ਭਜਨ ਗਾਇਕ ਘਨੱਈਆ ਲਾਲ ਦੇ ਭਰਾ ਦੀ ਫੈਕਟਰੀ ਵਿਚ ਲੱਗੀ ਅੱਗ
ਚੰਡੀਗੜ੍ਹ, 2 ਅਕਤੂਬਰ, ਹ.ਬ. : ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਦੀ ਸ਼ਿਆਮ ਟਰੇਡਿੰਗ ਕੰਪਨੀ ਵਿੱਚ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਅੱਗ ਨਾਲ ਕੰਪਨੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਕਿਸੇ ਜਾਨੀ ਨੁਕਸਾਨ […]
By : Hamdard Tv Admin
ਚੰਡੀਗੜ੍ਹ, 2 ਅਕਤੂਬਰ, ਹ.ਬ. : ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਦੀ ਸ਼ਿਆਮ ਟਰੇਡਿੰਗ ਕੰਪਨੀ ਵਿੱਚ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਅੱਗ ਨਾਲ ਕੰਪਨੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਸਥਿਤ ਪਲਾਟ ਨੰਬਰ 786 ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ’ਚ ਲੱਗੀ ਹੋਈ ਹੈ ਪਰ ਅਜੇ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਜਿਸ ਫੈਕਟਰੀ ’ਚ ਅੱਗ ਲੱਗੀ ਉਹ ਸ਼ਿਆਮਜੀ ਟਰੇਡਿੰਗ ਕੰਪਨੀ ਸੁਭਾਸ਼ ਮਿੱਤਲ ਦੀ ਦੱਸੀ ਜਾਂਦੀ ਹੈ। ਸੁਭਾਸ਼ ਮਿੱਤਲ ਭਜਨ ਗਾਇਕ ਕਨ੍ਹਈਆ ਮਿੱਤਲ ਦੇ ਭਰਾ ਹਨ।
ਜਾਣਕਾਰੀ ਮੁਤਾਬਕ ਜਿਸ ਫੈਕਟਰੀ ’ਚ ਅੱਗ ਲੱਗੀ ਹੈ, ਉਹ ਫਰਨੀਚਰ ਦੀ ਫੈਕਟਰੀ ਹੈ। ਇੱਥੇ ਲੱਕੜ ਅਤੇ ਪਲਾਸਟਿਕ ਦੇ ਫਰਨੀਚਰ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਇਸ ਕਾਰਨ ਅੱਗ ਤੇਜ਼ੀ ਨਾਲ ਵਧ ਰਹੀ ਹੈ। ਵਿਭਾਗ ਦੀਆਂ 8 ਤੋਂ 10 ਗੱਡੀਆਂ ਇਸ ਅੱਗ ਨੂੰ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਦੱਸਆ ਜਾ ਰਿਹਾ ਕਿ ਇਸ ਅੱਗ ਲੱਗਣ ਵਾਲੀ ਫੈਕਟਰੀ ਵਿਚ ਨਾਲ ਹੀ ਕੈਮੀਕਲ ਦੀ ਫੈਕਟਰੀ ਹੈ। ਜਿੱਥੇ ਕਿ ਅੱਗ ਲੱਗਣ ਦਾ ਖ਼ਤਰਾ ਬਣਿਆ ਹੋਇਆ।
ਪਿਛਲੇ ਮਹੀਨੇ ਹੀ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਟੋਇਟਾ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ ਸੀ। ਇਸ ਵਿੱਚ ਮੁਰੰਮਤ ਲਈ ਆਏ 10 ਵਾਹਨ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਸੀ।