Begin typing your search above and press return to search.

Sonam Bajwa: ਸੋਨਮ ਬਾਜਵਾ 40 ਕਰੋੜ ਜਾਇਦਾਦ ਦੀ ਮਾਲਕਣ, ਸਾਂਵਲੇ ਰੰਗ ਲਈ ਲੋਕਾਂ ਨੇ ਉਡਾਇਆ ਖ਼ੂਬ ਮਜ਼ਾਕ, ਅੱਜ ਸਭ ਤੋਂ ਸੋਹਣੀ ਪੰਜਾਬੀ ਅਭਿਨੇਤਰੀ

ਪੰਜਾਬੀ ਇੰਡਸਟਰੀ ਦੀ ਸਭ ਤੋਂ ਟੈਲੇਂਟਡ ਤੇ ਸੋਹਣੀ ਅਦਾਕਾਰਾ 16 ਅਗਸਤ ਨੂੰ ਮਨਾ ਰਹੀ 36ਵਾਂ ਜਨਮਦਿਨ

Sonam Bajwa: ਸੋਨਮ ਬਾਜਵਾ 40 ਕਰੋੜ ਜਾਇਦਾਦ ਦੀ ਮਾਲਕਣ, ਸਾਂਵਲੇ ਰੰਗ ਲਈ ਲੋਕਾਂ ਨੇ ਉਡਾਇਆ ਖ਼ੂਬ ਮਜ਼ਾਕ, ਅੱਜ ਸਭ ਤੋਂ ਸੋਹਣੀ ਪੰਜਾਬੀ ਅਭਿਨੇਤਰੀ
X

Annie KhokharBy : Annie Khokhar

  |  16 Aug 2025 12:05 PM IST

  • whatsapp
  • Telegram

Sonam Bajwa Birthday: ਸੋਨਮ ਬਾਜਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸੋਨਮ ਬਾਜਵਾ ਨੂੰ ਪੰਜਾਬੀ ਇੰਡਸਟਰੀ ਦੀ ਟੌਪ ਦੀ ਹੀਰੋਈਨ ਮੰਨਿਆ ਜਾਂਦਾ ਹੈ। ਕਿਉਂਕਿ ਜਿੰਨੀਂ ਉਹ ਖ਼ੂਬਸੂਰਤ ਹੈ, ਉਨੀਂ ਹੀ ਉਹ ਟੈਲੇਂਟਡ ਵੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ। ਦਰਅਸਲ, ਪਾਲੀਵੁੱਡ ਦੀ ਬਬਲੀ ਗਰਲ ਸੋਨਮ ਬਾਜਵਾ ਅੱਜ ਯਾਨਿ 16 ਅਗਸਤ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਸੋਨਮ ਬਾਜਵਾ ਅੱਜ ਘਰ-ਘਰ ‘ਚ ਮਸ਼ਹੂਰ ਹੈ। ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਤਾਂ ਆਓ ਅੱਜ ਤੁਹਾਨੂੰ ਉਸ ਲੜਕੀ ਦੀ ਕਹਾਣੀ ਦੱਸਦੇ ਹਾਂ, ਜਿਸ ਦੇ ਅੰਦਰ ਕਦੇ ਜ਼ਰਾ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ ਸੀ। ਇਸ ਦੇ ਬਾਵਜੂਦ ਉਹ ਇੰਡਸਟਰੀ ਦੀ ਟੌਪ ਅਦਾਕਾਰਾ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਬਣੀ।

ਨੈਨੀਤਾਲ ਦੇ ਸਿੱਖ ਪਰਿਵਾਰ 'ਚ ਜਨਮੀ ਸੋਨਮ ਦਾ ਬਚਪਨ ਸੀ ਚੁਨੌਤੀ ਭਰਪੂਰ

ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ। ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾਂਵਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪਏ। ਉਸ ਦੇ ਆਪਣੇ ਪਰਿਵਾਰ ਨੇ ਉਸ ਨੂੰ ਸਾਂਵਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਾਇਆ। ਇਸ ਤੋਂ ਬਾਅਦ ਸੋਨਮ ਬਾਜਵਾ ‘ਚ ਆਤਮ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ, ਪਰ ਉਸ ਦੀ ਡਾਕਟਰੀ ਦੀ ਪੜ੍ਹਾਈ ‘ਚ ਜ਼ਰਾ ਵੀ ਦਿਲਚਸਪੀ ਨਹੀਂ ਸੀ। ਪਰਿਵਾਰ ਦੇ ਦਬਾਅ ਦੇ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ।

