ਹਮਾਸ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ
ਤੇਲ ਅਵੀਵ, 27 ਮਈ, ਨਿਰਮਲ : ਇਜ਼ਰਾਈਲ ਤੇ ਹਮਾਸ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਇਸੇ ਤਰ੍ਹਾਂ ਹੁਣ ਹਮਾਸ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਹਮਾਸ ਦੀ ਅਲ-ਕਾਸਿਮ ਬ੍ਰਿਗੇਡ ਨੇ ਐਤਵਾਰ ਨੂੰ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ ਇੱਕ ਵੱਡਾ ਮਿਜ਼ਾਈਲ ਹਮਲਾ ਕੀਤਾ। ਸੋਸ਼ਲ ਮੀਡੀਆ ਤੇ ਇਕ ਬਿਆਨ ਵਿਚ ਹਮਾਸ ਦੇ ਰੱਖਿਆ ਵਿੰਗ, ਅਲ-ਕਾਸਿਮ ਬ੍ਰਿਗੇਡਜ਼ […]
By : Editor Editor
ਤੇਲ ਅਵੀਵ, 27 ਮਈ, ਨਿਰਮਲ : ਇਜ਼ਰਾਈਲ ਤੇ ਹਮਾਸ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਇਸੇ ਤਰ੍ਹਾਂ ਹੁਣ ਹਮਾਸ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਹਮਾਸ ਦੀ ਅਲ-ਕਾਸਿਮ ਬ੍ਰਿਗੇਡ ਨੇ ਐਤਵਾਰ ਨੂੰ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ ਇੱਕ ਵੱਡਾ ਮਿਜ਼ਾਈਲ ਹਮਲਾ ਕੀਤਾ। ਸੋਸ਼ਲ ਮੀਡੀਆ ਤੇ ਇਕ ਬਿਆਨ ਵਿਚ ਹਮਾਸ ਦੇ ਰੱਖਿਆ ਵਿੰਗ, ਅਲ-ਕਾਸਿਮ ਬ੍ਰਿਗੇਡਜ਼ ਨੇ ਕਿਹਾ ਕਿ ਇਹ ਕਾਰਵਾਈ ਇਜ਼ਰਾਈਲੀ ਕਤਲੇਆਮ ਦੇ ਜਵਾਬ ਵਿਚ ਕੀਤੀ ਗਈ ਸੀ। ਬਾਅਦ ਵਿੱਚ ਇਜ਼ਰਾਇਲੀ ਫੌਜ ਨੇ ਵੀ ਮੰਨਿਆ ਕਿ ਰਾਫਾ ਤੋਂ 8 ਰਾਕੇਟ ਦਾਗੇ ਗਏ ਸਨ।
ਰਿਪੋਰਟ ਮੁਤਾਬਕ ਜਨਵਰੀ ਤੋਂ ਬਾਅਦ ਇਜ਼ਰਾਈਲ ਤੇ ਹਮਾਸ ਦਾ ਇਹ ਪਹਿਲਾ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਹਮਾਸ ਅਲ-ਅਕਸਾ ਟੀਵੀ ਨੇ ਦੱਸਿਆ ਕਿ ਰਾਕੇਟ ਹਮਲੇ ਗਾਜ਼ਾ ਪੱਟੀ ਤੋਂ ਸ਼ੁਰੂ ਕੀਤੇ ਗਏ ਸਨ। ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜ ਨੇ ਸੰਭਾਵਿਤ ਹਮਲਿਆਂ ਦੀ ਚਿਤਾਵਨੀ ਦਿੰਦੇ ਹੋਏ ਕਈ ਸ਼ਹਿਰਾਂ ਵਿਚ ਸਾਇਰਨ ਵਜਾਏ।ਤੇਲ ਅਵੀਵ ਵਿੱਚ ਪਿਛਲੇ 5 ਮਹੀਨਿਆਂ ਤੋਂ ਸਾਇਰਨ ਦੀ ਆਵਾਜ਼ ਕਦੇ ਨਹੀਂ ਸੁਣੀ ਗਈ ਸੀ। ਅਜਿਹੇ ਵਿਚ ਅੱਜ ਅਚਾਨਕ ਸਾਇਰਨ ਵੱਜਣ ਬਾਰੇ ਇਜ਼ਰਾਇਲੀ ਫੌਜ ਨੇ ਸ਼ੁਰੂਆਤ ‘ਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ। ਪਰ ਬਾਅਦ ਵਿੱਚ ਉਸਨੇ ਕਿਹਾ ਕਿ 8 ਰਾਕੇਟ ਹਮਲੇ ਕੀਤੇ ਗਏ ਸਨ।
