Begin typing your search above and press return to search.

ਗੁਰਦੁਆਰਾ ਸਾਹਿਬ ’ਚੋਂ ਗੋਲਕ ਕੀਤੀ ਚੋਰੀ

ਮੋਗਾ, 20 ਸਤੰਬਰ (ਤਨਮੇ ਸਮੰਤਾ/ ਮਨਜੀਤ) : ਚੋਰਾਂ ਦੇ ਹੋਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਪਿੰਡ ਲੁਹਾਰਾ ਦੀ ਸੜਕ ਉਪਰ ਬਣੇ ਗੁਰਦੁਆਰਾ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਦੂਸਰਾ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਜੀਤਾ ਸਿੰਘ ਜੀ ਦੋਵਾਂ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ। ਬੇਖੌਫ ਚੋਰ ਪੌਣੇ ਤਿੰਨ ਵਜੇ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੁੰਦੇ ਹਨ ਅਤੇ […]

ਗੁਰਦੁਆਰਾ ਸਾਹਿਬ ’ਚੋਂ ਗੋਲਕ ਕੀਤੀ ਚੋਰੀ
X

Hamdard Tv AdminBy : Hamdard Tv Admin

  |  20 Sept 2023 10:14 AM IST

  • whatsapp
  • Telegram


ਮੋਗਾ, 20 ਸਤੰਬਰ (ਤਨਮੇ ਸਮੰਤਾ/ ਮਨਜੀਤ) : ਚੋਰਾਂ ਦੇ ਹੋਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਪਿੰਡ ਲੁਹਾਰਾ ਦੀ ਸੜਕ ਉਪਰ ਬਣੇ ਗੁਰਦੁਆਰਾ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਦੂਸਰਾ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਜੀਤਾ ਸਿੰਘ ਜੀ ਦੋਵਾਂ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ।

ਬੇਖੌਫ ਚੋਰ ਪੌਣੇ ਤਿੰਨ ਵਜੇ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੁੰਦੇ ਹਨ ਅਤੇ ਗੁਰਦੁਆਰਾ ਸਾਹਿਬ ਦੇ ਮੇਨ ਡੋਰ ਦਾ ਦਰਵਾਜਾ ਤੋੜ ਕੇ ਅੰਦਰ ਗੋਲਕ ਸਾਹਿਬ ਕੋਲ ਪਹੁੰਚਦੇ ਹਨ ਅਤੇ ਗੋਲਕ ਨੁੰ ਚੁੱਕ ਕੇ ਆਪਣੇ ਨਾਲ ਹੀ ਲੈ ਜਾਂਦੇ ਹਨ।

ਇਸ ਸੰਬਧੀ ਪੁਰੀ ਜਾਣਾਕਰੀ ਦਿੰਦੇ ਹੋਏ ਗ੍ਰੰਥੀ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਸਵੇਰੇ ਚਾਰ ਵਜੇ ਉਠੇ ਤਾਂ ਗੁਰਦੁਆਰਾ ਸਾਹਬਿ ਦੇ ਮੇਨ ਡੋਰ ਦੇ ਦਰਵਾਜੇ ਦਾ ਤਾਲਾ ਟੱਟਿਆ ਹੋਇਆ ਸੀ। ਜਦੋਂ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਗੁਰੁ ਸਾਹਿਬ ਦੇ ਗੋਲਕ ਅੰਦਰੋਂ ਆਪਣੇ ਸਥਾਨ ਤੋਂ ਗਾਇਬ ਸੀ।ਫਿਰ ਇਸ ਘਟਨਾ ਬਾਰੇ ਮੋਹਤਬਰ ਆਦਮੀਆਂ ਨੂੰ ਦੱਸਿਆ ਗਿਆ।

ਉਥੇ ਹੀ ਦੂਜੇ ਪਾਸੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੁਰੂਘਰ ’ਚ ਲੱਗੇ ਸੀਸੀਟੀਵੀ ਨੂੰ ਆਪਣੇ ਕਬਜੇ ’ਚ ਲੈਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it