ਮਾਡਲ ਬਣ ਸੋਨਮ ਨੇ ਨਾਮ ਤਾਂ ਕਮਾਇਆ, ਪਰ ਉਸ ਨੂੰ ਉਹ ਤਰੱਕੀ ਤੇ ਪ੍ਰਸਿੱਧੀ ਨਹੀਂ ਮਿਲ ਰਹੀ ਸੀ ਜਿਸ ਦੀ ਉਹ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟਸ ਦੀ ਨੌਕਰੀ ਕੀਤੀ। ਇਸੇ ਦੌਰਾਨ ਉਸ ਨੇ ਮਿਸ ਇੰਡੀਆ ‘ਚ ਵੀ ਹਿੱਸਾ ਲਿਆ, ਪਰ ਇੱਥੇ ਵੀ ਉਸ ਨੂੰ ਸਫਲਤਾ ਨਹੀਂ ਮਿਲੀ।

ਏਅਰ ਹੋਸਟਸ ਦੀ ਨੌਕਰੀ ਕਰਦੇ-ਕਰਦੇ ਮਿਿਲਿਆ ਫ਼ਿਲਮਾਂ ਦਾ ਆਫ਼ਰ, ਬਦਲ ਗਈ ਜ਼ਿੰਦਗੀ

ਸੋਨਮ ਨੇ ਆਪਣੇ ਇੰਟਰਵਿਊ ‘ਚ ਦੱਸਿਆ ਕਿ ਉਹ ਏਅਰ ਹੋਸਟਸ ਦੀ ਨੌਕਰੀ ਕਰ ਰਹੀ ਸੀ। ਇਸੇ ਦੌਰਾਨ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਫਰ ਆਇਆ। ਉਸ ਨੇ ਆਪਣੀਆਂ ਤਸਵੀਰਾਂ ਇੱਥੇ ਭੇਜੀਆਂ, ਜੋ ਨਿਰਮਾਤਾ ਨੂੰ ਕਾਫ਼ੀ ਪਸੰਦ ਆਈਆਂ। ਇਸ ਤੋਂ ਬਾਅਦ 2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਨਾਲ ਸੋਨਮ ਦੀ ਪਾਲੀਵੁੱਡ ‘ਚ ਐਂਟਰੀ ਹੋਈ। ਜਦੋਂ ਸੋਨਮ ਇਸ ਫ਼ਿਲਮ ‘ਚ ਸਿਮਰਨ ਬਣ ਕੇ ਪਰਦੇ ‘ਤੇ ਉੱਤਰੀ ਤਾਂ ਸਿੱਧਾ ਦਿਲਾਂ ;ਚ ਉੱਤਰ ਗਈ। ਇਸ ਤੋਂ ਬਾਅਦ 2014 ‘ਚ ਆਈ ਫ਼ਿਲਮ ‘ਪੰਜਾਬ 1984’ ਨੇ ਉਸ ਨੂੰ ਪਾਲੀਵੁੱਡ ‘ਚ ਸਥਾਪਤ ਕੀਤਾ। ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ। ਸੋਨਮ ਬਾਜਵਾ ਨੇ ਕਈ ਤਾਮਿਲ, ਤੇਲਗੂ ਤੇ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

40 ਕਰੋੜ ਜਾਇਦਾਦ ਦੀ ਮਾਲਕਣ

ਸੋਨਮ ਬਾਜਵਾ ਅੱਜ ਜਿਸ ਮੁਕਾਮ ‘ਤੇ ਹੈ ਇਹ ਮੁਕਾਮ ਉਸ ਨੂੰ ਅਸਾਨੀ ਨਾਲ ਨਹੀਂ ਮਿਲਿਆ। ਸੋਨਮ ਨੇ ਇਸ ਦੇ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਪਰ ਬਾਵਜੂਦ ਇਸ ਦੇ ਉਸ ਨੇ ਹਾਰ ਨਹੀਂ ਮੰਨੀ। ਅੱਜ ਉਹ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਰਿਪੋਰਟ ਦੇ ਮੁਤਾਬਕ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਇੱਕ ਫ਼ਿਲਮ ਲਈ ਸੋਨਮ 2-3 ਕਰੋੜ ਫੀਸ ਚਾਰਜ ਕਰਦੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਸੀ ਕਿ ਸੋਨਮ ਕੋਲ 2022 ‘ਚ 5 ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ ਹੈ।

