ਕੈਨੇਡਾ ਰਹਿੰਦੇ ਪਰਵਾਰ ਦੇ ਘਰ ਜਲੰਧਰ ਵਿਚ ਹੋਈ ਚੋਰੀ
ਜਲੰਧਰ,26 ਮਾਰਚ, ਨਿਰਮਲ : ਕੈਨੇਡਾ ਰਹਿੰਦੇ ਪਰਵਾਰ ਦੇ ਘਰ ਜਲੰਧਰ ਵਿਚ ਚੋਰੀ ਦੀ ਘਟਨਾ ਵਾਪਰ ਗਈ। ਚੋਰ ਘਰ ਦੇ ਅੰਦਰ 24 ਘੰਟੇ ਤੋਂ ਜ਼ਿਆਦਾ ਰਹੇ। ਮੁਲਜ਼ਮਾਂ ਨੇ ਘਰ ਵਿਚ ਪਈ ਮਹਿੰਗੀ ਦਾਰੂ ਪੀਤੀ ਅਤੇ ਚਖਨਾ ਵੀ ਖਾਧਾ। ਫਿਰ ਅਰਾਮ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਅੰਦਰ ਪਿਆ ਸਾਰਾ ਸਮਾਨ ਮੁਲਜ਼ਮ ਅਪਣੇ ਨਾਲ ਲੈ ਗਿਆ। […]
By : Editor Editor
ਜਲੰਧਰ,26 ਮਾਰਚ, ਨਿਰਮਲ : ਕੈਨੇਡਾ ਰਹਿੰਦੇ ਪਰਵਾਰ ਦੇ ਘਰ ਜਲੰਧਰ ਵਿਚ ਚੋਰੀ ਦੀ ਘਟਨਾ ਵਾਪਰ ਗਈ। ਚੋਰ ਘਰ ਦੇ ਅੰਦਰ 24 ਘੰਟੇ ਤੋਂ ਜ਼ਿਆਦਾ ਰਹੇ। ਮੁਲਜ਼ਮਾਂ ਨੇ ਘਰ ਵਿਚ ਪਈ ਮਹਿੰਗੀ ਦਾਰੂ ਪੀਤੀ ਅਤੇ ਚਖਨਾ ਵੀ ਖਾਧਾ। ਫਿਰ ਅਰਾਮ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਅੰਦਰ ਪਿਆ ਸਾਰਾ ਸਮਾਨ ਮੁਲਜ਼ਮ ਅਪਣੇ ਨਾਲ ਲੈ ਗਿਆ। ਕੋਠੀ ਵਿਚ ਲੱਗੀ ਸਾਰੀ ਫਿਟਿੰਗ ਤੱਕ ਮੁਲਜ਼ਮਾਂ ਵਲੋਂ ਪੁੱਟੀ ਗਈ। ਘਟਨਾ ਵਿਚ ਪੀੜਤਾਂ ਦਾ ਦਸ ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ। ਘਟਨਾ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਗਈ ਹੈ।
ਮੰਗਲਵਾਰ ਨੂੰ ਪੰਜਾਬੀ ਬਾਗ ਦੇ ਰਹਿਣ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਜਿਸ ਕੋਠੀ ਵਿਚ ਚੋਰੀ ਹੋਈ ਹੈ, ਉਹ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੈ। ਜੋ ਕਿ ਕੈਨੇਡਾ ਅਤੇ ਨਿਊਜ਼ੀਲੈਂਡ ਵਿਚ ਰਹਿੰਦੇ ਹਨ। ਸਾਰੀ ਕੋਠੀ ਨੂੰ ਉਹ ਹੀ ਦੇਖਦੇ ਹਨ। ਕੋਠੀ ਨੂੰ ਤਾਲਾ ਲੱਗਾ ਸੀ। ਹਰ ਹਫਤੇ ਵਿਚ ਇੱਕ ਦਿਨ ਉਹ ਕੋਠੀ ਚੈਕ ਕਰਨ ਲਈ ਆਉਂਦੇ ਸੀ। ਬੀਤੇ ਦਿਨ ਉਨ੍ਹਾਂ ਗੁਆਂਢੀ ਦਾ ਫੋਨ ਆਇਆ ਕਿ ਘਰ ਦਾ ਦਰਵਾਜ਼ਾ ਖੁਲ੍ਹਾ ਹੋਇਆ।
