Begin typing your search above and press return to search.

ਨਵੇਂ ਸਾਲ ਦੀ ਆਮਦ ’ਤੇ ਹਾਂਗਕਾਂਗ ’ਚ ਆਤਿਸ਼ਬਾਜ਼ੀ

ਹਾਂਗਕਾਂਗ, (ਹਰਦੇਵ ਸਿੰਘ ਕਾਲਕਟ) : ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਗਏ। ਇਸੇ ਤਰ੍ਹਾਂ ਹਾਂਗਕਾਂਗ ’ਚ ਵੀ ਨਵੇਂ ਸਾਲ ਦੀ ਆਮਦ ਮੌਕੇ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਦੇਸ਼-ਵਿਦੇਸ਼ ਤੋਂ ਆਏ ਬਹੁ-ਗਿਣਤੀ ਲੋਕਾਂ ਨੇ ਆਨੰਦ ਮਾਣਿਆ। ਉੱਧਰ ਖਾਲਸਾ ਦੀਵਾਨ ਸਿੱਖ ਟੈਂਪਲ ਵੱਲੋਂ ਨਵੇਂ ਸਾਲ ਦੇ ਮੱਦੇਨਜ਼ਰ ਕੀਰਤਨ ਦਰਬਾਰ ਕਰਵਾਇਆ ਗਿਆ। ਖਾਲਸਾ ਦੀਵਾਨ ਸਿੱਖ ਟੈਂਪਲ […]

ਨਵੇਂ ਸਾਲ ਦੀ ਆਮਦ ’ਤੇ ਹਾਂਗਕਾਂਗ ’ਚ ਆਤਿਸ਼ਬਾਜ਼ੀ
X

Editor EditorBy : Editor Editor

  |  1 Jan 2024 9:03 AM GMT

  • whatsapp
  • Telegram
ਹਾਂਗਕਾਂਗ, (ਹਰਦੇਵ ਸਿੰਘ ਕਾਲਕਟ) : ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਗਏ। ਇਸੇ ਤਰ੍ਹਾਂ ਹਾਂਗਕਾਂਗ ’ਚ ਵੀ ਨਵੇਂ ਸਾਲ ਦੀ ਆਮਦ ਮੌਕੇ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਦੇਸ਼-ਵਿਦੇਸ਼ ਤੋਂ ਆਏ ਬਹੁ-ਗਿਣਤੀ ਲੋਕਾਂ ਨੇ ਆਨੰਦ ਮਾਣਿਆ। ਉੱਧਰ ਖਾਲਸਾ ਦੀਵਾਨ ਸਿੱਖ ਟੈਂਪਲ ਵੱਲੋਂ ਨਵੇਂ ਸਾਲ ਦੇ ਮੱਦੇਨਜ਼ਰ ਕੀਰਤਨ ਦਰਬਾਰ ਕਰਵਾਇਆ ਗਿਆ।

ਖਾਲਸਾ ਦੀਵਾਨ ਸਿੱਖ ਟੈਂਪਲ ’ਚ ਕਰਵਾਇਆ ਕੀਰਤਨ ਦਰਬਾਰ


ਨਵੇਂ ਸਾਲ ਦੀ ਆਮਦ ’ਤੇ ਹਾਂਗਕਾਂਗ ਵਿੱਚ ਹੋਈ ਅਤਿਸ਼ਬਾਸ਼ੀ ਦਾ ਜਿੱਥੇ ਦੇਸ਼-ਵਿਦੇਸ਼ ਤੋਂ ਆਏ ਬਹੁ-ਗਿਣਤੀ ਲੋਕਾਂ ਨੇ ਆਨੰਦ ਮਾਣਿਆ, ਉੱਥੇ ਖ਼ਾਲਸਾ ਦੀਵਾਨ ਸਿੱਖ ਟੈਂਪਲ ਵਲੋਂ ਰੈਣ ਸਬਾਈ ਕੀਰਤਨ ਦਰਬਾਰ ਸ਼ਾਮ 7 ਵਜੇ ਤੋਂ ਰਾਤ 12:30 ਵਜੇ ਤੱਕ ਕਰਵਾਇਆ ਗਿਆ, ਜਿਸ ਵਿੱਚ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਖ਼ਾਲਸਾ ਦੀਵਾਨ ਦੇ ਪ੍ਰਧਾਨ ਭਗਤ ਸਿੰਘ ਫੂਲ ਦੀ ਪੂਰੀ ਟੀਮ ਵਲੋਂ ਸਮੁੱਚੇ ਸਿੱਖ ਜਗਤ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸਭਨਾਂ ਲਈ ਤੰਦਰੁਸਤੀਆਂ ਕਾਮਯਾਬੀਆਂ ਭਰੀ ਜ਼ਿੰਦਗੀ ਦੀ ਅਰਦਾਸ ਕੀਤੀ ਗਈ।
ਉੱਧਰ ਗੀਤਕਾਰ ਜੱਸੀ ਤੇ ਪੰਜਾਬੀ ਲਾਇਬਰੇਰੀ ਤੇ ਪੰਜਾਬੀ ਚੇਤਨਾ ਵੱਲੋਂ ਨਵਤੇਜ ਸਿੰਘ ਅਟਵਾਲ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਉੱਧਰ ਸ਼ਰਨਜੀਤ ਸਿੰਘ ਤੇ ਪੰਜਾਬ ਯੂਥ ਕਲੱਬ ਵੱਲੋਂ ਕਸ਼ਮੀਰ ਸਿੰਘ ਨੇ ਵੀ ਨਵੇਂ ਸਾਲ ਦੀ ਆਮਦ ਮੌਕੇ ਸਾਰਿਆਂ ਲਈ ਖੁਸ਼ੀਆਂ ਖੇੜੇ ਮੰਗੇ।
Next Story
ਤਾਜ਼ਾ ਖਬਰਾਂ
Share it