Karan Aujla: ਕਰਨ ਔਜਲਾ ਤੇ ਕੈਨੇਡਾ ਚ ਛੇ ਵਾਰ ਹੋਇਆ ਜਾਨਲੇਵਾ ਹਮਲਾ, ਦੋ ਵਾਰ ਘਰ ਤੇ ਚੱਲੀ ਗੋਲੀ, ਫੇਰ ਗਾਇਕ ਸ਼ਿਫਟ ਹੋਇਆ ਦੁਬਈ
ਪੰਜਾਬੀ ਗਾਇਕ ਨੇ ਖੁਦ ਦੱਸੀ ਆਪਣੀ ਹੱਡਬੀਤੀ

By : Annie Khokhar
Punjabi Singer Karan Aujla Explained Why Did He Shift To Dubai From Canada: ਪੰਜਾਬੀ ਗਾਇਕ ਕਰਨ ਔਜਲਾ ਓਹ ਨਾਮ ਹੈ ਜੋ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਕਰਨ ਔਜਲਾ ਨੇ ਛੋਟੀ ਜਿਹੀ ਉਮਰ ਵਿੱਚ ਹੀ ਦੁਨੀਆ ਚ ਵੱਡਾ ਨਾਮ ਕਮਾ ਲਿਆ। ਜਿਸ ਤਰ੍ਹਾਂ ਦੀ ਕਾਮਯਾਬੀ ਔਜਲਾ ਨੂੰ ਮਿਲੀ ਹੈ, ਉਸ ਤਰ੍ਹਾਂ ਦੀ ਕਾਮਯਾਬੀ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ, ਪਰ ਕਈ ਦਫ਼ਾ ਇਹ ਕਾਮਯਾਬੀ ਆਪਣੇ ਨਾਲ ਬਹੁਤ ਸਾਰੇ ਤੂਫ਼ਾਨ ਲੈਕੇ ਆਉਂਦੀ ਹੈ। ਜਿਸ ਬਾਰੇ ਪੰਜਾਬੀ ਗਾਇਕ ਔਜਲਾ ਨੇ ਖੁਦ ਦਸਿਆ ਹੈ।
ਹਾਲ ਹੀ ਵਿੱਚ ਕਰਨ ਔਜਲਾ ਨੇ ਦੱਸਿਆ ਸੀ ਕੇ ਆਖ਼ਿਰ ਉਸਨੇ ਕੈਨੇਡਾ ਤੋਂ ਕਿਉੰ ਤੌਬਾ ਕੀਤੀ। ਉਸਨੇ ਕਿਹਾ ਸੀ ਕੇ ਕੈਨੇਡਾ ਭਾਵੇਂ ਰਹਿਣ ਲਈ ਬਹੁਤ ਹੀ ਆਰਾਮਦਾਇਕ ਤੇ ਖ਼ੂਬਸੂਰਤ ਥਾਂ ਹੈ, ਪਰ ਇਸ ਜਗ੍ਹਾ 'ਤੇ ਤੁਹਾਨੂੰ ਸੁਰੱਖਿਆ ਨਹੀਂ ਮਿਲਦੀ। ਜੇਂ ਤੁਸੀਂ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਤੇ ਖੁਸ਼ਹਾਲ ਜ਼ਿੰਦਗੀ ਦੇਣਾ ਚਾਹੁੰਦੇ ਹੋ ਤਾਂ ਦੁਬਈ ਬੈਸਟ ਆਪਸ਼ਨ ਹੈ।
ਕਰਨ ਔਜਲਾ ਨੇ ਅੱਜ ਤੋਂ ਕਰੀਬ 2-3 ਸਾਲ ਪਹਿਲਾਂ ਦੁਬਈ ਸ਼ਿਫਟ ਕਰ ਲਿਆ ਸੀ। ਕਰਨ ਨੇ ਦੱਸਿਆ ਕਿ ਕੈਨੇਡਾ ਚ ਉਸ ਉੱਤੇ 6 ਵਾਰ ਜਾਨਲੇਵਾ ਹਮਲੇ ਹੋਏ। ਇਹੀ ਨਹੀਂ ਦੋ ਵਾਰ ਉਸਦੇ ਘਰ ਤੇ ਗੋਲੀ ਚੱਲੀ। ਇਹਨਾਂ ਸਭ ਹੋਣ ਤੋਂ ਬਾਅਦ ਓਹਨੂੰ ਇਹ ਮਹਿਸੂਸ ਹੁੰਦਾ ਸੀ ਕੇ ਓਹ ਆਪਣੇ ਹੀ ਘਰ ਵਿੱਚ ਸੁਰੱਖਿਅਤ ਨਹੀਂ ਹੈ। ਇਸ ਦੇ ਨਾਲ ਹੀ ਉਸਦਾ ਪਰਿਵਾਰ ਵੀ ਬਹੁਤ ਡਰ ਗਿਆ ਸੀ। ਇਸਤੋਂ ਬਾਅਦ ਔਜਲਾ ਨੇ ਦੁਬਈ ਸ਼ਿਫਟ ਹੋਣ ਦਾ ਫ਼ੈਸਲਾ ਕਰ ਲਿਆ। ਕਰਨ ਔਜਲਾ ਦੇ ਦੁਬਈ ਵਾਲੇ ਘਰ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਤਕਰੀਬਨ 100 ਕਰੋੜ ਰੁਪਏ ਦੱਸੀ ਗਈ ਹੈ।
ਕਾਬਲੇਗ਼ੌਰ ਹੈ ਕਿ ਕਰਨ ਔਜਲਾ ਨੇ 2023 'ਚ ਦੁਬਈ ਸ਼ਿਫਟ ਕੀਤਾ ਸੀ। ਇਸੇ ਸਾਲ ਉਸਨੇ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਵੀ ਕਰਵਾਇਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗਾਣੇ ਦਿੱਤੇ ਹਨ।


