ਜਲਬੇੜਾ ਦੀ ਗ੍ਰਿਫਤਾਰੀ ਦੇ ਰੋਸ ਵਿਚ ਰੇਲਾਂ ਰੋਕਣਗੇ ਕਿਸਾਨ
ਸ਼ੰਭੂ ਬਾਰਡਰ, 3 ਅਪ੍ਰੈਲ, ਨਿਰਮਲ : ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਵਾਟਰ ਕੈਨਨ ਬੁਆਏ ਨਵਦੀਪ ਸਿੰਘ ਜਲਬੇੜਾ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਕਦਮ ਚੁੱਕਣ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ […]
By : Editor Editor
ਸ਼ੰਭੂ ਬਾਰਡਰ, 3 ਅਪ੍ਰੈਲ, ਨਿਰਮਲ : ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਵਾਟਰ ਕੈਨਨ ਬੁਆਏ ਨਵਦੀਪ ਸਿੰਘ ਜਲਬੇੜਾ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਕਦਮ ਚੁੱਕਣ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 9 ਅਪ੍ਰੈਲ ਨੂੰ ਸ਼ੰਭੂ ਸਰਹੱਦ ਨੇੜੇ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਜਿਸ ਕਾਰਨ ਦਿੱਲੀ ਤੋਂ ਪੰਜਾਬ ਜਾਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਸ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਮਰਦਾਂ ਸਾਹਿਬ ਵਿਖੇ ਹੋ ਰਹੀ ਹੈ, ਜਿਸ ਵਿੱਚ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ।
ਦੂਜੇ ਪਾਸੇ ਨੌਜਵਾਨ ਕਿਸਾਨ ਆਗੂ ਨਵਦੀਪ ਜਲਬੇੜਾ ਦੇ ਪਿਤਾ ਜੈ ਸਿੰਘ ਜਲਬੇੜਾ ਨੇ ਕਿਹਾ ਕਿ ਉਹ ਨਵਦੀਪ ਦੀ ਜ਼ਮਾਨਤ ਨਹੀਂ ਕਰਵਾਉਣਗੇ। ਭਾਵੇਂ ਸਾਰੀ ਉਮਰ ਜੇਲ੍ਹ ਵਿੱਚ ਹੀ ਰਹਿਣਾ ਪਵੇ। ਜੇ ਤੁਸੀਂ ਰਿਹਾਅ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਿਨਾਂ ਜ਼ਮਾਨਤ ਦੇ ਰਿਹਾ ਹੋਣਾ ਪਵੇਗਾ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਨਵਦੀਪ ਨੂੰ ਕਦੋਂ ਤੱਕ ਜੇਲ੍ਹ ਵਿੱਚ ਰੱਖਣਾ ਹੈ। ਵਿਦੇਸ਼ ਤੋਂ ਫੰਡਿੰਗ ਦੇ ਮਾਮਲੇ ’ਤੇ ਜੈ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਫੰਡਿੰਗ ਦਾ ਸਵਾਲ ਹੈ, ਨਵਦੀਪ 40 ਕਿੱਲਿਆਂ ਦਾ ਮਾਲਕ ਹੈ। ਜੇਕਰ ਕਿਸੇ ਨੂੰ ਕੋਈ ਭੁਲੇਖਾ ਹੋਵੇ ਤਾਂ ਇੱਕ ਕਿਲੇ ਦੀ ਕੀਮਤ ਇੱਕ ਕਰੋੜ ਰੁਪਏ ਹੈ।
ਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਤੋਂ ਫੰਡ ਮਿਲਿਆ ਹੈ ਅਤੇ ਨਾ ਹੀ ਮਿਲੇਗਾ। ਖਾਤੇ ਵਿੱਚ ਨਾ ਤਾਂ ਇੱਕ ਰੁਪਿਆ ਆਇਆ ਹੈ ਅਤੇ ਨਾ ਹੀ ਕਦੇ ਆਵੇਗਾ। ਨਵਦੀਪ ਨੇ ਪਤਾ ਨਹੀਂ ਕੀ ਅਪਰਾਧ ਕੀਤਾ ਹੈ ਕਿ ਪੁਲਸ ਨੇ ਉਸ ਦਾ 3 ਦਿਨ ਦਾ ਰਿਮਾਂਡ ਲੈ ਲਿਆ ਹੈ।
ਜੇਕਰ ਨਵਦੀਪ ਦੋਸ਼ੀ ਹੈ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਅਤੇ ਜੇਕਰ ਸਰਕਾਰ ਝੂਠੀ ਹੈ ਤਾਂ ਸਰਕਾਰ ਖ਼ਿਲਾਫ਼ ਵੀ ਉਹੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਆਮ ਲੋਕਾਂ ਖ਼ਿਲਾਫ਼ ਕੀਤੀ ਜਾਂਦੀ ਹੈ। ਜਲਬੇਹੜਾ ਨੇ ਕਿਹਾ ਕਿ ਝੂਠ ਦੇ ਕਦੇ ਵੀ ਪੈਰ ਨਹੀਂ ਹੁੰਦੇ।
ਇਹ ਖ਼ਬਰ ਵੀ ਪੜ੍ਹੋ
ਸਿੱਧੂ ਮੂਸੇਵਾਲਾ ਦੀ ਮਾਂ ਚਰਣ ਕੌਰ ਵਲੋਂ 58 ਸਾਲ ਦੀ ਉਮਰ ਵਿਚ ਆਈਵੀਐਫ ਦੇ ਜ਼ਰੀਏ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਵਿਚ ਸਰਕਾਰ ਦੁਆਰਾ ਕੀਤੀ ਜਾ ਰਹੀ ਜਾਂਚ ’ਤੇ ਰੋਕ ਲੱਗ ਗਈ ਹੈ।
ਕਿਉਂਕਿ ਚਰਣ ਕੌਰ ਨੇ ਬੱਚੇ ਨੂੰ ਜਨਮ ਸਿਰਫ ਭਾਰਤ ਵਿਚ ਦਿੱਤਾ, ਜਦ ਕਿ ਆਈਵੀਐਫ ਦਾ ਸਾਰਾ ਇਲਾਜ ਉਨ੍ਹਾਂ ਨੇ ਇੰਗਲੈਂਡ ਦੇ ਲੰਡਨ ਤੋਂ ਕਰਵਾਇਆ ਸੀ। ਜਿਸ ਦੇ ਚਲਦਿਆਂ ਸਰਕਾਰ ਦੁਆਰਾ ਆਈਵੀਐਫ ਨੂੰ ਲੈ ਕੇ ਬਣਾਏ ਗਏ ਲਾਅ ਉਕਤ ਬੱਚੇ ਦੇ ਜਨਮ ’ਤੇ ਲਾਗੂ ਨਹੀਂ ਹੁੰਦੇ।
ਦੱਸ ਦੇਈਏ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਹਸਪਤਾਲ ਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ। ਪ੍ਰੰਤੂ ਉਕਤ ਕਾਰਵਾਈ ’ਤੇ ਵੀ ਪੂਰਣ ਰੋਕ ਲੱਗ ਜਾਵੇਗੀ। ਕਿਉਂਕਿ ਬੱਚੇ ਦੀ ਡਿਲੀਵਰੀ ਰੋਕੀ ਨਹੀਂ ਜਾ ਸਕਦੀ । ਅਜਿਹੇ ਕੇਸ ਵਿਚ ਕੋਈ ਵੀ ਹਸਪਤਾਲ ਬੱਚੇ ਦੀ ਡਿਲੀਵਰੀ ਕਰ ਸਕਦਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਨੇ ਉਨ੍ਹਾਂ ਕੋਲੋਂ ਸਿਰਫ ਇੱਕ ਵਾਰ ਪੁਛਗਿੱਛ ਕੀਤੀ। ਉਸ ਤੋਂ ਬਾਅਦ ਵਿਭਾਗ ਨੇ ਕੋਈ ਸਵਾਲ ਨਹੀਂ ਕੀਤਾ।
ਸੂਤਰਾਂ ਤੋਂ ਪਤਾ ਚਲਿਆ ਕਿ ਚਰਣ ਕੌਰ ਦੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਨੇ ਜਵਾਬ ਮੰਗਿਆ ਸੀ। ਇਸ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਜ਼ਾਹਰ ਕੀਤਾ ਸੀ ਅਤੇ ਕਿਹਾ ਸੀ ਕਿ ਹਾਲੇ ਤਾਂ ਬੱਚਾ ਹਸਪਤਾਲ ਵਿਚ ਹੀ ਹੈ। ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਮਾਮਲੇ ਵਿਚ ਸ਼ਿਕਾਇਤ ਹਸਪਤਾਲ ਦੇ ਖ਼ਿਲਾਫ਼ ਕੇਂਦਰ ਸਰਕਾਰ ਨੂੰ ਭੇਜੀ ਸੀ। ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਤੱਕ ਜਦ ਮਾਮਲਾ ਪੁੱਜਿਆ ਤਾਂ ਸਾਰੇ ਮਾਮਲੇ ਦੀ ਰਿਪੋਰਟ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਮੰਗੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਦੁਆਰਾ ਬਲਕੌਰ ਸਿੰਘ ਤੋਂ ਆਈਵੀਐਫ ਨੂੰ ਲੈ ਕੇ ਜਵਾਬ ਮੰਗਣ ’ਤੇ ਇਤਰਾਜ਼ ਜਤਾਇਆ ਸੀ। ਕੇਂਦਰ ਸਰਕਾਰ ਨੇ 2 ਹਫਤੇ ਦੇ ਅੰਦਰ ਮਾਮਲੇ ਵਿਚ ਜਵਾਬ ਮੰਗਿਆ ਸੀ। ਜਾਂਚ ਬੰਦ ਕਰਨ ’ਤੇ ਕੇਂਦਰ ਸਰਕਾਰ ਨੇ ਤਰਕ ਦਿੱਤਾ ਕਿ ਚਰਣ ਕੌਰ ਦਾ ਆਈਵੀਐਫ ਦਾ ਇਲਾਜ ਇੰਗਲੈਂਡ ਤੋਂ ਹੋਇਆ। ਬਲਕੌਰ ਸਿੰਘ ਅਪਣੀ ਪਤਨੀ ਚਰਣ ਕੌਰ ਦੇ ਨਾਲ ਨਵੰਬਰ 2022 ਵਿਚ ਯੂਕੇ ਗਏ ਸੀ। ਯੂਕੇ ਵਿਚ ਆਈਵੀਐਫ ਕਰਾਉਣ ਵਾਲੀ ਮਹਿਲਾ ਦੀ ਉਮਰ ਨੂੰ ਲੈਕੇ ਕੋਈ ਪਾਬੰਦੀ ਨਹੀਂ। ਜਿਸ ਦੇ ਚਲਦਿਆਂ ਉਕਤ ਜਾਂਚ ਸਰਕਾਰ ਨੇ ਬੰਦ ਕਰ ਦਿੱਤੀ।
ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਵਿਚ ਕੋਈ ਜਾਂਚ ਨਹੀਂ ਹੋਵੇਗੀ ਅਤੇ ਨਾ ਹੀ ਇਸ ਮਾਮਲੇ ਵਿਚ ਪਰਵਾਰ ਨੂੰ ਪੁਛਗਿੱਛ ਲਈ ਬੁਲਾਇਆ ਜਾਵੇਗਾ।