‘‘ਕੈਨੇਡਾ ’ਚ ਜਿਣਸੀ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਪੰਜਾਬੀ ਕੁੜੀਆਂ’’
ਬ੍ਰੈਂਪਟਨ, 9 ਸਤੰਬਰ (ਸ਼ਾਹ) : ਵੱਡੀ ਗਿਣਤੀ ਵਿਚ ਪੰਜਾਬੀ ਮੁੰਡੇ ਕੁੜੀਆਂ ਸੁਨਹਿਰੀ ਭਵਿੱਖ ਦੀ ਆਸ ਵਿਚ ਕੈਨੇਡਾ ਜਾ ਰਹੇ ਨੇ ਪਰ ਹਾਲ ਹੀ ਵਿਚ ਕੈਨੇਡਾ ਗਈਆਂ ਕੁੱਝ ਵਿਦਿਆਰਥਣਾਂ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਕੈਨੇਡਾ ਦੇ ਸਟੱਡੀ ਵੀਜ਼ੇ ’ਤੇ ਆਈਆਂ ਪੰਜਾਬੀ ਕੁੜੀਆਂ […]

sunder singh EHCFW
By : Hamdard Tv Admin
ਬ੍ਰੈਂਪਟਨ, 9 ਸਤੰਬਰ (ਸ਼ਾਹ) : ਵੱਡੀ ਗਿਣਤੀ ਵਿਚ ਪੰਜਾਬੀ ਮੁੰਡੇ ਕੁੜੀਆਂ ਸੁਨਹਿਰੀ ਭਵਿੱਖ ਦੀ ਆਸ ਵਿਚ ਕੈਨੇਡਾ ਜਾ ਰਹੇ ਨੇ ਪਰ ਹਾਲ ਹੀ ਵਿਚ ਕੈਨੇਡਾ ਗਈਆਂ ਕੁੱਝ ਵਿਦਿਆਰਥਣਾਂ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਕੈਨੇਡਾ ਦੇ ਸਟੱਡੀ ਵੀਜ਼ੇ ’ਤੇ ਆਈਆਂ ਪੰਜਾਬੀ ਕੁੜੀਆਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਨੇ।
ਇਹ ਜਾਣਕਾਰੀ ਇੱਕ ਮਹਿਲਾ ਸਹਾਇਤਾ ਸਮੂਹ, ਐਲਸਪੇਥ ਹੇਵਰਥ ਸੈਂਟਰ ਫਾਰ ਵੂਮੈਨ ਦੀ ਕਾਰਜਕਾਰੀ ਨਿਰਦੇਸ਼ਕ ਸ੍ਰੀਮਤੀ ਸੁੰਦਰ ਸਿੰਘ ਵੱਲੋਂ ਦਿੱਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੁੰਦਰ ਸਿੰਘ ਨੇ ਆਖਿਆ ਕਿ ਕੈਨੇਡਾ ਵਿਚ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਇਸ ਕਰਕੇ ਸਮਾਜਿਕ ਸੰਸਥਾਵਾਂ ਨੂੰ ਇਹਨਾਂ ਘਟਨਾਵਾਂ ’ਤੇ ਫੌਰੀ ਧਿਆਨ ਦੀ ਲੋੜ ਐ ਤਾਂ ਜੋ ਇਸ ਮੰਦਭਾਗੇ ਵਰਤਾਰੇ ਨੂੰ ਰੋਕਿਆ ਜਾ ਸਕੇ। ਸੁੰਦਰ ਸਿੰਘ ਨੇ ਅੱਗੇ ਦੱਸਿਆ ਕਿ ਹਰ ਸਾਲ ਤਕਰੀਬਨ 5 ਲੱਖ ਕੌਮਾਂਤਰੀ ਵਿਦਿਆਰਥੀ ਪੰਜਾਬ ਤੋਂ ਕੈਨੈਡਾ ਆਉਂਦੇ ਨੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਚ ਅੱਲ੍ਹੜ ਉਮਰ ਦੀਆਂ ਕੁੜੀਆਂ ਸ਼ਾਮਲ ਹੁੰਦੀਆਂ ਨੇ।
ਉਨ੍ਹਾਂ ਆਖਿਆ ਕਿ ਕੈਨੇਡਾ ਵਿਚ ਮੌਜੂਦਾ ਆਰਥਿਕ ਸਥਿਤੀਆਂ ਅਤੇ ਰੋਜ਼ਗਾਰ ਬਾਜ਼ਾਰ ਦੇ ਹਾਲਾਤ ਵਿੱਚ ਵਿਦਿਆਰਥੀਆਂ ਨੂੰ ਕੰਮ ਕਰਨ ਦੇ ਘੰਟਿਆਂ ਅਨੁਸਾਰ ਸਹੀ ਨੌਕਰੀਆਂ ਨਹੀਂ ਮਿਲਦੀਆਂ। ਕੈਨੇਡਾ ਵਿਚ ਰਿਹਾਇਸ਼ ਲਈ ਕਿਰਾਏ ਆਸਮਾਨ ਨੂੰ ਛੂਹ ਰਹੇ ਨੇ ਅਤੇ ਕਰਿਆਨੇ ਦੀਆਂ ਦਰਾਂ, ਦੁੱਧ ਅਤੇ ਫਲਾਂ ਸਮੇਤ ਹੋਰ ਖ਼ਰਚੇ ਕੌਮਾਂਤਰੀ ਵਿਦਿਆਰਥੀਆਂ ਲਈ ਦੇਣੇ ਸੌਖੇ ਨਹੀਂ ਹੁੰਦੇ, ਜਿਸ ਕਰਕੇ ਇਹ ਸਭ ਦਿੱਕਤਾਂ ਉਨ੍ਹਾਂ ਨੂੰ ਵੱਖ-ਵੱਖ ਕਿਸਮਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਾਉਂਦੀਆਂ ਨੇ।
ਉਨ੍ਹਾਂ ਆਖਿਆ ਕਿ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਕ ਪਾਸੇ ਜਿੱਥੇ ਕੁੜੀਆਂ ਦੇਹ ਵਪਾਰ ਕਰਨ ਲਈ ਮਜਬੂਰ ਹੋ ਰਹੀਆਂ ਨੇ, ਉੱਥੇ ਦੂਜੇ ਪਾਸੇ ਮੁੰਡੇ ਅਣਜਾਣੇ ਵਿੱਚ ਨਸ਼ੇ ਦੇ ਧੰਦੇ ਵਿੱਚ ਫਸਦੇ ਜਾ ਰਹੇ ਨੇ।
ਸ਼੍ਰੀਮਤੀ ਸਿੰਘ ਨੇ ਸਲਾਹ ਦਿੱਤੀ ਕਿ ਭਾਰਤੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਉਦੋਂ ਤੱਕ ਕੈਨੇਡਾ ਨਹੀਂ ਭੇਜਣਾ ਚਾਹੀਦਾ ਜਦੋਂ ਤੱਕ ਉਹ ਗ੍ਰੈਜੂਏਟ ਅਤੇ ਸਿਆਣੇ ਨਹੀਂ ਹੋ ਜਾਂਦੇ ਕਿਉਂਕਿ ਇੱਥੇ ਜੀਵਨ ਆਸਾਨ ਨਹੀਂ ਐ।


