Begin typing your search above and press return to search.

ਜਲੰਧਰ ਦੇ ਕਾਰ ਬਜ਼ਾਰ ਵਿਚ ਲੱਗੀ ਅੱਗ

ਜਲੰਧਰ, 12 ਜਨਵਰੀ, ਨਿਰਮਲ : ਜਲੰਧਰ ਦੇ ਕਾਰ ਬਾਜ਼ਾਰ ’ਚ ਖੜ੍ਹੀ ਲਗਜ਼ਰੀ ਕਾਰਾਂ ਨੂੰ ਅੱਗ ਲੱਗ ਗਈ। 3 ਔਡੀਜ਼, ਇੱਕ ਬੀਐਮਡਬਲਿਊ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਸ਼ੁੱਕਰਵਾਰ ਸਵੇਰੇ 7 ਵਜੇ ਦੀ ਹੈ। ਅੱਗ […]

fire broke out in Jalandhars car market
X

Editor EditorBy : Editor Editor

  |  12 Jan 2024 9:28 AM IST

  • whatsapp
  • Telegram

ਜਲੰਧਰ, 12 ਜਨਵਰੀ, ਨਿਰਮਲ : ਜਲੰਧਰ ਦੇ ਕਾਰ ਬਾਜ਼ਾਰ ’ਚ ਖੜ੍ਹੀ ਲਗਜ਼ਰੀ ਕਾਰਾਂ ਨੂੰ ਅੱਗ ਲੱਗ ਗਈ। 3 ਔਡੀਜ਼, ਇੱਕ ਬੀਐਮਡਬਲਿਊ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਸ਼ੁੱਕਰਵਾਰ ਸਵੇਰੇ 7 ਵਜੇ ਦੀ ਹੈ। ਅੱਗ ਲੱਗਣ ਸਮੇਂ ਮੌਕੇ ’ਤੇ 20 ਗੱਡੀਆਂ ਖੜ੍ਹੀਆਂ ਸਨ। ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਕਾਰ ਬਾਜ਼ਾਰ ਦੇ ਮਾਲਕ ਅਨੁਸਾਰ 5 ਗੱਡੀਆਂ ਸੜ ਜਾਣ ਕਾਰਨ ਉਸ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ
ਡਰੱਗ ਰੈਕੇਟ ਮਾਮਲੇ ’ਚ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂਅ ਨਹੀ ਲੈ ਰਹੀਆਂ ਜੀ ਹਾਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਜਾਰੀ ਕਰ ਦਿੱਤਾ ਗਿਆ ਹੈ ਐਨਡੀਪੀਐਸ ਐਕਟ ਤਹਿਤ ਮੁਹਾਲੀ ’ਚ ਦੋ ਸਾਲ ਪਹਿਲਾਂ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਪਿਛਲੇ ਦਿਨੀਂ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ ਗਠਿਤ ਕੀਤੀ ਗਈ ਸੀ ਜਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਟ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛ-ਗਿੱਛ ਲਈ 16 ਜਨਵਰੀ ਨੂੰ ਪਟਿਆਲਾ ਸਥਿਤ ਡੀਆਈਜੀ ਦੇ ਦਫਤਰ ਵਿਚ ਪੇਸ਼ ਹੋਣ ਲਈ ਸੱਦ ਲਿਆ ਹੈ।
ਜਿਕਰਯੋਗ ਹੈ ਕਿ ਬਿਕਰਮ ਮਜੀਠੀਆ ਤਿੰਨ ਵਾਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਦੱਸ ਦਈਏ ਕਿ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਰਿਟਾਇਰਡ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਸਿੱਟ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਪਹਿਲੀ ਪੇਸ਼ ਹੋਣਗੇ। ਇਸ ਸਿੱਟ ਦੇ ਚੇਅਰਮੈਨ ਡੀਆਈਜੀ ਹਰਚਨ ਸਿੰਘ ਭੁੱਲਰ ਹਨ।
