Begin typing your search above and press return to search.

ਸੈਫ ਅਲੀ ਖ਼ਾਨ ਕੋਲ 800 ਕਰੋੜ ਦਾ ਸ਼ਾਹੀ ਮਹਿਲ, ਕੁੱਲ ਸੰਪਤੀ ਜਾਣ ਉਡ ਜਾਣਗੇ ਹੋਸ਼

ਬਾਲੀਵੁੱਡ ਦੇ ਮਸ਼ਹੂਰ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਤਾਂ ਹਰ ਕੋਈ ਜਾਣਦਾ ਏ,,, ਜੋ ਅਕਸਰ ਹੀ ਆਪਣੀ ਪਤਨੀ ਕਰੀਨਾ ਕਪੂਰ ਅਤੇ ਆਪਣੇ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਿਚ ਛਾਏ ਰਹਿੰਦੇ ਨੇ। ਸੈਫ਼ ਦੇ ਪਿਤਾ ਨਵਾਬ ਮਨਸੂਰ ਅਲੀ ਖ਼ਾਨ ਪਟੌਦੀ ਮੰਨੇ ਪ੍ਰਮੰਨੇ ਕ੍ਰਿਕਟਰ ਖਿਡਾਰੀ ਸਨ, ਜੋ ਇੰਡੀਆ ਟੀਮ ਦੇ ਕਪਤਾਨ ਵੀ ਰਹੇ।

ਸੈਫ ਅਲੀ ਖ਼ਾਨ ਕੋਲ 800 ਕਰੋੜ ਦਾ ਸ਼ਾਹੀ ਮਹਿਲ, ਕੁੱਲ ਸੰਪਤੀ ਜਾਣ ਉਡ ਜਾਣਗੇ ਹੋਸ਼
X

Makhan shahBy : Makhan shah

  |  2 Aug 2024 6:52 AM GMT

  • whatsapp
  • Telegram

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਤਾਂ ਹਰ ਕੋਈ ਜਾਣਦਾ ਏ,,, ਜੋ ਅਕਸਰ ਹੀ ਆਪਣੀ ਪਤਨੀ ਕਰੀਨਾ ਕਪੂਰ ਅਤੇ ਆਪਣੇ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਿਚ ਛਾਏ ਰਹਿੰਦੇ ਨੇ। ਸੈਫ਼ ਦੇ ਪਿਤਾ ਨਵਾਬ ਮਨਸੂਰ ਅਲੀ ਖ਼ਾਨ ਪਟੌਦੀ ਮੰਨੇ ਪ੍ਰਮੰਨੇ ਕ੍ਰਿਕਟਰ ਖਿਡਾਰੀ ਸਨ, ਜੋ ਇੰਡੀਆ ਟੀਮ ਦੇ ਕਪਤਾਨ ਵੀ ਰਹੇ।

ਇਸੇ ਤਰ੍ਹਾਂ ਸੈਫ ਅਲੀ ਖ਼ਾਨ ਵੀ ਜਿੱਥੇ ਇਕ ਫਿਲਮ ਅਦਾਕਾਰ ਹਨ, ਉਥੇ ਹੀ ਉਹ ਪਟੌਦੀ ਘਰਾਣੇ ਦੇ 10ਵੇਂ ਨਵਾਬ ਵੀ ਨੇ। ਬਚਪਨ ਤੋਂ ਹੀ ਲਗਜ਼ਰੀ ਲਾਈਫ਼ ਜਿਉਣ ਵਾਲੇ ਸੈਫ਼ ਅਲੀ ਖ਼ਾਨ ਕੋਲ ਇੰਨੀ ਜ਼ਿਆਦਾ ਜ਼ਮੀਨ ਜਾਇਦਾਦ ਐ ਕਿ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸੋ ਆਓ ਤੁਹਾਨੂੰ ਦੱਸਦੇ ਆਂ, ਕਿੰਨੀ ਐ ਸੈਫ ਅਲੀ ਖ਼ਾਨ ਦੀ ਕੁੱਲ ਸੰਪਤੀ ਅਤੇ ਕੀ ਕੀ ਨੇ ਉਨ੍ਹਾਂ ਦੇ ਸ਼ੌਕ?

