20 ਹਜ਼ਾਰ ਕੱਟੜ ਮੁਸਲਮਾਨਾਂ ਨੂੰ ਕੱਢੇਗਾ ਫਰਾਂਸ
ਪੈਰਿਸ, (ਹਮਦਰਦ ਨਿਊਜ਼ ਸਰਵਿਸ) : ਫਰਾਂਸ 20 ਹਜ਼ਾਰ ਤੋਂ ਵੱਧ ਕੱਟੜ ਮੁਸਲਿਮਾਂ ਨੂੰ ਦੇਸ਼ ਵਿੱਚੋਂ ਕੱਢਣ ਜਾ ਰਿਹਾ ਹੈ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਨੂੰ ਮਿਲਣ ਵਾਲੀ ਫੰਡਿੰਗ ਦੀ ਵੀ ਜਾਂਚ ਕੀਤੀ ਜਾਵੇਗੀ, ਜਿਸ ਦੇ ਲਈ 2450 ਮਸਜਿਦਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਆਖਰ ਕਿਉਂ ਫਰਾਂਸ ਵੱਲੋਂ ਇਹ ਸਖਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ […]
By : Hamdard Tv Admin
ਪੈਰਿਸ, (ਹਮਦਰਦ ਨਿਊਜ਼ ਸਰਵਿਸ) : ਫਰਾਂਸ 20 ਹਜ਼ਾਰ ਤੋਂ ਵੱਧ ਕੱਟੜ ਮੁਸਲਿਮਾਂ ਨੂੰ ਦੇਸ਼ ਵਿੱਚੋਂ ਕੱਢਣ ਜਾ ਰਿਹਾ ਹੈ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਨੂੰ ਮਿਲਣ ਵਾਲੀ ਫੰਡਿੰਗ ਦੀ ਵੀ ਜਾਂਚ ਕੀਤੀ ਜਾਵੇਗੀ, ਜਿਸ ਦੇ ਲਈ 2450 ਮਸਜਿਦਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਆਖਰ ਕਿਉਂ ਫਰਾਂਸ ਵੱਲੋਂ ਇਹ ਸਖਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਗਿਆ? ਜਾਣਨ ਲਈ ਵੇਖੋ ਇਹ ਰਿਪੋਰਟ
ਧਾਰਮਿਕ ਸਥਾਨਾਂ ਨੂੰ ਮਿਲਣ ਵਾਲੀ ਫੰਡਿੰਗ ਦੀ ਵੀ ਹੋਵੇਗੀ ਜਾਂਚ
ਫੰਡਿੰਗ ਜਾਂਚ ਲਈ 2450 ਮਸਜਿਦਾਂ ਦੀ ਬਣਾਈ ਗਈ ਸੂਚੀ
ਅੱਤਵਾਦ ਅਤੇ ਕੱਟੜਪੰਥ ਦੀ ਫਰਾਂਸੀਸੀ ਵਾਚ ਲਿਸਟ ਮੁਤਾਬਕ ਕੁਝ ਧਾਰਮਿਕ ਸਥਾਨਾਂ ਵਿੱਚ ਸਿੱਖਿਆ ਦੇ ਨਾਂ ’ਤੇ ਕੱਟੜ ਸੋਚ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਸਭ ਨੂੰ ਮੱਦੇਨਜ਼ਰ ਰੱਖਦਿਆਂ ਫਰਾਂਸ ਸਰਕਾਰ ਨੇ ਆਪਣੇ ਦੇਸ਼ ਵਿੱਚ ਅੱਤਵਾਦ ਨੂੰ ਨੱਥ ਪਾਉਣ ਲਈ ਸਖਤ ਕਦਮ ਚੁੱਕਣ ਦੀ ਯੋਜਨਾਂ ਬਣਾਈ ਹੈ। ਇਸ ਤਹਿਤ ਪਨਾਹ ਦੇ ਨਾਮ ’ਤੇ ਫਰਾਂਸ ਵਿੱਚ ਰਹਿ ਰਹੇ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਦੇਸ਼ ਵਿੱਚੋਂ ਕੱਢਣ ਲਈ ਸੂਚੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਨੂੰ ਮਿਲਣ ਵਾਲੀ ਫੰਡਿੰਗ ਦੀ ਵੀ ਜਾਂਚ ਕੀਤੀ ਜਾਵੇਗੀ। ਫਰਾਂਸੀਸੀ ਸਰਕਾਰ ਵੱਲੋਂ ਧਾਰਮਿਕ ਫੰਡਿੰਗ ਦੀ ਜਾਂਚ ਲਈ 2450 ਮਸਜਿਦਾਂ ਦੀ ਸੂਚੀ ਤਿਆਰ ਕੀਤੀ ਗਈ, ਜਿਸ ’ਤੇ ਜਲਦ ਹੀ ਅਮਲ ਕੀਤਾ ਜਾਵੇਗਾ।
ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਇਹ ਕਦਮ ਹਾਲ ਹੀ ਵਿੱਚ ਇੱਕ ਅਧਿਆਪਕ ਦੀ ਮੌਤ ਮਗਰੋਂ ਚੁੱਕਿਆ ਹੈ, ਜਿਸ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਿੱਚ ਹਮਲਾਵਰ ਨੌਜਵਾਨ ਮੁਸਲਿਮ ਕੱਟੜਵਾਦ ਤੋਂ ਪ੍ਰੇਰਿਤ ਸੀ।
ਗ੍ਰਹਿ ਮੰਤਰਾਲੇ ਦਾ ਮੰਨਣਾ ਹੈਕਿ ਰੂਸ ਸਣੇ ਪੂਰਬੀ ਯੂਰਪ ਦੇ ਦੇਸ਼ਾਂ ਤੋਂ ਪਨਾਹ ਮੰਗਣ ਦੇ ਨਾਂ ’ਤੇ ਵੱੜੀ ਗਿਣਤੀ ਵਿੱਚ ਲੋਕ ਫਰਾਂਸ ਵਿੱਚ ਵਸ ਰਹੇ ਹਨ। ਇਹ ਫਰਾਂਸ ਦੀ ਜਮਹੂਰੀ ਵਿਵਸਥਾ ਦਾ ਗ਼ਲਤ ਲਾਹਾ ਲੈ ਕੇ ਕੱਟੜਪੰਥ ਨੂੰ ਹੱਲਾਸ਼ੇਰੀ ਦਿੰਦੇ ਹਨ।
ਫਰਾਂਸ ਨੇ 2017 ਤੋਂ 2021 ਦੌਰਾਨ 7 ਲੱਖ ਲੋਕਾਂ ਨੂੰ ਪਨਾਹ Çੱਤੀ ਸੀ। ਇਨ੍ਹਾਂਵਿੱਚੋਂ 6 ਲੱਖ ਪਾਕਿਸਤਾਨ, ਸੀਰੀਆ, ਲੀਬੀਆ, ਮੋਰੱਕੋ ਅਤੇ ਕਰੋਏਸ਼ੀਆਂ ਦੇ ਸਨ। ਹੁਣਸਰਕਾਰ ਨੇ ਪਨਾਹ ਮੰਗਣ ਵਾਲਿਆਂ ਦੀ ਪ੍ਰਤੀ ਸਾਲ ਗਿਣਤੀ 1 ਲੱਖ ਤੋਂ ਘਟਾ ਕੇ 75 ਹਜ਼ਾਰ ਕਰਨ ਦਾ ਫ਼ੈਸਲਾ ਕੀਤਾ ਹੈ।
ਫਰਾਂਸ ਨੇ 2 ਮਹੀਨੇ ਪਹਿਲਾਂ ਹੀ ਸਰਕਾਰੀ ਸਕੂਲਾਂ ਵਿੱਚ ਕੁੜੀਆਂ ਦੇ ਬੁਰਕਾ ਪਾਉਣ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਫਰਾਂਸ ਦੇ ਸਿੱਖਿਆ ਮੰਤਰੀ ਗੈਬਰੀਅਲ ਅਟੌਲ ਨੇ ਕਿਹਾ ਕਿ ਹੁਣ ਕੁੜੀਆਂ ਸਰਕਾਰੀ ਸਕੂਲਾਂ ਵਿੱਚ ਅਬਾਇਆ ਪਾ ਕੇ ਨਹੀਂ ਆ ਸਕਦੀਆਂ, ਕਿਉਂਕਿ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਅਬਾਇਆ ਇੱਕ ਤਰ੍ਹਾਂ ਦਾ ਫੁੱਲ ਬੁਰਕਾ ਹੁੰਦਾ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਵਿਦਿਆਰਥਣਾਂ ਕਲਾਸ ਰੂਮ ਵਿੱਚ ਜਾਣ ਤਾਂ ਉਨ੍ਹਾਂ ਦੇ ਕੱਪੜੇ ਦੇਖ ਕੇ ਧਾਰਮਿਕ ਪਛਾਣ ਨਹੀਂ ਹੋਣੀ ਚਾਹੀਦੀ। ਇਹ ਕਦਮ ਫਰਾਂਸੀਸੀ ਸਕੂਲਾਂ ਵਿੱਚ ਅਬਾਇਆ ਪਾਉਣ ਦੇ ਮੁੱਦੇ ’ਤੇ ਕਈ ਮਹੀਨੇ ਹੋਈ ਬਹਿਸ ਮਗਰੋਂ ਆਇਆ ਹੈ।
ਫਰਾਂਸ ਨੇ 2004 ਵਿੱਚ ਸਕੂਲਾਂ ਵਿੱਚ ਹੈਡ ਸਕਾਫ਼ ਪਾਉਣ ਅਤੇ 2010 ਵਿੱਚ ਜਨਤਕ ਤੌਰ ’ਤੇ ਪੂਰੇ ਚੇਹਰੇ ’ਤੇ ਨਕਾਬ ਪਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਫਰਾਂਸ ਵਿੱਚ ਰਹਿਣ ਵਾਲੇ 50 ਲੱਖ ਮੁਸਲਿਮਾਂ ਵਿੱਚ ਹੁਣ ਤੱਕ ਨਾਰਾਜ਼ਗੀ ਹੈ। ਫਰਾਂਸ ਦੇ ਸਰਕਾਰੀ ਸਕੂਲਾਂ ਵਿੱਚ ਵੱਡੇ ਕਰੌਸ, ਯਹੂਦੀ ਕਿੱਪਾ ਅਤੇ ਇਸਲਾਮੀ ਹੈਡ ਸਕਾਫ਼ ਪਾਉਣ ਦੀ ਆਗਿਆ ਵੀ ਨਹੀਂ ਹੈ।