ਸਾਬਕਾ ਪਤੀ-ਪਤਨੀ ਇੱਕ ਦੂਜੇ ਖ਼ਿਲਾਫ਼ ਲੜਨਗੇ ਚੋਣ
ਕੋਲਕਾਤਾ, 11 ਮਾਰਚ, ਨਿਰਮਲ : ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੀ ਬਿਸ਼ਣੂਪਰ ਲੋਕ ਸਭਾ ਸੀਟ ਤੋਂ ਸਾਬਕਾ-ਪਤਨੀ ਇੱਕ ਦੂਜੇ ਖ਼ਿਲਾਫ ਚੋਣ ਲੜਨਗੇ। ਲੋਕ ਸਭਾ ਚੋਣ 2024 ਲਈ ਐਤਵਾਰ ਨੂੰ ਮਮਤਾ ਬੈਨਰਜੀ ਦੀ ਟੀਐਮਸੀ ਨੇ ਸਾਰੀ 42 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਵਿਚ ਬਿਸ਼ਣੂਪੁਰ ਤੋਂ ਸੁਜਾਤਾ ਮੋਡਲ ਨੂੰ ਉਤਾਰਿਆ ਗਿਆ। 2 ਮਾਰਚ ਨੂੰ ਆਈ […]
By : Editor Editor
ਕੋਲਕਾਤਾ, 11 ਮਾਰਚ, ਨਿਰਮਲ : ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੀ ਬਿਸ਼ਣੂਪਰ ਲੋਕ ਸਭਾ ਸੀਟ ਤੋਂ ਸਾਬਕਾ-ਪਤਨੀ ਇੱਕ ਦੂਜੇ ਖ਼ਿਲਾਫ ਚੋਣ ਲੜਨਗੇ। ਲੋਕ ਸਭਾ ਚੋਣ 2024 ਲਈ ਐਤਵਾਰ ਨੂੰ ਮਮਤਾ ਬੈਨਰਜੀ ਦੀ ਟੀਐਮਸੀ ਨੇ ਸਾਰੀ 42 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਵਿਚ ਬਿਸ਼ਣੂਪੁਰ ਤੋਂ ਸੁਜਾਤਾ ਮੋਡਲ ਨੂੰ ਉਤਾਰਿਆ ਗਿਆ। 2 ਮਾਰਚ ਨੂੰ ਆਈ ਭਾਜਪਾ ਦੀ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਵਿਚ ਇਸੇ ਸੀਟ ਤੋਂ ਉਨ੍ਹਾਂ ਦੇ ਸਾਬਕਾ ਪਤੀ ਸੌਮਿੱਤਰ ਖਾਨ ਨੂੰ ਉਤਾਰਿਆ ਗਿਆ।
ਟੀਐਮਸੀ ਨੇਤਾ ਸੁਜਾਤਾ ਤਲਾਕ ਤੋਂ ਪਹਿਲਾਂ ਅਪਣੇ ਪਤੀ ਸੌਮਿੱਤਰ ਦੇ ਨਾਲ ਬੀਜੇਪੀ ਵਿਚ ਸੀ। 2021 ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਨੇ ਟੀਐਮਸੀ ਜਵਾਇਨ ਕੀਤੀ ਸੀ। ਇਸ ਤੋਂ ਨਰਾਜ਼ ਹੋ ਕੇ ਸੌਮਿੱਤਰ ਨੇ ਕੈਮਰੇ ’ਤੇ ਐਲਾਨ ਕੀਤਾ ਸੀ ਕਿ ਹੁਣ ਉਹ ਲੋਕ ਅਲੱਗ ਹੋ ਰਹੇ ਹਨ। 2019 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੌਮਿੱਤਰ ਖਾਨ ਵੀ ਟੀਐਮਸੀ ਵਿਚ ਹੀ ਸੀ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਬਿਸ਼ਣੂਪੁਰ ਲੋਕ ਸਭਾ ਸੀਟ ਤੋਂ ਟਿਕਟ ਮਿਲਿਆ ਸੀ। ਉਹ ਚੋਣ ਵੀ ਜਿੱਤੇ ਸੀ। ਇਸ ਵਿਚ ਸੁਜਾਤਾ ਨੇ ਉਨ੍ਹਾਂ ਲਈ ਪ੍ਰਚਾਰ ਵੀ ਕੀਤਾ ਸੀ। ਵਿਧਾਨ ਸਭਾ ਚੋਣ 2021 ਵਿਚ ਟੀਐਮਸੀ ਨੇ ਸੁਜਾਤਾ ਨੂੰ ਅਰਾਮਬਾਗ ਤੋਂ ਉਮੀਦਵਾਰ ਬਣਾਇਆ ਗਿਆ ਸੀ। ਲੇਕਿਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੁਜਾਤਾ ਨੇ 21 ਦਸੰਬਰ 2020 ਨੂੰ ਟੀਐਮਸੀ ਦੇ ਸੀਨੀਅਰ ਨੇਤਾ ਅਤੇ ਐਮਪੀ ਸੌਗਤ ਰਾਏ ਦੀ ਮੌਜੂਦਗੀ ਵਿਚ ਪਾਰਟੀ ਜਵਾਇਨ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ਦੀ ਡਰਟੀ ਪੌਲੀਟਿਕਸ ਕਾਰਨ ਤ੍ਰਿਣੂਮਨ ਨਾਲ ਜੁੜਨ ਦਾ ਫੈਸਲਾ ਕੀਤਾ। ਬੀਜੇਪੀ ਲੁਭਾਵਣੇ ਸੁਪਨੇ ਦਿਖਾ ਕੇ ਦੂਜੀ ਪਾਰਟੀਆਂ ਦੇ ਨੇਤਾਵਾਂ ਨੂੰ ਅਪਣੀ ਵੱਲ ਖਿੱਚ ਰਹੀ ਹੈ। ਬੀਜੇਪੀ ਵਲੋਂ ਨੇਤਾਵਾਂ ਨੂੰ ਚੰਗੀ ਪੋਸਟ ਦੇਣ ਅਤੇ ਕੁਝ ਨੇਤਾਵਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ
ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਵਿੱਚ ਇੱਕ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਵਿਕਟੋਰੀਆ ਰਾਜ ਦੇ ਬਕਲੇ ਇਲਾਕੇ ਤੋਂ ਚੈਤਨਿਆ ਸ਼ਵੇਤਾ ਮਧਾਗਨੀ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਸ਼ਨੀਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ’ਚ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ, ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਉਸ ਦੇ ਪਤੀ ਦਾ ਨਾਂ ਅਸ਼ੋਕ ਰਾਜ ਵੈਰੀਕੁੱਪਲਾ ਹੈ। ਉਹ ਕੁਝ ਘੰਟੇ ਪਹਿਲਾਂ ਆਪਣੇ ਪੰਜ ਸਾਲ ਦੇ ਬੇਟੇ ਨਾਲ ਭਾਰਤੀ ਸ਼ਹਿਰ ਹੈਦਰਾਬਾਦ ਲਈ ਰਵਾਨਾ ਹੋਇਆ ਸੀ।
ਰਿਪੋਰਟ ’ਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਪੁਲਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਕਾਤਲ ਆਸਟ੍ਰੇਲੀਆ ਤੋਂ ਬਾਹਰ ਜਾ ਚੁੱਕਾ ਹੈ।
ਰਿਪੋਰਟ ਮੁਤਾਬਕ ਸ਼ਵੇਤਾ ਦੀ ਹੱਤਿਆ 5 ਤੋਂ 7 ਮਾਰਚ ਦਰਮਿਆਨ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉਸ ਦਾ ਪਤੀ ਭਾਰਤ ਚਲਾ ਗਿਆ। ਕਰੀਬੀ ਰਿਸ਼ਤੇਦਾਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਲਗਭਗ ਉਸ ਸਮੇਂ ਜਦੋਂ ਅਸ਼ੋਕ ਭਾਰਤ ਲਈ ਰਵਾਨਾ ਹੋਇਆ ਤਾਂ ਸਵੇਤਾ ਵੀ ਲਾਪਤਾ ਹੋ ਗਈ।
ਸਕਾਈ ਨਿਊਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ੋਕ ਨੇ ਆਸਟ੍ਰੇਲੀਆ ’ਚ ਮੌਜੂਦ ਗੁਆਂਢੀਆਂ ਅਤੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਵੇਤਾ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਅਸ਼ੋਕ ਨੇ ਪੁਲਸ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਜਾਂਚ ’ਚ ਮਦਦ ਦਾ ਭਰੋਸਾ ਦਿੱਤਾ ਹੈ।
‘ਦਿ ਏਜ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਬੁਲਾਰੇ ਨੇ ਕਿਹਾ ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਹਾਲਾਂਕਿ, ਜਾਂਚ ਜਾਰੀ ਹੈ। ਇਸ ਲਈ ਫਿਲਹਾਲ ਕੋਈ ਠੋਸ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਯਕੀਨੀ ਤੌਰ ’ਤੇ ਇਹ ਮੰਨ ਰਹੇ ਹਾਂ ਕਿ ਕਾਤਲ ਆਸਟ੍ਰੇਲੀਆ ਛੱਡ ਗਿਆ ਹੈ।
ਜਦੋਂ ਪੁਲਿਸ ਨੂੰ ਸਵੇਤਾ ਦੀ ਲਾਸ਼ ਮਿਲੀ ਤਾਂ ਉਨ੍ਹਾਂ ਨੇ ਜੰਗਲ ਦੇ ਇਸ ਖੇਤਰ ਨੂੰ ਸੀਲ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕੁਝ ਸੁਰਾਗ ਮਿਲੇ ਅਤੇ ਜਾਂਚ ਦਾ ਦਾਇਰਾ ਸਵੇਤਾ ਦੇ ਘਰ ਤੋਂ ਲੈ ਕੇ ਉਸ ਜਗ੍ਹਾ ਤੱਕ ਵਧਾ ਦਿੱਤਾ ਗਿਆ ਜਿੱਥੇ ਉਸ ਦੀ ਲਾਸ਼ ਮਿਲੀ ਸੀ। ਇਹ ਦੂਰੀ ਕਰੀਬ 82 ਕਿਲੋਮੀਟਰ ਹੈ। ਪੁਲਿਸ ਮੁਤਾਬਕ ਕਈ ਸਬੂਤ ਮਿਲੇ ਹਨ, ਪਰ ਇਨ੍ਹਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਹਰ ਕੋਣ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।