‘‘ਸਰਕਾਰੀ ਅੱਤਵਾਦ ਨੇ ਇਕ ਲੱਖ ਸਿੱਖ ਮੁੰਡੇ ਕਤਲ ਕੀਤੇ’’
ਅੰਮ੍ਰਿਤਸਰ, 3 ਜਨਵਰੀ (ਹਿਮਾਂਸ਼ੂ ਸ਼ਰਮਾ) : 1993 ਵਿਚ ਸ਼ਹੀਦ ਕੀਤੇ ਗਏ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਇਸ ਸਮੇਂ ਕਾਫ਼ੀ ਗਰਮਾਇਆ ਹੋਇਆ ਏ, ਪੁਲਿਸ ਦੀ ਕਾਲੀ ਕਰਤੂਤ ਬਾਰੇ ਸੁਣ ਕੇ ਹਰ ਕਿਸੇ ਦਾ ਖ਼ੂਨ ਖੌਲ ਰਿਹਾ ਏ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਮੌਜੂਦਾ ਸਰਕਾਰ […]
By : Makhan Shah
ਅੰਮ੍ਰਿਤਸਰ, 3 ਜਨਵਰੀ (ਹਿਮਾਂਸ਼ੂ ਸ਼ਰਮਾ) : 1993 ਵਿਚ ਸ਼ਹੀਦ ਕੀਤੇ ਗਏ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਇਸ ਸਮੇਂ ਕਾਫ਼ੀ ਗਰਮਾਇਆ ਹੋਇਆ ਏ, ਪੁਲਿਸ ਦੀ ਕਾਲੀ ਕਰਤੂਤ ਬਾਰੇ ਸੁਣ ਕੇ ਹਰ ਕਿਸੇ ਦਾ ਖ਼ੂਨ ਖੌਲ ਰਿਹਾ ਏ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਗਈ ਐ ਕਿ ਉਹ ਇਸ ਮਾਮਲੇ ਨਾਲ ਜੁੜੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਏ।
ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ’ਤੇ ਬੋਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਤਤਕਾਲੀਨ ਪੁਲਿਸ ਅਫ਼ਸਰਾਂ ਨੇ ਜਥੇਦਾਰ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਪਰ ਇੰਨੇ ਲੰਬੇ ਸਮੇਂ ਤੱਕ ਕਿਸੇ ਨੇ ਉਨ੍ਹਾਂ ਦੇ ਕੇਸ ਦੀ ਫ਼ਾਈਲ ਤੋਂ ਮਿੱਟੀ ਤੱਕ ਨਹੀਂ ਝਾੜੀ। ਉਨ੍ਹਾਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਬੰਧਤ ’ਤੇ ਰਿਪੋਰਟ ’ਤੇ ਕਾਰਵਾਈ ਕਰੇ ਅਤੇ ਮਰ ਚੁੱਕੇ ਦੋਸ਼ੀਆਂ ਨੂੰ ਵੀ ਸੰਕੇਤਕ ਸਜ਼ਾ ਦਾ ਐਲਾਨ ਹੋਣਾ ਚਾਹੀਦਾ ਏ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ 2097 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਚੁੱਕਿਆ ਏ, ਜਿਸ ਤੋਂ ਸਾਬਤ ਹੋ ਚੁੱਕਿਆ ਏ ਕਿ ਇਨ੍ਹਾਂ ਨੌਜਵਾਨਾਂ ਨੂੰ ਸਰਕਾਰੀ ਅੱਤਵਾਦ ਨੇ ਨਾਜਾਇਜ਼ ਹਿਰਾਸਤਾਂ ’ਚ ਰੱਖ ਕੇ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਸੀ ਪਰ ਇਹ ਗਿਣਤੀ ਲੱਖਾਂ ਤੋਂ ਵੀ ਉਪਰ ਐ ਪਰ ਕਿਸੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਦੱਸ ਦਈਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੰਜੀ ਹਾਲ ਦੀਵਾਨ ਸਾਹਿਬ ਵਿਖੇ ਕਥਾ ਕਰਨ ਲਈ ਪੁੱਜੇ ਹੋਏ ਸਨ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ :
ਸੰਗਰੂਰ, 3 ਜਨਵਰੀ, ਨਿਰਮਲ : ਕੈਨੇਡਾ ਵਿਚ ਰਹਿੰਦੇ ਦੋਹਤੇ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਦਾ ਝੂਠ ਬੋਲ ਕੇ ਸਾਈਬਰ ਠੱਗਾਂ ਨੇ ਲੱਖਾਂ ਰੁਪਏ ਠੱਗ ਲਏ। ਸੁਨਾਮ ਨਿਵਾਸੀ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿਤਾ ਨਾਜਰ ਸਿੰਘ ਨੂੰ ਇੱਕ ਵਿਦੇਸ਼ੀ ਅਤੇ ਇੱਕ ਭਾਰਤੀ ਨੰਬਰ ਤੋਂ ਫੋਨ ਆਇਆ। ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਦੋਹਤਾ ਕੈਨੇਡਾ ਰਹਿੰਦਾ ਹੈ, ਜਿਸ ਦਾ ਕਿਸੇ ਨਾਲ ਝਗੜਾ ਹੋ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਪਿਤਾ ਨਾਜਰ ਸਿੰਘ ਕੋਲੋਂ ਫੋਨ ਪੇ ਜ਼ਰੀਏ 5 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਬਾਅਦ ਵਿਚ ਪਤਾ ਚਲਿਆ ਕਿ ਪਿਤਾ ਦੇ ਨਾਲ ਠੱਗੀ ਹੋਈ ਹੈ। ਪੁਲਿਸ ਨੇ ਹਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਸੁਨਾਮ ਵਿਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ। ਠੱਗਾਂ ਨੂੰ ਕਿਸੇ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ।