ਮੁਹਾਲੀ : ਸ਼ਰਾਬ ਵਿਚ ਟੱਲੀ ਹੋ ਕੇ ਕੁੜੀ ਨੇ ਕੀਤਾ ਹੰਗਾਮਾ
ਮੁਹਾਲੀ, 13 ਅਕਤੂਬਰ, ਨਿਰਮਲ : ਕੁੜੀਆਂ ਵਲੋਂ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਖ਼ਬਰ ਜ਼ੀਰਕਪੁਰ ਵਿਚ ਸਾਹਮਣੇ ਆਈ ਸੀ। ਇਸੇ ਤਰ੍ਹਾਂ ਹੁਣ ਇੱਕ ਘਟਨਾ ਮੁਹਾਲੀ ਵਿਚ ਵਾਪਰੀ। ਇੱਥੇ ਇੱਕ ਕੁੜੀ ਨੇ ਸ਼ਰਾਬ ਪੀ ਕੇ ਹੰਗਾਮਾ ਕੀਤਾ। ਇਸ ਸਬੰਧੀ ਜਦੋਂ ਪੀਸੀਆਰ ਦੇ ਇੰਚਾਰਜ ਐਸਆਈ ਅਜੇ […]
By : Hamdard Tv Admin
ਮੁਹਾਲੀ, 13 ਅਕਤੂਬਰ, ਨਿਰਮਲ : ਕੁੜੀਆਂ ਵਲੋਂ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਖ਼ਬਰ ਜ਼ੀਰਕਪੁਰ ਵਿਚ ਸਾਹਮਣੇ ਆਈ ਸੀ। ਇਸੇ ਤਰ੍ਹਾਂ ਹੁਣ ਇੱਕ ਘਟਨਾ ਮੁਹਾਲੀ ਵਿਚ ਵਾਪਰੀ। ਇੱਥੇ ਇੱਕ ਕੁੜੀ ਨੇ ਸ਼ਰਾਬ ਪੀ ਕੇ ਹੰਗਾਮਾ ਕੀਤਾ। ਇਸ ਸਬੰਧੀ ਜਦੋਂ ਪੀਸੀਆਰ ਦੇ ਇੰਚਾਰਜ ਐਸਆਈ ਅਜੇ ਪਾਠਕ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਸੂਚਨਾ ’ਤੇ ਬਜ਼ਾਰ ਵਿੱਚ ਪੁੱਜੀ ਤਾਂ ਇੱਕ ਲੜਕੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਘੁੰਮ ਰਹੀ ਸੀ। ਪੁੱਛਣ ’ਤੇ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਰਾਤ ਨੂੰ ਵਾਪਰੀ ਇਸ ਲਈ ਤੁਰੰਤ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ ਗਿਆ।
ਮੋਹਾਲੀ ਦੇ ਫੇਜ਼-1 ਦੀ ਮਾਰਕੀਟ ਵਿੱਚ ਰਾਤ ਕਰੀਬ ਸਾਢੇ 9 ਵਜੇ ਇੱਕ ਸ਼ਰਾਬੀ ਲੜਕੀ ਨੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਪੁਲਸ ਦੇ ਸਾਹਮਣੇ ਹੀ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਪੀਸੀਆਰ ਟੀਮ ਉਸ ਨੂੰ ਥਾਣੇ ਲੈ ਗਈ।
ਰਾਤ ਨੂੰ ਬਜ਼ਾਰ ਵਿੱਚ ਘੁੰਮਦੀ ਇੱਕ ਸ਼ਰਾਬੀ ਕੁੜੀ ਅਜੀਬ ਹਰਕਤਾਂ ਕਰ ਰਹੀ ਸੀ। ਬਾਜ਼ਾਰ ਵਿੱਚ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੀਸੀਆਰ ਟੀਮ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਪੁਰਸ਼ ਪੁਲਿਸ ਮੁਲਾਜ਼ਮ ਨੇ ਲੜਕੀ ਦਾ ਹੱਥ ਫੜਿਆ ਹੋਇਆ ਹੈ ਅਤੇ ਉਹ ਉਸ ਦਾ ਹੱਥ ਛੱਡਣ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ ਪਰ ਪੁਲਿਸ ਮੁਲਾਜ਼ਮ ਉਸ ਨੂੰ ਫੜਦਾ ਨਜ਼ਰ ਆ ਰਿਹਾ ਹੈ। ਕੁਝ ਲੋਕਾਂ ਨੇ ਦੱਸਿਆ ਕਿ ਕਾਰਵਾਈ ਦੇ ਸਮੇਂ ਕੋਈ ਵੀ ਮਹਿਲਾ ਕਾਂਸਟੇਬਲ ਉੱਥੇ ਮੌਜੂਦ ਨਹੀਂ ਸੀ।
ਇਸ ਮਾਮਲੇ ਸਬੰਧੀ ਜਦੋਂ ਪੀਸੀਆਰ ਇੰਚਾਰਜ ਐਸਆਈ ਅਜੇ ਪਾਠਕ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਸੂਚਨਾ ’ਤੇ ਬਜ਼ਾਰ ਵਿੱਚ ਪੁੱਜੀ ਤਾਂ ਇੱਕ ਲੜਕੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਘੁੰਮ ਰਹੀ ਸੀ। ਪੁੱਛਣ ’ਤੇ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਰਾਤ ਨੂੰ ਵਾਪਰੀ ਇਸ ਲਈ ਤੁਰੰਤ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ ਗਿਆ।
ਫੇਜ਼-1 ਥਾਣੇ ਦੀ ਇਕ ਮਹਿਲਾ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਈ ਸੀ। ਤਿੰਨਾਂ ਮਹਿਲਾ ਮੁਲਾਜ਼ਮਾਂ ਸਮੇਤ ਲੜਕੀ ਨੂੰ ਥਾਣੇ ਲਿਜਾਇਆ ਗਿਆ। ਥਾਣਾ ਫੇਜ਼-1 ਦੇ ਐਸਐਚਓ ਅਸ਼ੋਕ ਕੁਮਾਰ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।