ਫਾਜ਼ਿਲਕਾ : ਕਿਸਾਨਾਂ ਦੇ ਖੇਤਾਂ ’ਚ ਚੜ੍ਹਿਆ ਪੰਜ-ਪੰਜ ਫੁੱਟ ਰੇਤਾ
ਫਾਜ਼ਿਲਕਾ, 17 ਸਤੰਬਰ (ਬਲਜੀਤ ਸਿੰਘ ਮੱਲ੍ਹੀ) : ਫਾਜ਼ਿਲਕਾ ਜ਼ਿਲ੍ਹੇ ਵਿਚ ਭਾਵੇਂ ਹੜ੍ਹ ਦਾ ਪਾਣੀ ਜ਼ਰੂਰ ਉਤਰ ਗਿਆ ਏ ਪਰ ਇਸ ਭਿਆਨਕ ਹੜ੍ਹ ਨੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਸੱਤਿਆ ਨਾਸ਼ ਕਰਕੇ ਰੱਖ ਦਿੱਤਾ ਏ। ਹੜ੍ਹ ਦੇ ਪਾਣੀ ਕਾਰਨ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਕਈ ਕਈ ਫੁੱਟ ਤੱਕ ਰੇਤਾ ਚੜ੍ਹ ਚੁੱਕਿਆ ਏ, ਜਿਸ ਕਾਰਨ ਜ਼ਿਆਦਾਤਰ […]
By : Hamdard Tv Admin
ਫਾਜ਼ਿਲਕਾ, 17 ਸਤੰਬਰ (ਬਲਜੀਤ ਸਿੰਘ ਮੱਲ੍ਹੀ) : ਫਾਜ਼ਿਲਕਾ ਜ਼ਿਲ੍ਹੇ ਵਿਚ ਭਾਵੇਂ ਹੜ੍ਹ ਦਾ ਪਾਣੀ ਜ਼ਰੂਰ ਉਤਰ ਗਿਆ ਏ ਪਰ ਇਸ ਭਿਆਨਕ ਹੜ੍ਹ ਨੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਸੱਤਿਆ ਨਾਸ਼ ਕਰਕੇ ਰੱਖ ਦਿੱਤਾ ਏ। ਹੜ੍ਹ ਦੇ ਪਾਣੀ ਕਾਰਨ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਕਈ ਕਈ ਫੁੱਟ ਤੱਕ ਰੇਤਾ ਚੜ੍ਹ ਚੁੱਕਿਆ ਏ, ਜਿਸ ਕਾਰਨ ਜ਼ਿਆਦਾਤਰ ਜ਼ਮੀਨ ਖੇਤੀਯੋਗ ਨਹੀਂ ਰਹੀ। ਦੁਖੀ ਹੋਏ ਕਿਸਾਨਾਂ ਵੱਲੋਂ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਜਾ ਰਹੀ ਐ।
ਇਹ ਤਸਵੀਰਾ ਜੋ ਤੁਸੀਂ ਦੇਖ ਰਹੇ ਹੋ, ਇਹ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੀਆਂ ਨੇ, ਜਿੱਥੇ ਹੜ੍ਹ ਦਾ ਪਾਣੀ ਤਾਂ ਜ਼ਰੂਰ ਉਤਰ ਗਿਆ ਏ ਪਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਜੋ ਹਾਲਤ ਹੋਈ ਐ, ਉਸ ਨੂੰ ਦੇਖ ਕਿਸਾਨ ਦੁਖੀ ਹੋ ਰਹੇ ਨੇ ਕਿਉਂਕਿ ਖੇਤਾਂ ਵਿਚ ਪੰਜ ਪੰਜ ਫੁੱਟ ਤੱਕ ਰੇਤਾ ਚੜ ੍ਹ ਚੁੱਕਿਆ ਅਤੇ ਜ਼ਮੀਨਾਂ ਖੇਤੀਯੋਗ ਨਹੀਂ ਰਹੀਆਂ। ਕਿਸਾਨਾਂ ਨੇ ਆਪਣਾ ਦੁੱਖੜਾ ਰੋਂਦਿਆਂ ਆਖਿਆ ਕਿ ਸਰਕਾਰ ਤੁਰੰਤ ਅਧਿਕਾਰੀਆਂ ਨੂੰ ਇੱਥੇ ਮੌਕਾ ਦੇਖਣ ਲਈ ਭੇਜੇ ਕਿਉਂਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਵਿਚ ਰੇਤਾ ਹੀ ਰੇਤਾ ਦਿਖਾਈ ਦੇ ਰਿਹਾ ੲੈ, ਉਨ੍ਹਾਂ ਦੀ ਮਦਦ ਕੀਤੀ ਜਾਵੇ।
ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਪੰਜ ਪੰਜ ਫੁੱਟ ਰੇਤਾ ਚੜ੍ਹ ਚੁੱਕਿਆ ਏ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਸਾਨੁੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਹ ਰੇਤਾ ਚੁਕਵਾਇਆ ਜਾਵੇ।
ਦੱਸ ਦਈਏ ਕਿ ਸਰਹੱਦੀ ਖੇਤਰ ਦੇ ਪਿੰਡ ਦੋਨਾ ਨਾਨਕਾ ਵਿਚ ਖੇਤਾਂ ਦੇ ਖੇਤ ਰੇਤੇ ਨਾਲ ਭਰੇ ਹੋਏ ਨੇ, ਜਦਕਿ ਕਈ ਥਾਵਾਂ ’ਤੇ ਡੂੰਘੇ ਟੋਏ ਪੈ ਚੁੱਕੇ ਨੇ। ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਇਨ੍ਹਾਂ ਪੀੜਤ ਕਿਸਾਨਾਂ ਦੀ ਬਾਂਹ ਫੜੇਗੀ।