Begin typing your search above and press return to search.

Sonam Bajwa: ਸੋਨਮ ਬਾਜਵਾ ਬਣੀ ਦੁਲਹਨ, ਗੁਰੂਘਰ ਵਿੱਚ ਲਈਆਂ ਲਾਵਾਂ, ਜਾਣੋ ਕੌਣ ਹੈ ਦੁਲਹਾ

ਤਸਵੀਰਾਂ ਹੋ ਰਹੀਆਂ ਵਾਇਰਲ

Sonam Bajwa: ਸੋਨਮ ਬਾਜਵਾ ਬਣੀ ਦੁਲਹਨ, ਗੁਰੂਘਰ ਵਿੱਚ ਲਈਆਂ ਲਾਵਾਂ, ਜਾਣੋ ਕੌਣ ਹੈ ਦੁਲਹਾ
X

Annie KhokharBy : Annie Khokhar

  |  10 Jan 2026 11:03 PM IST

  • whatsapp
  • Telegram

Sonam Bajwa Wedding Pics : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਨਾਮ ਇਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਸੋਨਮ ਬਾਜਵਾ ਲਈ ਸਾਲ 2025 ਬਹੁਤ ਹੀ ਭਾਗਾਂ ਵਾਲਾ ਰਿਹਾ, ਉਸ ਨੂੰ ਪਿਛਲੇ ਸਾਲ ਬਾਲੀਵੁੱਡ ਦਾ ਟਿਕਟ ਮਿਲਿਆ ਅਤੇ ਉਸਨੇ ਪੂਰੇ ਦੇਸ਼ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ। ਹੁਣ ਉਸਦੀ ਨਵੀਂ ਫਿਲਮ "ਬਾਰਡਰ 2" ਵੀ ਰਿਲੀਜ਼ ਲਈ ਤਿਆਰ ਹੈ। ਪਰ ਇਸਤੋਂ ਪਹਿਲਾਂ ਸੋਨਮ ਬਾਜਵਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਦੁਲਹਨ ਬਣੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਖ਼ੁਦ ਸ਼ੇਅਰ ਕੀਤਾ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਤਸਵੀਰਾਂ ਨੂੰ 1.6 ਮਿਲੀਅਨ ਲਾਇਕ ਮਿਲ ਚੁੱਕੇ ਹਨ। ਆਓ ਦੱਸਦੇ ਹਾਂ ਇਨ੍ਹਾਂ ਤਸਵੀਰਾਂ ਦੀ ਕਹਾਣੀ

ਦੁਲਹਨ ਬਣੇ ਨਜ਼ਰ ਆਈ ਸੋਨਮ ਬਾਜਵਾ

ਤਸਵੀਰਾਂ ਪੰਜਾਬ ਦੀਆਂ ਹਨ, ਜਿਨ੍ਹਾਂ ਵਿੱਚ ਸੋਨਮ ਬਾਜਵਾ ਦੁਲਹਨ ਬਣੀ ਨਜ਼ਰ ਆ ਰਹੀ ਹੈ। ਕੀ ਇਹ ਤਸਵੀਰਾਂ ਉਸਦੇ ਅਸਲੀ ਵਿਆਹ ਦੀਆਂ ਹਨ? ਤਾਂ ਜਵਾਬ ਹੈ ਨਹੀਂ। ਦਰਅਸਲ ਇਹ ਤਸਵੀਰਾਂ "ਬਾਰਡਰ 2" ਦੇ ਸੈੱਟ ਤੋਂ ਖਿੱਚੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸੋਨਮ ਨਾਲ ਦਿਲਜੀਤ ਦੋਸਾਂਝ ਵੀ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਗਈਆਂ ਹਨ। ਇਹ ਤਸਵੀਰਾਂ ਵਿੱਚ ਸੋਨਮ ਬਾਜਵਾ ਤੇ ਦਿਲਜੀਤ ਦੋਸਾਂਝ ਦੁਲਹਾ ਦੁਲਹਨ ਬਣੇ ਨਜ਼ਰ ਆ ਰਹੇ ਹਨ। ਦਰਅਸਲ, ਬਾਰਡਰ 2 ਵਿੱਚ ਸੋਨਮ ਦਿਲਜੀਤ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਉਸਨੇ ਫਿਲਮ ਦੀ ਪ੍ਰਮੋਸ਼ਨ ਲਈ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਦੇਖੋ ਇਹ ਤਸਵੀਰਾਂ