ਇਹ ਹਨ ਕਮਾਈ ਦੇ ਸਾਧਨ

ਸੋਨਮ ਬਾਜਵਾ ਫਿਲਮਾਂ ਤੋਂ ਕਾਫੀ ਕਮਾਈ ਕਰਦੀ ਹੈ, ਪਰ ਇਸ ਤੋਂ ਇਲਾਵਾ ਸੋਨਮ ਬਾਜਵਾ ਕਈ ਸਾਰੇ ਬਰਾਂਡਸ ਲਈ ਐਡ ਫਿਲਮਾਂ ਵੀ ਕਰਦੀ ਹੈ। ਇੰਟਰਨੈੱਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਹ ਕਿਸੇ ਕੰਪਨੀ ਦੇ ਬਰਾਂਡ ਨੂੰ ਪ੍ਰਮੋਟ ਕਰਨ ਲਈ 50 ਲੱਖ ਰੁਪਏ ਫੀਸ ਚਾਰਜ ਕਰਦੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਪੋਸਟ ਲਈ 20 ਲੱਖ ਰੁਪਏ ਲੈਂਦੀ ਹੈ।

ਕਾਰਾਂ ਦਾ ਕਲੈਕਸ਼ਨ ਤੇ ਸ਼ਾਨਦਾਰ ਘਰ

ਸੋਨਮ ਬਾਜਵਾ ਪੰਜਾਬ ਦੇ ਮੋਹਾਲੀ ‘ਚ ਰਹਿੰਦੀ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਉਹ ਹੋਮਲੈਂਡ ਹਾਈਟਸ ਨਾਂ ਦੀ ਸੁਸਾਇਟੀ ਦੇ ਫਲੈਟ ‘ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਸੋਨਮ ਕੋਲ ਮੁੰਬਈ ‘ਚ ਵੀ ਇੱਕ ਸ਼ਾਨਦਾਰ ਘਰ ਹੈ। ਇਸ ਦੀ ਕੀਮਤ ਕਰੋੜਾਂ ‘ਚ ਹੈ। ਸੋਨਮ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਕੋਲ ਔਡੀ ਏ6 ਤੇ ਬੀਐਮਡਬਲਿਊ7 ਸੀਰੀਜ਼ ਦੀਆਂ ਕਾਰਾਂ ਹਨ।

ਕੁੱਤਿਆਂ ਨਾਲ ਖ਼ਾਸ ਪਿਆਰ

ਸੋਨਮ ਬਾਜਵਾ ਬਾਹਰੋਂ ਜਿੰਨੀਂ ਖ਼ੂਬਸੂਰਤ ਹੈ, ਉਨੀਂ ਹੀ ਉਹ ਦਿਲੋਂ ਖ਼ੂਬਸੂਰਤ ਹੈ। ਸੋਨਮ ਬਾਜਵਾ ਕੁੱਤਿਆਂ ਦੀ ਸੇਵਾ ਕਰਦੀ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਰਹਿੰਦੀ ਹੈ। ਸੋਨਮ ਬਾਜਵਾ ਦੋ ਪਿਆਰੇ ਕੁੱਤਿਆਂ ਦੀ ਮਾਲਕਣ ਹੈ। ਇੱਕ ਉਸ ਕੋਲ ਗੋਲਡਨ ਰੀਟ੍ਰੀਵਰ ਨਸਲ ਦਾ ਕੁੱਤਾ ਹੈ ਤੇ ਦੂਜਾ ਇੱਕ ਦੇਸੀ ਭਾਰਤੀ ਕੁੱਤਾ ਹੈ। ਉਹ ਅਕਸਰ ਆਪਣੇ ਕੁੱਤਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਹੀ ਨਹੀਂ ਸੁਪਰੀਮ ਕੋਰਟ ਦੇ ਕੁੱਤਿਆਂ ਨੂੰ ਹਟਾਉਣ ਦੇ ਆਰਡਰ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ 'ਚ ਸੋਨਮ ਬਾਜਵਾ ਹੀ ਇਕਲੌਤੀ ਅਭਿਨੇਤਰੀ ਹੈ, ਜਿਸ ਨੇ ਕੁੱਤਿਆਂ ਨੇ ਹੱਕ 'ਚ ਆਵਾਜ਼ ਉਠਾਈ।

Next Story
ਤਾਜ਼ਾ ਖਬਰਾਂ
Share it