ਸੈਫ ਅਲੀ ਖ਼ਾਨ ਬਾਲੀਵੁੱਡ ਦੇ ਇਕ ਮੰਨੇ ਪ੍ਰਮੰਨੇ ਫਿਲਮ ਅਦਾਕਾਰ ਨੇ, ਭਾਰਤੀ ਸਿਨੇਮਾ ਵਿਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਧੂਮ ਮਚਾ ਚੁੱਕੀਆਂ ਨੇ। ਸੈਫ ਅਲੀ ਖ਼ਾਨ ਜਿੱਥੇ ਇਕ ਮਸ਼ਹੂਰ ਫਿਲਮ ਅਦਾਕਾਰ ਨੇ, ਉਥੇ ਹੀ ਉਹ ਪਟੌਦੀ ਘਰਾਣੇ ਦੇ 10ਵੇਂ ਨਵਾਬ ਵੀ ਨੇ। ਮਸ਼ਹੂਰ ਫਿਲਮ ਅਦਾਕਾਰਾ ਅਤੇ ਕਪੂਰ ਖ਼ਾਨਦਾਨ ਦੀ ਲਾਡਲੀ ਬੇਬੋ,, ਯਾਨੀ ਕਰੀਨਾ ਕਪੂਰ ਸੈਫ ਅਲੀ ਖ਼ਾਨ ਦੀ ਦੂਜੀ ਪਤਨੀ ਐ।

ਪਹਿਲੀ ਪਤਨੀ ਅੰਮ੍ਰਿਤਾ ਸਿੰਘ ਨਾਲ ਸੈਫ ਦਾ ਤਲਾਕ ਹੋ ਗਿਆ ਸੀ। ਬਚਪਨ ਤੋਂ ਹੀ ਸ਼ਾਹੀ ਜ਼ਿੰਦਗੀ ਜਿਉਣ ਵਾਲੇ ਸੈਫ ਅਲੀ ਖ਼ਾਨ ਕੋਲ ਇੰਨਾ ਜ਼ਿਆਦਾ ਪੈਸਾ ਏ ਕਿ ਅੱਗ ਲਾਇਆਂ ਵੀ ਨਈਂ ਮੁੱਕੇਗਾ। ਸੈਫ਼ ਅਲੀ ਖ਼ਾਨ ਕਈ ਆਲੀਸ਼ਾਨ ਘਰਾਂ ਦੇ ਮਾਲਕ ਨੇ, ਜਿਨ੍ਹਾਂ ਵਿਚੋਂ ਗੁਰੂਗ੍ਰਾਮ ਵਿਚ ਸਥਿਤ ਪਟੌਦੀ ਮਹਿਲ ਵੀ ਸ਼ਾਮਲ ਐ, ਜਿਸ ਦੀ ਕੀਮਤ 800 ਕਰੋੜ ਰੁਪਏ ਤੋਂ ਵੀ ਜ਼ਿਆਦਾ ਏ। ਗੁਰੂਗ੍ਰਾਮ ਵਿਖੇ ਸਥਿਤ ਪਟੌਦੀ ਪੈਲੇਸ ਉਨ੍ਹਾਂ ਦਾ ਜੱਦੀ ਅਤੇ ਸ਼ਾਹੀ ਮਹਿਲ ਐ, ਜਿੱਥੇ ਕਿਸੇ ਸਮੇਂ ਉਨ੍ਹਾਂ ਦੇ ਦਾਦਾ ਪੜਦਾਦਾ ਰਹਿੰਦੇ ਹੁੰਦੇ ਸੀ। ਇਸ ਮਹਿਲ ਵਿਚ ਰਾਜਾਸ਼ਾਹੀ ਦੀ ਝਲਕ ਸਾਫ਼ ਦਿਖਾਈ ਦਿੰਦੀ ਐ।

