Begin typing your search above and press return to search.

B-Town ਦੇ ਸਿਤਾਰਿਆਂ 'ਤੇ ਵੀ ਛਾਇਆ Diljit Dosanjh ਦਾ ਜਾਦੂ

ਦਿਲਜੀਤ ਦੋਸਾਂਝ ਦੀ ਆਵਾਜ਼ ਦਾ ਜਾਦੂ ਤਾਂ ਸਾਨੂੰ ਦੇਸ਼ ਤੋਂ ਲੈਕੇ ਵਿਦੇਸ਼ਾਂ ਤੱਕ ਦੇਖਣ ਨੂੰ ਮਿਲ ਹੀ ਗਿਆ ਪਰ ਸਾਡੇ ਬਾਲੀਵੁੱਡ ਦੇ ਸਿਤਾਰੇ ਵੀ ਕੋਈ ਦਿਲਜੀਤ ਦੋਸਾਂਝ ਦੀ ਆੲਜ਼ ਦੇ ਕੋਈ ਘੱਟ ਦਿਵਾਨੇ ਨਹੀਂ ਹੈ। ਪਹਿਲਾਂ ਪਾਕਿਸਤਾਨੀ ਅਦਾਕਾਰਾ, ਫਿਰ ਨਿਮਰਤ ਕੌਰ ਸਣੇ ਹੋਰ ਵੀ ਸਿਤਾਰਿਆਂ ਉੱਤੇ ਦਿਲਜੀਤ ਦੇ ਗਾਣਇਆ ਦਾਂ ਜਾਂ ਕਹਿ ਲਈਏ ਆਵਾਜ਼ ਦਾ ਜਾਦੂ ਛਾਇਆ ਹੋਇਆ ਹੈ। ਇਸੇਲਈ ਵੱਡੇ ਦਿੱਗਜ ਸਿਤਾਰੇ ਵੀ ਦਿਲਜੀਤ ਦੇ ਕੌਂਸਰਟ ਵਿੱਚ ਸ਼ਿਰਕਤ ਕਰਦੇ ਹਨ।

B-Town ਦੇ ਸਿਤਾਰਿਆਂ ਤੇ ਵੀ ਛਾਇਆ Diljit Dosanjh ਦਾ ਜਾਦੂ
X

Makhan shahBy : Makhan shah

  |  7 Dec 2024 12:56 PM IST

  • whatsapp
  • Telegram

ਮਾਂ ਬਣਨ ਮਗਰੋਂ ਚੁੱਪ-ਚੁਪੀਤੇ Diljit Dosanjh ਦਾ ਕੌਂਸਰਟ ਦੇਖਣ ਪਹੁੰਚੀDeepika Padukone

ਚੰਡੀਗੜ੍ਹ, ਕਵਿਤਾ : ਦਿਲਜੀਤ ਦੋਸਾਂਝ ਦੀ ਆਵਾਜ਼ ਦਾ ਜਾਦੂ ਤਾਂ ਸਾਨੂੰ ਦੇਸ਼ ਤੋਂ ਲੈਕੇ ਵਿਦੇਸ਼ਾਂ ਤੱਕ ਦੇਖਣ ਨੂੰ ਮਿਲ ਹੀ ਗਿਆ ਪਰ ਸਾਡੇ ਬਾਲੀਵੁੱਡ ਦੇ ਸਿਤਾਰੇ ਵੀ ਕੋਈ ਦਿਲਜੀਤ ਦੋਸਾਂਝ ਦੀ ਆੲਜ਼ ਦੇ ਕੋਈ ਘੱਟ ਦਿਵਾਨੇ ਨਹੀਂ ਹੈ। ਪਹਿਲਾਂ ਪਾਕਿਸਤਾਨੀ ਅਦਾਕਾਰਾ, ਫਿਰ ਨਿਮਰਤ ਕੌਰ ਸਣੇ ਹੋਰ ਵੀ ਸਿਤਾਰਿਆਂ ਉੱਤੇ ਦਿਲਜੀਤ ਦੇ ਗਾਣਇਆ ਦਾਂ ਜਾਂ ਕਹਿ ਲਈਏ ਆਵਾਜ਼ ਦਾ ਜਾਦੂ ਛਾਇਆ ਹੋਇਆ ਹੈ। ਇਸੇਲਈ ਵੱਡੇ ਦਿੱਗਜ ਸਿਤਾਰੇ ਵੀ ਦਿਲਜੀਤ ਦੇ ਕੌਂਸਰਟ ਵਿੱਚ ਸ਼ਿਰਕਤ ਕਰਦੇ ਹਨ। ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਰੱਜ ਕੇ ਵਾਇਰਲ ਹੁੰਦੀਆਂਹਨ ਕਿਉਂਕਿ ਜਦੋਂ ਦਿਲਜੀਤ ਦੋਸਾਂਝ ਨੂੰ ਪਤਾ ਲੱਗਦਾ ਹੈ ਕਿ ਕੋਈ ਕਲਾਕਾਰ ਓਨਾਂ ਦੇ ਕੌਂਸਰਟ ਵਿੱਚ ਆਇਆ ਹੈ ਤਾਂ ਦਿਲਜੀਤ ਦੋਸਾਂਝ ਉਨ੍ਹਾਂ ਨੂੰ ਬਾਖੂਬੀ ਤਰੀਕੇ ਨਾਲ ਸਟੇਜ ਉੱਤੇ ਸੱਦ ਦੇ ਹਨ ਤੇ ਉਨ੍ਹਾਂ ਦੇ ਨਾਲ ਜਿੱਥੇ ਨੱਚਦੇ ਹਨ ਤੇ ਉਨ੍ਹਾਂ ਲਈ ਗਾਣੇ ਵੀ ਗਾਉਂਦੇ ਹਨ।


ਹੁਣ ਸੋਸ਼ਲ ਮਡੀਆੰਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਦਿਸਜੀਤ ਦੋਸਾਂਝ ਦੀ ਜੋ ਕਿ 6 ਦਿਸੰਬਰ ਨੂੰ ਕੌਂਸਰਟ ਕਰਨ ਲਈ ਬੈਂਗਲੂਰ ਪਹੁੰਚੇ ਸੀ ਤੇ ਚੁੱਪ- ਚੁਪੀਤੇ ਇੱਕ ਬਾਲੀਵੁੱਡ ਦੀ ਐਕਟਰਸ ਵੀ ਪਹੁੰਚ ਗਈ। ਜੀ ਹਾਂ ਦੀਪਿਕਾ ਪਾਦੁਕੋਣ ਨੇ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਕੰਮ ਤੋਂ ਥੋੜਾ ਬ੍ਰੇਕ ਲਿਆ ਹੋਇਆ ਹੈ। ਇਸ ਬ੍ਰੇਕ ਦੇ ਵਿਚਕਾਰ ਦੀਪਿਕਾ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਵਿੱਚ ਦਿਲਜੀਤ ਦੋਸਾਂਝ ਦੇ ਕੌਂਸਰਟ ਵਿੱਚ ਸ਼ਿਰਕਤ ਕੀਤੀ। ਜੀ ਹਾਂ, ਨਵੀਂ ਮਾਂ ਦੀਪਿਕਾ ਪਾਦੁਕੋਣ ਨੇ ਦਿਲਜੀਤ ਦੁਸਾਂਝ ਦੇ ਕੌਂਸਰਟ ਦਾ ਆਨੰਦ ਮਾਣਿਆ ਹੈ।

ਮਾਂ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਸਪਾਟ ਹੋਈ ਤੇ ਉਹ ਵੀ ਇੱਕ ਕੌਂਸਰਟ 'ਚ। ਦਰਅਸਲ, 6 ਦਸੰਬਰ ਨੂੰ ਦਿਲਜੀਤ ਦੁਸਾਂਝ ਦਾ ਦਿਲ-ਲੁਮਿਨਾਟੀ ਟੂਰ ਇਵੈਂਟ ਬੈਂਗਲੁਰੂ 'ਚ ਸੀ। ਦੀਪਿਕਾ ਦਾ ਨਾਨਕਾ ਘਰ ਬੈਂਗਲੁਰੂ 'ਚ ਹੈ ਤੇ ਉਹ ਫਿਲਹਾਲ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੀ ਹੈ। ਅਦਾਕਾਰਾ ਨੇ ਬੈਂਗਲੁਰੂ 'ਚ ਦਿਲਜੀਤ ਦੇ ਕੌਂਸਰਟ ਦਾ ਆਨੰਦ ਮਾਣਿਆ। ਇਸ ਦੌਰਾਨ ਨਾ ਸਿਰਫ ਦਿਲਜੀਤ ਨੇ ਦੀਪਿਕਾ ਦੇ ਬ੍ਰਾਂਡ ਨੂੰ ਪ੍ਰਮੋਟ ਕੀਤਾ ਸਗੋਂ ਦੋਵੇਂ ਸਟੇਜ ‘ਤੇ ਇਕੱਠੇ ਮਸਤੀ ਕਰਦੇ ਨਜ਼ਰ ਆਏ। ਦਿਲਜੀਤ ਨੇ ਲਵਰ ਗੀਤ ਗਾਇਆ ਅਤੇ ਦੀਪਿਕਾ ਡਾਂਸ ਕਰਦੀ ਨਜ਼ਰ ਆਈ।

ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਲੁਕ-ਛਿਪ ਕੇ ਗਾਇਕ ਦੇ ਕੌਂਸਰਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਦੀ ਸ਼ੁਰੂਆਤ 'ਚ ਦੀਪਿਕਾ ਸਟੇਜ ਦੇ ਪਿੱਛੇ ਬੈਠੀ ਹੈ ਤੇ ਸਟੇਜ 'ਤੇ ਦਿਲਜੀਤ ਉਨ੍ਹਾਂ ਦੇ ਸਕਿਨਕੇਅਰ ਬ੍ਰਾਂਡ ਦਾ ਪ੍ਰਚਾਰ ਕਰ ਰਹੇ ਹਨ। ਦਿਲਜੀਤ ਨੇ ਆਪਣੇ ਹੱਥ ਵਿਚ ਇੱਕ ਪ੍ਰੋਡਕਟ ਫੜਿਆ ਤੇ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਇਹ ਬ੍ਰਾਂਡ ਕਿਸਦਾ ਹੈ?

ਹਰ ਕੋਈ ਦੀਪਿਕਾ ਪਾਦੁਕੋਣ ਦਾ ਨਾਂ ਲੈਂਦਾ ਹੈ ਤੇ ਫਿਰ ਦਿਲਜੀਤ ਦੱਸਦੇ ਹਨ ਕਿ ਉਨ੍ਹਾਂ ਦੀ ਖੂਬਸੂਰਤੀ ਦਾ ਰਾਜ਼ ਦੀਪਿਕਾ ਵੱਲੋਂ ਬਣਾਇਆ ਹੋਇਆ ਪ੍ਰੋਡਕਟ ਹੈ। ਅੱਜ ਕੱਲ੍ਹ ਉਹ ਇਸ ਪ੍ਰੋਡਕਟ ਨਾਲ ਨਹਾਉਂਦੇ ਤੇ ਮੂੰਹ ਧੋਂਦੇ ਹਨ। ਗਾਇਕ ਨੇ ਕਿਹਾ ਕਿ ਕਿਸੇ ਨੇ ਵੀ ਉਸ ਨੂੰ ਇਸਦੀ ਮਸ਼ਹੂਰੀ ਲਈ ਪੈਸੇ ਨਹੀਂ ਦਿੱਤੇ ਹਨ। ਇਹ ਪ੍ਰੋਡਕਟ ਹਰ ਮਹੀਨੇ ਉਨ੍ਹਾਂ ਤਕ ਪਹੁੰਚ ਜਾਂਦਾ ਹੈ। ਸਟੇਜ ਦੇ ਪਿੱਛੇ ਬੈਠੀ ਦੀਪਿਕਾ ਹੱਸ ਰਹੀ ਹੁੰਦੀ ਹੈ।

ਬਾਅਦ 'ਚ ਉਹ ਦਿਲਜੀਤ ਦੁਸਾਂਝ ਨਾਲ ਸਟੇਜ 'ਤੇ ਆਉਂਦੀ ਹੈ। ਗਾਇਕ ਨੇ ਸਟੇਜ 'ਤੇ 'ਤੇਰਾ ਨੀ ਮੈਂ ਲਵਰ' ਗੀਤ ਗਾਉਂਦੇ ਹਨ। ਦੀਪਿਕਾ ਨੇ ਬੈਂਗਲੁਰੂ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਗਾਇਕ ਨੇ ਅਦਾਕਾਰਾ ਦੀ ਤਾਰੀਫ ਕੀਤੀ। ਦਿਲਜੀਤ ਨੇ ਮਿਹਨਤ ਦੇ ਬਲਬੂਤ ਨਾਮ ਕਮਾਉਣ ਵਾਲੀ ਦੀਪਿਕਾ ਦੇ ਕੰਮ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਉਨ੍ਹਾਂ 'ਤੇ ਮਾਣ ਹੋਣਾ ਚਾਹੀਦਾ ਹੈ। ਇਸ ਈਵੈਂਟ 'ਚ ਅਦਾਕਾਰ ਬਲੂ ਡੈਨਿਮ ਜੀਨਸ, ਵਾਈਟ ਟੀ-ਸ਼ਰਟ ਅਤੇ ਸਨੀਕਰਸ 'ਚ ਨਜ਼ਰ ਆਈ। ਇਸ ਤੋਂ ਇਲਾਵਾ ਸਟੇਜ ‘ਤੇ ਪਹੁੰਚੀ ਦੀਪਿਕਾ ਨੇ ਪੰਜਾਬੀ ਗਾਇਕ ਨੂੰ ਕੰਨੜ ਭਾਸ਼ਾ ਦੀਆਂ ਕੁਝ ਲਾਈਨਾਂ ਵੀ ਸਮਝਾਈਆਂ।

Next Story
ਤਾਜ਼ਾ ਖਬਰਾਂ
Share it