ਦੁਰਲੱਭ ਸੱਪ ਸਮੇਤ ਚਾਰ ਤਸਕਰ ਕਾਬੂ
ਯਮਨਾਨਗਰ, 24 ਨਵੰਬਰ (ਲੋਕੇਸ਼ ਕੁਮਾਰ) : ਜੰਗਲਾਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਅਪਰੇਸ਼ਨ ਚਲਾ ਕੇ ਯਮਨਾਨਗਰ ਦੇ ਛਛਰੌਲੀ ਤੋਂ ਸੱਪਾਂ ਦੀ ਤਸਕਰੀ ਕਰਨ ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਰੈੱਡ ਸੈਂਡ ਬੋਆ ਪ੍ਰਜਾਤੀ ਦਾ ਇਕ ਦੁਰਲੱਭ ਸੱਪ ਬਰਾਮਦ ਹੋਇਆ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਐ। ਹਰਿਆਣਾ ਪੁਲਿਸ ਨੇ ਸੱਪਾਂ […]
By : Hamdard Tv Admin
ਯਮਨਾਨਗਰ, 24 ਨਵੰਬਰ (ਲੋਕੇਸ਼ ਕੁਮਾਰ) : ਜੰਗਲਾਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਅਪਰੇਸ਼ਨ ਚਲਾ ਕੇ ਯਮਨਾਨਗਰ ਦੇ ਛਛਰੌਲੀ ਤੋਂ ਸੱਪਾਂ ਦੀ ਤਸਕਰੀ ਕਰਨ ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਰੈੱਡ ਸੈਂਡ ਬੋਆ ਪ੍ਰਜਾਤੀ ਦਾ ਇਕ ਦੁਰਲੱਭ ਸੱਪ ਬਰਾਮਦ ਹੋਇਆ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਐ।
ਹਰਿਆਣਾ ਪੁਲਿਸ ਨੇ ਸੱਪਾਂ ਦੀ ਤਸਕਰੀ ਕਰਨ ਵਾਲੇ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਐ, ਜਿਨ੍ਹਾਂ ਕੋਲੋਂ ਰੈੱਡ ਸੈਂ ਬੋਆ ਦੁਰਲੱਭ ਪ੍ਰਜਾਤੀ ਦਾ ਸੱਪ ਬਰਾਮਦ ਕੀਤਾ ਗਿਆ, ਜਿਸ ਦੀ ਕੌਮਾਂਤਰੀ ਬਜ਼ਾਰ ਵਿਚ ਕਰੋੜਾਂ ਰੁਪਏ ਵਿਚ ਐ। ਫੜੇ ਗਏ ਦੋਸ਼ੀਆਂ ਵਿਚੋਂ ਤਿੰਨ ਯੂਪੀ ਅਤੇ ਇਕ ਯਮਨਾਨਗਰ ਦੇ ਸਢੌਰਾ ਦਾ ਰਹਿਣ ਵਾਲਾ ਏ।
ਜੰਗਲਾਤ ਵਿਭਾਗ ਦੇ ਇੰਸਪੈਕਟਰ ਦਵਿੰਦਰ ਨੇਹਰਾ ਨੇ ਦੱਸਿਆ ਕਿ ਰੈੱਡ ਸੈਂਡ ਬੋਆ ਇਕ ਦੁਰਲੱਭ ਪ੍ਰਜਾਤੀ ਦਾ ਸੱਪ ਐ ਜੋ ਬਹੁਤ ਘੱਟ ਪਾਇਆ ਜਾਂਦਾ ਏ। ਕੌਮਾਂਤਰੀ ਬਜ਼ਾਰ ਵਿਚ ਇਸ ਸੱਪ ਦੀ ਕੀਮਤ ਕਰੋੜਾਂ ਰੁਪਏ ਹੁੰਦੀ ਐ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਐ।
ਉਧਰ ਐਸਐਚਓ ਛਛਰੌਲੀ ਜਗਦੀਸ਼ ਚੰਦਰ ਨੇ ਆਖਿਆ ਕਿ ਜੰਗਲਾਤ ਅਫ਼ਸਰ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਜੰਗਲਾਤ ਵਿਭਾਗ ਨਾਲ ਮਿਲ ਕੇ ਸੱਪਾਂ ਦੀ ਤਸਕਰੀ ਕਰਨ ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਏ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਐ।
ਦੱਸ ਦਈਏ ਕਿ ਨੋਇਡਾ ਦੀ ਰੇਵ ਪਾਰਟੀ ਵਿਚ ਸੱਪਾਂ ਦੇ ਜ਼ਹਿਰ ਦੀ ਸਪਲਾਈ ਦੇ ਬਾਅਦ ਤੋਂ ਹੀ ਸੱਪ ਕਾਫ਼ੀ ਸੁਰਖ਼ੀਆਂ ਵਿਚ ਐ, ਜਿਸ ਕਰਕੇ ਜੰਗਲਾਤ ਵਿਭਾਗ ਅਤੇ ਪੁਲਿਸ ਵੱਲੋਂ ਪਹਿਲਾਂ ਹੀ ਕਾਫ਼ੀ ਚੌਕਸੀ ਵਰਤੀ ਜਾ ਰਹੀ ਐ।
ਇਹ ਖ਼ਬਰ ਵੀ ਪੜ੍ਹੋ :
ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਤ ਇਹ ਬਣ ਚੁੱਕੇ ਨੇ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਗੇਟ ’ਤੇ ਖ੍ਹੜਨਾ ਵੀ ਮੁਸ਼ਕਲ ਹੋ ਗਿਆ। ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਏ, ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਇਕ ਬਜ਼ੁਰਗ ਮਾਤਾ ਦੇ ਗਲੋਂ ਚੈਨੀ ਝਪਟ ਲਈ ਅਤੇ ਫ਼ਰਾਰ ਹੋ ਗਏ।
ਲੁਟੇਰਿਆਂ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਰੋਪੜ ਵਿਖੇ ਇਕ ਕਾਰੋਬਾਰੀ ਦੀ ਬਜ਼ੁਰਗ ਮਾਤਾ ਨੂੰ ਦੋ ਬਾਈਕ ਸਵਾਰ ਲੁਟੇਰਿਆਂ ਨੇ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਘਰ ਦੇ ਗੇਟ ਮੂਹਰੇ ਖੜ੍ਹੀ ਹੋਈ ਸੀ। ਦੋ ਲੁਟੇਰੇ ਬਾਈਕ ’ਤੇ ਆਏ ਅਤੇ ਰਸਤਾ ਪੁੱਛਣ ਬਹਾਨੇ ਬਜ਼ੁਰਗ ਮਾਤਾ ਦੇ ਗਲ ਵਿਚੋਂ ਚੈਨੀ ਝਪਟ ਕੇ ਫ਼ਰਾਰ ਹੋ ਗਏ।
ਸੀਸੀਟੀਵੀ ਤਸਵੀਰਾਂ ਵਿਚ ਲੁਟੇਰਿਆਂ ਦੀ ਇਸ ਕਰਤੂਤ ਨੂੰ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਏ। ਪੀੜਤ ਬਜ਼ੁਰਗ ਮਾਤਾ ਨੇ ਆਖਿਆ ਕਿ ਲੁਟੇਰਿਆਂ ਨੇ ਉਸ ਕੋਲੋਂ ਗੁਰੂ ਘਰ ਦਾ ਰਸਤਾ ਪੁੱਛਣ ਬਹਾਨੇ ਇਹ ਵਾਰਦਾਤ ਕੀਤੀ।