Begin typing your search above and press return to search.

ਸ਼ਹਿਨਾਜ਼ ਗਿੱਲ ਤੇ ਹਨੀ ਸਿੰਘ ਦੀ ਜੋੜੀ ਨਾਲ ਫਿਲਮ 'ਇੱਕ ਕੁੜੀ' ਦਾ ਪਹਿਲਾ ਗੀਤ ਰਿਲੀਜ਼

ਸ਼ਹਿਨਾਜ਼ ਗਿੱਲ ਅਤੇ ਯੋ ਯੋ ਹਨੀ ਸਿੰਘ ਦਾ ਗੀਤ 'ਵੈਨ ਐਂਡ ਵੇਅਰ' ਰਿਲੀਜ਼ ਹੋ ਚੁੱਕਾ ਹੈ। ਸ਼ਾਹਿਨਾਜ਼ ਗਿੱਲ ਦੀ 19 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਇੱਕ ਕੁੜੀ ਦੇ ਇਸ ਪ੍ਰਮੋਸ਼ਨਲ ਗੀਤ ਨੂੰ ਦੋਵਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਾਫੀ ਸਮੇਂ ਤੋਂ ਇਸ ਗੀਤ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਜੇ ਗੱਲ ਕੀਤੀ ਜਾਵੇ ਸ਼ਹਿਨਾਜ਼ ਦੀ ਫਿਲਮ ਦੀ ਤਾਂ ਉਸਦੀ ਵੀ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਹੈ। ਕੁੱਝ ਸਮਾਂ ਪਹਿਲਾਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਸ਼ਹਿਨਾਜ਼ ਫਿਲਮ ਦੀ ਲੁੱਕ ਵਿੱਚ ਦਿਖਾਇਆ ਹੈ ਪਰ ਫਿਲਮ ਵਿੱਚ ਉਸਦੇ ਨਾਲ ਹਿਰੋ ਕੌਣ ਹੋਵੇਗਾ ਇਹ ਜ਼ਾਹਿਰ ਨਹੀਂ ਕੀਤਾ ਗਿਆ ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕੀ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਹਿਨਾਜ਼ ਨਾਲ ਕੌਣ ਹਿਰੋ ਹੋਣ ਵਾਲਾ ਹੈ।

ਸ਼ਹਿਨਾਜ਼ ਗਿੱਲ ਤੇ ਹਨੀ ਸਿੰਘ ਦੀ ਜੋੜੀ ਨਾਲ ਫਿਲਮ ਇੱਕ ਕੁੜੀ ਦਾ ਪਹਿਲਾ ਗੀਤ ਰਿਲੀਜ਼
X

Makhan shahBy : Makhan shah

  |  19 Aug 2025 2:17 PM IST

  • whatsapp
  • Telegram

ਚੰਡੀਗੜ੍ਹ (ਸ਼ੇਖਰ ਰਾਏ) : ਸ਼ਹਿਨਾਜ਼ ਗਿੱਲ ਅਤੇ ਯੋ ਯੋ ਹਨੀ ਸਿੰਘ ਦਾ ਗੀਤ 'ਵੈਨ ਐਂਡ ਵੇਅਰ' ਰਿਲੀਜ਼ ਹੋ ਚੁੱਕਾ ਹੈ। ਸ਼ਾਹਿਨਾਜ਼ ਗਿੱਲ ਦੀ 19 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਇੱਕ ਕੁੜੀ ਦੇ ਇਸ ਪ੍ਰਮੋਸ਼ਨਲ ਗੀਤ ਨੂੰ ਦੋਵਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਾਫੀ ਸਮੇਂ ਤੋਂ ਇਸ ਗੀਤ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਜੇ ਗੱਲ ਕੀਤੀ ਜਾਵੇ ਸ਼ਹਿਨਾਜ਼ ਦੀ ਫਿਲਮ ਦੀ ਤਾਂ ਉਸਦੀ ਵੀ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਹੈ। ਕੁੱਝ ਸਮਾਂ ਪਹਿਲਾਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਸ਼ਹਿਨਾਜ਼ ਫਿਲਮ ਦੀ ਲੁੱਕ ਵਿੱਚ ਦਿਖਾਇਆ ਹੈ ਪਰ ਫਿਲਮ ਵਿੱਚ ਉਸਦੇ ਨਾਲ ਹਿਰੋ ਕੌਣ ਹੋਵੇਗਾ ਇਹ ਜ਼ਾਹਿਰ ਨਹੀਂ ਕੀਤਾ ਗਿਆ ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕੀ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਹਿਨਾਜ਼ ਨਾਲ ਕੌਣ ਹਿਰੋ ਹੋਣ ਵਾਲਾ ਹੈ।





ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸ਼ਹਿਨਾਜ਼ ਗਿੱਲ ਦੀ ਫਿਲਮ ਇੱਕ ਕੁੜੀ ਜੋ ਪਹਿਲਾਂ 13 ਜੂਨ ਨੂੰ ਰਿਲੀਜ਼ ਹੋਣ ਵਾਲੀ ਸੀ ਹੁਣ 19 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਸ਼ਹਿਨਾਜ਼ ਜਿੱਥੇ ਮੁੱਖ ਕਿਰਦਾਰ ਨਿਭਾ ਰਹੀ ਹੈ ਉਥੇ ਹੀ ਇਸ ਫਿਲਮ ਤੋਂ ਬਤੌਰ ਪ੍ਰੋਡਿਊਸਰ ਵੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸੇ ਫਿਲਮ ਦਾ ਇੱਕ ਪ੍ਰਮੋਸ਼ਨਲ ਗੀਤ ਯੋ ਯੋ ਹਨੀ ਸਿੰਘ ਦੀ ਆਵਾਜ਼ ਵਿੱਚ ਅੱਜ ਰਿਲੀਜ਼ ਕਰ ਦਿੱਤਾ ਗਿਆ ਜਿਸ ਵਿੱਚ ਸ਼ਹਿਨਾਜ਼ ਗਿੱਲ ਨੂੰ ਵੀ ਫੀਚਰ ਕੀਤਾ ਗਿਆ ਹੈ। ਰੋਮੈਂਟਿਕ ਵਾਈਬ ਵਾਲਾ ਇਹ ਗੀਤ ਦੋਵਾਂ ਦੇ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਗੀਤ ਮਿਉਜ਼ਿਕ ਵੀ ਹਨੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਹਨੀ ਵੀਡੀਓ ਵਿੱਚ ਕੁੱਝ ਵੱਖਰਹੇ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਥੇ ਹੀ ਸ਼ਹਿਨਾਜ਼ ਵੀ ਤੁਹਾਨੂੰ ਵੱਖਰੇ ਵੱਖਰੇ ਸਟਾਈਲਿਸ਼ ਲੁਕਸ ਵਿੱਚ ਦਿਖਾਈ ਦਿੰਦੀ ਹੈ। ਗੀਤ ਦੇ ਵੀਡੀਓ ਵਿੱਚ ਹਨੀ ਸਿੰਘ ਅਤੇ ਸ਼ਹਿਨਾਜ਼ ਗਿੱਲ ਦੀ ਕੈਮਿਸਟਰੀ ਵੀ ਕਾਫੀ ਵਧੀਆ ਲੱਗ ਰਹੀ ਹੈ।

ਇਸਦੇ ਨਾਲ ਹੀ ਤੁਹਾਨੂੰ ਦਈਏ ਕਿ ਸ਼ਹਿਨਾਜ਼ ਗਿੱਲ ਜਿਸਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਬਤੌਰ ਮਾਡਲ ਕਾਫੀ ਸਮਾਂ ਕੰਮ ਕੀਤਾ ਉਸਤੋਂ ਬਾਅਦ ਉਹ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਨਜ਼ਰ ਆਈ ਜਿਥੋਂ ਸ਼ਹਿਨਾਜ਼ ਨੂੰ ਬਹੁਤ ਜ਼ਿਆਦਾ ਪ੍ਰਸਿਧੀ ਮਿਲੀ। ਸ਼ਹਿਨਾਜ਼ ਕੁੱਝ ਪੰਜਾਬੀ ਫਿਲਮਾਂ ਅਤੇ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆਈ ਪਰ ਬਤੌਰ ਲੀਡ ਅਦਾਕਾਰਾ ਉਹ ਕਾਫੀ ਸਮੇਂ ਤੋਂ ਇੰਤਜ਼ਾਰ ਵਿੱਚ ਹੀ ਸੀ। ਹੁਣ ਜਦੋਂ ਖੁਦ ਸ਼ਹਿਨਾਜ਼ ਵੀ ਉਸ ਮੁਕਾਮ ਤੱਕ ਪਹੁੰਚ ਗਈ ਕਿ ਆਪਣੀ ਫਿਲਮ ਖੁਦ ਪ੍ਰੋਡਿਊਸ ਕਰ ਸਕੇ ਤਾਂ ਉਸ ਵੱਲੋਂ ਇਕ ਕੁੜੀ ਫਿਲਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੀ ਦਰਸ਼ਕਾਂ ਨੂੰ ਵੀ ਕਾਫੀ ਉਡੀਕ ਹੈ। ਸ਼ਾਹਿਨਾਜ਼ ਗਿੱਲ ਦੇ ਨਾਲ ਮਿਲਕੇ ਇਸ ਫਿਲਮ ਨੂੰ ਕੌਸ਼ਲ ਜੋਸ਼ੀ ਵੀ ਪ੍ਰੋਡਿਊਸ ਕਰ ਰਹੇ ਹਨ ਕੌਸ਼ਲ ਮਸ਼ਹੂਰ ਸੈਲੇਬ੍ਰਿਟੀ ਮੈਨੇਜਰ ਅਤੇ ਪ੍ਰੋਡਿਊਸਰ ਹਨ। ਇਸ ਤੋਂ ਇਲਾਵਾ ਫਿਲਮ ਨੂੰ ਪੰਜਾਬੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਡਾਇਰੈਕਟ ਕੀਤਾ ਹੈ ਅਤੇ ਉਹ ਫਿਲਮ ਦੇ ਪ੍ਰੋਡਿਊਸਰ ਵੀ ਹਨ।

