Begin typing your search above and press return to search.

ਹਰਿਆਣਾ ਦੇ ਸਾਬਕਾ ਡੀਜੀਪੀ ਦਾ ਦੇਹਾਂਤ, ਸਸਕਾਰ ਅੱਜ

ਚੰਡੀਗੜ੍ਹ, 1ਅਪ੍ਰੈਲ,ਨਿਰਮਲ : ਹਰਿਆਣਾ ਦੇ ਸਾਬਕਾ ਡੀਜੀਪੀ ਅਜੀਤ ਸਿੰਘ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸੀ। ਉਨ੍ਹਾਂ ਦਾ ਅੱਜ ਰੇਵਾੜੀ ਜ਼ਿਲ੍ਹੇ ਵਿਚ ਜੱਦੀ ਪਿੰਡ ਡੂੰਗਰਵਾਸ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਉਹ ਅਹੀਰਵਾਲ ਇਲਾਕੇ ਦੇ ਪਹਿਲੇ ਆਈਪੀਐਸ ਸਨ। ਉਹ ਬੰਸੀ ਲਾਲ ਤੇ ਓਮ ਪ੍ਰਕਾਸ਼ […]

Former DGP of Haryana passed away cremation today

Editor EditorBy : Editor Editor

  |  1 April 2024 12:41 AM GMT

  • whatsapp
  • Telegram


ਚੰਡੀਗੜ੍ਹ, 1ਅਪ੍ਰੈਲ,ਨਿਰਮਲ : ਹਰਿਆਣਾ ਦੇ ਸਾਬਕਾ ਡੀਜੀਪੀ ਅਜੀਤ ਸਿੰਘ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸੀ। ਉਨ੍ਹਾਂ ਦਾ ਅੱਜ ਰੇਵਾੜੀ ਜ਼ਿਲ੍ਹੇ ਵਿਚ ਜੱਦੀ ਪਿੰਡ ਡੂੰਗਰਵਾਸ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਉਹ ਅਹੀਰਵਾਲ ਇਲਾਕੇ ਦੇ ਪਹਿਲੇ ਆਈਪੀਐਸ ਸਨ। ਉਹ ਬੰਸੀ ਲਾਲ ਤੇ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਵਿਚ ਡੀਜੀਪੀ ਰਹੇ। ਉਨ੍ਹਾਂ ਨੇ ਡੀਜੀਪੀ (ਜੇਲ੍ਹ) ਦੀ ਵੀ ਜ਼ਿੰਮੇਵਾਰੀ ਸੰਭਾਲੀ ਸੀ।

ਇਹ ਖ਼ਬਰ ਵੀ ਪੜ੍ਹੋ

ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਫਲਾਈਟ ਨੇ ਐਤਵਾਰ ਦੁਪਹਿਰ ਕਰੀਬ 12:50 ਵਜੇ ਉਡਾਣ ਭਰੀ, ਜੋ ਹਿੰਡਨ ਏਅਰਪੋਰਟ (ਗਾਜ਼ੀਆਬਾਦ) ’ਤੇ ਉਤਰੀ। ਉਥੋਂ ਇਹ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਈ। ਪਰਵਾਸੀ ਭਾਰਤੀਆਂ ਦਾ ਹੱਬ ਮੰਨੇ ਜਾਂਦੇ ਦੋਆਬੇ ਦੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।

ਫਿਲਹਾਲ ਜਲੰਧਰ ਤੋਂ ਦਿੱਲੀ ਜਾਣ ’ਚ 9 ਘੰਟੇ ਦਾ ਸਮਾਂ ਲੱਗਦਾ ਹੈ, ਜਦਕਿ ਫਲਾਈਟ ਰਾਹੀਂ ਇਹ ਸਮਾਂ ਸਿਰਫ ਇਕ ਘੰਟੇ ’ਚ ਪੂਰਾ ਹੋ ਜਾਵੇਗਾ। ਪਹਿਲੇ ਦਿਨ ਦਿੱਲੀ ਤੋਂ ਆਦਮਪੁਰ ਪੁੱਜੀ ਫਲਾਈਟ ਵਿੱਚ 64 ਯਾਤਰੀਆਂ ਨੇ ਸਫਰ ਕੀਤਾ, ਜਦੋਂ ਕਿ ਜਲੰਧਰ ਤੋਂ ਇਸ ਫਲਾਈਟ ਦੀਆਂ ਸਾਰੀਆਂ 72 ਸੀਟਾਂ ਬੁੱਕ ਹੋ ਚੁੱਕੀਆਂ ਹਨ। ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਰੱਖਿਆ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।

ਜਲੰਧਰ ਤੋਂ ਇਸ ਫਲਾਈਟ ਦੀਆਂ ਸਾਰੀਆਂ 72 ਸੀਟਾਂ ਬੁੱਕ ਹੋ ਚੁੱਕੀਆਂ ਹਨ। ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਰੱਖਿਆ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।

Next Story
ਤਾਜ਼ਾ ਖਬਰਾਂ
Share it