ਹਰਜੀਤ ਨੇ ਦੱਸਿਆ ਕਿ ਉਹ ਜਦੋਂ ਕੋਠੀ ਵਿਚ ਪਹੁੰਚੇ ਤਾਂ ਘਰ ਦੇ ਅੰਦਰ ਪਿਆ ਸਾਰਾ ਕੀਮਤੀ ਸਮਾਨ ਉਹ ਨਾਲ ਲੈ ਗਏ। ਹੋਰ ਤਾਂ ਹੋਰ ਕੋਠੀ ਵਿਚ ਬਣਾਏ ਮਿੰਨੀ ਬਾਰ ਦਾ ਸਾਰਾ ਸਮਾਨ ਅਤੇ ਹੋਰ ਚੀਜ਼ਾਂ ਅਪਣੇ ਨਾਲ ਲੈ ਗਏ। ਘਰ ਦੇ ਅੰਦਰ ਗਹਿਣੇ ਅਤੇ ਹੋਰ ਸਮਾਨ ਦੇ ਬਾਰੇ ਵਿਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਹਰਜੀਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਘਰ ਦੇ ਅੰਦਰ ਸ਼ਰਾਬ ਪੀਤੀ ਸੀ। ਉਥੋਂ ਸ਼ਰਾਬ ਦੀ ਖਾਲੀ ਬੋਤਲਾਂ ਵੀ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ
ਬੀਜੇਪੀ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੀ 6 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਤੋਂ ਆਏ ਸਾਰੇ 6 ਬਾਗੀਆਂ ਨੂੰ ਟਿਕਟ ਦਿੱਤੀ ਗਈ ਹੈ। ਸਾਰੀ 6 ਸੀਟਾਂ ’ਤੇ ਇੱਕ ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ ਵੋਟਿੰਗ ਹੋਵੇਗੀ।
ਬੀਜੇਪੀ ਨੇ ਧਰਮਸ਼ਾਲਾ ਵਿਧਾਨ ਸਭਾ ਤੋਂ 4 ਵਾਰ ਦੇ ਵਿਧਾਇਕ ਸੁਧੀਰ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਸੁਜਾਨਪੁਰ ਤੋਂ 3 ਵਾਰ ਵਿਧਾਇਕ ਰਹੇ ਰਾਜਿੰਦਰ ਰਾਣਾ, ਲਾਹੌਲ ਸਪੀਤੀ ਤੋਂ 2 ਵਾਰ ਵਿਧਾਇਕ ਰਹੇ ਰਵੀ ਠਾਕੁਰ, ਬੜਸਰ ਤੋਂ 3 ਵਾਰ ਦੇ ਵਿਧਾਇਕ ਰਹੇ ਇੰਦਰ ਦੱਤ ਲਖਨਪਾਲ, ਕੁਟਲੈਹੜ ਤੋਂ ਦਵਿੰਦਰ ਕੁਮਾਰ ਭੁੱਟੋਂ ਅਤੇ ਗਗਰੇਟ ਤੋਂ ਚੈਤਨਿਆ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ।
ਇਨ੍ਹਾਂ ਵਿਧਾਇਕਾਂ ਨੇ ਹਿਮਾਚਲ ਵਿਚ ਰਾਜ ਸਭਾ ਚੋਣਾਂ ਵਿਚ ਕਰਾਸ ਵੋਟ ਕੀਤਾ ਸੀ। ਜਿਸ ਕਾਰਨ ਕਾਂਗਰਸੀ ਉਮੀਦਵਾਰ ਹਾਰ ਗਏ ਸੀ। ਕਾਂਗਰਸ ਦੇ ਬਾਗੀ ਸਾਬਕਾ ਵਿਧਾਇਕ 3 ਦਿਨ ਪਹਿਲਾਂ 23 ਮਾਰਚ ਨੂੰ ਨਵੀਂ ਦਿੱਲੀ ਸਥਿਤ ਭਾਜਪਾ ਹੈਡ ਕੁਆਰਟਰ ਵਿਚ ਪਾਰਟੀ ਵਿਚ ਸ਼ਾਮਲ ਹੋਏ ਸੀ।
ਕੇਂਦਰੀ ਕਮਾਂਡ ਨੇ ਲਾਹੌਲ ਸਪੀਤੀ ਤੋਂ ਦਿੱਗਜ ਨੇਤਾ ਅਤੇ 2 ਵਾਰ ਦੇ ਮੰਤਰੀ ਰਾਮ ਲਾਲ ਮਾਰਕੰਡਾ ਅਤੇ ਕੁਟਲੈਹੜ ਤੋਂ ਸਾਬਕਾ ਮੰਤਰੀ ਵੀਰੇਂਦਰ ਕੰਵਰ ਦਾ ਟਿਕਟ ਕੱਟ ਦਿੱਤਾ ਹੈ।