ਦਸੂਹਾ ਵਿਚ ਡਰੱਗ ਤਸਕਰ ਦਾ ਐਨਕਾਊਂਟਰ
ਦਸੂਹਾ,26 ਮਾਰਚ, ਨਿਰਮਲ : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਵਿਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ’ਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਇੱਕ ਡਰੱਗ ਤਸਕਰ ਦਾ ਐਨਕਰਾਊਂਟਰ ਹੋ ਗਿਆ। ਇਸ ਘਟਨਾ ਵਿਚ ਦੋ ਪੁਲਿਸ ਅਫ਼ਸਰ ਵੀ ਜ਼ਖਮੀ ਹੋਏ ਹਨ। ਘਟਨਾ ਹਲਕਾ ਦਸੂਹਾ ਦੇ ਅਧੀਨ ਪਿੰਡ ਮੇਵਾ ਮਿਆਣੀ ਦੀ ਹੈ। ਜਿੱਥੇ […]
By : Editor Editor
ਦਸੂਹਾ,26 ਮਾਰਚ, ਨਿਰਮਲ : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਵਿਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ’ਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਇੱਕ ਡਰੱਗ ਤਸਕਰ ਦਾ ਐਨਕਰਾਊਂਟਰ ਹੋ ਗਿਆ।
ਇਸ ਘਟਨਾ ਵਿਚ ਦੋ ਪੁਲਿਸ ਅਫ਼ਸਰ ਵੀ ਜ਼ਖਮੀ ਹੋਏ ਹਨ। ਘਟਨਾ ਹਲਕਾ ਦਸੂਹਾ ਦੇ ਅਧੀਨ ਪਿੰਡ ਮੇਵਾ ਮਿਆਣੀ ਦੀ ਹੈ। ਜਿੱਥੇ ਪੁਲਿਸ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਦੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ।
ਜਿਸ ਤੋਂ ਬਾਅਦ ਜਦੋਂ ਦਸੂਹਾ ਪੁਲਿਸ ਟੀਮ ਮੇਵਾ ਮਿਆਣੀ ਨਿਵਾਸੀ ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਦੇ ਘਰ ਪਹੁੰਚੀ ਤਾਂ ਸੁੱਚਾ ਸਿੰਘ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ। ਜਿਸ ਵਿਚ ਏਐਸਆਈ ਸਤਨਾਮ ਸਿੰਘ ਅਤੇ ਇੱਕ ਹੋਰ ਪੁਲਿਸ ਅਫ਼ਸਰ ਗੰਭੀਰ ਜ਼ਖਮੀ ਹੋ ਗਏ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਸੁੱਚਾ ਸਿੰਘ ’ਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ। ਫਿਲਹਾਲ ਇਸ ਮਾਮਲੇ ਵਿਚ ਕੋਈ ਬੋਲਣ ਲਈ ਤਿਆਰ ਨਹੀਂ ਹੈ।
ਪੁਲਿਸ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮ੍ਰਿਤਕ ਨਸ਼ਾ ਤਸਕਰ ਦਾ ਪੂਰਾ ਪਰਵਾਰ ਨਸ਼ਾ ਵੇਚਣ ਦਾ ਕੰਮ ਕਰਦਾ ਆ ਰਿਹਾ ਸੀ। ਪਿੰਡ ਵਿਚ ਲਗਾਤਾਰ ਨਸ਼ੇੜੀਆਂ ਦਾ ਰੋਜ਼ਾਨਾ ਆਉਣਾ ਜਾਣਾ ਸੀ। ਜਿਸ ਦੇ ਚਲਦਿਆਂ ਪਿੰਡ ਵਾਸੀ ਵੀ ਇਸ ਪਰਵਾਰ ਤੋਂ ਪ੍ਰੇਸ਼ਾਨ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।
ਇਹ ਖ਼ਬਰ ਵੀ ਪੜ੍ਹੋ
ਅੰਬਾਲਾ ਜ਼ਿਲੇ੍ਹ ’ਚ ਹੋਲੀ ਵਾਲੇ ਦਿਨ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਸਰਪੰਚ ਦੇ ਭਰਾ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸਰਪੰਚ ਦੇ ਭਰਾ ਨੂੰ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਅੰਬਾਲਾ ਦੇ ਬਰਾੜਾ ਥਾਣੇ ਅਧੀਨ ਪੈਂਦੇ ਪਿੰਡ ਥੰਬੜ ਦੀ ਹੈ। ਪੁਲਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਥੰਬੜ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ 4.30 ਵਜੇ ਆਪਣੀ ਕਾਰ ’ਚ ਘਰ ਪਰਤ ਰਿਹਾ ਸੀ। ਉਹ ਪਿੰਡ ਵਿੱਚ ਇੰਦਰਪਾਲ ਰਾਣਾ ਦੇ ਘਰ ਨੇੜੇ ਪਹੁੰਚ ਗਿਆ। ਇੱਥੇ ਕੁਝ ਲੋਕ ਪਹਿਲਾਂ ਹੀ ਲਾਠੀਆਂ ਲੈ ਕੇ ਖੜ੍ਹੇ ਸਨ। ਜਦੋਂ ਉਹ ਆਪਣੀ ਕਾਰ ਵਿਚ ਉਥੋਂ ਲੰਘਣ ਲੱਗਾ ਤਾਂ ਪੰਮੀ ਨੇ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਕਾਰ ਨਹੀਂ ਰੋਕੀ।
ਇਸ ਦੌਰਾਨ ਉਸ ਨੇ ਆਪਣੇ ਭਰਾ ਸਰਪੰਚ ਰੋਹਤਾਸ਼ ਨੂੰ ਫੋਨ ਕੀਤਾ। ਨੇ ਕਿਹਾ ਕਿ ਪੰਪੀ ਅਤੇ ਉਸ ਦੇ ਦੋਸਤ ਲੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦਾ ਭਰਾ ਸ਼ਾਹਬਾਦ ਸੀ। ਇਸੇ ਦੌਰਾਨ ਮੁਲਜ਼ਮ ਪੰਪੀ ਅਤੇ ਅਰਜੁਨ ਸਿੰਘ ਨੇ ਉਸ ਦੀ ਕਾਰ ਅੱਗੇ ਮੋਟਰਸਾਈਕਲ ਰੋਕ ਲਿਆ। ਇੱਥੇ ਪੰਪੀ, ਅਰਜੁਨ, ਸੰਜੂ, ਮੋਹਿਤ, ਈਸ਼ਵਰ ਸਿੰਘ ਉਰਫ਼ ਆਸੂ, ਮੰਗਾ ਅਤੇ ਮਨੋਜ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੰਪੀ ਨੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਲਿਆ। ਆਸ਼ੂ ਨੇ ਤੁਰੰਤ ਉਸ ਦੇ ਸਿਰ ਅਤੇ ਬਾਹਾਂ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।