ਸੈਫ ਅਲੀ ਖ਼ਾਨ ਦੇ ਪਿਤਾ ਨਵਾਬ ਮਨਸੂਰ ਅਲੀ ਖ਼ਾਨ ਪਟੌਦੀ ਦੇ ਦੇਹਾਂਤ ਤੋਂ ਬਾਅਦ ਪਟੌਦੀ ਪੈਲੇਸ ਨੀਮਰਾਣਾ ਹੋਟਲਜ਼ ਦੇ ਕੋਲ ਲੀਜ਼ ’ਤੇ ਚਲਾ ਗਿਆ ਸੀ। ਸਾਲ 2014 ਤੱਕ ਇਸ ਪੈਲੇਸ ਨੂੰ ਇਕ ਲਗਜ਼ਰੀ ਪ੍ਰਾਪਰਟੀ ਦੇ ਰੂਪ ਵਿਚ ਵਰਤਿਆ ਗਿਆ, ਜਿਸ ਤੋਂ ਬਾਅਦ ਸੈਫ ਅਲੀ ਖ਼ਾਨ ਨੇ 800 ਕਰੋੜ ਰੁਪਏ ਅਦਾ ਕਰਕੇ ਇਸ ਮਹਿਲ ਨੂੰ ਨੀਮਰਾਣਾ ਹੋਟਲਜ਼ ਤੋਂ ਵਾਪਸ ਲੈ ਲਿਆ। ਇਹ ਗੱਲ ਖ਼ੁਦ ਸੈਫ ਅਲੀ ਖ਼ਾਨ ਆਪਣੀਆਂ ਕਈ ਇੰਟਰਵਿਊਜ਼ ਵਿਚ ਆਖ ਚੁੱਕੇ ਨੇ। ਇਸ ਮਹਿਲ ਤੋਂ ਇਲਾਵਾ ਉਨ੍ਹਾਂ ਦੇ ਕੋਲ ਬਾਂਦਰਾ ਵਿਚ ਦੋ ਹੋਰ ਆਲੀਸ਼ਾਨ ਬੰਗਲੇ ਵੀ ਨੇ। ਪਿਛਲੇ ਕੁੱਝ ਸਾਲਾਂ ਵਿਚ ਸੈਫ ਅਲੀ ਖ਼ਾਨ ਦੀ ਸੰਪਤੀ ਵਿਚ 70 ਫ਼ੀਸਦੀ ਦਾ ਵਾਧਾ ਹੋਇਆ ਏ।

ਸੈਫ ਅਲੀ ਖ਼ਾਨ ਦੇ ਕੋਲ ਕੁੱਲ 1200 ਕਰੋੜ ਰੁਪਏ ਦੀ ਸੰਪਤੀ ਐ। ਮੌਜੂਦਾ ਸਮੇਂ ਸੈਫ ਅਲੀ ਖ਼ਾਨ ਆਪਣੀ ਪਤਨੀ ਅਤੇ ਦੋ ਬੇਟਿਆਂ ਦੇ ਨਾਲ ਮੁੰਬਈ ਦੇ ਬਾਂਦਰਾ ਸਥਿਤ ਸਤਿਗੁਰੂ ਸ਼ਰਥ ਅਪਾਰਟਮੈਂਟ ਵਿਚ ਰਹਿੰਦੇ ਨੇ। ਇਸ ਚਾਰ ਮੰਜ਼ਿਲਾ ਅਪਾਰਟਮੈਂਟ ਦੇ ਹਰ ਫਲੋਰ ’ਤੇ ਤਿੰਨ ਬੈੱਡਰੂਮ ਅਤੇ ਆਲੀਸ਼ਾਲ ਹਾਲ ਮੌਜੂਦ ਐ। ਇਸ ਆਲੀਸ਼ਾਨ ਅਪਾਰਟਮੈਂਟ ਨੂੰ ਸੈਫ ਅਲੀ ਖ਼ਾਨ ਦੀ ਦੋਸਤ ਅਤੇ ਮਸ਼ਹੂਰ ਇੰਟੀਰੀਅਰ ਡਿਜ਼ਾਇਨਰ ਦਰਸ਼ਨੀ ਸ਼ਾਹ ਨੇ ਡਿਜ਼ਾਇਨ ਕੀਤਾ ਏ।

ਸ਼ਾਹੀ ਮਹਿਲ ਦੀ ਤਰ੍ਹਾਂ ਸੈਫ ਅਲੀ ਖ਼ਾਨ ਦੇ ਇਸ ਨਵੇਂ ਘਰ ਵਿਚ ਵੀ ਲਾਇਬ੍ਰੇਰੀ, ਆਰਟ ਵਰਕ, ਖ਼ੂਬਸੂਰਤ ਛੱਤ ਅਤੇ ਸਵਿਮਿੰਗ ਪੂਲ ਮੌਜੂਦ ਐ। ਸ਼ਾਹੀ ਲੁੱਕ ਦੇਣਲਹੀ ਇਸ ਅਪਾਰਟਮੈਂਟ ਨੂੰ ਵਾਈਟ ਅਤੇ ਬ੍ਰਾਊਨ ਰੰਗ ਨਾਲ ਸਜਾਇਆ ਗਿਆ ਏ। ਇਸ ਤੋਂ ਇਲਾਵਾ ਬੱਚਿਆਂ ਦੇ ਲਈ ਨਰਸਰੀ ਅਤੇ ਇਕ ਥੀਏਟਰ ਵੀ ਇਸ ਘਰ ਵਿਚ ਮੌਜੂਦ ਐ।

