ਸਾਬਕਾ ਕੌਂਸਲਰ ਸਣੇ 7 ’ਤੇ ਐਫਆਈਆਰ
ਅੰਮ੍ਰਿਤਸਰ, 2 ਦਸੰਬਰ, ਨਿਰਮਲ : ਅੰਮ੍ਰਿਤਸਰ ’ਚ ਬਟਾਲਾ ਰੋਡ ’ਤੇ ਇਕ ਹੋਟਲ ਦੇ ਬਾਹਰ ਹਵਾ ’ਚ ਗੋਲੀ ਚਲਾਉਣ ਦੇ ਦੋਸ਼ ’ਚ ਸਾਬਕਾ ਕੌਂਸਲਰ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਬਟਾਲਾ ਰੋਡ ਇਲਾਕੇ ਦੇ ਰਹਿਣ ਵਾਲੇ ਹਨ। ਪੁਲਸ ਵੱਲੋਂ ਦਰਜ ਐਫਆਈਆਰ ਅਨੁਸਾਰ ਬਟਾਲਾ ਰੋਡ ’ਤੇ ਇੱਕ ਨਿੱਜੀ ਹੋਟਲ ਦੇ ਬਾਹਰ ਸਾਰੇ ਮੌਜੂਦ […]
By : Editor Editor
ਅੰਮ੍ਰਿਤਸਰ, 2 ਦਸੰਬਰ, ਨਿਰਮਲ : ਅੰਮ੍ਰਿਤਸਰ ’ਚ ਬਟਾਲਾ ਰੋਡ ’ਤੇ ਇਕ ਹੋਟਲ ਦੇ ਬਾਹਰ ਹਵਾ ’ਚ ਗੋਲੀ ਚਲਾਉਣ ਦੇ ਦੋਸ਼ ’ਚ ਸਾਬਕਾ ਕੌਂਸਲਰ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਬਟਾਲਾ ਰੋਡ ਇਲਾਕੇ ਦੇ ਰਹਿਣ ਵਾਲੇ ਹਨ। ਪੁਲਸ ਵੱਲੋਂ ਦਰਜ ਐਫਆਈਆਰ ਅਨੁਸਾਰ ਬਟਾਲਾ ਰੋਡ ’ਤੇ ਇੱਕ ਨਿੱਜੀ ਹੋਟਲ ਦੇ ਬਾਹਰ ਸਾਰੇ ਮੌਜੂਦ ਸੀ। ਅੱਧੀ ਰਾਤ ਨੂੰ ਆਸ-ਪਾਸ ਦੇ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਜਾਂਚ ਕਰਨ ’ਤੇ ਸੂਚਨਾ ਮਿਲੀ ਕਿ ਸਾਬਕਾ ਕੌਂਸਲਰ ਸੰਦੀਪ ਸ਼ਰਮਾ ਉਰਫ਼ ਰਿੰਕਾ ਸਮੇਤ 7 ਵਿਅਕਤੀਆਂ ਨੇ ਹਵਾਈ ਫਾਇਰ ਕੀਤੇ ਹਨ। ਸਾਰੇ ਮੁਲਜ਼ਮਾਂ ਖ਼ਿਲਾਫ਼ ਧਾਰਾ 336, 25, 54 ਅਤੇ 59 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵਿਜੇ ਨਗਰ ਚੌਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਅਨੁਸਾਰ ਮੁਲਜ਼ਮਾਂ ਵਿੱਚ ਰਿੰਕਾ ਤੋਂ ਇਲਾਵਾ ਲਵ ਉਰਫ਼ ਬਿੱਲਾ, ਵਰੁਣ, ਪਾਸੀ ਮਾਸਟਰ, ਸਿਮਰਨ, ਅਜੇ ਅਤੇ ਬਾਲੀ ਸ਼ਾਮਲ ਹਨ। ਜਿਨ੍ਹਾਂ ਨੇ ਸ਼ਰਾਬ ਪੀ ਕੇ ਮਸਤੀ ਕਰਦੇ ਹੋਏ ਉਸੇ ਪਿਸਤੌਲ ਤੋਂ ਹਵਾ ’ਚ ਫਾਇਰਿੰਗ ਕੀਤੀ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।