ਐਲਵਿਸ਼ ਯਾਦਵ ’ਤੇ ਹਰਿਆਣਾ ਵਿਚ ਐਫਆਈਆਰ
ਗੁਰੂਗਰਾਮ, 9 ਮਾਰਚ, ਨਿਰਮਲ : ਹਰਿਆਣਾ ਦੇ ਗੁਰੂਗਰਾਮ ਦੇ ਰਹਿਣ ਵਾਲੇ ਬਿਗ ਬੌਸ ਓਟੀਟੀ 2 ਦੇ ਵਿਨਰ ਅਤੇ ਯੂ ਟਿਊਬਰ ਐਲਵਿਸ਼ ਯਾਦਵ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਯੂਜ਼ਰ ਨੂੰ ਬੁਰੀ ਤਰ੍ਹਾਂ ਕੁੱਟਿਆ। ਪੂਰੀ ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਵੀਡੀਓ ਵਿਚ ਐਲਵਿਸ਼ ਅਪਣੇ ਸਾਥੀਆਂ ਦੇ ਨਾਲ ਨੌਜਵਾਨ ਦੀ ਕੁੱਟਮਾਰ […]
By : Editor Editor
ਗੁਰੂਗਰਾਮ, 9 ਮਾਰਚ, ਨਿਰਮਲ : ਹਰਿਆਣਾ ਦੇ ਗੁਰੂਗਰਾਮ ਦੇ ਰਹਿਣ ਵਾਲੇ ਬਿਗ ਬੌਸ ਓਟੀਟੀ 2 ਦੇ ਵਿਨਰ ਅਤੇ ਯੂ ਟਿਊਬਰ ਐਲਵਿਸ਼ ਯਾਦਵ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਯੂਜ਼ਰ ਨੂੰ ਬੁਰੀ ਤਰ੍ਹਾਂ ਕੁੱਟਿਆ। ਪੂਰੀ ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਵੀਡੀਓ ਵਿਚ ਐਲਵਿਸ਼ ਅਪਣੇ ਸਾਥੀਆਂ ਦੇ ਨਾਲ ਨੌਜਵਾਨ ਦੀ ਕੁੱਟਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ। ਨੌਜਵਾਨ ਨੂੰ ਜ਼ਮੀਨ ਤੇ ਡੇਗ ਕੇ ਥੱਪੜ ਮਾਰੇ ਜਾ ਰਹੇ ਹਨ।
ਨੌਜਵਾਨ ਨੇ ਐਲਵਿਸ਼ ਯਾਦਵ ’ਤੇ ਜਾਨ ਤੋਂ ਮਾਰਨ ਦਾ ਦੋਸ਼ ਲਗਾਇਆ। ਪੁਲਿਸ ਨੇ ਐਲਵਿਸ਼ ਯਾਦਵ ਖਿਲਾਫ਼ ਗੁਰੂਗਰਾਮ ਦੇ ਸੈਕਟਰ 53 ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਦੱਸਦੇ ਚਲੀਏ ਕਿ ਇਹ ਝਗੜਾ ਕੁਝ ਦਿਨ ਪਹਿਲਾਂ ਮੁੰਬਈ ਵਿਚ ਹੋਏ ਸੈਲੀਬ੍ਰਿਟੀ ਕ੍ਰਿਕਟ ਲੀਗ ਵਿਚ ਐਕਟਰਾਂ ਅਤੇ ਸਾਬਕਾ ਕ੍ਰਿਕਟਰਾਂ ਦੇ ਮੈਚ ਤੋਂ ਬਾਅਦ ਹੋਏ ਘਟਨਾਕ੍ਰਮ ਤੋਂ ਸ਼ੁਰੂ ਹੋਇਆ।
ਮੈਕਸਟਰਨ ਦੇ ਨਾਂ ਤੋਂ ਮਸ਼ਹੂਰ ਪੀੜਤ ਯੂ ਟਿਊਬਰ ਸਾਗਰ ਠਾਕੁਰ ਨੇ ਘਟਨਾ ਤੋਂ ਬਾਅਦ ਅਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀਡੀਓ ਸ਼ੇਅਰ ਕੀਤਾ। ਸਾਗਰ ਠਾਕੁਰ ਨੇ ਕਿਹਾ ਕਿ ਉਹ ਅਤੇ ਐਲਵਿਸ਼ ਯਾਦਵ ਇੱਕ ਦੂਜੇ ਨੂੰ ਸਾਲ 2021 ਤੋਂ ਜਾਣਦੇ ਹਨ। ਬੀਤੇ ਕੁਝ ਸਮੇਂ ਤੋਂ ਐਲਵਿਸ਼ ਯਾਦਵ ਦੇ ਫੈਨ ਪੇਜ਼ ’ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਉਹ ਇਸ ਤੋਂ ਦੁਖੀ ਸੀ। ਐਲਵਿਸ਼ ਨੇ ਉਨ੍ਹਾਂ ਮਿਲਣ ਲਈ ਕਿਹਾ ਸੀ ਜਦੋਂ ਐਲਵਿਸ਼ ਆਏ ਤਾਂ ਉਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਅਤੇ ਉਸ ਨਾਲ ਆਏ ਸਾਰੇ ਨੌਜਵਾਨ ਨਸ਼ੇ ਵਿਚ ਸੀ। ਐਲਵਿਸ਼ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਹਰੇਕ ਸਾਲ ਵਾਧਾ ਹੋ ਰਿਹਾ ਹੈ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਵਿੱਤੀ ਸਾਲ 2023-24 ਵਿੱਚ ਪਿਛਲੇ ਤਿੰਨ ਵਿੱਤੀ ਸਾਲਾਂ ਦੇ ਮੁਕਾਬਲੇ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ ਰਿਕਾਰਡ ਆਮਦਨ ਹੋਈ ਹੈ। ਜਿੰਪਾ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ, ਖੱਜਲ-ਖੁਆਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਅਤੇ ਇਸੇ ਸਦਕਾ ਸੂਬੇ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਜਿੰਪਾ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੇ ਫਰਵਰੀ ਮਹੀਨੇ ਤੱਕ ਖਜ਼ਾਨੇ ਵਿੱਚ 3912.67 ਕਰੋੜ ਰੁਪਏ ਆ ਚੁੱਕੇ ਹਨ ਜਦਕਿ ਮਾਰਚ ਮਹੀਨੇ ਦੀ ਆਮਦਨ ਇਸ ਵਿੱਚ ਹਾਲੇ ਜੁੜਨੀ ਹੈ। ਵਿੱਤੀ ਸਾਲ 2022-23 ਵਿੱਚ ਇਹੀ ਆਮਦਨ 3515.27 ਕਰੋੜ ਰੁਪਏ ਸੀ ਜਦਕਿ ਵਿੱਤੀ ਸਾਲ 2021-22 ਵਿੱਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ 3299.35 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਜਿੰਪਾ ਨੇ ਕਿਹਾ ਕਿ ਇਹ ਆਮਦਨ ਇਸ ਸਾਲ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਨਓਸੀ ਦੇ ਸ਼ਰਤ ਹਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਸਾਰਥਕ ਹੰਭਲੇ ਮਾਰ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮਕਾਜ ਸਬੰਧੀ ਸ਼ਿਕਾਇਤ ਹੈਲਪਲਾਈਨ ਨੰਬਰ 8184900002 ਤੇ ਦਰਜ ਕੀਤੀ ਜਾ ਸਕਦੀ ਹੈ। ਪ੍ਰਵਾਸੀ ਭਾਰਤੀ ਆਪਣੀ ਲਿਖਤੀ ਸ਼ਿਕਾਇਤ 9464100168 ’ਤੇ ਦਰਜ ਕਰਵਾ ਸਕਦੇ ਹਨ।