ਕਰੀਨਾ ਕਪੂਰ ਨਾਲ ਵਿਆਹ ਕਰਨ ਮਗਰੋਂ ਛੋਟੇ ਨਵਾਬ ਯਾਨੀ ਸੈਫ਼ ਅਲੀ ਖ਼ਾਨ ਬਾਂਦਰਾ ਦੇ ਫਾਰਚਿਊਨ ਹਾਈਟਸ ਵਿਚ ਰਹਿੰਦੇ ਸੀ। ਦੋਵੇਂ ਕਰੀਬ 11 ਸਾਲ ਤੱਕ ਇਸੇ ਘਰ ਵਿਚ ਰਹਿੰਦੇ ਰਹੇ ਪਰ ਦੂਜੇ ਬੇਟੇ ਜੇਹ ਦੇ ਜਨਮ ਤੋਂ ਠੀਕ ਪਹਿਲਾਂ ਫਾਰਚਿਊਨ ਹਾਈਟਸ ਤੋਂ ਨਵੇਂ ਅਪਾਰਟਮੈਂਟ ਵਿਚ ਸ਼ਿਫ਼ਟ ਹੋ ਗਏ। ਇਸ ਮਗਰੋਂ ਉਨ੍ਹਾਂ ਨੇ ਆਪਣਾ ਘਰ ਰੈਂਟ ’ਤੇ ਦੇ ਦਿੱਤਾ। 1500 ਸਕਵਾਇਰ ਫੁੱਟ ਦੇ ਇਸ ਸ਼ਾਨਦਾਰ ਅਪਾਰਟਮੈਂਟ ਦਾ ਸੈਫ ਨੂੰ ਹਰ ਮਹੀਨੇ ਸਾਢੇ 3 ਲੱਖ ਰੁਪਏ ਕਿਰਾਇਆ ਮਿਲਦਾ ਏ, ਜਦਕਿ 15 ਲੱਖ ਰੁਪਏ ਸਕਿਓਰਟੀ ਦੇ ਤੌਰ ’ਤੇ ਲਏ ਗਏ ਸੀ।

ਸਾਲ 2013 ਵਿਚ ਸੈਫ ਅਲੀ ਖ਼ਾਨ ਦੇ ਇਸ ਘਰ ਦੀ ਕੀਮਤ 50 ਕਰੋੜ ਰੁਪਏ ਸੀ, ਅੱਜ ਇਸ ਦੀ ਕੀਮਤ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਈ ਹੋਵੇਗੀ। ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਦਾ ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ਾਂ ਵਿਚੋਂ ਇਕ ਮੰਨੇ ਜਾਂਦੇ ਸਵਿੱਟਜ਼ਰਲੈਂਡ ਦੀਆਂ ਪਹਾੜੀਆਂ ਅਤੇ ਹਰੇ ਭਰੇ ਮੈਦਾਨਾਂ ਵਿਚ ਵੀ ਆਲੀਸ਼ਾਨ ਬੰਗਲਾ ਮੌਜੂਦ ਐ। ਇਕ ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ 33 ਕਰੋੜ ਰੁਪਏ ਦੱਸੀ ਜਾ ਰਹੀ ਐ।

ਛੋਟੇ ਨਵਾਬ ਸੈਫ ਨੂੰ ਬਚਪਨ ਤੋਂ ਮਹਿੰਗੀਆਂ ਘੜੀਆਂ ਦਾ ਬਹੁਤ ਸ਼ੌਕ ਐ। ਸੈਫ ਨੂੰ ਪਹਿਲੀ ਘੜੀ ਉਨ੍ਹਾਂ ਦੇ ਪਿਤਾ ਨਵਾਬ ਮਨਸੂਰ ਅਲੀ ਖ਼ਾਨ ਪਟੌਦੀ ਨੇ ਤੋਹਫ਼ੇ ਵਜੋਂ ਦਿੱਤੀ ਸੀ। ਸੈਫ ਅਲੀ ਖ਼ਾਨ ਨੂੰ ਘੜੀਆਂ ਨਾਲ ਇੰਨਾ ਲਗਾਅ ਹੈ ਕਿ ਉਹ ਆਪਣੇ ਹਰ ਪ੍ਰੋਜੈਕਟ ਤੋਂ ਪਹਿਲਾਂ ਅਜਿਹੀ ਘੜੀ ਖ਼ਰੀਦਦੇ ਨੇ ਜੋ ਫਿਲਮ ਅਤੇ ਕਿਰਦਾਰ ਦੇ ਹਿਸਾਬ ਨਾਲ ਫਿੱਟ ਬੈਠਦੀ ਹੋਵੇ।

