'ਬਾਰਡਰ 2' ਦੀ ਪਹਿਲੀ ਝਲਕ ਆਈ ਸਾਹਮਣੇ, ਹਿੰਦੁਸਤਾਨ ਲਈ ਫਿਰ ਤੋਂ ਗਰਜੇ ਸੰਨੀ ਦਿਓਲ
ਸੰਨੀ ਦਿਓਲ ਦੀ ਫਿਲਮ ਬਾਰਡਰ ਦੇ ਸੀਕਵਲ ਬਾਰਡਰ 2 ਦੇ ਟੀਜ਼ਰ ਅਤੇ ਰਿਲੀਜ਼ ਡੇਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਫਿਲਮ ਦੇ ਟੀਜ਼ਰ ਨੂੰ ਸੈਂਸਰ ਬੋਰਡ ਤੋਂ ਯੂਏ ਸਰਟੀਫਿਕੇਟ ਮਿਲ ਗਿਆ ਹੈ। ਫਿਲਮ ਕਦੋਂ ਰਿਲੀਜ਼ ਹੋਏਗੀ ਅਤੇ ਫਿਲਮ ਬਾਰੇ ਕੁੱਝ ਹੋਰ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ।

By : Makhan shah
ਚੰਡੀਗੜ੍ਹ- ਸ਼ੇਖਰ ਰਾਏ : ਸੰਨੀ ਦਿਓਲ ਦੀ ਫਿਲਮ ਬਾਰਡਰ ਦੇ ਸੀਕਵਲ ਬਾਰਡਰ 2 ਦੇ ਟੀਜ਼ਰ ਅਤੇ ਰਿਲੀਜ਼ ਡੇਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਫਿਲਮ ਦੇ ਟੀਜ਼ਰ ਨੂੰ ਸੈਂਸਰ ਬੋਰਡ ਤੋਂ ਯੂਏ ਸਰਟੀਫਿਕੇਟ ਮਿਲ ਗਿਆ ਹੈ। ਫਿਲਮ ਕਦੋਂ ਰਿਲੀਜ਼ ਹੋਏਗੀ ਅਤੇ ਫਿਲਮ ਬਾਰੇ ਕੁੱਝ ਹੋਰ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ।
ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੀ ਬਹੁ-ਚਰਚਿਤ ਅਤੇ ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਰ ਡਰਾਮਾ ਫਿਲਮ 'ਬਾਰਡਰ 2' ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਫਿਲਮ ਦੇ ਪਹਿਲੇ ਟੀਜ਼ਰ ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਹਰੀ ਝੰਡੀ ਮਿਲ ਗਈ ਹੈ। ਜੀ ਹਾਂ ਹੁਣ ਜਲਦੀ ਹੀ ਤੁਹਾਨੂੰ ਫਿਲਮ ਦਾ ਪਹਿਲਾ ਟੀਜ਼ਰ ਜਾਂ ਕਹੋ ਫਿਲਮ ਦੀ ਪਹਿਲੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ ਨਿਰਮਾਤਾਵਾਂ ਨੇ ਟੀਜ਼ਰ ਨਾਲ ਦਰਸ਼ਕਾਂ ਤੱਕ ਪਹੁੰਚਣ ਲਈ ਇੱਕ ਖਾਸ ਰਣਨੀਤੀ ਬਣਾਈ ਹੈ। ਇਹ ਟੀਜ਼ਰ ਰਿਿਤਕ ਰੋਸ਼ਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ 'ਵਾਰ 2' ਨਾਲ ਸਿਨੇਮਾ ਘਰਾਂ ਵਿੱਚ ਦਿਖਾਇਆ ਜਾ ਰਿਹਾ ਹੈ, ਜੋ ਕਿ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਦਰਸ਼ਕਾਂ ਦੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਟੀਜ਼ਰ ਉਨ੍ਹਾਂ ਹੀ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਜਿੱਥੇ 'ਵਾਰ 2' ਦਿਖਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਫਿਲਮ ਦੀ ਟੀਮ ਨੇ 7 ਅਗਸਤ ਨੂੰ ਆਪਣੀ ਪਹਿਲੀ ਝਲਕ ਯਾਨੀ ਟੀਜ਼ਰ ਸੈਂਸਰ ਬੋਰਡ ਨੂੰ ਭੇਜਿਆ ਸੀ, ਜਿਸ ਨੂੰ ਬੋਰਡ ਨੇ ਯੂਏ ਸਰਟੀਫਿਕੇਟ ਨਾਲ ਪਾਸ ਕਰ ਦਿੱਤਾ। ਟੀਜ਼ਰ ਦੀ ਮਿਆਦ 1 ਮਿੰਟ 10 ਸਕਿੰਟ ਹੈ। ਇਸ ਪ੍ਰਮੋਸ਼ਨਲ ਕਲਿੱਪ ਨੂੰ 'ਡੇਟ ਅਨਾਊਂਸਮੈਂਟ ਟੀਜ਼ਰ' ਨਾਮ ਦਿੱਤਾ ਗਿਆ ਹੈ, ਜਿਸ ਵਿੱਚ ਫਿਲਮ ਦੀ ਰਿਲੀਜ਼ ਮਿਤੀ ਅਤੇ ਕਹਾਣੀ ਦੀ ਕੁੱਝ ਝਲਕ ਦਿਖਾਈ ਪੇਂਦੀ ਹੈ।
ਟੀਜ਼ਰ ਵਿੱਚ ਭਾਰਤ-ਪਾਕਿ ਟਕਰਾਅ ਅਤੇ ਸੈਨਿਕਾਂ ਦੇ ਜਜ਼ਬੇ ਨੂੰ ਦਰਸਾਇਆ ਗਿਆ ਹੈ। ਇਹ ਇੱਕ ਭਾਵਨਾਤਮਕ ਅਤੇ ਐਡਰੇਨਾਲੀਨ-ਪੰਪਿੰਗ ਟੀਜ਼ਰ ਹੈ, ਜੋ ਸੰਨੀ ਦਿਓਲ ਦੀ ਜ਼ਬਰਦਸਤ ਵਾਪਸੀ ਦੀ ਝਲਕ ਵੀ ਦਿੰਦਾ ਹੈ।
'ਬਾਰਡਰ 2' ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ, ਜੋ ਪਹਿਲਾਂ ਕਈ ਦੇਸ਼ ਭਗਤੀ ਅਤੇ ਯੁੱਧ ਅਧਾਰਤ ਫਿਲਮਾਂ ਵਿੱਚ ਆਪਣਾ ਨਿਰਦੇਸ਼ਨ ਹੁਨਰ ਦਿਖਾ ਚੁੱਕੇ ਹਨ। ਇਹ ਫਿਲਮ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿਧੀ ਦੱਤਾ ਸਾਂਝੇ ਤੌਰ 'ਤੇ ਬਣਾ ਰਹੇ ਹਨ। ਜੇ.ਪੀ. ਦੱਤਾ ਉਹੀ ਨਿਰਦੇਸ਼ਕ ਹਨ ਜਿਨ੍ਹਾਂ ਨੇ ਅਸਲ 'ਬਾਰਡਰ' ਬਣਾਈ ਸੀ, ਜਿਸ ਨੂੰ ਅਜੇ ਵੀ ਦੇਸ਼ ਭਗਤੀ ਵਾਲੀਆਂ ਫਿਲਮਾਂ ਦੀ ਇੱਕ ਉਦਾਹਰਣ ਮੰਨਿਆ ਜਾਂਦਾ ਹੈ।
ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਟੀਜ਼ਰ ਰਾਹੀਂ ਕੀਤਾ ਗਿਆ ਹੈ। ਇਸ ਫਿਲਮ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਕਰਨ ਦੀ ਯੋਜਨਾ ਹੈ, ਯਾਨੀ ਕਿ ਇਹ ਫਿਲਮ ਅਗਲੇ ਸਾਲ 26 ਜਨਵਰੀ ਦੇ ਹਫ਼ਤੇ ਵਿੱਚ 22 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।
ਸੰਨੀ ਦਿਓਲ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਪਰ ਫਿਲਮ ਦਾ ਪਹਿਲਾ ਲੁੱਕ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਉਨ੍ਹਾਂ ਨੇ ਨਾਲ ਕੈਪਸ਼ਨ ਵਿੱਚ ਲਿੱਖਿਆ “ਹਿੰਦੁਸਤਾਨ ਕੇ ਲੀਏ ਲੜੇਂਗੇ…ਫਿਰ ਇਕ ਬਾਰ” ਨਾਲ ਹੀ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਡੇਟ 22 ਜਨਵਰੀ 2026 ਦੀ ਜਾਣਕਾਰੀ ਵੀ ਸਾਂਝੀ ਕੀਤੀ।
ਸੰਨੀ ਦਿਓਲ ਦੀ ਬਾਰਡਰ ਫਿਲਮ 1997 ਵਿੱਚ ਰਿਲੀਜ਼ ਹੋਈ ਸੀ। ਜਿਸਨੂੰ ਦਰਸ਼ਕਾਂ ਦਾ ਭਰਭੂਰ ਪਿਆਰ ਮਿਿਲਆ ਸੀ ਅਤੇ ਬਾਰਡਰ ਉਸ ਸਾਲ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਸੀ। ਹੁਣ 28 ਸਾਲਾਂ ਬਾਅਦ ਇਸ ਫਿਲਮ ਦੇ ਦੂਜੇ ਭਾਗ ਨੂੰ ਬਣਾਇਆ ਗਿਆ ਅਤੇ ਫਿਲਮ ਹੁਣ ਰਿਲੀਜ਼ ਲਈ ਤਿਆਰ ਹੈ।
ਦਰਅਸਲ ਜਿਸ ਤਰੀਕੇ ਨਾਲ ਸੰਨੀ ਦਿਓਲ ਦੀ ਗਦਰ 2 ਵਿੱਚ ਵਾਪਸੀ ਹੋਈ ਉਸਨੇ ਇੱਕ ਇਤਿਹਾਸ ਹੀ ਰੱਚ ਦਿੱਤਾ। ਗਦਰ 2 ਦੀ ਕਾਮਿਆਬੀ ਨੂੰ ਦੇਖਦੇ ਹੀ ਇਹ ਗੱਲ ਸਾਫ ਹੋ ਗਈ ਸੀ ਕਿ ਹੁਣ ਬਾਰਡਰ 2 ਵੀ ਜ਼ਰੂਰ ਆਏਗੀ।
ਸੰਨੀ ਦਿਓਲ ਨੇ ਦੇਸ਼ ਭਗਤੀ ਵਾਲੀਆਂ ਕਈ ਫਿਲਮਾਂ ਕੀਤੀਆਂ ਹਨ। ਜਿਸ ਕਰਕੇ ਉਨ੍ਹਾਂ ਨਾਲ ਲੋਕਾਂ ਦੀ ਭਾਵਨਾਵਾਂ ਹੀ ਕੁੱਝ ਇਸ ਤਰ੍ਹਾਂ ਜੁੜ ਚੁੱਕੀਆਂ ਹਨ ਕਿ ਉਨ੍ਹਾਂ ਇਸ ਤਰ੍ਹਾਂ ਦੇ ਕਿਰਦਾਰ ਵਿੱਚ ਦੇਖਣਾ ਦਰਸ਼ਕਾਂ ਨੂੰ ਸਭ ਤੋਂ ਵੱਧ ਪਸੰਦ ਹੈ।
ਜੇਕਰ ਬਾਰਡਰ ਵਿੱਚ ਨਿਭਾਏ ਉਨ੍ਹਾਂ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਜ਼ਿੰਦਾ ਹੈ। ਇਸੇ ਲਈ ਇਸ ਵਾਰ ਬਾਰਡਰ 2 ਦੀ ਜਦੋਂ ਪਹਿਲੀ ਝਲਕ ਸਾਹਮਣੇ ਆਈ ਤਾਂ ਉਸਨੂੰ ਵੀ ਪਹਿਲੀ ਬਾਰਡਰ ਫਿਲਮ ਦੇ ਪੋਸਟਰ ਦੀ ਤਰ੍ਹਾਂ ਹੀ ਬਣਾਇਆ ਗਿਆ। ਉਂਝ ਵੀ ਫਿਲਮ ਦੇ ਬਹੁਤ ਸਾਰੇ ਸੀਨਜ਼ ਪਹਿਲੀ ਫਿਲਮ ਵਾਂਗ ਹੀ ਸ਼ੂਟ ਕੀਤੇ ਗਏ ਹਨ। ਖੈਰ ਅਜੇ ਫਿਲਮ ਦੇ ਅਗਲੇ ਟੀਜ਼ਰ, ਟ੍ਰੇਲਰ ਅਤੇ ਗੀਤਾਂ ਦਾ ਇੰਤਜ਼ਾਰ ਹੈ। ਜੋ ਹੋਲੀ ਹੋਲੀ ਰਿਲੀਜ਼ ਕੀਤੇ ਜਾਣ ਵਾਲੇ ਹਨ।
ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਕਿਰਦਾਰ ਨੂੰ ਦੇਖਣ ਲਈ ਵੀ ਦਰਸ਼ਕਾਂ ਵਿੱਚ ਕਾਫੀ ਉਤਸੁਕਤਾ ਹੈ। ਦਿਲਜੀਤ ਤੋਂ ਇਲਾਵਾ ਵਰੁਨ ਧਵਨ ਦਾ ਫਿਲਮ ਵਿੱਚ ਅਹਿਮ ਕਿਰਦਾਰ ਹੈ ਅਤੇ ਆਹਾਨ ਸ਼ੈਟੀ ਲਈ ਵੀ ਦਰਸ਼ਕ ਕਾਫੀ ਐਕਸਾਇਟੇਡ ਹਨ।


