ਮੇਰਠ ਵਿਚ ਕਿਸਾਨਾਂ ਨੂੰ ਨਜ਼ਰਬੰਦ ਕੀਤਾ
ਨਵੀਂ ਦਿੱਲੀ, 14 ਮਾਰਚ, ਨਿਰਮਲ : ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੈ।ਸੰਯੁਕਤ ਕਿਸਾਨ ਮੋਰਚਾ ਨੇ ਮਹਾਪੰਚਾਇਤ ਬੁਲਾਈ ਹੈ। ਯੂਪੀ, ਹਰਿਆਣਾ ਅਤੇ ਪੰਜਾਬ ਤੋਂ ਕਿਸਾਨ ਰਾਮ ਲੀਲਾ ਮੈਦਾਨ ਪੁੱਜਣੇ ਸ਼ੁਰੂ ਹੋ ਗਏ ਹਨ। ਕਈ ਵੱਡੇ ਨੇਤਾ ਅਤੇ ਕਿਸਾਨ ਕੱਲ ਰਾਤ ਹੀ ਪਹੁੰਚ ਗਏ। ਇਸ ਵਿਚਾਲੇ ਨੋਇਡਾ-ਗਾਜ਼ੀਆਬਾਦ ਵਿਚ ਧਾਰਾ 144 ਲਗਾ ਦਿੱਤੀ […]
By : Editor Editor
ਨਵੀਂ ਦਿੱਲੀ, 14 ਮਾਰਚ, ਨਿਰਮਲ : ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਮਹਾਪੰਚਾਇਤ ਬੁਲਾਈ ਹੈ। ਯੂਪੀ, ਹਰਿਆਣਾ ਅਤੇ ਪੰਜਾਬ ਤੋਂ ਕਿਸਾਨ ਰਾਮ ਲੀਲਾ ਮੈਦਾਨ ਪੁੱਜਣੇ ਸ਼ੁਰੂ ਹੋ ਗਏ ਹਨ। ਕਈ ਵੱਡੇ ਨੇਤਾ ਅਤੇ ਕਿਸਾਨ ਕੱਲ ਰਾਤ ਹੀ ਪਹੁੰਚ ਗਏ।
ਇਸ ਵਿਚਾਲੇ ਨੋਇਡਾ-ਗਾਜ਼ੀਆਬਾਦ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਗਾਜ਼ੀਪੁਰ ਬਾਰਡਰ ’ਤੇ 3 ਕੰਪਨੀ ਪੀਏਸੀ ਤੈਨਾਤ ਕੀਤੀ ਗਈ। ਮੇਰਠ ਵਿਚ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਡਾਸਨਾ ਵਿਚ ਅੱਧੀ ਰਾਤ ਟਰੇਨ ਨੂੰ ਰੋਕਿਆ ਗਿਆ। ਇਸ ਦੇ ਵਿਰੋਧ ਵਿਚ ਕਿਸਾਨਾਂ ਨੇ ਟਰੈਕ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਟਰੇਨ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ।
ਕਨੌਜ ਵਿਚ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮਹਿਲਾ ਪ੍ਰਧਾਨ ਕੁਸੁਮ ਚੌਹਾਨ ਨੂੰ ਦਿੱਲੀ ਜਾਂਦੇ ਸਮੇਂ ਨਜ਼ਰਬੰਦ ਕੀਤਾ ਗਿਆ। ਕਾਸ਼ੀ ਟੋਲ ਪਲਾਜ਼ਾ ’ਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਨੂੰ ਰੋਕਿਆ ਗਿਆ। ਉਨ੍ਹਾਂ ਦੇ ਨਾਲ ਕਿਸਾਨ ਵੀ ਸਨ। ਇਨ੍ਹਾਂ ਸਾਰਿਆਂ ਨੇ ਹਾਈਵੇ ਕਿਨਾਰੇ ਹੀ ਹੁੱਕਾ ਲਾ ਕੇ ਚੌਪਾਲ ਸ਼ੁਰੂ ਕਰ ਦਿੱਤੀ।
ਗੌਰਵ ਟਿਕੈਤ ਨੇ ਕਿਹ ਕਿ ਪੀਐਮ ਮੋਦੀ ਨੇ ਜਿਹੜੇ ਵਾਅਦੇ ਕੀਤੇ ਸੀ ਉਸ ਨੂੰ ਹੁਣ ਪੂਰਾ ਕੀਤਾ ਜਾਵੇਗਾ। ਕਿਸਾਨਾਂ ਨੂੰ ਆਸ ਹੈ ਕਿ ਪੀਐਮ ਮੋਦੀ ਅਪਣੇ ਵਾਅਦੇ ਨੂੰ ਪੂਰਾ ਕਰਨਗੇ। ਦੇਸ਼ ਭਰ ਦਾ ਕਿਸਾਨ ਇਕਜੁੱਟ ਹੈ। ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਫੁੱਟ ਪੈ ਜਾਵੇ। ਪ੍ਰੰਤੂ ਹੁਣ ਕਿਸਾਨ ਇਕਜੁੱਟ ਹਨ। ਅੱਜ ਦੇਸ਼ ਭਰ ਦੇ ਕਿਸਾਨ ਮਹਾਪੰਚਾਇਤ ਵਿਚ ਹਿੱਸਾ ਲੈ ਰਹੇ ਹਨ।