ਕਦੇ ਕਦੇ ਤਾਂ ਸੈਫ਼ ਅਲੀ ਖ਼ਾਨ ਘਰ ’ਤੇ ਬੈਠੇ ਬੈਠੇ ਹੀ ਦਿਨ ਵਿਚ ਤਿੰਨ ਵਾਰ ਆਪਣੀ ਘੜੀ ਬਦਲ ਲੈਂਦੇ ਨੇ, ਇਹ ਗੱਲ ਖ਼ੁਦ ਸੈਫ ਅਲੀ ਖ਼ਾਨ ਆਪਣੀ ਇਕ ਇੰਟਰਵਿਊ ਵਿਚ ਆਖ ਚੁੱਕੇ ਨੇ। ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਨੂੰ ਹੀਰੇ ਵੀ ਕਾਫ਼ੀ ਜ਼ਿਆਦਾ ਪਸੰਦ ਨੇ। ਆਪਣੀ ਮੰਗਣੀ ’ਤੇ ਉਨ੍ਹਾਂ ਨੇ ਕਰੀਨਾ ਨੂੰ 5 ਕੈਰੇਟ ਪਲੈਟੀਨਮ ਬੈਂਡ ਡਾਇਮੰਡ ਰਿੰਗ ਤੋਹਫ਼ੇ ਵਜੋਂ ਦਿੱਤੀ ਸੀ, ਜਿਸ ਦੀ ਕੀਮਤ 75 ਲੱਖ ਰੁਪਏ ਦੱਸੀ ਜਾਂਦੀ ਐ।

ਸ਼ਾਟਸ :

ਛੋਟੇ ਨਵਾਬ ਦੇ ਸ਼ਾਹੀ ਸ਼ੌਕ ਇੱਥੇ ਹੀ ਖ਼ਤਮ ਨਹੀਂ ਹੁੰਦੇ। ਉਹ ਹਰ ਸਾਲ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਵੱਖ ਵੱਖ ਦੇਸ਼ਾਂ ਵਿਚ ਜਾਂਦੇ ਨੇ। ਸਾਲ 2022 ਵਿਚ ਉਹ ਕਰੀਨਾ ਅਤੇ ਆਪਣੇ ਬੱਚਿਆਂ ਦੇ ਨਾਲ ਮਾਲਦੀਵ ਵਿਖੇ ਗਏ ਸੀ, ਇਸ ਦੌਰਾਨ ਸੈਫ ਅਲੀ ਖ਼ਾਨ ਸੋਨੇਵਾ ਫੁਸ਼ੀ ਨਾਂਅ ਦੇ ਜਿਸ ਫਾਈਵ ਸਟਾਰ ਵਿਲਾ ਵਿਚ ਠਹਿਰੇ ਸੀ, ਉਸ ਦਾ ਇਕ ਰਾਤ ਦਾ ਕਿਰਾਇਆ ਲਗਭਗ 18 ਲੱਖ ਰੁਪਏ ਸੀ।

ਇਸ ਤੋਂ ਇਲਾਵਾ ਸੈਫ ਆਪਣੇ ਪਰਿਵਾਰ ਦੇ ਨਾਲ ਯੂਰਪ ਵਿਚ ਵੀ ਛੁੱਟੀਆਂ ਮਨਾਉਣ ਲਈ ਜਾਂਦੇ ਰਹਿੰਦੇ ਨੇ। ਜੁਲਾਈ 2023 ਵਿਚ ਉਹ ਆਪਣੀ ਪਤਨੀ ਕਰੀਨਾ ਦੇ ਨਾਲ ਇਟਲੀ ਗਏ ਸੀ, ਜਿੱਥੇ ਉਹ ਅਜਿਹੇ ਹੋਟਲ ਵਿਚ ਠਹਿਰੇ ਸੀ, ਜਿਸ ਦਾ ਇਕ ਦਿਨ ਦਾ ਕਿਰਾਇਆ ਦੋ ਲੱਖ ਰੁਪਏ ਸੀ, ਜਦਕਿ ਹਾਲ ਹੀ ਵਿਚ ਉਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗ੍ਰੀਸ ਗਏ ਹੋਏ ਸੀ।