ਕਾਬਿਲੇਗੌਰ ਹੈ ਕਿ 30 ਦਸੰਬਰ ਨੂੰ ਬਿਕਰਮ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਏ ਸਨ ਅਤੇ ਕਰੀਬ 5 ਘੰਟੇ ਪੁੱਛ- ਪੜਤਾਲ ਕੀਤੀ ਗਈ ਸੀ। ਸਵੇਰੇ 11 ਵਜੇ ਤੋਂ ਬਾਅਦ ਮਜੀਠੀਆ ਐਸਆਈਈ ਚੇਅਰਮੈਨ ਕਮ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫ਼ਤਰ ਪੁੱਜੇ। ਜਿਥੇ ਕਰੀਬ 4 ਵਜੇ ਤੱਕ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਸੀ।
ਪੇਸ਼ੀ ਮਗਰੋਂ ਮਜੀਠੀਆ ਨੇ ਕਿਹਾ ਸੀ ਕਿ ਐੱਸਆਈਟੀ ਅੱਗੇ ਪੰਜਵੀਂ ਵਾਰ ਪੇਸ਼ ਹੋਏ ਹਨ, ਉਹ ਕੇਸ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਵੱਲੋਂ ਅਫਸਰਾਂ ਨੂੰ ਇਸਤੇਮਾਲ ਕਰਨ ਦੇ ਇਲਜ਼ਾਮ ਲਗਾਉਂਦਿਆ ਹਾਈ ਕੋਰਟ ਦੇ ਜ਼ਮਾਨਤ ਦੇਣ ਵੇਲੇ ਵੀ ਕੋਈ ਗਵਾਹ ਨਾ ਹੋਣ ਦੀ ਗੱਲ ਆਖੀ ਗਈ ਸੀ । ਉਨ੍ਹਾਂ ਕਿਹਾ ਕਿ ਡੇਢ ਸਾਲ ਤੱਕ ਐਸਆਈਟੀ ਨੇ ਇੱਕ ਵਾਰ ਵੀ ਨਹੀਂ ਬੁਲਾਇਆ ਸੀ। ਐਸਆਈਟੀ ਮਈ ਮਹੀਨੇ ਵਿੱਚ ਬਣੀ ਪਰ ਦਸੰਬਰ ਮਹੀਨੇ ਵਿੱਚ ਸੱਦਿਆ ਗਿਆ ਹੈ। ਜਿਹੜੇ ਅਫ਼ਸਰ ਨੂੰ ਉਸਦੇ ਉੱਚ ਅਧਿਕਾਰੀ ਸੇਵਾਮੁਕਤੀ ਦਾ ਪੱਤਰ ਜਾਰੀ ਕਰ ਰਿਹਾ ਹੈ ਪਰ ਇਥੇ ਸੇਵਾਮੁਕਤੀ ਵਾਲਾ ਅਫ਼ਸਰ ਹੀ ਜਾਂਚ ਲਈ ਬੁਲਾ ਰਿਹਾ ਹੈ। ਇਸ ਤੋਂ ਪੱਖਪਾਤ ਦਾ ਸਾਫ ਪਤਾ ਚੱਲਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਦੀ ਕਠਪੁਤਲੀ ਬਣਨ ਵਾਲੇ ਅਫ਼ਸਰਾਂ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ।
ਜ਼ਿਕਰੇਖਾਸ ਹੈ ਕਿ ਬਿਕਰਮ ਮਜੀਠੀਆ ’ਤੇ ਸਾਬਕਾ ਚੰਨੀ ਸਰਕਾਰ ਸਮੇਂ ਐਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਜੀਠੀਆ ਕਈ ਮਹੀਨੇ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ ਅਤੇ ਹੁਣ ਵੀ ਉਹ ਜ਼ਮਾਨਤ ’ਤੇ ਬਾਹਰ ਹਨ। ਇਸ ਕੇਸ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਇਹ ਸੰਮਨ ਭੇਜਿਆ ਹੈ। ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ ’ਤੇ ਕਾਂਗਰਸ ਸਰਕਾਰ ਦੌਰਾਨ ਦਸੰਬਰ 2021 ’ਚ ਮਜੀਠੀਆ ਖਿਲਾਫ ਂਧਫਸ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਜੀਠੀਆ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਰਵਰੀ 2022 ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਖੈਰ ਇਸ ਵਾਰ ਪੁੱਛਗਿੱਛ ਤੋਂ ਬਾਅਦ ਮਾਮਲਾ ਖਤਮ ਹੋਣ ਤੱਕ ਪਹੁੰਚਦਾ ਜਾਂ ਗ੍ਰਿਫ਼ਤਾਰੀ ਹੁੰਦੀ ਹੈ ਜਿਸਦਾ ਖਦਸ਼ਾ ਅਕਾਲੀ ਦਲ ਵੱਲੋਂ ਜਤਾਇਆ ਵੀ ਜਾ ਰਿਹਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ.
Next Story
ਤਾਜ਼ਾ ਖਬਰਾਂ
Share it