ਫੌਜ ਨੇ ਕਿਹਾ ਕਿ ਰਫਾਹ ਤੋਂ ਹਮਲੇ ਮੱਧ ਇਜ਼ਰਾਈਲ ਵੱਲ ਨਿਰਦੇਸ਼ਿਤ ਕੀਤੇ ਗਏ ਸਨ। ਉਹ ਇਨ੍ਹਾਂ ਵਿੱਚੋਂ ਕਈ ਹਮਲਿਆਂ ਨੂੰ ਰੋਕਣ ਵਿੱਚ ਸਫ਼ਲ ਰਹੇ। ਇਸ ਦੌਰਾਨ ਇਜ਼ਰਾਈਲ ਦੀ ਐਮਰਜੈਂਸੀ ਮੈਡੀਕਲ ਸਰਵਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਲ-ਕਾਸਿਮ ਬ੍ਰਿਗੇਡ ਨੇ ਇਜ਼ਰਾਇਲੀ ਫੌਜ ਨੂੰ ਦਾਅਵਾ ਕੀਤਾ ਸੀ ਕਿ ਗਾਜ਼ਾ ਵਿਚ ਕਈ ਇਜ਼ਰਾਇਲੀ ਫੌਜੀਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਸ਼ਨੀਵਾਰ ਨੂੰ ਹਮਾਸ ਦੇ ਅਲ-ਕਾਸਿਮ ਬ੍ਰਿਗੇਡ ਦੇ ਬੁਲਾਰੇ ਅਬੂ ਉਬੈਦਾ ਨੇ ਰਿਕਾਰਡ ਕੀਤੇ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ।
ਹਮਾਸ ਦੇ ਬੁਲਾਰੇ ਉਬੈਦਾ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਸ਼ਨੀਵਾਰ ਨੂੰ ਉੱਤਰੀ ਗਾਜ਼ਾ ਦੇ ਜਬਲੀਆ ਵਿੱਚ ਲੜਾਈ ਦੌਰਾਨ ਕਈ ਇਜ਼ਰਾਈਲੀ ਸੈਨਿਕਾਂ ਨੂੰ ਮਾਰ ਦਿੱਤਾ ਅਤੇ ਕੁਝ ਨੂੰ ਬੰਧਕ ਬਣਾ ਲਿਆ। ਹਾਲਾਂਕਿ ਕਿੰਨੇ ਸੈਨਿਕਾਂ ਨੂੰ ਅਗਵਾ ਕੀਤਾ ਗਿਆ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਉਬੈਦਾ ਨੇ ਕਿਹਾ ਕਿ ਹਮਲਿਆਂ ਦੇ ਦੌਰਾਨ, ਸਾਡੇ ਲੜਾਕਿਆਂ ਨੇ ਯਹੂਦੀ ਬਲਾਂ ਲਈ ਇੱਕ ਸੁਰੰਗ ਵਿੱਚ ਜਾਲ ਵਿਛਾ ਦਿੱਤਾ। ਜਿਵੇਂ ਹੀ ਉਹ ਸੁਰੰਗ ਵਿਚ ਦਾਖਲ ਹੋਏ ਅਸੀਂ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਇਜ਼ਰਾਇਲੀ ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਵੀ ਹੋਏ। ਬਾਅਦ ਵਿਚ ਬਾਕੀ ਯਹੂਦੀ ਫ਼ੌਜਾਂ ਉਥੋਂ ਪਿੱਛੇ ਹਟ ਗਈਆਂ।
ਹਮਾਸ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਸ ਦੇ ਲੜਾਕੇ ਇੱਕ ਇਜ਼ਰਾਈਲੀ ਸੈਨਿਕ ਨੂੰ ਇੱਕ ਸੁਰੰਗ ਵਿੱਚ ਘਸੀਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਫੌਜੀ ਬੁਰੀ ਤਰ੍ਹਾਂ ਜ਼ਖਮੀ ਹੈ। ਹਾਲਾਂਕਿ ਅਜੇ ਤੱਕ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ ਇਜ਼ਰਾਈਲ ਨੇ ਹਮਾਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
ਇਸ ਦੌਰਾਨ ਇਜ਼ਰਾਇਲੀ ਫੌਜ ਨੇ ਹਮਾਸ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਇਸ ਦਾਅਵੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਆਈਡੀਐਫ ਸਪੱਸ਼ਟ ਕਰਦਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਦੇ ਬੁਲਾਰੇ ਡੇਨੀਅਲ ਹੈਗਾਰੀ ਨੇ ਵੀ ਐਤਵਾਰ ਤੜਕੇ ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਹਮਾਸ ਨੇ ਕਿਸੇ ਵੀ ਸੈਨਿਕ ਨੂੰ ਅਗਵਾ ਨਹੀਂ ਕੀਤਾ ਹੈ।