Begin typing your search above and press return to search.

Gurleen Chopra: ਮਸ਼ਹੂਰ ਪੰਜਾਬੀ ਅਦਾਕਾਰਾ ਨੇ 42 ਦੀ ਉਮਰ ਵਿੱਚ ਕਰਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

ਚੋਪੜਾ ਨੇ ਹਿੰਦੀ, ਪੰਜਾਬੀ ਤੇ ਤਾਮਿਲ-ਤੇਲਗੂ ਫ਼ਿਲਮਾਂ 'ਚ ਕੀਤਾ ਕੰਮ

Gurleen Chopra: ਮਸ਼ਹੂਰ ਪੰਜਾਬੀ ਅਦਾਕਾਰਾ ਨੇ 42 ਦੀ ਉਮਰ ਵਿੱਚ ਕਰਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ
X

Annie KhokharBy : Annie Khokhar

  |  13 Dec 2025 10:14 AM IST

  • whatsapp
  • Telegram

Gurleen Chopra Wedding; ਮਸ਼ਹੂਰ ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ। ਉਹ ਆਪਣੇ ਸਮੇਂ ਦੀ ਹਿੱਟ ਅਭਿਨੇਤਰੀ ਰਹੀ ਹੈ, ਜਿਸਨੇ ਬੱਬੂ ਮਾਨ ਦੇ ਨਾਲ ਫਿਲਮ ਹਸ਼ਰ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਸਤੋਂ ਬਾਅਦ ਉਹ ਕਈ ਬਾਲੀਵੁੱਡ, ਤੇਲਗੂ, ਤਾਮਿਲ ਤੇ ਕੰਨੜ ਫਿਲਮ ਵਿਚ ਵੀ ਨਜ਼ਰ ਆਈ। ਅੱਜ ਕੱਲ ਉਹ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਉਸਦੇ ਪੋਡਕਾਸਟ ਕਾਫੀ ਵਾਇਰਲ ਹੁੰਦੇ ਰਹਿੰਦੇ ਹਨ। ਉਸੇ ਗੁਰਲੀਨ ਚੋਪੜਾ ਨੇ ਵਿਆਹ ਕਰਵਾ ਲਿਆ ਹੈ। ਉਸਨੇ ਦਵਿੰਦਰ ਸਿੰਘ ਸੰਧੂ ਨਾਮ ਦੇ ਸ਼ਖ਼ਸ ਨਾਲ ਵਿਆਹ ਕੀਤਾ ਹੈ। ਹੁਣ ਗੁਰਲੀਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਗੁਰਲੀਨ ਚੋਪੜਾ ਨੇ 42 ਦੀ ਉਮਰ ਵਿੱਚ ਵਿਆਹ ਕਰਾਇਆ ਹੈ। ਦੇਖੋ ਉਸਦੇ ਵਿਆਹ ਦੀਆਂ ਇਹ ਖੂਬਸੂਰਤ ਤਸਵੀਰਾਂ

>

>

ਗੁਰਲੀਨ ਚੋਪੜਾ ਭਾਰਤੀ ਪੰਜਾਬੀ ਸਿਨੇਮਾ ਦੀ ਇੱਕ ਜਾਣੀ–ਮਾਣੀ ਅਦਾਕਾਰਾ ਤੇ ਮਾਡਲ ਹੈ। ਉਹ ਹਿੰਦੀ, ਤੇਲਗੂ, ਮਰਾਠੀ, ਕੰਨੜ, ਪੰਜਾਬੀ ਅਤੇ ਭੋਜਪੁਰੀ ਫਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ। ਉਨ੍ਹਾਂ ਨੇ ਹਿੰਦੀ ਫਿਲਮ 'ਇੰਡੀਅਨ ਬਾਬੂ ਨਾਲ' ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸਦੇ ਬਾਅਦ ਉਹ ਫਿਲਮ 'ਕੁਛ ਤੋ ਗੜਬੜ ਹੈ' ਵਿੱਚ ਰੀਆ ਦੇ ਕਿਰਦਾਰ ਲਈ ਖਾਸ ਚਰਚਾ ਵਿੱਚ ਰਹੀ।

ਇਸਤੋਂ ਇਲਾਵਾ ਦੱਖਣੀ ਭਾਰਤ ਦੇ ਸਿਨੇਮਾ ਵਿੱਚ ਵੀ ਗੁਰਲੀਨ ਨੇ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਤੇਲਗੂ ਫਿਲਮ ਅਯੁਧਮ ਨਾਲ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ ਫਿਰ ਕੰਨੜ, ਤੇਲਗੂ ਅਤੇ ਤਾਮਿਲ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ।

ਉਹ ਸੋਸ਼ਲ ਮੀਡੀਆ ਤੇ ਵੀ ਛਾਈ ਰਹਿੰਦੀ ਹੈ। ਉਸਦੇ ਪੋਡਕਾਸਟ ਦੇ ਵੀਡਿਓ ਅਕਸਰ ਹੀ ਵਾਇਰਲ ਹੁੰਦੇ ਰਹਿੰਦੇ ਹਨ। ਉਹ ਹਮੇਸ਼ਾ ਤੋਂ ਕਹਿੰਦੀ ਸੀ ਕਿ ਉਹ ਵਿਆਹ ਵਧੀਆ ਮੁੰਡੇ ਨਾਲ ਹੀ ਕਰਵਾਏਗੀ, ਨਹੀਂ ਤਾਂ ਸਾਰੀ ਉਮਰ ਸਿੰਗਲ ਰਹੇਗੀ। ਆਖ਼ਰ ਉਸਦੀ ਇਹ ਇੱਛਾ ਪੂਰੀ ਹੋਈ। ਅਦਾਕਾਰਾ ਆਪਣੇ ਵਿਆਹ ਦੀਆਂ ਤਸਵੀਰਾਂ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ ਅਤੇ ਉਸਦਾ ਪਤੀ ਵੀ ਕਾਫੀ ਹੈਂਡਸਮ ਨਜ਼ਰ ਆ ਰਿਹਾ ਹੈ। ਪ੍ਰਸ਼ੰਸ਼ਕ ਆਪਣੀ ਮਨਪਸੰਦ ਅਦਾਕਾਰਾ ਦੀਆਂ ਇਹਨਾਂ ਤਸਵੀਰਾਂ ਤੇ ਖ਼ੂਬ ਪਿਆਰ ਦੀ ਬਰਸਾਤ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it