ਹਾਲਹੀ ਵਿੱਚ ਫਿਲਮ ਦੀ ਨਵੀਂ ਰਿਲੀਜ਼ ਡੇਟ 19 ਸਤੰਬਰ ਨੂੰ ਲੈ ਕੇ ਫਿਲਮ ਦਾ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਸ਼ਹਿਨਾਜ਼ ਸ਼ੂਟ ਵਿੱਚ ਦਿਖਾਈ ਦੇ ਰਹੀ ਹੈ। ਇਹ ਫਿਲਮ ਦਾ ਪਹਿਲਾ ਪੋਸਟਰ ਹੈ ਜਿਸ ਵਿੱਚ ਸ਼ਹਿਨਾਜ਼ ਨੂੰ ਦਿਖਾਇਆ ਹੈ। ਪੋਸਟਰ ਵਿੱਚ ਸ਼ਹਿਨਾਜ਼ ਦੇ ਹੱਥ ਵਿੱਚ ਤਿੰਨ ਗੁੱਡੇ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੂੰ ਵਿਆਹ ਵਾਲੇ ਪਹਿਰਾਵੇ ਵਿੱਚ ਦਿਖਾਇਆ ਗਿਆ ਹੈ। ਇਹ ਤਿੰਨ ਗੁੱਡੇ ਫਿਲਮ ਵਿੱਚ ਕੌਣ ਹੋਣ ਵਾਲੇ ਨੇ ਇਸ ਬਾਰੇ ਪੋਸਟਰ ਵਿੱਚ ਤਾਂ ਕੁੱਝ ਵੀ ਨਹੀਂ ਦੱਸਿਆ ਗਿਆ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਨਾਲ ਤੁਹਾਨੂੰ ਕਿਹੜੇ ਤਿੰਨ ਪੰਜਾਬੀ ਹਿਰੋ ਦਿਖਾਈ ਦੇਣਗੇ।

ਇਨ੍ਹਾਂ ਵਿੱਚੋਂ ਪਹਿਲਾ ਹੈ ਗੁਜੈਜ਼ ਜੋ ਆਪਣੀਆਂ ਫਿਲਮਾਂ ਜਿਵੇਂ ਕਿ 25 ਕਿੱਲੇ ਅਤੇ ਜੱਲ ਵਾਯੂ ਏਨਕਲੇਵ ਕਰਕੇ ਕਾਫੀ ਸ਼ਮਹੂਰ ਹੋਏ। ਇਸ ਤੋਂ ਬਾਅਦ ਦੂਜਾ ਨਾਮ ਹੈ ਮਸ਼ਹੂਰ ਪੰਜਾਬੀ ਗਾਇਕ ਜੱਸ ਜਿਸਦਾ ਗੀਤ ਤੂੰ ਜੋ ਮਿਿਲਆ ਬਹੁਤ ਜ਼ਿਆਦਾ ਹਿੱਟ ਹੋਇਆ। ਜੱਸ ਦੇ ਹਿੱਟ ਗੀਤਾਂ ਦੀ ਲੰਮੀ ਲੀਸਟ ਹੈ ਅਤੇ ਜੱਸ ਇਸ ਫਿਲਮ ਤੋਂ ਆਪਣਾ ਐਕਟਿੰਗ ਡੈਬਿਓ ਕਰਨ ਜਾ ਰਹੇ ਹਨ। ਤਿੱਜਾ ਨਾਮ ਹੈ ਜੀ ਉਧੇਬੀਰ ਸੰਧੂ, ਜੋ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ ਗੋਲਡ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਵਿੱਚ ਨਜ਼ਰ ਆ ਚੁੱਕੇ ਹਨ।

ਇਸ ਤੋਂ ਇਲਾਵਾ ਤੁਹਾਨੂੰ ਫਿਲਮ ਵਿੱਚ ਪਦਮ ਸ਼੍ਰੀ ਨਿਰਮਲ ਰਿਸ਼ੀ, ਸੁੱਖੀ ਚਾਹਾਲ, ਹਾਰਬੀ ਸੰਘਾ, ਗੁਰਿੰਦਰ ਮਕਨਾ ਅਤੇ ਨੇਹਾ ਦਿਆਲ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਦਾ ਫਿਲਹਾਲ ਇੰਤਜ਼ਾਰ ਹੈ। ਫਿਲਮ 19 ਸਤੰਬਰ ਨੂੰ ਰਿਲੀਜ਼ ਹੋਏਗੀ।

Next Story
ਤਾਜ਼ਾ ਖਬਰਾਂ
Share it