ਦੱਸਦੇ ਚਲੀਏ ਕਿ ਯੂਪੀ-ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਅੱਜ ਸਵੇਰ ਤੋਂ ਹੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ’ਤੇ ਜ਼ਿਆਦਾਤਰ ਕਿਸਾਨ ਟਰੇਨ ਰਾਹੀਂ ਦਿੱਲੀ ਜਾ ਰਹੇ ਹਨ। ਇਸ ਲਈ ਰਸਤਿਆਂ ’ਤੇ ਖ਼ਾਸ ਨਜ਼ਰ ਨਹੀਂ ਹੈ। ਬੈਰੀਕੇਡ ਹੋਣ ਕਾਰਨ ਗਾਜ਼ੀਪੁਰ ਬਾਰਡਰ ’ਤੇ ਗੱਡੀਆਂ ਦੀ ਸਪੀਡ ਘੱਟ ਹੋ ਗਈ ਹੈ।
ਇਹ ਵੀ ਪੜ੍ਹੋ
ਚੋਣ ਕਮਿਸ਼ਨ ਨੇ ਅਗਾਮੀ ਲੋਕ ਸਭਾ ਚੋਣਾਂ ਵਿਚ ਘਰ ਤੋਂ ਵੋਟ ਪਾਉਣ ਦੀ ਸਹੂਲਤ ਲਈ ਉਮਰ ਹੱਦ ਵਧਾ ਦਿੱਤੀ ਹੈ।
ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ 85 ਸਾਲ ਤੋਂ ਉਪਰ ਵਾਲੀ ਉਮਰ ਦੇ 2 ਲੱਖ ਬਜ਼ੁਰਗ ਵੋਟਰ ਘਰ ਤੋਂ ਅਪਣੀ ਵੋਟ ਪਾ ਸਕਣਗੇ ਜਦ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ 80 ਸਾਲ ਦੀ ਉਮਰ ਤੋਂ ਉਪਰ ਵੋਟਰਾਂ ਲਈ ਇਹ ਸਹੂਲਤ ਉਪਲਬਧ ਸੀ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ 85 ਸਾਲ ਦੀ ਉਮਰ ਦੇ ਉਪਰ ਵਾਲੇ ਵੋਟਰ ਹੀ ਘਰ ਤੋਂ ਵੋਟ ਪਾ ਸਕਣਗੇ। ਅਜਿਹੇ ਵੋਟਰਾਂ ਦੀ ਗਿਣਤੀ ਕਰੀਬ 2 ਲੱਖ ਹੈ। ਪੰਜਾਬ ਵਿਧਾਨ ਸਭਾ ਚੋਣ 2022 ਵਿਚ 80 ਸਾਲ ਤੋਂ ਉਪਰ ਵੋਟਰਾਂ ਲਈ ਵੀ ਇਹ ਸਹੂਲਤ ਉਪਲਬਧ ਸੀ ਅਤੇ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਇਸ ਵਰਗ ਦੇ ਵੋਟਰਾਂ ਦੀ ਗਿਣਤੀ 4 ਲੱਖ ਸੀ। ਇਸ ਉਮਰ ਵਰਗ ਦੇ ਜ਼ਿਆਦਾਤਰ ਵੋਟਰਾਂ ਨੇ ਮਤਦਾਨ ਕੇਂਦਰ ’ਤੇ ਹੀ ਅਪਣੀ ਵੋਟ ਪਾਉਣ ਵਿਚ ਦਿਲਚਸਪੀ ਦਿਖਾਈ। ਇਹੀ ਕਾਰਨ ਹੈ ਕਿ ਕਮਿਸ਼ਨ ਵਲੋਂ ਇਸ ਉਮਰ ਹੱਦ ਨੂੰ ਹੁਣ ਵਧਾਉਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਅਧਿਕਾਰੀਆਂ ਵਲੋਂ ਅਜਿਹੇ ਸਾਰੇ ਵੋਟਰਾਂ ਦਾ ਡਾਟਾ ਜੁਟਾਇਆ ਜਾਂਦਾ ਹੈ। ਘਰ ਘਰ ਜਾ ਕੇ ਸਰਵੇ ਕੀਤਾ ਜਾਂਦਾ ਕਿ ਅਜਿਹੇ ਕਿੰਨੇ ਵੋਟਰ ਹਨ ਜੋ ਘਰ ਤੋਂ ਹੀ ਅਪਣੀ ਵੋਟ ਪਾਉਣੀ ਚਾਹੁੰਦੇ ਹਨ। ਇਸ ਸਭ ਦੇ ਬਾਵਜੂਦ ਹੀ ਬੈਲੇਟ ਪੇਪਰ ਛਪਵਾਉਣ ਦੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ।
ਵੋਟਾਂ ਵਾਲੇ ਦਿਨ ਘਰ ਜਾ ਕੇ ਹੀ ਬੈਲੇਟ ਪੇਪਰ ਤੋਂ ਅਜਿਹੇ ਸਾਰੇ ਵੋਟਰਾਂ ਦਾ ਵੋਟ ਪਵਾਇਆ ਜਾਂਦਾ ਹੈ , ਜੋ ਮਤਦਾਨ ਕੇਂਦਰ ’ਤੇ ਆਉਣ ਵਿਚ ਅਸਮਰਥ ਹੈ। ਬਜ਼ੁਰਗ ਵੋਟਰਾਂ ਦੀ ਸਹੂਲਤ ਦੇ ਲਈ ਵਿਭਾਗ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ।