BOSS LADY ਬਣਕੇ ਆਏਗੀ Jenny Johal, 21 ਅਗਸਤ ਲਈ ਖਿੱਚ ਲਓ ਤਿਆਰੀ
ਪੰਜਾਬੀ ਗਾਇਕਾ ਜੈਨੀ ਜੋਹਲ ਦਾ ਪੰਜਾਬੀ ਗੀਤ ਬੌਸ ਲੇਡੀ 21 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੈਨੀ ਜੋਹਲ ਦੇ ਫੈਨਜ਼ ਲਈ ਇਹ ਗੀਤ ਇਸ ਲਈ ਬਹੁਤ ਜ਼ਿਆਦਾ ਖਾਸ ਬਣ ਜਾਂਦਾ ਕਿਉਂਕੀ ਉਹ ਜਾਣਦੇ ਹਨ ਕਿ ਜੈਨੀ ਜੋਹਲ ਖੁਦ ਵੀ ਸੁਭਾਅ ਪੱਖੋ ਇੱਕ ਬੌਸ ਲੇਡੀ ਹੈ… ਕਿਤੇ ਨਾ ਕਿਤੇ ਇਹ ਗੀਤ ਜੈਨੀ ਜੋਹਲ ਦੀ ਆਪਣੀ ਪਰਸਨੈਲਟੀ ਨੂੰ ਜ਼ਾਹਿਰ ਕਰਨ ਵਾਲਾ ਹੈ।

By : Makhan shah
ਚੰਡੀਗੜ੍ਹ- ਸ਼ੇਖਰ ਰਾਏ : ਪੰਜਾਬੀ ਗਾਇਕਾ ਜੈਨੀ ਜੋਹਲ ਦਾ ਪੰਜਾਬੀ ਗੀਤ ਬੌਸ ਲੇਡੀ 21 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੈਨੀ ਜੋਹਲ ਦੇ ਫੈਨਜ਼ ਲਈ ਇਹ ਗੀਤ ਇਸ ਲਈ ਬਹੁਤ ਜ਼ਿਆਦਾ ਖਾਸ ਬਣ ਜਾਂਦਾ ਕਿਉਂਕੀ ਉਹ ਜਾਣਦੇ ਹਨ ਕਿ ਜੈਨੀ ਜੋਹਲ ਖੁਦ ਵੀ ਸੁਭਾਅ ਪੱਖੋ ਇੱਕ ਬੌਸ ਲੇਡੀ ਹੈ… ਕਿਤੇ ਨਾ ਕਿਤੇ ਇਹ ਗੀਤ ਜੈਨੀ ਜੋਹਲ ਦੀ ਆਪਣੀ ਪਰਸਨੈਲਟੀ ਨੂੰ ਜ਼ਾਹਿਰ ਕਰਨ ਵਾਲਾ ਹੈ।
ਤੁਹਾਨੂੰ ਦੱਸ ਦਈਏ ਕਿ ਕਿ ਜੈਨੀ ਜੋਹਲ ਦਾ ਇਹ ਗੀਤ ਯਾਰ ਵੈਲੀ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਬੌਸ ਲੇਡੀ ਗੀਤ ਦੇ ਬੋਲ ਬਿੱਲਾ ਵੱਲੋਂ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਸੰਗੀਤ ਟ੍ਰਿਪੀ ਵੱਲੋਂ ਦਿੱਤਾ ਗਿਆ ਹੈ।
ਹੁਣ ਇਸ ਗੀਤ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਤਿਆਰ ਕੀਤੀ ਗਈ ਹੈ ਜੀ ਅਲਾਦੀਨ ਫਿਲਮ ਨੇ ਤੇ ਇਸਨੂੰ ਡਾਇਰੈਕਟ ਕੀਤਾ ਹੈ ਚੇਤਨ ਕਾਹਲੋ ਨੇ…
ਇਕ ਵਾਰੀ ਫਿਰ ਤੋਂ ਦੱਸ ਦਈਏ ਕਿ ਇਹ ਘੈਂਟ ਜਿਹਾ ਗੀਤ ਤੁਹਾਡੇ ਲਈ 21 ਅਗਸਤ ਨੂੰ ਰਿਲੀਜ਼ ਕਰ ਦਿੱਤਾ ਜਾਏਗਾ…
ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਕਰੀਬ ਇੱਕ ਮਹੀਨਾ ਪਹਿਲਾਂ ਜੈਨੀ ਜੋਹਲ ਦਾ ਗੀਤ ਡਿਫੈਂਡਰ ਰਿਲੀਜ਼ ਹੋਇਆ ਸੀ ਜੋ ਇਸ ਸਮੇਂ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਇਸ ਗੀਤ ਨੂੰ ਸਰੋਤਿਆਂ ਦਾ ਭਰਭੂਰ ਪਿਆਰ ਮਿਲ ਰਿਹਾ ਹੈ। ਗੀਤ ਡਿਫੈਂਡਰ ਵਿੱਚ ਜੈਨੀ ਦੇ ਨਾਲ ਅਸੀਂ ਇੰਦਰਬੀਰ ਸਿੱਧੂ ਦੀ ਅਵਾਜ਼ ਨੂੰ ਇੰਜੋਏ ਕੀਤਾ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਨਾਲ ਜੈਨੀ ਜੋਹਲ ਦਾ ਗੀਤ 0008 ਗੀਤ ਸੁਣਕੇ ਤਾਂ ਸਾਰੇ ਹੈਰਾਨ ਹੀ ਰਹਿ ਗਏ ਸੀ। ਤੁਹਾਨੂੰ ਦੱਸ ਦਈਏ ਕਿ ਹਾਲਹੀ ਵਿੱਚ ਸਿੱਧੂ ਮੂਸੇਵਾਲੇ ਦੀ ਇੱਕ ਈਪੀ ਰਿਲੀਜ਼ ਹੋਈ ਸੀ। ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਜੈਨੀ ਜੋਹਲ ਦਾ ਇਹ ਗੀਤ ਸੁਨਣ ਨੂੰ ਮਿਿਲਆ ਸੀ।
ਇਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਜੈਨੀ ਜੋਹਲ ਸ਼ੁਰੂ ਤੋਂ ਹੀ ਸਿੱਧੂ ਨੂੰ ਹਮੇਸ਼ਾ ਅਡਮਾਇਰ ਕਰਦੀ ਰਹੀ ਹੈ। ਇਥੋਂ ਤੱਕ ਕਿ ਜੈਨੀ ਨੇ ਆਪਣੇ ਕਈ ਲਾਈਵ ਸ਼ੋਅਜ਼ ਦੌਰਾਨ ਵੀ ਸਿੱਧੂ ਦਾ ਜ਼ਿਕਰ ਕੀਤਾ ਇਹੀ ਵਜ੍ਹਾ ਰਹੀ ਕਿ ਜੈਨੀ ਕਈ ਵਾਰ ਕੋਨਟਰੋਵਰਸੀਜ਼ ਦਾ ਸ਼ਿਕਾਰ ਵੀ ਹੋਈ। ਲੋਕਾਂ ਨੇ ਜੈਨੀ ਜੋਹਲ ਉੱਪਰ ਵੀ ਕਾਫੀ ਨੈਗਟਿਵ ਕੰਮੈਂਟ ਕਰਨੇ ਸ਼ੁਰੂ ਕਰ ਦਿੱਤੇ ਸੀ।
ਪਰ ਜੈਨੀ ਜੋਹਲ ਇਨ੍ਹਾਂ ਸਾਰੀਆਂ ਔਕੜਾਂ ਤੋਂ ਬਾਅਦ ਵੀ ਰੁਕੀ ਨਹੀਂ ਅਤੇ ਲਗਾਤਾਰ ਅੱਗੇ ਵਧਦੀ ਰਹੀ। ਜ਼ਿੰਦਗੀ ਵਿੱਚ ਜੋ ਵੀ ਚੰਗਾ ਮਾੜਾ ਹੁੰਦਾ ਹੈ ਇਨਸਾਨ ਨੂੰ ਉਸਨੂੰ ਪਿੱਛੇ ਛੱਡਦੇ ਹੋਏ ਅੱਗੇ ਵਧਣਾ ਚਾਹਿਦਾ ਹੈ ਅਤੇ ਜੈਨੀ ਜੋਹਲ ਨੇ ਵੀ ਇਹੀ ਕੀਤਾ ਅਤੇ ਅੱਜ ਇੱਕ ਵਾਰੀ ਫਿਰ ਤੋਂ ਜੈਨੀ ਆਪਣੀ ਫੈਨਜ਼ ਦੇ ਦਿਲਾਂ ਉੱਪਰ ਰਾਜ ਕਰ ਰਹੀ ਹੈ।
ਜੈਨੀ ਜੋਹਲ ਹੁਣ ਲਗਾਤਾਰ ਅੱਗੇ ਵੱਧ ਰਹੀ ਹੈ। ਆਪਣੇ ਫੈਨਜ਼ ਲਈ ਲਗਾਤਾਰ ਘੈਂਟ ਘੈਂਟ ਗੀਤ ਲੈ ਕੇ ਆ ਰਹੀ ਹੈ। ਭਾਂਵੇ ਜੈਨੀ ਜੋਹਲ ਦੇ ਕਰੀਅਰ ਵਿੱਚ ਕਈ ਉਤਾਰ ਚੜਾਅ ਆਏ ਪਰ ਜੈਨੀ ਜੋਹਲ ਨੇ ਹਾਰ ਨਹੀਂ ਮੰਨੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਗੀਤ ਇੰਡਸਟਰੀ ਹੋਵੇ ਭਾਂਵੇ ਫਿਲਮ ਇੰਡਸਟਰੀ ਇਸਦੀ ਸਭ ਤੋਂ ਵੱਡੀ ਸ਼ਰਤ ਇਹੀ ਹੁੰਦੀ ਹੈ ਕਿ ਤੁਹਾਨੂੰ ਬਹੁਤ ਸਾਰੇ ਤੁਫਾਨਾਂ, ਚੰਗੇ ਮਾੜੇ ਇਨਸਾਨਾਂ ਅਤੇ ਉਤਾਰ ਚੜਾਅ ਦਾ ਸਾਹਮਣਾ ਤਾਂ ਕਰਨਾ ਹੀ ਪਏਗਾ ਫਿਰ ਭਾਂਵੇ ਕੋਈ ਵੀ ਹੋਵੇ। ਇਹ ਸਭ ਕੁੱਝ ਸਾਰਿਆਂ ਨਾਲ ਵਾਪਰਦਾ ਹੈ, ਬੱਸ ਲੋੜ ਹੁੰਦੀ ਹੈ ਕਿ ਤੁਸੀਂ ਹਾਰ ਨਾ ਮੰਨੋ।
ਰਹੀ ਗੱਲ ਦਰਸ਼ਕਾਂ ਜਾਂ ਸਰੋਤਿਆਂ ਦੀ ਇਹ ਵੀ ਦੋ ਤਰ੍ਹਾਂ ਦੇ ਮਿਲਦੇ ਹਨ। ਜਿਹਨਾਂ ਵਿੱਚ ਬਹੁਤ ਲੋਕ ਤੁਹਾਨੂੰ ਪਸੰਦ ਕਰਨ ਵਾਲੇ ਅਤੇ ਬਹੁਤ ਸਾਰੇ ਤੁਹਾਨੂੰ ਨਾ ਪਸੰਦ ਕਰਨ ਵਾਲੇ ਮਿਲਦੇ ਹਨ। ਹਰ ਕੋਈ ਇਕੋ ਜਿਹਾ ਨਹੀਂ ਹੁੰਦਾ ਨਾ ਹੀ ਹਰ ਇੱਕ ਦੀ ਪਸੰਦ ਮੇਲ ਖਾਂਦੀ ਹੈ। ਤੁਹਾਨੂੰ ਡੱਟੇ ਰਹਿਣਾ ਪੇਂਦਾ ਹੈ।
ਜੈਨੀ ਜੋਹਲ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਬੈਕ ਟੂ ਬੈਕ ਆਪਣੇ ਨਵੇਂ ਗੀਤ ਲੈ ਕੇ ਆ ਰਹੀ ਹੈ। ਲਾਈਵ ਸ਼ੋਅਜ਼ ਵੀ ਕਰ ਰਹੀ ਹੈ ਅਤੇ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਨਾ ਹੀ ਹੁਣ ਜੈਨੀ ਜੋਹਲ ਦਾ ਇੱਕ ਇੱਕ ਮਕਸਦ ਦਿਖਾਈ ਦੇ ਰਿਹਾ ਹੈ।
ਇਸਦੇ ਨਾਲ ਹੀ ਜੈਨੀ ਜੋਹਲ ਹੁਣ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਐਕਟਿਵ ਹੈ। ਜੈਨੀ ਜੋਹਲ ਦੇ ਫੈਨਜ਼ ਨਾ ਸਿਰਫ ਉਸਦੀ ਗਾਇਕੀ ਬਲਕੇ ਉਸਦੀ ਦਿੱਖ ਨੂੰ ਵੀ ਕਾਫੀ ਪਸੰਦ ਕਰਦੇ ਹਨ। ਜੈਨੀ ਜੋਹਲ ਵੀ ਆਪਣੀ ਲੁਕਸ ਅਤੇ ਪਹਿਰਾਵੇ ਨਾਲ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ।
ਖੈਰ ਹੁਣ ਜੇ ਜੈਨੀ ਜੋਹਲ ਦੇ ਨਵੇਂ ਗੀਤ ਦੀ ਗੱਲ ਕੀਤੀ ਜਾਵੇ ਤਾਂ 21 ਅਗਸਤ ਨੂੰ ਬੌਸ ਲੇਡੀ ਗੀਤ ਰਿਲੀਜ਼ ਕਰ ਦਿੱਤਾ ਜਾਏਗਾ।


