Begin typing your search above and press return to search.

ਕੈਲੀਫੋਰਨੀਆ ਦੇ ਸੇਲਮਾ ’ਚ ਗ੍ਰੰਥੀ ਸਿੰਘ ਦਾ ਕਤਲ

ਸੇਲਮਾ, 25 ਫਰਵਰੀ : ਕੈਲੀਫੋਰਨੀਆ ਦੇ ਸੇਲਮਾ ਤੋਂ ਬਹੁਤ ਹੀ ਦਿਲ ਕੰਬਾਊ ਘਟਨਾ ਸਾਾਹਮਣੇ ਆਈ ਐ, ਜਿੱਥੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮੰਦਭਾਗੀ ਘਟਨਾ ਰਾਤੀਂ ਕਰੀਬ ਸਾਢੇ 10 ਵਜੇ ਉਸ ਸਮੇਂ ਵਾਪਰੀ ਜਦੋਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਟਹਿਲ ਰਹੇ ਸੀ। ਹਮਲਾਵਰ ਵਾਰਦਾਤ ਨੂੰ […]

granthi singh murder california
X

Makhan ShahBy : Makhan Shah

  |  25 Feb 2024 1:52 PM IST

  • whatsapp
  • Telegram

ਸੇਲਮਾ, 25 ਫਰਵਰੀ : ਕੈਲੀਫੋਰਨੀਆ ਦੇ ਸੇਲਮਾ ਤੋਂ ਬਹੁਤ ਹੀ ਦਿਲ ਕੰਬਾਊ ਘਟਨਾ ਸਾਾਹਮਣੇ ਆਈ ਐ, ਜਿੱਥੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮੰਦਭਾਗੀ ਘਟਨਾ ਰਾਤੀਂ ਕਰੀਬ ਸਾਢੇ 10 ਵਜੇ ਉਸ ਸਮੇਂ ਵਾਪਰੀ ਜਦੋਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਟਹਿਲ ਰਹੇ ਸੀ। ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਕੈਲੀਫੋਰਨੀਆ ਦੇ ਸੇਲਮਾ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਾਜ ਸਿੰਘ ਦਾ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਏ। ਜਾਣਕਾਰੀ ਅਨੁਸਾਰ 29 ਸਾਲਾ ਗ੍ਰੰਥੀ ਰਾਜ ਸਿੰਘ ਸੇਲਮਾ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦਾ ਸੀ ਪਰ ਰਾਤੀਂ ਕਰੀਬ ਸਾਢੇ 10 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਤਾਂ ਕੁੱਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਤੋਂ ਬਾਹਰ ਵਾਪਰੀ, ਜਦੋਂ ਤੱਕ ਗੋਲੀਆਂ ਦੀ ਆਵਾਜ਼ ਸੁਣ ਕੇ ਅੰਦਰੋਂ ਕੋਈ ਬਾਹਰ ਆਇਆ, ਉਦੋਂ ਤੱਕ ਹਮਲਾਵਰ ਉਥੋਂ ਫ਼ਰਾਰ ਹੋ ਚੁੱਕੇ ਸੀ।

ਇਸ ਤੋਂ ਬਾਅਦ ਖ਼ੂਨ ਨਾਲ ਲਥਪਥ ਹੋਏ ਗ੍ਰੰਥੀ ਸਿੰਘ ਨੂੰ ਪਹਿਲਾਂ ਸੀਪੀਆਰ ਅਤੇ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਉਨ੍ਹਾਂ ਨੂੰ ਫਰਿਜ਼ਨੋ ਕਮਿਊਨਿਟੀ ਰੀਜ਼ਨਲ ਮੈਡੀਕਲ ਸੈਂਟਰ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਸੇਲਮਾ ਦੀ ਗੁਰਦੁਆਰਾ ਕਮੇਟੀ ਮੈਂਬਰਾਂ ਸਮੇਤ ਪੂਰੇ ਇਲਾਕੇ ਦੀ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ ਅਤੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਐ।

ਉਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਆਸਪਾਸ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਐ ਤਾਂ ਜੋ ਕਾਤਲਾਂ ਦਾ ਕੋਈ ਸੁਰਾਗ਼ ਮਿਲ ਸਕੇ। ਪੁਲਿਸ ਵੱਲੋਂ ਜਿੱਥੇ ਇਸ ਮਾਮਲੇ ਦੀ ਸਬੂਤ ਇਕੱਠੇ ਕੀਤੇ ਜਾ ਰਹੇ ਨੇ, ਉਥੇ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਏ ਕਿ ਗ੍ਰੰਥੀ ਰਾਜ ਸਿੰਘ ਰਾਤ ਦੇ ਸਾਢੇ 10 ਵਜੇ ਗੁਰਦੁਆਰਾ ਸਾਹਿਬ ਤੋਂ ਬਾਹਰ ਕੀ ਕਰਨ ਲਈ ਆਏ ਸੀ।

Next Story
ਤਾਜ਼ਾ ਖਬਰਾਂ
Share it