹੋਈ ਹੈ। ਉਹ ਚੰਡੀਗੜ੍ਹ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਨ੍ਹਾਂ ਦੇ ਚੋਣ ਲੜਨ ’ਤੇ ਬੀਜੇਪੀ ਲਈ ਹਿਮਾਚਲ ਦੀ ਵੋਟਾਂ ’ਤੇ ਵੀ ਅਸਰ ਪਵੇਗਾ। ਇਸ ਲਈ ਉਨ੍ਹਾਂ ਦੀ ਦਾਅਵੇਦਾਰੀ ਮੰਨੀ ਜਾ ਰਹੀ ਹੈ।
ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਰਹਿ ਚੁੱਕੇ ਹਨ। ਉਹ ਵੀ ਪੰਜਾਬ ਦੇ ਨਾਲ ਜੁੜੇ ਹੋਏ ਹਨ ਲੇਕਿਨ ਲੋਕ ਸਭਾ ਖੇਤਰ ਵਿਚ ਉਨ੍ਹਾਂ ਦੀ ਹਾਜ਼ਰੀ ਨਾ ਹੋਣ ਦੇ ਕਾਰਨ ਉਥੇ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਅਜਿਹੇ ਵਿਚ ਬੀਜੇਪੀ ਚੰਡੀਗੜ੍ਹ ਤੋਂ ਉਨ੍ਹਾਂ ਦੇ ਨਾਂ ’ਤੇ ਦਾਅ ਲਗਾ ਸਕਦੀ ਹੈ। ਬੀਜੇਪੀ ਪਿਛਲੀ ਦੋ ਵਾਰ ਤੋਂ ਬਾਲੀਵੁਡ ਸਟਾਰ ਕਿਰਣ ਖੇਰ ਦੇ ਨਾਂ ’ਤੇ ਚੰਡੀਗੜ੍ਹ ਦੀ ਸੀਟ ਜਿੱਤ ਰਹੀ ਸੀ। ਲੇਕਿਨ ਹੁਣ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਹੁਣ ਨਵੇਂ ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ।
ਬੀਜੇਪੀ ਸੂਤਰਾਂ ਦੀ ਮੰਨੀਏ ਤਾਂ ਭਾਜਪਾ ਕੋਲ ਹਾਲੇ ਸਭ ਤੋਂ ਦਾਅਵੇਦਾਰ ਦੋ ਉਮੀਦਵਾਰ ਹਨ। ਇਨ੍ਹਾਂ ਵਿਚ ਸੰਜੇ ਟੰਡਨ ਅਤੇ ਅਰੁਣ ਸੂਦ ਦਾ ਨਾਂ ਸਾਹਮਣੇ ਹੈ। ਸੰਜੇ ਟੰਡਨ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਲਗਾਇਆ ਗਿਆ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਕਿ ਉਹ ਚੋਣ ਨਹੀਂ ਲੜ ਸਕਣਗੇ। ਇਸ ਨਾਲ ਅਰੁਣ ਸੂਦ ਦੀ ਦਾਅਵੇਦਾਰੀ ਮਜ਼ਬੂਤ ਹੋਈ ਹੈ।

Next Story
ਤਾਜ਼ਾ ਖਬਰਾਂ
Share it