ਪੋਤੇ ਵੱਲੋਂ ਸ਼ਰੀਕੇ ’ਚੋਂ ਲਗਦੀ ਦਾਦੀ ਦਾ ਕਤਲ
ਜਲੰਧਰ, 1 ਅਕਤੂਬਰ (ਰਾਜੂ ਗੁਪਤਾ) : ਜਲੰਧਰ ਦੇ ਕਰਤਾਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਪੋਤੇ ਵੱਲੋਂ ਰਿਸ਼ਤੇ ਵਿਚ ਲਗਦੀ ਦਾਦੀ ਦਾ ਕਤਲ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਦਾਦੀ ਨੇ ਉਨ੍ਹਾਂ ਦੇ ਪਰਿਵਾਰ ’ਤੇ ਟੂਣਾ ਕਰਵਾਇਆ ਹੋਇਆ ਏ, ਜਿਸ ਕਰਕੇ ਉਸ ਦਾ ਵਿਆਹ ਨਹੀਂ […]
By : Hamdard Tv Admin
ਜਲੰਧਰ, 1 ਅਕਤੂਬਰ (ਰਾਜੂ ਗੁਪਤਾ) : ਜਲੰਧਰ ਦੇ ਕਰਤਾਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਪੋਤੇ ਵੱਲੋਂ ਰਿਸ਼ਤੇ ਵਿਚ ਲਗਦੀ ਦਾਦੀ ਦਾ ਕਤਲ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਦਾਦੀ ਨੇ ਉਨ੍ਹਾਂ ਦੇ ਪਰਿਵਾਰ ’ਤੇ ਟੂਣਾ ਕਰਵਾਇਆ ਹੋਇਆ ਏ, ਜਿਸ ਕਰਕੇ ਉਸ ਦਾ ਵਿਆਹ ਨਹੀਂ ਹੋ ਰਿਹਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਉਸ ਵੱਲੋਂ ਇਹ ਖ਼ੁਲਾਸਾ ਕੀਤਾ ਗਿਆ।
ਜਲੰਧਰ ਦੇ ਕਰਤਾਰਪੁਰ ਵਿਚ ਆਰੀਆ ਨਗਰ ਵਿਖੇ ਇਕ ਨੀਰਜ਼ ਕੁਮਾਰ ਨਾਂਅ ਦੇ ਇਕ ਵਿਅਕਤੀ ਵੱਲੋਂ ਰਿਸ਼ਤੇ ਵਿਚ ਲਗਦੀ ਆਪਣੀ ਦਾਦੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲੜਕੀ ਮੀਨਾ ਰਾਣੀ ਨੂੰ ਵੀ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਪੁਲਿਸ ਤਫ਼ਤੀਸ਼ ਵਿਚ ਸਾਹਮਣੇ ਆਇਆ ਕਿ ਦੋਸ਼ੀ ਨੀਰਜ਼ ਕੁਮਾਰ ਨੂੰ ਸ਼ੱਕ ਸੀ ਕਿ ਸੁਰਿੰਦਰ ਕੌਰ ਜੋ ਸ਼ਰੀਕੇ ਵਿਚੋਂ ਉਸ ਦੀ ਦਾਦੀ ਲਗਦੀ ਸੀ, ਉਸ ਨੇ ਉਨ੍ਹਾਂ ਦੇ ਘਰ ’ਤੇ ਟੂਣਾ ਕਰਵਾਇਆ ਹੋਇਆ ਏ, ਇਸ ਕਰਕੇ ਉਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਅਤੇ ਉਨ੍ਹਾਂ ਦੇ ਪਸ਼ੂ ਵਾਰ ਵਾਰ ਬਿਮਾਰ ਹੋ ਰਹੇ ਨੇ। ਇਸੇ ਸ਼ੱਕ ਦੇ ਚਲਦਿਆਂ ਦੋਸ਼ੀ ਨੇ ਸੁਰਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਬੇਟੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਈ।
ਦੱਸ ਦਈਏ ਕਿ ਪੁਲਿਸ ਵੱਲੋਂ ਹੁਣ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।