ਹੁਣ ਗੱਲ ਕਰਦੇ ਆਂ ਸੈਫ ਅਲੀ ਖ਼ਾਨ ਦੀਆਂ ਕਾਰਾਂ ਦੀ,,, ਸੈਫ ਨੂੰ ਲਗਜ਼ਰੀ ਅਤੇ ਤੇਜ਼ ਰਫ਼ਤਾਰ ਵਾਲੀਆਂ ਕਾਰਾਂ ਰੱਖਣ ਦਾ ਵੀ ਬਹੁਤ ਸ਼ੌਕ ਐ। ਛੋਟੇ ਨਵਾਬ ਦੇ ਗੈਰਾਜ਼ ਵਿਚ ਆਡੀ ਆਰ8 ਸਪਾਈਡਰ, ਮਰਸਿਡੀਜ਼ ਬੈਂਜ ਐਸ ਕਲਾਸ, ਰੇਂਜ ਰੋਵਰ, ਲੈਂਡ ਰੋਵਰ ਡਿਫੈਂਡਰ, ਫੋਰਡ ਮਸਟੈਂਗ ਅਤੇ ਰੈਂਗਲਰ ਜੀਪ ਵਰਗੀਆਂ ਲਗਜ਼ਰੀ ਗੱਡੀਆਂ ਮੌਜੂਦ ਨੇ। ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਦਾ ਆਪਣਾ ਖ਼ੁਦ ਦਾ ਐਪਲਰ ਬ੍ਰਾਂਡ ਵੀ ਮੌਜੂਦ ਐ।

ਉਨ੍ਹਾ ਨੇ ਸਾਲ 2018 ਵਿਚ ਹਾਊਸ ਆਫ਼ ਪਟੌਦੀ ਦੇ ਨਾਂਅ ਤੋਂ ਇਕ ਬ੍ਰਾਂਡ ਲਾਂਚ ਕੀਤਾ ਸੀ ਜੋ ਇਕ ਐਥਨਿਕ ਵਿਅਰ ਫੈਸ਼ਨੇਬਲ ਬ੍ਰਾਂਡ ਐ। ਇਸ ਨੂੰ ਮਿੰਤਰਾ ਦੇ ਨਾਲ ਮਿਲ ਕੇ ਆਨਲਾਈਨ ਲਾਂਚ ਕੀਤਾ ਗਿਆ ਸੀ, ਜਿਸ ਵਿਚ ਡ੍ਰੈੱਸ, ਫੁਟਵੀਅਰ ਅਤੇ ਹੋਮ ਡੈਕੋਰ ਦੇ 2500 ਤੋਂ 3000 ਤੋਂ ਜ਼ਿਆਦਾ ਸਟਾਇਲ ਮੌਜੂਦ ਨੇ। ਸਾਲ 2022 ਵਿਚ ਉਨ੍ਹਾਂ ਦੀ ਕੰਪਨੀ ਨੇ ਮੁੰਬਈ ਵਿਚ ਆਪਣਾ ਪਹਿਲਾ ਆਫ਼ਲਾਈਨ ਸਟੋਰ ਖੋਲਿ੍ਹਆ ਸੀ।

ਸੋ ਇਹ ਸੀ ਬਾਲੀਵੁੱਡ ਅਦਾਕਾਰ ਅਤੇ ਪਟੌਦੀ ਦੇ 10ਵੇਂ ਨਵਾਬ ਸੈਫ ਅਲੀ ਖ਼ਾਨ ਦੀ ਜ਼ਿੰਦਗੀਆਂ ਨਾਲ ਜੁੜੀ ਕੁੱਝ ਅਹਿਮ ਜਾਣਕਾਰੀ। ਅਗਲੀ ਵਾਰ ਤੁਹਾਨੂੰ ਹੋਰ ਕਿਸੇ ਫਿਲਮ ਅਦਾਕਾਰ ਨਾਲ ਜੁੜੀ ਜਾਣਕਾਰੀ ਦੇਵਾਂਗੇ। ਅਜਿਹੀਆਂ ਦਿਲਚਸਪ ਜਾਣਕਾਰੀ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it