ਹਰਿਆਣਾ ਦੀ ਨਵੀਂ ਸਰਕਾਰ ਦਾ ਅੱਜ ਫਲੋਰ ਟੈਸਟ
ਚੰਡੀਗੜ੍ਹ,13 ਮਾਰਚ, ਨਿਰਮਲ : ਹਰਿਆਣਾ ਵਿਚ ਨਵੀਂ ਸਰਕਾਰ ਅੱਜ ਵਿਧਾਨ ਸਭਾ ਵਿਚ ਫਲੋਟ ਟੈਸਟ ਪਾਸ ਕਰੇਗੀ। ਇਸ ਦੇ ਲਈ ਵਿਧਾਨ ਸਭਾ ਵਿਚ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਸ ਦੀ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ। ਸਵੇਰੇ 11 ਵਜੇ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਨਵੇਂ ਸੀਐਮ ਨਾਇਬ ਸੈਣੀ ਨੇ […]
By : Editor Editor
ਚੰਡੀਗੜ੍ਹ,13 ਮਾਰਚ, ਨਿਰਮਲ : ਹਰਿਆਣਾ ਵਿਚ ਨਵੀਂ ਸਰਕਾਰ ਅੱਜ ਵਿਧਾਨ ਸਭਾ ਵਿਚ ਫਲੋਟ ਟੈਸਟ ਪਾਸ ਕਰੇਗੀ। ਇਸ ਦੇ ਲਈ ਵਿਧਾਨ ਸਭਾ ਵਿਚ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਸ ਦੀ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ। ਸਵੇਰੇ 11 ਵਜੇ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ।
ਇਸ ਤੋਂ ਪਹਿਲਾਂ ਨਵੇਂ ਸੀਐਮ ਨਾਇਬ ਸੈਣੀ ਨੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ। ਇਸ ਵਿਚ ਭਾਜਪਾ ਦੇ 41 ਵਿਧਾਇਕਾਂ ਦੇ ਨਾਲ 7 ਆਜ਼ਾਦ ਵਿਧਾਇਕ ਵੀ ਸ਼ਾਮਲ ਹੋਣਗੇ। ਮੁੱਖ ਮੰਤਰੀ ਸੈਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ 48 ਵਿਧਾਇਕਾਂ ਦਾ ਸਮਰਥਨ ਹੈ। ਹਾਲੇ ਤੱਕ ਭਾਜਪਾ, ਜਜਪਾ ਦੇ ਨਾਲ ਮਿਲ ਕੇ ਹਰਿਆਣਾ ਵਿਚ ਸਰਕਾਰ ਚਲਾ ਰਹੀ ਸੀ, ਲੇਕਿਨ ਲੋਕ ਸਭਾ ਸੀਟਾਂ ਵਿਚ ਵੰਡ ਨੂੰ ਲੈ ਕੇ ਗੱਲ ਨਾ ਬਣਨ ’ਤੇ ਮੰਗਲਵਾਰ ਨੂੰ ਭਾਜਪਾ ਨੇ ਗਠਜੋੜ ਤੋੜ ਕੇ ਆਜ਼ਾਦ ਉਮੀਦਵਾਰਾਂ ਦੇ ਸਹਾਰੇ ਨਵੀਂ ਸਰਕਾਰ ਬਣਾ ਲਈ। ਹਾਲਾਂਕਿ ਮਨੋਹਰ ਲਾਲ ਨੇ ਸੀਐਮ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇਹ ਵੀ ਪੜ੍ਹੋ
ਹੁਸ਼ਿਆਰਪੁਰ ਵਿਚ ਗੁਆਂਢੀਆਂ ਨੇ ਵਿਆਹ ਵਾਲੇ ਘਰ ’ਤੇ ਹਮਲਾ ਕਰ ਦਿੱਤਾ।
ਦੱਸਦੇ ਚਲੀਏ ਕਿ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ਵਿਚ ਦੋ ਸਾਲ ਪੁਰਾਣੇ ਹੱਤਿਆ ਦੀ ਕੋਸ਼ਿਸ਼ ਕੇਸ ਵਿਚ ਗਵਾਹੀ ਦੇਣ ਵਾਲੇ ਪਰਵਾਰ ’ਤੇ ਕਰੀਬ ਇੱਕ ਦਰਜਨ ਤੋਂ ਜ਼ਿਆਦਾ ਹਮਲਾਵਰਾਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ। ਜਿਸ ਘਰ ’ਤੇ ਹਮਲਾ ਹੋਇਆ, ਉਸ ਘਰ ਵਿਚ 11 ਮਾਰਚ ਨੂੰ ਵਿਆਹ ਸੀ। ਪਹਿਲਾਂ ਤਾਂ ਘਰ ਦੇ ਬਾਹਰ ਇੱਟਾਂ ਤੇ ਪੱਥਰ ਮਾਰੇ ਗਏ ਫਿਰ ਘਰ ਦੇ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਸਮਾਨ ਤੋੜਿਆ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿਚ ਹਵਾਈ ਫਾਇਰਿੰਗ ਵੀ ਕੀਤੀ।
ਘਟਨਾ ਵਿਚ ਲਾੜਾ ਅਤੇ ਉਸ ਦਾ ਪਿਤਾ ਜ਼ਖਮੀ ਹੋਏ ਹਨ। ਪੂਰੀ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ। ਜਿਸ ਵਿਚ ਮੁਲਜ਼ਮ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਾਂਡਾ ਉੜਮੁੜ ਦੇ ਪਿੰਡ ਰਾਣੀ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਬੇਟੇ ਮਨਿੰਦਰ ਸਿੰਘ ਦਾ ਵਿਆਹ ਸੀ। ਇਸ ਦੇ ਚਲਦਿਆਂ ਘਰ ਵਿਚ ਕਾਫੀ ਮਹਿਮਾਨ ਆਏ ਹੋਏ ਸੀ। ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਪੂਰਾ ਪਰਵਾਰ ਘਰ ਦੇ ਵਿਹੜੇ ਵਿਚ ਬੈਠਾ ਸੀ। ਸ਼ਾਮ ਕਰੀਬ ਸਾਢੇ ਛੇ ਵਜੇ ਇੱਕ ਦਰਜਨ ਹਮਲਾਵਰਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਘਟਨਾ ਸਮੇਂ ਪਰਵਾਰ ਘਰ ਦੇ ਵਿਹੜੇ ਵਿਚ ਬੈਠ ਕੇ ਸ਼ਗਨ ਗਿਣ ਰਿਹਾ ਸੀ।
ਮੁਲਜ਼ਮਾਂ ਨੇ ਹਮਲਾ ਕਰਦੇ ਸਮੇਂ ਘਰ ਦੇ ਅੰਦਰ ਹਵਾਈ ਫਾਇਰ ਵੀ ਕੀਤੇ। ਘਟਨਾ ਵਿਚ ਲਾੜਾ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਜਿਨ੍ਹਾਂ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਪਰਵਾਰ ਨੇ ਹਮਲਾ ਕਰਨ ਦਾ ਇਲਜ਼ਾਮ ਪਿੰਡ ਦੇ ਹੀ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ ਅਤੇ ਮਨਦੀਪ ਸਿੰਘ ’ਤੇ ਲਗਾਇਆ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ।