ਪਹਿਲਾਂ ਬੰਧਕਾਂ ਨੂੰ ਛੱਡੋ ਗਾਜ਼ਾ ਨੂੰ ਫੇਰ ਮਿਲੇਗਾ ਬਿਜਲੀ-ਪਾਣੀ : ਇਜ਼ਰਾਈਲ
ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਇਜ਼ਰਾਇਲੀ ਮੰਤਰੀ ਨੇ ਕਿਹਾ ਹੈ ਕਿ ਗਾਜ਼ਾ ਨੂੰ ਉਦੋਂ ਤੱਕ ਬਿਜਲੀ ਅਤੇ ਪਾਣੀ ਨਹੀਂ ਮਿਲੇਗਾ ਜਦੋਂ ਤੱਕ ਉਹ ਬੰਧਕ ਇਜ਼ਰਾਈਲੀਆਂ ਨੂੰ ਰਿਹਾਅ ਨਹੀਂ ਕਰ ਦਿੰਦਾ। ਦਰਅਸਲ 9 ਅਕਤੂਬਰ ਨੂੰ ਗਾਜ਼ਾ ਸਰਹੱਦ ’ਤੇ ਕਬਜ਼ਾ ਕਰਨ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਨੂੰ ਬਿਜਲੀ […]
By : Hamdard Tv Admin
ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਇਜ਼ਰਾਇਲੀ ਮੰਤਰੀ ਨੇ ਕਿਹਾ ਹੈ ਕਿ ਗਾਜ਼ਾ ਨੂੰ ਉਦੋਂ ਤੱਕ ਬਿਜਲੀ ਅਤੇ ਪਾਣੀ ਨਹੀਂ ਮਿਲੇਗਾ ਜਦੋਂ ਤੱਕ ਉਹ ਬੰਧਕ ਇਜ਼ਰਾਈਲੀਆਂ ਨੂੰ ਰਿਹਾਅ ਨਹੀਂ ਕਰ ਦਿੰਦਾ।
ਦਰਅਸਲ 9 ਅਕਤੂਬਰ ਨੂੰ ਗਾਜ਼ਾ ਸਰਹੱਦ ’ਤੇ ਕਬਜ਼ਾ ਕਰਨ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਨੂੰ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ। ਜਿਸ ਤੋਂ ਬਾਅਦ 11 ਅਕਤੂਬਰ ਨੂੰ ਪੂਰੇ ਗਾਜ਼ਾ ’ਚ ਬਿਜਲੀ ਸਪਲਾਈ ਠੱਪ ਹੋ ਗਈ। 5 ਵਿੱਚੋਂ 3 ਵਾਟਰ ਪਲਾਂਟਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਭਾਰਤ ਨੇ ਇਜ਼ਰਾਈਲ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਆਪਰੇਸ਼ਨ ਅਜੇ ਸ਼ੁਰੂ ਕੀਤਾ ਹੈ। ਅੱਜ ਰਾਤ 9 ਵਜੇ ਚਾਰਟਰ ਜਹਾਜ਼ ਇਜ਼ਰਾਈਲ ਦੇ ਡੇਵਿਡ ਬੇਂਗੂਰੀਅਨ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਹੋਵੇਗਾ। ਇਸ ਦੌਰਾਨ 230 ਲੋਕ ਵਾਪਸ ਆਉਣਗੇ।
ਦੂਜੇ ਪਾਸੇ ਦੁਨੀਆ ਭਰ ਦੇ ਹਜ਼ਾਰਾਂ ਇਜ਼ਰਾਈਲੀ ਯੁੱਧ ਵਿੱਚ ਸ਼ਾਮਲ ਹੋਣ ਲਈ ਆਪਣੇ ਵਤਨ ਪਰਤ ਰਹੇ ਹਨ। ਗ੍ਰੀਸ ਤੋਂ ਨਿਊਯਾਰਕ ਤੱਕ ਦੇ ਹਵਾਈ ਅੱਡਿਆਂ ’ਤੇ ਇਜ਼ਰਾਈਲੀਆਂ ਦੀ ਭੀੜ ਹੈ। ਇਜ਼ਰਾਇਲੀ ਮੀਡੀਆ ਮੁਤਾਬਕ ਫੌਜ ਨੇ ਰਿਜ਼ਰਵ ਸੈਨਿਕਾਂ ਦੀ ਗਿਣਤੀ ਵਧਾ ਕੇ 3 ਲੱਖ 60 ਹਜ਼ਾਰ ਕਰ ਦਿੱਤੀ ਹੈ, ਜਿਸ ਕਾਰਨ ਇਜ਼ਰਾਇਲੀਆਂ ’ਚ ਘਰ ਵਾਪਸੀ ਦੀ ਦੌੜ ਲੱਗੀ ਹੋਈ ਹੈ।
ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਗਾਜ਼ਾ ਵਿੱਚ ਫਲਸਤੀਨੀ ਸ਼ਰਨਾਰਥੀਆਂ ਲਈ ਕੰਮ ਕਰ ਰਹੀ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਕੋਲ ਬਹੁਤ ਘੱਟ ਭੋਜਨ ਅਤੇ ਪਾਣੀ ਬਚਿਆ ਹੈ। ਇਹ ਮਾਤਰਾ ਸਿਰਫ਼ 12 ਦਿਨ ਰਹਿ ਸਕਦੀ ਹੈ।
ਏਜੰਸੀ ਦੀ ਡਿਪਟੀ ਡਾਇਰੈਕਟਰ ਜੈਨੀਫਰ ਆਸਟਿਨ ਨੇ ਕਿਹਾ, ਸੜਕਾਂ ’ਤੇ ਮਲਬਾ ਹੈ, ਸੜਕਾਂ ਬੰਦ ਹਨ। ਸੰਚਾਰ ਲਾਈਨਾਂ ਕੱਟ ਦਿੱਤੀਆਂ ਗਈਆਂ ਹਨ। ਲੋਕਾਂ ਦੀ ਮਦਦ ਕਰਨ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਵਿੱਚ ਹੁਣ ਤੱਕ 2500 ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ 1,300 ਇਜ਼ਰਾਈਲੀ ਹਨ। ਹੁਣ ਤੱਕ ਕਰੀਬ 1200 ਫਲਸਤੀਨੀ ਵੀ ਆਪਣੀ ਜਾਨ ਗੁਆ ਚੁੱਕੇ ਹਨ।