ਦੋਸਤਾਂ ਨੇ ਦੋਸਤ ਦੇ ਪਿਤਾ ਨਾਲ ਕਰਤਾ ਵੱਡਾ ਕਾਂਡ
ਅਜਨਾਲਾ : ਅਜਨਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਦੋਸਤ ਨੂੰ ਮੇਲੇ ਵਿਚ ਭੇਜਣ ਤੋਂ ਰੋਕਣ ’ਤੇ ਇਕ ਦੋਸਤ ਨੇ ਆਪਣੇ ਦੋਸਤ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਮੁਲਜ਼ਮ ਆਪਣੇ ਦੋਸਤ ਨੂੰ ਮੇਲੇ ਵਿਚ ਲਿਜਾਣਾ ਚਾਹੁੰਦੇ ਸੀ ਪਰ ਦੋਸਤ ਦੇ ਪਿਤਾ ਨੇ ਉਸ ਨੂੰ ਮੇਲੇ ਵਿਚ ਭੇਜਣ ਤੋਂ ਮਨ੍ਹਾਂ ਕਰ […]
By : Makhan Shah
ਅਜਨਾਲਾ : ਅਜਨਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਦੋਸਤ ਨੂੰ ਮੇਲੇ ਵਿਚ ਭੇਜਣ ਤੋਂ ਰੋਕਣ ’ਤੇ ਇਕ ਦੋਸਤ ਨੇ ਆਪਣੇ ਦੋਸਤ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਮੁਲਜ਼ਮ ਆਪਣੇ ਦੋਸਤ ਨੂੰ ਮੇਲੇ ਵਿਚ ਲਿਜਾਣਾ ਚਾਹੁੰਦੇ ਸੀ ਪਰ ਦੋਸਤ ਦੇ ਪਿਤਾ ਨੇ ਉਸ ਨੂੰ ਮੇਲੇ ਵਿਚ ਭੇਜਣ ਤੋਂ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਵਿਸ਼ਾਲਦੀਪ ਨੇ ਸਾਥੀਆਂ ਸਮੇਤ ਦੋਸਤ ਦੇ ਪਿਤਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਅਜਨਾਲਾ ਦੇ ਪਿੰਡ ਤਲਵੰਡੀ ਭੰਗਵਾਂ ਵਿਖੇ ਦੋਸਤ ਨੂੰ ਮੇਲੇ ਵਿਚ ਭੇਜਣ ਤੋਂ ਰੋਕਣ ’ਤੇ ਇਕ ਦੋਸਤ ਨੇ ਆਪਣੇ ਦੋਸਤ ਦੇ ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਵਿਸ਼ਾਲਦੀਪ ਅਤੇ ਹਰਪ੍ਰੀਤ ਸਿੰਘ ਦੋਵੇਂ ਦੋਸਤ ਨੇ ਅਤੇ ਇਕੱਠੇ ਪੜ੍ਹਦੇ ਨੇ।
ਹਰਪ੍ਰੀਤ ਨੇ ਆਪਣੇ ਪਿਤਾ ਜੋਗਿੰਦਰ ਸਿੰਘ ਨੂੰ ਮੇਲੇ ਜਾਣ ਦੀ ਇਜਾਜ਼ਤ ਮੰਗੀ ਪਰ ਜੋਗਿੰਦਰ ਸਿੰਘ ਨੇ ਮਨ੍ਹਾਂ ਕਰ ਦਿੱਤਾ, ਜਿਸ ’ਤੇ ਹਰਪ੍ਰੀਤ ਦਾ ਦੋਸਤ ਵਿਸ਼ਾਲਦੀਪ ਗੁੱਸੇ ਵਿਚ ਆ ਗਿਆ, ਉਸ ਨੇ ਆਪਣੇ ਸਾਥੀਆਂ ਨਾਲ ਜੋਗਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸਤੋਂ ਬਾਅਦ ਉਸ ਦੀ ਮੌਤ ਹੋ ਗਈ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਝਗੜਾ ਹੋਣ ਦੀ ਸੂਚਨਾ ਮਿਲੀ ਸੀ, ਜਿੱਥੇ ਜੋਗਿੰਦਰ ਸਿੰਘ ਅਤੇ ਗੁਰਮੀਤ ਸਿੰਘ ਜ਼ਖ਼ਮੀ ਹਾਲਤ ਵਿਚ ਪਏ ਸੀ, ਜਿਨ੍ਹਾਂ ਵਿਚੋਂ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।
ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਐ।