Begin typing your search above and press return to search.

Saif Ali Khan ਤੋਂ ਖੋਹਿਆ ਜਾਵੇਗਾ ਨਵਾਬ ਦਾ Title?

ਐਕਟਰ ਸੈਫ ਅਲੀ ਖਾਨ ਨੂੰ ਭੋਪਾਲ ਦਾ ਨਵਾਬ ਕਿਹਾ ਜਾਂਦਾ ਹੈ। ਭੋਪਾਲ ਵਿੱਚ ਉਨ੍ਹਾਂ ਦੀ ਅਰਬਾਂ ਦੀ ਜਾਇਦਾਦ ਹੈ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਰਾਜ ਕਰਦਾ ਸੀ। ਹੁਣ ਉਸੇ ਜਾਇਦਾਦਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਰਬਾਂ ਦੀ ਜਾਇਦਾਦ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕੀਤਾ ਗਿਆ ਹੈ। ਹਾਲਾਂਕਿ, ਇਸ ਵਿੱਚ ਅਜੇ ਵੀ ਕਈ ਪੇਚੀਦਗੀਆਂ ਹਨ। ਇਸ ਤੋਂ ਇਲਾਵਾ, ਪਟੌਦੀ ਪਰਿਵਾਰ ਕੋਲ ਅਜੇ ਵੀ ਕਈ ਵਿਕਲਪ ਬਚੇ ਹਨ,

Saif Ali Khan ਤੋਂ ਖੋਹਿਆ ਜਾਵੇਗਾ ਨਵਾਬ ਦਾ Title?
X

Makhan shahBy : Makhan shah

  |  22 Jan 2025 7:05 PM IST

  • whatsapp
  • Telegram

ਮੰਬਈ,ਕਵਿਤਾ : ਐਕਟਰ ਸੈਫ ਅਲੀ ਖਾਨ ਨੂੰ ਭੋਪਾਲ ਦਾ ਨਵਾਬ ਕਿਹਾ ਜਾਂਦਾ ਹੈ। ਭੋਪਾਲ ਵਿੱਚ ਉਨ੍ਹਾਂ ਦੀ ਅਰਬਾਂ ਦੀ ਜਾਇਦਾਦ ਹੈ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਰਾਜ ਕਰਦਾ ਸੀ। ਹੁਣ ਉਸੇ ਜਾਇਦਾਦਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਰਬਾਂ ਦੀ ਜਾਇਦਾਦ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕੀਤਾ ਗਿਆ ਹੈ। ਹਾਲਾਂਕਿ, ਇਸ ਵਿੱਚ ਅਜੇ ਵੀ ਕਈ ਪੇਚੀਦਗੀਆਂ ਹਨ। ਇਸ ਤੋਂ ਇਲਾਵਾ, ਪਟੌਦੀ ਪਰਿਵਾਰ ਕੋਲ ਅਜੇ ਵੀ ਕਈ ਵਿਕਲਪ ਬਚੇ ਹਨ, ਜਿਸ ਕਾਰਨ ਲੜਾਈ ਹੋਰ ਲੰਮੀ ਹੋਵੇਗੀ। ਪਰ ਜੇਕਰ ਭੋਪਾਲ ਦੀ ਜਾਇਦਾਦ ਸਰਕਾਰ ਕੋਲ ਜਾਂਦੀ ਹੈ ਤਾਂ ਸੈਫ ਅਲੀ ਖਾਨ ਭੋਪਾਲ ਨਵਾਬ ਦਾ ਟੈਗ ਗੁਆ ਬੈਠਣਗੇ। ਜਦੋਂ ਉਸ ਕੋਲ ਕੋਈ ਜਾਇਦਾਦ ਨਹੀਂ ਰਹੀ ਤਾਂ ਉਹ ਭੋਪਾਲ ਦਾ ਨਵਾਬ ਨਹੀਂ ਰਹੇਗਾ।


2025 ਦਾ ਸਾਲ ਪਟੌਦੀ ਪਰਿਵਾਰ ਲਈ ਚੰਗਾ ਨਹੀਂ ਲੱਗ ਰਿਹਾ ਹੈ। ਪਹਿਲਾਂ, ਪਟੌਦੀ ਪਰਿਵਾਰ ਦੇ ਨਵਾਬ ਅਤੇ ਫਿਲਮ ਅਦਾਕਾਰ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਜਿਵੇਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ, ਖ਼ਬਰ ਆਈ ਕਿ ਮੱਧ ਪ੍ਰਦੇਸ਼ ਸਰਕਾਰ ਉਨ੍ਹਾਂ ਦੀ ਲਗਭਗ 15 ਹਜ਼ਾਰ ਰੁਪਏ ਦੀ ਜੱਦੀ ਜਾਇਦਾਦ ਜ਼ਬਤ ਕਰਨ ਵਾਲੀ ਹੈ। ਸਰਕਾਰ ਇਸ ਜਾਇਦਾਦ ਨੂੰ ਭਾਰਤੀ ਜਾਇਦਾਦ ਅਤੇ ਉੱਤਰਾਧਿਕਾਰ ਕਾਨੂੰਨ ਦੇ ਤਹਿਤ ਬਣਾਏ ਗਏ (ਸ਼ਤਰੂ) ਦੁਸ਼ਮਣ ਜਾਇਦਾਦ ਐਕਟ ਤਹਿਤ ਜ਼ਬਤ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਤੁਹਾਨੂੰ ਦੱਸ਼ ਦਈਏ ਕਿ 1965 ਦੀ ਜੰਗ ਤੋਂ ਬਾਅਦ, ਭਾਰਤ ਸਰਕਾਰ ਨੇ ਦੁਸ਼ਮਣ ਜਾਇਦਾਦ (ਸੁਰੱਖਿਆ ਅਤੇ ਰਜਿਸਟ੍ਰੇਸ਼ਨ) ਐਕਟ ਪੇਸ਼ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨਾਗਰਿਕਾਂ ਦੀਆਂ ਸਾਰੀਆਂ ਅਚੱਲ ਜਾਇਦਾਦਾਂ ਜੋ ਵੰਡ ਤੋਂ ਬਾਅਦ ਜਾਂ 1965 ਜਾਂ 1971 ਦੀ ਜੰਗ ਤੋਂ ਬਾਅਦ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸਨ ਅਤੇ ਉੱਥੇ ਨਾਗਰਿਕਤਾ ਲੈ ਲਈ ਸੀ, ਉਨ੍ਹਾਂ ਸਾਰਿਆਂ ਦੀ ਅਚਲ ਸੰਪੱਤੀ ਨੂੰ ਦੁਸ਼ਮਣ ਸੰਪੱਤੀ ਮੰਨਿਆ ਜਾਵੇਗਾ। ਇਸੇ ਤਰ੍ਹਾਂ, ਚੀਨ ਨਾਲ ਜੰਗ ਤੋਂ ਬਾਅਦ, ਇਹੀ ਨਿਯਮ ਚੀਨ ‘ਤੇ ਵੀ ਲਾਗੂ ਕਰ ਦਿੱਤਾ ਗਿਆ ਅਤੇ ਉੱਥੇ ਗਏ ਨਾਗਰਿਕਾਂ ਦੀਆਂ ਜਾਇਦਾਦਾਂ ਨੂੰ ਵੀ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਹੁਣ ਤੁਹਾਡੇ ਕਈਆਂ ਦੇ ਮਨਾਂ ਵਿੱਚ ਸਵਾਲ ਆ ਰਹੇ ਹੋਣਗੇ ਕਿ ਆਖਰ ਸੈਫ ਅਲੀ ਖਾਨ ਦੀ ਪੁਸ਼ਤੈਨੀ ਜਾਇਦਾਦ ਨੂੰ ਦੁਸ਼ਮਣਾ ਦੀ ਜਾਇਦਾਦ ਵੱਜੋਂ ਕਿਉਂ ਦੇਖਿਆ ਜਾ ਰਿਹਾ ਹੈ। ਤਾਂ ਇਥੇ ਤੁਹਾਨੂੰ ਦੱਸ਼ ਦਈਏ ਕਿ ਭੋਪਾਲ ਦੇ ਉਸ ਸਮੇਂ ਦੇ ਨਵਾਬ ਹਮੀਦੁੱਲਾ ਖਾਨ ਦੀ ਵੱਡੀ ਧੀ ਆਬਿਦਾ ਸੁਲਤਾਨ ਵੰਡ ਤੋਂ ਬਾਅਦ ਭਾਰਤ ਛੱਡ ਕੇ ਪਾਕਿਸਤਾਨ ਚਲੀ ਗਈ ਸੀ। ਇਹੀ ਕਾਰਨ ਹੈ ਕਿ ਇਸ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਨਵਾਬ ਦੀ ਛੋਟੀ ਧੀ ਸਾਜਿਦਾ ਸੁਲਤਾਨ ਨੂੰ ਉਸਦਾ ਉੱਤਰਾਧਿਕਾਰੀ ਐਲਾਨਿਆ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਦੀ ਵੱਡੀ ਧੀ ਆਬਿਦਾ ਸੁਲਤਾਨ ਪਾਕਿਸਤਾਨ ਦੀ ਨਾਗਰਿਕ ਬਣ ਗਈ ਸੀ। ਸਾਜਿਦਾ ਸੁਲਤਾਨ ਤੋਂ ਬਾਅਦ, ਉਸਦਾ ਪੁੱਤਰ ਮਨਸੂਰ ਅਲੀ ਖਾਨ ਪਟੌਦੀ ਦਾ ਨਵਾਬ ਬਣਿਆ ਅਤੇ ਫਿਰ ਭੋਪਾਲ ਦਾ ਸੈਫ ਅਲੀ ਖਾਨ। ਹਮੀਦੁੱਲਾ ਖਾਨ, ਅਭਿਨੇਤਾ ਸੈਫ ਅਲੀ ਖਾਨ ਦੇ ਪਿਤਾ ਮਨਸੂਰ ਅਲੀ ਖਾਨ ਪਟੌਦੀ ਦੇ ਨਾਨਾ ਸਨ।

ਸਰਕਾਰ ਇਸ ਜਾਇਦਾਦ ਨੂੰ ਦੁਸ਼ਮਣ ਦੀ ਜਾਇਦਾਦ ਕਰਾਰ ਦੇ ਕੇ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਨਵਾਬ ਦੀ ਉਪਾਧੀ ਨੂੰ ਲੈ ਕੇ ਭੰਬਲਭੂਸਾ ਹੈ। ਇਸ ਵਿਵਾਦ ਦੀ ਜੜ੍ਹ 1949 ਵਿੱਚ ਭੋਪਾਲ ਰਿਆਸਤ ਦਾ ਭਾਰਤ ਵਿੱਚ ਰਲੇਵਾਂ ਅਤੇ 1947 ਦਾ ਭੋਪਾਲ ਗੱਦੀ ਉਤਰਾਧਿਕਾਰੀ ਐਕਟ ਹੈ। ਇਸ ਐਕਟ ਅਧੀਨ ਨਵਾਬ ਦਾ ਖਿਤਾਬ ਅਜੇ ਵੀ ਕਾਇਮ ਹੈ। ਏਨੀਮੀ ਪ੍ਰਾਪਰਟੀ ਆਫਿਸ ਨੇ ਆਬਿਦਾ ਸੁਲਤਾਨ ਨੂੰ ਨਵਾਬ ਦਾ ਵਾਰਸ ਮੰਨਿਆ ਸੀ। ਦੂਜੇ ਪਾਸੇ ਕੇਂਦਰ ਸਰਕਾਰ ਨੇ ਸਾਜਿਦਾ ਸੁਲਤਾਨ ਨੂੰ ਉੱਤਰਾਧਿਕਾਰੀ ਐਲਾਨਿਆ ਸੀ। ਇਸ ਵਿਵਾਦ ਕਾਰਨ ਭੋਪਾਲ ਦੀਆਂ ਕਈ ਇਤਿਹਾਸਕ ਜਾਇਦਾਦਾਂ ਦਾ ਭਵਿੱਖ ਅਟਕ ਗਿਆ ਹੈ। ਇਸ ਦਾ ਅਸਰ ਲੱਖਾਂ ਲੋਕਾਂ ਦੇ ਘਰਾਂ 'ਤੇ ਵੀ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਾਲ 2015 'ਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਸੀ, ਜਦੋਂ ਭੋਪਾਲ ਦੇ ਨਵਾਬ ਦੀ ਜ਼ਮੀਨ ਨੂੰ ਮੁੰਬਈ ਸਥਿਤ ਐਨੀਮੀ ਪ੍ਰਾਪਰਟੀ ਕਸਟੋਰੀਅਨ ਆਫਿਸ ਨੇ ਸਰਕਾਰੀ ਜਾਇਦਾਦ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਪਟੌਦੀ ਪਰਿਵਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਦੇ ਜਵਾਬ 'ਚ ਸੈਫ ਅਲੀ ਖਾਨ ਨੇ ਇਸ ਨੋਟਿਸ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਅਤੇ ਜਾਇਦਾਦ 'ਤੇ ਸਟੇਅ ਲੈ ਲਿਆ।

ਬਿਜ਼ਨਸ ਟੂਡੇ ਦੀ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 13 ਦਸੰਬਰ ਨੂੰ ਐਮਪੀ ਹਾਈ ਕੋਰਟ ਵਿੱਚ ਜਸਟਿਸ ਵਿਵੇਕ ਅਗਰਵਾਲ ਦੀ ਬੈਂਚ ਨੇ ਸੈਫ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ ਉਸਨੂੰ ਅਪੀਲ ਦਾਇਰ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਸੀ। ਪਰ ਸੈਫ ਅਲੀ ਖਾਨ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਹਾਲਾਂਕਿ ਸੈਫ ਪਰਿਵਾਰ ਕੋਲ ਅਜੇ ਵੀ ਹਾਈ ਕੋਰਟ ਦੇ ਡਬਲ ਬੈਂਚ ਦੇ ਸਾਹਮਣੇ ਅਪੀਲ ਦਾਇਰ ਕਰਨ ਦਾ ਵਿਕਲਪ ਹੈ। ਹਾਲਾਂਕਿ, ਰਿਪੋਰਟਾਂ ਦੀ ਮੰਨੀਏ ਤਾਂ ਭੋਪਾਲ ਦੇ ਕੁਲੈਕਟਰ ਕੌਸ਼ਲੇਂਦਰ ਵਿਕਰਮ ਸਿੰਘ ਨੇ ਕਿਹਾ ਕਿ ਮਾਮਲੇ 'ਤੇ ਹਾਈ ਕੋਰਟ ਦੇ ਆਦੇਸ਼ ਦੇ ਸਪੱਸ਼ਟ ਹੋਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਇਹ ਵੀ ਦੱਸ਼ ਦਈਏ ਕਿ ਸੈਫ ਅਲੀ ਖਾਨ ਦੀ ਜਿਨ੍ਹਾਂ ਜਾਇਦਾਦਾਂ ਤੇ ਜ਼ਬਤ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਉਨ੍ਹਾਂ ਵਿੱਚ ਭੋਪਾਲ ਅਤੇ ਰਾਏਸੇਨ ਦੀਆਂ ਜਾਇਦਾਦਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਫਲੈਗ ਸਟਾਫ ਹਾਊਸ, ਨੂਰ-ਉਸ-ਸਬਾਹ ਪੈਲੇਸ, ਦਾਰ-ਉਸ-ਸਲਾਮ, ਹਬੀਬੀ ਦਾ ਬੰਗਲਾ, ਅਹਿਮਦਾਬਾਦ ਪੈਲੇਸ, ਕੋਹੇਫਿਜ਼ਾ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਸੈਫ ਨੇ ਆਪਣਾ ਬਚਪਨ ਫਲੈਗ ਸਟਾਫ ਹਾਊਸ 'ਚ ਹੀ ਬਿਤਾਇਆ ਸੀ।

Next Story
ਤਾਜ਼ਾ ਖਬਰਾਂ
Share it