ਅਦਾਕਾਰਾ ਸੋਨਮ ਬਾਜਵਾ ਨੇ ਦਿਲਜੀਤ ਨਾਲ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਕਿਹਾ, "ਦਿਲਜੀਤ ਸੈੱਟ 'ਤੇ ਬਹੁਤ ਸਕਾਰਾਤਮਕ ਊਰਜਾ ਲਿਆਉਂਦਾ ਹੈ, ਜਿਸ ਨਾਲ ਉਨ੍ਹਾਂ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਹੁੰਦਾ ਹੈ। 'ਬਾਰਡਰ 2' 'ਤੇ ਉਨ੍ਹਾਂ ਨਾਲ ਕੰਮ ਕਰਨਾ ਇੱਕ ਯਾਦਗਾਰੀ ਅਨੁਭਵ ਸੀ।"

ਦਿਲਜੀਤ ਅਤੇ ਸੋਨਮ ਪਹਿਲਾਂ ਵੀ ਇਕੱਠੇ ਕਰ ਚੁੱਕੇ ਹਨ ਕੰਮ

ਸੋਨਮ ਨੇ ਅੱਗੇ ਕਿਹਾ ਕਿ ਇਹ ਦਿਲਜੀਤ ਨਾਲ ਉਨ੍ਹਾਂ ਦਾ ਪੰਜਵਾਂ ਪ੍ਰੋਜੈਕਟ ਹੈ, ਅਤੇ ਹਰ ਵਾਰ ਇਹ ਓਨਾ ਹੀ ਵਧੀਆ ਲੱਗਦਾ ਹੈ। ਸੋਨਮ ਨੇ ਇਹ ਵੀ ਕਿਹਾ ਕਿ ਇਸ ਗਾਣੇ ਨੇ ਪੁਰਾਣੀ ਫਿਲਮ 'ਪੰਜਾਬ 1984' ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਦੁਬਾਰਾ ਇਕੱਠੇ ਦੇਖ ਕੇ ਬਹੁਤ ਖੁਸ਼ ਹਨ, ਅਤੇ ਉਨ੍ਹਾਂ ਨੂੰ ਔਨਲਾਈਨ ਬਹੁਤ ਪਿਆਰ ਮਿਲ ਰਿਹਾ ਹੈ।

"ਇਸ਼ਕ ਦਾ ਯਾਰਾ" ਗੀਤ

ਸੋਨਮ ਨੇ "ਬਾਰਡਰ 2" ਦੇ "ਇਸ਼ਕ ਦਾ ਯਾਰਾ" ਗੀਤ ਦੀਆਂ ਕਈ ਫੋਟੋਆਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਅਤੇ ਲਿਖਿਆ, "'ਬਾਰਡਰ 2' 23 ਜਨਵਰੀ, 2026 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ। 'ਇਸ਼ਕ ਦਾ ਯਾਰਾ' ਅੱਜ ਰਿਲੀਜ਼ ਹੋ ਗਈ ਹੈ। "ਇਸ਼ਕ ਦਾ ਯਾਰਾ" ਗੀਤ ਦੀ ਖਾਸ ਗੱਲ ਇਹ ਹੈ ਕਿ ਫਿਲਮ ਦੇ ਸਾਰੇ ਜੋੜਿਆਂ ਨੂੰ ਇਸ ਇੱਕ ਗੀਤ ਵਿੱਚ ਫਿਲਮਾਇਆ ਗਿਆ ਹੈ। ਇਹ ਇੱਕ ਭਾਵਨਾਤਮਕ ਅਤੇ ਰੋਮਾਂਟਿਕ ਗੀਤ ਹੈ।

ਫਿਲਮ "ਬਾਰਡਰ 2" ਬਾਰੇ

"ਬਾਰਡਰ 2" 1971 ਦੀ ਜੰਗ 'ਤੇ ਆਧਾਰਿਤ ਹੈ, ਜੋ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਫਿਲਮ ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਹਨ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ, ਇਹ ਟੀ-ਸੀਰੀਜ਼ ਅਤੇ ਜੇਪੀ ਦੱਤਾ ਦੁਆਰਾ ਨਿਰਮਿਤ ਹੈ। ਇਹ ਫਿਲਮ 23 ਜਨਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Next Story
ਤਾਜ਼ਾ ਖਬਰਾਂ
Share it