ਆਪਣੇ ਬਿਆਨ ਕਾਰਨ ਫਿਰ ਚਰਚਾ 'ਚ ਆਈ ਕੰਗਨਾ ਰਣੌਤ
ਕੰਗਨਾ ਰਣੋਤ ਜੋ ਜਿਆਦਾਤਰ ਆਪਣੀ ਬਿਆਨਬਾਜੀਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਇੱਕ ਹੋਰ ਦਿੱਤੇ ਬਿਆਨ ਦੇ ਕਾਰਨ ਚਰਚਾ ਵਿੱਚ ਆ ਗਈ ਹੈ। ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਕੰਗਨਾ ਨੇ ਹੁਣ ਬਿਆਨ ਦਿੱਤਾ ਹੈ ਫਿਲਹਾਲ ਦੀ ਸਭ ਤੋਂ ਚਰਚਿਤ ਫਿਲਮ ਮਿਸਜ਼ ਨੂੰ ਲੈ ਕੇ ਜੋ ਕਿ ਖੂਬ ਵਾਇਰਲ ਵੀ ਹੋ ਰਿਹਾ ਹੈ।

ਮੰਬਈ, ਕਵਿਤਾ : ਕੰਗਨਾ ਰਣੋਤ ਜੋ ਜਿਆਦਾਤਰ ਆਪਣੀ ਬਿਆਨਬਾਜੀਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਇੱਕ ਹੋਰ ਦਿੱਤੇ ਬਿਆਨ ਦੇ ਕਾਰਨ ਚਰਚਾ ਵਿੱਚ ਆ ਗਈ ਹੈ। ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਕੰਗਨਾ ਨੇ ਹੁਣ ਬਿਆਨ ਦਿੱਤਾ ਹੈ ਫਿਲਹਾਲ ਦੀ ਸਭ ਤੋਂ ਚਰਚਿਤ ਫਿਲਮ ਮਿਸਜ਼ ਨੂੰ ਲੈ ਕੇ ਜੋ ਕਿ ਖੂਬ ਵਾਇਰਲ ਵੀ ਹੋ ਰਿਹਾ ਹੈ। ਮਿਸਜ਼ ਫਿਲਮ ਤੁਸੀਂ ਦੇਖੀ ਹੋਵੇ ਭਾਵੇ ਨਾ ਪਰ ਇਸ ਫਿਲ ਦੀਆਂ ਰੀਲਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ਵਿੱਚ ਤੁਹਾਡੇ ਵਿੱਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸਨੂੰ ਇਸ ਫਿਲਮ ਬਾਰੇ ਪਤਾ ਨਾ ਹੋਵੇ ਤੇ ਰੀਲਾਂ ਨਾਂ ਦੇਖੀਆਂ ਹੋਣ।
ਸਾਨਿਆ ਮਲਹੋਤਰਾ ਸਟਾਰਰ ਫਿਲਮ ਮਿਸਿਜ਼ 7 ਫਰਵਰੀ ਨੂੰ ZEE5 'ਤੇ ਰਿਲੀਜ਼ ਹੋਈ ਹੈ। ਇਹ ਫਿਲਮ ਪੂਰੀ ਤਰ੍ਹਾਂ ਨਾਲ ਘਰੇਲੂ ਔਰਤ ਦੀ ਕਹਾਣੀ ਉੱਤੇ ਬਣਾਈ ਗਈ ਹੈ ਜੋ ਆਪਣੇ ਸੁਪਨਿਆਂ ਨੂੰ ਘਰੇਲੂ ਕੰਮ-ਕਾਰ ਕਰਕੇ ਛੱਡਣ ਲਈ ਮਜਬੂਰ ਹੋ ਜਾਂਦੀ ਹੈ। ਇਙ ਫਿਲਮ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਜਿਸਤੋਂ ਬਾਅਦ ਕੰਗਨਾ ਰਣੌਤ ਨੇ ਫਿਲਮ ਦਾ ਨਾਮ ਲਏ ਬਿਨਾਂ ਫਿਲਮ ਅਤੇ ਇਸਦੇ ਕੰਨਸੈਪਟ ਨੂੰ ਨਿਸ਼ਾਨਾ ਬਣਾਇਆ ਹੈ। ਕੰਗਨਾ ਨੇ ਧਰਮ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਆਹ ਬੱਚਿਆਂ ਅਤੇ ਬਜ਼ੁਰਗਾਂ ਲਈ ਕੀਤਾ ਜਾਂਦਾ ਹੈ ਅਤੇ ਇਹੀ ਹੋਣਾ ਚਾਹੀਦਾ ਹੈ, ਇਸਨੂੰ ਪ੍ਰਮਾਣਿਕਤਾ ਯਾਨੀ ਵੈਲਿਡੇਸ਼ਨ ਲਈ ਨਹੀਂ ਕੀਤਾ ਜਾਣਾ ਚਾਹੀਦਾ।
ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੇ ਸਟੋਰੀ ਸੈਕਸ਼ਨ ਵਿੱਚ ਲਿਖਿਆ,
"ਵੱਡੀ ਹੁੰਦਿਆਂ ਹੋਇਆ ਮੈਂ ਕੋਈ ਵੀ ਮਹਿਲਾ ਨਹੀਂ ਦੇਖੀ ਜੋ ਆਪਣੇ ਘਰ ਵਿੱਚ ਹੁਕਮ ਨਾ ਚਲਾਉਂਦੀ ਹੋਵੇ, ਸਾਰਿਆਂ ਨੂੰ ਆਰਡਰ ਨਾ ਦਿੰਦੀ ਹੋਵੇ ਕਿ ਕਦੋਂ ਸੌਣਾ ਹੈ, ਕਦੋਂ ਖਾਣਾ ਹੈ ਅਤੇ ਕਦੋਂ ਬਾਹਰ ਜਾਣਾ ਹੈ, ਆਪਣੇ ਪਤੀ ਦੁਆਰਾ ਖਰਚ ਕੀਤੇ ਗਏ ਹਰ ਰੁਪਏ ਦਾ ਹਿਸਾਬ ਨਾ ਮੰਗਦੀ ਹੋਵੇ ਅਤੇ ਲੋਕ ਉਸਨੂੰ ਨਾ ਮੰਨਦੇ ਹੋਣ। ਲੜਾਈ ਸਿਰਫ ਇਸ ਕਰਕੇ ਹੁੰਦੀ ਹੈ ਕਿ ਮੁੰਡੇ ਹਰ ਰੋਜ਼ ਆਪਣੇ ਦੋਸਤਾਂ ਨਾਲ ਬਾਹਰ ਜਾ ਕੇ ਸ਼ਰਾਬ ਪੀਂਦੇ ਹਨ। ਜਦੋਂ ਵੀ ਡੈਡੀ ਸਾਡੇ ਨਾਲ ਬਾਹਰ ਖਾਣਾ ਖਾਣਾ ਚਾਹੁੰਦੇ ਸਨ ਤਾਂ ਮੰਮੀ ਗੁੱਸਾ ਹੁੰਦੀ ਸੀ, ਕਿਉਂਕਿ ਸਾਡੇ ਲਈ ਖਾਣਾ ਬਣਾਉਣਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਸੀ। ਇਨ੍ਹਾਂ ਹੀ ਨਹੀਂ ਅੱਗੇ ਕੰਗਨਾ ਨੇ ਲਿਖਿਆ ਕਿ
ਇਸ ਤਰ੍ਹਾਂ ਦੇ ਨਾਲ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੀ ਹੈ, ਜਿਵੇਂ ਕਿ ਸਫਾਈ ਅਤੇ ਭੋਜਨ ਦਾ ਪੋਸ਼ਣ। ਬਜ਼ੁਰਗ ਜੋ ਆਪਣੇ ਬੱਚਿਆਂ ਲਈ ਕੰਮ ਕਰਦੇ ਸਨ ਓਹ ਉਨ੍ਹਾਂ ਦਾ ਇਮੋਸ਼ਨਲ ਸਪੋਰਟ ਸਿਸਟਮ ਹੁੰਦੇ ਸੀ। ਘਰ ਦੀਆਂ ਔਰਤਾਂ, ਦਾਦੀ, ਮੰਮੀ, ਮਾਸੀ ਸਾਡੇ ਲਈ ਰਾਣੀਆਂ ਸਨ ਅਤੇ ਅਸੀਂ ਉਨ੍ਹਾਂ ਵਾਂਗ ਬਣਨ ਦੀ ਉਮੀਦ ਕਰਦੇ ਸੀ। ਯਕੀਨਨ, ਔਰਤਾਂ ਨੂੰ ਘੱਟ ਵੈਲਿਊ ਮਿਲਣ ਦਾ ਮਾਮਲਾ ਹੋ ਸਕਦਾ ਹੈ, ਪਰ ਆਓ ਜੁਆਇੰਟ ਪਰਿਵਾਰਾਂ ਨੂੰ ਨਾਰਮਲ ਬਣਾਉਣਾ ਅਤੇ ਬਜ਼ੁਰਗਾਂ ਨੂੰ ਸ਼ੈਤਾਨ ਦਿਖਾਣਾ ਬੰਦ ਕਰੀਏ। ਆਓ ਘਰੇਲੂ ਔਰਤਾਂ ਦੀ ਤੁਲਨਾ ਕੰਮ ਕਰਨ ਵਾਲਿਆਂ ਨਾਲ ਕਰਨਾ ਬੰਦ ਕਰੀਏ। ਨਾਲ ਹੀ ਕੰਗਨਾ ਨੇ ਕਿਹਾ ਕਿ ਘਰ ਬਣਾਉਣ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਦੀਆਂ ਖੁਸ਼ੀਆਂ ਦੀ ਤੁਲਨਾ ਲੇਬਰ ਫੋਰਸ ਯਾਨੀ ਜ਼ਬਰਦਸਤੀ ਮਜ਼ਦੂਰੀ ਨਾਲ ਨਾ ਕਰੀਏ।
ਕੰਗਨਾ ਨੇ ਬਿਨ੍ਹਾ ਨਾਮ ਲਏ ਫਿਲਮ ਦੇ ਸੰਕਲਪ ਦੀ ਆਲੋਚਨਾ ਕੀਤੀ ਅਤੇ ਲਿਖਿਆ, ਕਿਰਪਾ ਕਰਕੇ ਸਮਝੋ ਕਿ ਵਿਆਹ ਪ੍ਰਮਾਣਿਕਤਾ ਜਾਂ ਅਟੈਂਸ਼ਨ ਲਈ ਨਹੀਂ ਬਲਕਿ ਸਭ ਤੋਂ ਕਮਜ਼ੋਰ ਲੋਕਾਂ ਲਈ ਸਭ ਤੋਂ ਵਧੀਆ ਕਰਨ ਲਈ ਕੀਤਾ ਜਾਂਦਾ ਹੈ। ਇਹ ਬਜ਼ੁਰਗਾਂ ਅਤੇ ਬੱਚਿਆਂ ਲਈ ਜ਼ਰੂਰੀ ਹੈ। ਦੋਵੇਂ ਬੇਵੱਸ ਹਨ, ਇਹੀ ਧਰਮ ਗ੍ਰੰਥ ਕਹਿੰਦੇ ਹਨ। ਸਾਡੇ ਮਾਪਿਆਂ ਨੇ ਸਾਡੇ ਅਤੇ ਬਜ਼ੁਰਗਾਂ ਲਈ ਸਭ ਕੁਝ ਕੀਤਾ, ਪਰ ਕਦੇ ਸਵਾਲ ਨਹੀਂ ਕੀਤਾ। ਕੰਗਨਾ ਨੇ ਅੱਗੇ ਲਿਖਿਆ, ਬਾਲੀਵੁੱਡ ਦੀਆਂ ਕਈ ਪ੍ਰੇਮ ਕਹਾਣੀਆਂ ਨੇ ਵਿਆਹ ਦੇ ਵਿਚਾਰ ਨੂੰ ਖਰਾਬ ਕਰ ਦਿੱਤਾ ਹੈ। ਵਿਆਹ ਓਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਸਾਡੇ ਦੇਸ਼ ਵਿੱਚ ਹਮੇਸ਼ਾ ਹੁੰਦਾ ਆਇਆ ਹੈ। ਇਸਦਾ ਹਮੇਸ਼ਾ ਇੱਕ ਉਦੇਸ਼ ਹੁੰਦਾ ਹੈ ਅਤੇ ਉਦੇਸ਼ ਧਰਮ ਹੈ, ਜਿਸਦਾ ਮੂਲ ਅਰਥ ਹੈ ਕਰਤੱਵ।
ਬੱਸ ਆਪਣਾ ਫਰਜ਼ ਨਿਭਾਓ। ਆਪਣਾ ਕੰਮ ਕਰੋ ਅਤੇ ਅੱਗੇ ਵਧੋ, ਜ਼ਿੰਦਗੀ ਛੋਟੀ ਅਤੇ ਤੇਜ਼ ਹੈ, ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰਮਾਣਿਕਤਾ ਅਤੇ ਫੁਟੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪਣੇ ਥੈਰੇਪਿਸਟ ਨਾਲ ਇਕੱਲੇ ਰਹਿ ਜਾਓਗੇ। ਅੰਤ ਵਿੱਚ, ਕੰਗਨਾ ਨੇ ਲਿਖਿਆ ਹੈ ਕਿ ਸਾਡੀ ਸਭ ਤੋਂ ਵੱਡੀ ਤਾਕਤ ਸਾਡੀ ਜੁਆਇੰਟ ਫੈਮਿਲੀ ਹੈ। ਤਲਾਕ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਨੌਜਵਾਨ ਪੀੜ੍ਹੀ ਨੂੰ ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡਣ ਲਈ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਤਾਂ ਹੁਣ ਕੰਗਨਾ ਵੱਲੋਂ ਦਿੱਤੇ ਇਸ ਬਿਆ ਬਾਰੇ ਤੁਹਾਡੀ ਆਵਦੀ ਰਾਏ ਕੀ ਕਹਿੰਦੀ ਹੈ ਸਾਡੇ ਨਾਲ ਆਪਣੇ ਮੰਨ ਦੇ ਵਲਵਲੇ ਸਾਂਝੇ ਜ਼ਰੂਰ ਕਰਿਓ।